Saturday, May 16, 2020

ਪਰਮੇਸ਼ੁਰ ਦਿਲਾਂ ਨੂੰ ਜਾਣਦਾ ਹੈ


                              ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਿਲਾਂ ਨੂੰ ਜਾਣਦਾ ਹੈ 
                                                               ਪੰਜਾਬੀ ਮਸੀਹੀ ਸੰਦੇਸ਼
ਯਿਰਮਿਯਾਹ 17:10 
10 ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ।
    ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ।
ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ।
    ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ।

 

1 ਰਾਜਿਆਂ 8:39 

39 ਤਾਂ ਕਿਰਪਾ ਕਰਕੇ ਅਕਾਸ਼ ਚ ਹੁੰਦਿਆਂ ਹੋਇਆਂ ਉਸਦੀਆਂ ਪ੍ਰਾਰਥਨਾ ਨੂੰ ਸੁਣੀ ਅਤੇ ਉਨ੍ਹਾਂ ਨੂੰ ਮਾਫ਼ ਕਰ ਦੇਵੀਂ ਉਨ੍ਹਾਂ ਦੀ ਮਦਦ ਕਰੀਂ ਜਿਵੇਂ ਕਿ ਤੂੰ ਜਾਣਦਾ ਹੈਂ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਹੈ।

                   

ਯਿਰਮਿਯਾਹ 12:3 

ਪਰ ਹੇ ਯਹੋਵਾਹ, ਤੁਸੀਂ ਮੇਰੇ ਮਨ ਨੂੰ ਪਰੱਖੋ।
    ਤੁਸੀਂ ਮੈਨੂੰ ਵੇਖ ਕੇ ਜਾਣ ਲਵੋ ਕਿ ਮੇਰਾ ਦਿਲ ਤੁਹਾਡੀ ਪਾਲਣਾ ਕਰਦਾ ਹੈ।
ਉਨ੍ਹਾਂ ਮੰਦੇ ਲੋਕਾਂ ਨੂੰ ਦੂਰ ਪਰ੍ਹਾਂ ਧੋ ਲੋਵ ਜਿਵੇਂ ਜਿਬਾਹ ਹੋਣ ਵਾਲੀਆਂ ਭੇਡਾਂ ਹੁੰਦੀਆਂ ਹਨ।
    ਉਨ੍ਹਾਂ ਨੂੰ ਜਿਬਾਹ ਦੇ ਦਿਨ ਲਈ ਚੁਣ ਲਵੋ।

1 ਇਤਹਾਸ 28:9 

ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ।

ਜ਼ਬੂਰ 139:1 

  1 ਯਹੋਵਾਹ, ਤੁਸੀਂ ਮੈਨੂੰ ਪਰੱਖਿਆ ਸੀ।
    ਤੁਸੀਂ ਮੇਰੇ ਬਾਰੇ ਸਭ ਕੁਝ ਜਾਣਦੇ ਹੋ।

ਜ਼ਬੂਰ 44:21 

21 ਅਵਸ਼ ਹੀ, ਪਰਮੇਸ਼ੁਰ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ।
    ਉਹ ਸਾਡੇ ਡੂੰਘੇ ਭੇਤਾਂ ਨੂੰ ਵੀ ਜਾਣਦਾ ਹੈ।

1 ਸਮੂਏਲ 16:7 

ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, “ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।

ਯਿਸ਼ੂ ਮਸੀਹ ਦੇ ਦੂੱਜੇ ਆਗਮਨ ਦਾ ਉਦੇਸ਼


                              ਬਾਈਬਲ ਦੇ ਕੁਝ ਵਚਨ ਵਿਸ਼ਾ : ਯਿਸ਼ੂ ਮਸੀਹ ਦੇ ਦੂੱਜੇ ਆਗਮਨ ਦਾ ਉਦੇਸ਼                                                                                                       ਪੰਜਾਬੀ ਮਸੀਹੀ ਸੰਦੇਸ਼
ਇਬਰਾਨੀਆਂ ਨੂੰ 9:28 
28 ਇਸ ਲਈ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਲੈ ਲੈਣ ਲਈ ਇੱਕ ਹੀ ਵਾਰੀ ਆਪਣੇ ਆਪ ਨੂੰ ਬਲੀ ਵਾਂਗ ਭੇਂਟ ਕਰ ਦਿੱਤਾ। ਮਸੀਹ ਦੂਸਰੀ ਵਾਰ ਫ਼ੇਰ ਪ੍ਰਗਟੇਗਾ ਪਰ ਪਾਪ ਦੀ ਖਾਤਰ ਨਹੀਂ। ਮਸੀਹ ਦੂਸਰੀ ਵਾਰ ਉਨ੍ਹਾਂ ਲੋਕਾਂ ਨੂੰ ਮੁਕਤੀ ਦੇਣ ਲਈ ਆਵੇਗਾ ਜਿਹੜੇ ਉਸਦੀ ਤਾਂਘ ਨਾਲ ਇੰਤਜ਼ਾਰ ਕਰ ਰਹੇ ਹਨ।

 

1 ਪਤਰਸ 1:5 

ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ।

2 ਥੱਸਲੁਨੀਕੀਆਂ ਨੂੰ 1:10 

10 ਇਹ ਉਸ ਦਿਨ ਵਾਪਰੇਗਾ ਜਦੋਂ ਸਾਡਾ ਪ੍ਰਭੂ ਯਿਸੂ ਆਵੇਗਾ। ਯਿਸੂ ਮਹਿਮਾਮਈ ਹੋਣ ਲਈ ਆਪਣੇ ਪਵਿੱਤਰ ਲੋਕਾਂ ਸਮੇਤ ਆਵੇਗਾ। ਉਹ ਸਾਰੇ ਲੋਕ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਹੈਰਾਨ ਹੋ ਜਾਣਗੇ ਜਦੋਂ ਉਹ ਯਿਸੂ ਨੂੰ ਵੇਖਣਗੇ। ਤੁਸੀਂ ਵਿਸ਼ਵਾਸੀਆਂ ਦੇ ਉਸ ਸਮੂਹ ਵਿੱਚ ਹੋਵੋਂਗੇ, ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਸਨ।

1 ਕੁਰਿੰਥੀਆਂ ਨੂੰ 4:5 

ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।

ਜ਼ਬੂਰ 50:3-4 

ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
    ਅੱਗ ਉਸ ਦੇ ਅੱਗੇ ਬਲਦੀ ਹੈ।
    ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
    ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।

ਯੂਹੰਨਾ 5:22 

22 ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ।

2 ਤਿਮੋਥਿਉਸ ਨੂੰ 4:1 

ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ,

ਪਰਕਾਸ਼ ਦੀ ਪੋਥੀ 20:11-13 

11 ਫ਼ੇਰ ਮੈਂ ਇੱਕ ਵੱਡਾ ਸਾਰਾ ਚਿੱਟਾ ਤਖਤ ਦੇਖਿਆ। ਮੈਂ ਉਸ ਨੂੰ ਵੀ ਦੇਖਿਆ ਜਿਹੜਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ। 12 ਫ਼ੇਰ ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਜਿਹੜੇ ਮਰ ਚੁੱਕੇ ਸਨ, ਦੋਹਾਂ ਵੱਡਿਆਂ ਅਤੇ ਛੋਟਿਆਂ ਨੂੰ ਵੀ, ਤਖਤ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਜੀਵਨ ਦੀ ਪੁਸਤਕ ਨੂੰ ਖੋਲ੍ਹਿਆ ਗਿਆ। ਉੱਥੇ ਹੋਰ ਪੁਸਤਕਾਂ ਵੀ ਖੁੱਲ੍ਹੀਆਂ ਹੋਈਆਂ ਸਨ। ਇਨ੍ਹਾਂ ਮੁਰਦਾ ਲੋਕਾਂ ਬਾਰੇ ਉਨ੍ਹਾਂ ਦੇ ਅਮਲਾਂ ਅਨੁਸਾਰ ਨਿਆਂ ਕੀਤਾ ਗਿਆ। ਇਹ ਗੱਲਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਹਨ।
13 ਸਮੁੰਦਰ ਨੇ ਉਨ੍ਹਾਂ ਜੋ ਉਸ ਅੰਦਰ ਸਨ ਮੁਰਦਾ ਲੋਕਾਂ ਨੰ ਉਸ ਨੂੰ ਸੌਂਪ ਦਿੱਤਾ। ਮੌਤ ਅਤੇ ਪਾਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਸੌਂਪ ਦਿੱਤਾ ਜੋ ਉਨ੍ਹਾਂ ਦੇ ਅੰਦਰ ਸਨ। ਹਰ ਵਿਅਕਤੀ ਬਾਰੇ ਉਸ ਦੇ ਅਮਲਾਂ ਅਨੁਸਾਰ ਨਿਆਂ ਕੀਤਾ ਗਿਆ।

ਯਸਾਯਾਹ 24:3 

ਸਾਰੇ ਹੀ ਲੋਕ ਧਰਤੀ ਤੋਂ ਧੱਕ ਦਿੱਤੇ ਜਾਣਗੇ। ਸਾਰੀ ਦੌਲਤ ਖੋਹ ਲਈ ਜਾਵੇਗੀ। ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਦਾ ਆਦੇਸ਼ ਸੀ।


Saturday, May 9, 2020

ਇੱਕ ਮਾਂ ਹੋਣ ਨਾਤੇ



                                      ਬਾਈਬਲ ਦੇ ਕੁਝ ਵਚਨ ਵਿਸ਼ਾ : ਇੱਕ ਮਾਂ ਹੋਣ ਨਾਤੇ                                                                                               ਪੰਜਾਬੀ ਮਸੀਹੀ ਸੰਦੇਸ਼

ਕਹਾਉਤਾਂ 1:8-9
ਮੇਰੇ ਬੇਟੇ, ਜਦੋਂ ਤੁਹਾਡਾ ਪਿਤਾ ਤਹਾਨੂੰ ਸੁਧਾਰੇ ਤਾਂ ਉਸ ਨੂੰ ਧਿਆਨ ਨਾਲ ਸੁਣੋ। ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਤਿਆਗੋ ਨਾ। ਕਿਉਂ ਕਿ ਜੋ ਕੁਝ ਵੀ ਤੁਹਾਡੇ ਮਾਪੇ ਤੁਹਾਨੂੰ ਸਿੱਖਾਉਂਦੇ ਹਨ, ਤੁਹਾਡੇ ਸਿਰ ਤੇ ਹਾਰ ਵਾਂਗ ਜਾਂ ਤੁਹਾਡੀ ਗਰਦਨ ਦੀ ਸ਼ੋਭਾ ਵੱਧਾਉਣ ਲਈ ਖੂਬਸੂਰਤ ਹਾਰ ਵਾਂਗ ਹੁੰਦਾ ਹੈ।

 

ਕੂਚ 20:12

12 ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸੱਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।

 

ਯਸਾਯਾਹ 66:13

13 ਮੈਂ ਤੁਹਾਨੂੰ ਸੱਕੂਨ ਦੇਵਾਂਗਾ ਜਿਵੇਂ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ।
    ਅਤੇ ਤੁਸੀਂ ਹੋਵੋਗੇ ਯਰੂਸ਼ਲਮ ਅੰਦਰ ਜਦੋਂ ਸੱਕੂਨ ਦੇਵਾਂਗਾ ਮੈਂ ਤੁਹਾਨੂੰ!

ਅਫ਼ਸੀਆਂ ਨੂੰ 6:1-3 

ਬਚਿਓ, ਤੁਹਾਨੂੰ ਆਪਣੇ ਮਾਪਿਆਂ ਦੀ ਆਗਿਆ ਦੀ ਪਾਲਣਾ ਉਵੇਂ ਹੀ ਕਰਨੀ ਚਾਹੀਦੀ ਹੈ ਜਿਵੇਂ ਪ੍ਰਭੂ ਤੁਹਾਥੋਂ ਚਾਹੁੰਦਾ ਹੈ। ਇਹੀ ਗੱਲ ਕਰਨ ਲਈ ਸਹੀ ਹੈ। ਹੁਕਮ ਆਖਦਾ ਹੈ, “ਤੁਹਾਨੂੰ ਆਪਣੇ ਮਾਤਾ ਅਤੇ ਪਿਤਾ ਨੂੰ ਸਤਿਕਾਰਨਾ ਚਾਹੀਦਾ ਹੈ।”  ਇਹ ਪਹਿਲਾ ਹੁਕਮ ਹੈ ਜਿਸਦੇ ਨਾਲ ਇੱਕ ਆਉਂਦਾ ਹੋਇਆ ਵਾਦਾ ਹੈ। ਉਹ ਵਾਇਦਾ ਹੈ; “ਫ਼ੇਰ ਤੁਹਾਡੇ ਲਈ ਸਭ ਕੁਝ ਚੰਗਾ ਹੋਵੇਗਾ। ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਬਿਤਾਓਗੇ।

ਜ਼ਬੂਰ 139:13 

13 ਤੁਸੀਂ ਮੇਰੇ ਅੰਗਾ ਨੂੰ ਇੱਕਸਾਥ ਬੁਣਿਆ ਅਤੇ ਮਾਸ ਨਾਲ ਢੱਕਿਆ
    ਜਦੋਂ ਕਿ ਮੈਂ ਅਜੇ ਆਪਣੀ ਮਾਤਾ ਦੇ ਗਰਭ ਵਿੱਚ ਸਾਂ।

ਕਹਾਉਤਾਂ 31:28

28 ਉਸ ਦੇ ਬੱਚੇ ਉਸ ਦੀ ਇੱਜ਼ਤ ਕਰਦੇ ਹਨ ਅਤੇ ਉਸ ਨੂੰ ਧੰਨ ਆਖਦੇ ਹਨ
    ਉਸ ਦਾ ਪਤੀ ਉਸਦੀ ਪ੍ਰਸੰਸਾ ਕਰਦਾ ਹੈ।

ਕਹਾਉਤਾਂ 10:1

ਸੁਲੇਮਾਨ ਦੀਆਂ ਕਹਾਉਤਾਂ

10 ਇਹ ਕਹਾਉਤਾਂ ਸੁਲੇਮਾਨ ਦੀਆਂ ਹਨ:
ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।

ਉਤਪਤ 3:20

20 ਆਦਮ ਨੇ ਆਪਣੀ ਪਤਨੀ ਨੂੰ ਹੱਵਾਹ ਦਾ ਨਾਮ ਦਿੱਤਾ। ਆਦਮ ਨੇ ਇਹ ਨਾਮ ਉਸ ਨੂੰ ਇਸ ਲਈ ਦਿੱਤਾ ਕਿਉਂ ਕਿ ਹੱਵਾਹ ਹਰ ਓਸ ਬੰਦੇ ਦੀ ਮਾਂ ਹੈ ਜਿਹੜਾ ਕਦੇ ਜੀਵਿਆ ਸੀ।


Friday, April 17, 2020

ਉਪਵਾਸ/ਵਰਤ ਦੀਆਂ ਵੱਖ ਵੱਖ ਕਿਸਮਾਂ


ਉਪਵਾਸ/ਵਰਤ ਦੀਆਂ ਵੱਖ ਵੱਖ ਕਿਸਮਾਂ
ਉਪਵਾਸ/ਵਰਤ ਅਨੇਕਾਂ ਆਤਮਿਕ ਅਨੁਸ਼ਾਸ਼ਨਾਂ ਵਿੱਚੋਂ ਇੱਕ ਹੈ. ਮਸੀਹੀ ਉਪਵਾਸ/ਵਰਤ ਦਾ ਉਦੇਸ਼ ਆਤਮਿਕ ਹੈ ਨਾਂ ਕੇ ਸ਼ਰੀਰਕ ਜਿਂਵੇ ਕੇ ਅਨੇਕ ਲੋਕ ਮੋਟਾਪਾ ਘਟਾਉਣ,ਵਜਨ ਘਟਾਉਣ ਲਈ ਉਪਵਾਸ/ਵਰਤ ਰੱਖਦੇ ਨੇ! ਮਸੀਹੀ ਉਪਵਾਸ/ਵਰਤ ਦਾ ਉਦੇਸ਼ ਆਤਮਿਕ ਹੈ ਨਾਂ ਕੇ ਸ਼ਰੀਰਕ.

ਬਾਈਬਲ ਵਿੱਚ ਉਪਵਾਸ/ਵਰਤ ਦਾ ਜ਼ਿਕਰ 77 ਵਾਰ ਕਿੱਤਾ ਗਿਆ ਹੈ! ਉਪਵਾਸ/ਵਰਤ  ਅਨੇਕਾਂ ਦੇਸ਼ਾਂ ਅਤੇ ਲੋਕਾਂ ਵਿੱਚ ਅੱਜ ਦੇ ਸਮੇਂ ਵਿੱਚ ਇੱਕ ਅਣਗੌਲਿਆ ਅਤੇ ਚੁਣੌਤੀਪੂਰਨ ਵਿਸ਼ਾ ਹੈ. ਪਰ ਆਤਮਿਕ ਅਨੁਸ਼ਾਸ਼ਨ ਲਈ ਉਪਵਾਸ/ਵਰਤ ਬਹੁਤ ਮਹੱਤਵਪੂਰਨ ਵਿਸ਼ਾ ਹੈ. ਜਿਸਨੂੰ ਸਾਨੂੰ ਨਜ਼ਰਅੰਦਾਜ ਬਿਲਕੁਲ ਨਹੀਂ ਕਰਨਾ ਚਾਹੀਦਾ. ਜੇਕਰ ਬਾਈਬਲ ਵਿੱਚ 77 ਵਾਰ ਉਪਵਾਸ/ਵਰਤ  ਦਾ ਜ਼ਿਕਰ ਕਿੱਤਾ ਗਿਆ ਹੈ ਤਾਂ ਇਹ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਹੈ ਜੋ ਕੇ ਬਿਲਕੁਲ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ.
ਬਾਈਬਲ ਵਿੱਚ ਉਪਵਾਸ/ਵਰਤ ਦੀਆਂ ਕਿਹੜੀਆਂ ਵੱਖ ਵੱਖ ਕਿਸਮਾਂ ਵਰਣਿਤ ਹਨ? ਆਓ ਅਸੀਂ ਇਹਨਾਂ ਬਾਰੇ ਅਧਿਐਨ ਕਰੀਏ
1.       ਸਾਧਾਰਨ ਉਪਵਾਸ/ਵਰਤ /Normal Fasting
ਨਵਾਂ ਨੇਮ ਵਿੱਚ ਉਧਾਰਨ:
ਮੱਤੀ 4:1-2
1 ਤਦ ਯਿਸੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਭਈ ਸ਼ਤਾਨ ਕੋਲੋਂ ਪਰਤਾਇਆ ਜਾਵੇ
2 ਅਤੇ ਜਾਂ ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਿਆ ਤਾਂ ਓੜਕ ਉਹ ਨੂੰ ਭੁੱਖ ਲੱਗੀ
ਲੁਕਾ 4:1-2
1 ਤਾਂ ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ
2 ਚਾਲੀਆਂ ਦਿਨਾਂ ਤੋੜੀ ਉਜਾੜ ਵਿੱਚ ਫਿਰਦਾ ਰਿਹਾ ਅਤੇ ਸ਼ਤਾਨ ਉਹ ਨੂੰ ਪਰਤਾਉਂਦਾ ਸੀ ਅਰ ਉਨ੍ਹੀਂ ਦਿਨੀਂ ਉਹ ਨੇ ਕੁਝ ਨਾ ਖਾਧਾ ਅਰ ਜਦ ਓਹ ਦਿਨ ਪੂਰੇ ਹੋ ਗਏ ਤਾਂ ਉਹ ਨੂੰ ਭੁੱਖ ਲੱਗੀ

ਇੱਥੇ ਪਵਿੱਤਰ ਵਚਨਾਂ ਵਿੱਚ ਇਹ ਨਹੀਂ ਲਿਖਿਆ ਕੇ ਉਪਵਾਸ/ਵਰਤ ਦੇ 40 ਦਿਨਾਂ ਬਾਅਦ ਪ੍ਰਭੂ ਯਿਸ਼ੂ ਜੀ ਨੂੰ ਪਿਆਸ ਲੱਗੀ. ਪ੍ਰਭੂ ਯਿਸ਼ੂ ਜੀ ਨੂੰ ਪਿਆਸ ਨਹੀਂ ਪਰੰਤੂ ਭੁੱਖ ਲੱਗੀ! ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕੇ 40 ਦਿਨਾਂ ਉਪਵਾਸ/ਵਰਤ ਦੌਰਾਨ ਪ੍ਰਭੂ ਯਿਸ਼ੂ ਜੀ ਨੇ ਸਿਰਫ ਭੋਜਨ ਨਹੀਂ ਕਿੱਤਾ.

ਕਿਸੀ ਨੇ ਅਜਿਹੇ (ਸਾਧਾਰਨ) ਉਪਵਾਸ/ਵਰਤ ਦਾ ਅਰਥ ਇਸ ਤਰ੍ਹਾਂ ਵਰਣਿਤ ਕਿੱਤਾ, "ਆਤਮਿਕ ਉਦੇਸ਼ ਲਈ ਮਸੀਹੀਆਂ ਦੁਆਰਾ ਸਵੈਇੱਛੁਕ ਤੌਰ ਤੇ ਭੋਜਨ ਤੋਂ ਪਰਹੇਜ਼ ਕਰਨਾ"

2.ਅੰਸ਼ਕ ਉਪਵਾਸ/ਵਰਤ / Partial Fasting

ਇਸ ਕਿਸਮ ਦੇ ਉਪਵਾਸ/ਵਰਤ ਵਿੱਚ ਖੁਰਾਕ ਜਾਂ ਭੋਜਨ ਦੀ ਸੀਮਾ ਹੁੰਦੀ ਹੈ ਪਰੰਤੂ ਹਰ ਤਰ੍ਹਾਂ ਦੇ ਭੋਜਨ ਤੋਂ ਨਹੀਂ. ਪੜ੍ਹੋ 

ਪੁਰਾਣ ਨੇਮ ਵਿੱਚ ਉਧਾਰਨ:
ਦਾਨੀਏਲ 1 ਅਧਿਆਏ ਵਿੱਚ ਅਸੀਂ ਪੜ੍ਹਦੇ ਹਾਂ ਕੇ ਉਨ੍ਹਾਂ ਜੁਆਨਾਂ ਨੇ 10 ਦਿਨਾਂ ਤੱਕ ਸਿਰਫ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਦਾ ਹੀ ਸੇਵਨ ਕਿੱਤਾ ਅਤੇ ਰਾਜੇ ਦਾ ਸੁਆਦਲੇ ਭੋਜਨ ਦਾ ਸੇਵਨ ਨਹੀਂ ਕਿੱਤਾ,

ਨਵਾਂ ਨੇਮ ਵਿੱਚ ਉਧਾਰਨ:
ਮੱਤੀ 3:4  ਯੁਹੰਨਾ ਬਤੀਸਮਾ ਦੇਣ ਵਾਲਾ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ।

ਆਧੁਨਿਕ ਉਦਾਹਰਣ: ਆਧੁਨਿਕ ਸਮੇਂ ਵਿੱਚ ਅਸੀਂ ਵੇਖਦੇ ਹਾਂ ਕੇ ਅਨੇਕਾਂ ਮਸੀਹੀ ਜਦੋਂ ਉਪਵਾਸ/ਵਰਤ  ਰੱਖਦੇ ਨੇ ਅਨੇਕਾਂ ਬਾਰ ਉਹ ਵਿਸ਼ੇਸ਼ ਭੋਜਨ ਜਾਂ ਤਰਲ ਜਾਂ ਕਈ ਬਾਰ ਭੋਜਨ ਨਹੀਂ ਖਾਂਦੇ. ਪਰ ਤਰਲ ਲੈ ਲੈਂਦੇ ਨੇ, ਅਨੇਕਾਂ ਕੁਝ ਵਿਸ਼ੇਸ਼ ਦਿਨਾਂ ਵਿੱਚ ਸੁਆਦਲੇ ਭੋਜਨ ਤੋਂ ਪਰਹੇਜ ਕਰਦੇ ਨੇ ਆਦਿ !


3.ਪੂਰਨ ਉਪਵਾਸ/ਵਰਤ / Absolute Fasting

ਇਸ ਕਿਸਮ ਦੇ ਉਪਵਾਸ/ਵਰਤ  ਵਿੱਚ ਸਭ ਤਰ੍ਹਾਂ ਦੇ ਭੋਜਨ ਅਤੇ ਤਰਲ, ਇਥੋਂ ਤੱਕ ਕਿ ਪਾਣੀ ਤੋਂ ਵੀ ਪਰਹੇਜ਼ ਕਿੱਤਾ ਜਾਂਦਾ ਹੈ. ਪੜ੍ਹੋ
ਪੁਰਾਣ ਨੇਮ ਵਿੱਚ ਉਧਾਰਨ:
ਅਸਤਰ 4:16 ਕਿ ਜਾ ਅਤੇ ਸ਼ੂਸ਼ਨ ਵਿੱਚ ਜਿੰਨੇ ਯਹੂਦੀ ਹਨ ਉਨ੍ਹਾਂ ਨੂੰ ਇੱਕਠਾ ਕਰ ਅਤੇ ਤੁਸੀਂ ਮੇਰੇ ਲਈ ਵਰਤ ਰੱਖੋ ਅਤੇ ਤਿੰਨ ਦਿਨ ਤੱਕ ਦਿਨ ਰਾਤ ਤੱਕ ਕੁੱਝ ਖਾਣ ਨਾ ਪੀਣ ਅਤੇ ਮੈਂ ਵੀ ਆਪਣੀਆਂ ਸਹੇਲੀਆਂ ਸਣੇ ਏਵੇਂ ਹੀ ਵਰਤ ਰੱਖਾਂਗੀ ਅਤੇ ਇਉਂ ਹੀ ਮੈਂ ਪਾਤਸ਼ਾਹ ਦੇ ਕੋਲ ਜਾਵਾਂਗੀ ਜਿਹੜਾ ਕਨੂਨ ਦੇ ਅਨੁਸਾਰ ਨਹੀਂ। ਜੇ ਮੈਂ ਮਿਟ ਗਈ ਤਾਂ ਮੈਂ ਮਿਟ ਗਈ

ਨਵਾਂ ਨੇਮ ਵਿੱਚ ਉਧਾਰਨ:
ਰਸੂਲਾਂ ਦੇ ਕਰਤੱਬ 9 :9 ਅਤੇ ਉਹ ਤਿੰਨ ਦਿਨ ਅੰਨ੍ਹਾ ਰਿਹਾ ਅਤੇ ਨਾ ਕੁਝ ਖਾਧਾ ਨਾ ਪੀਤਾ।।



4.ਅਲੌਕਿਕ ਉਪਵਾਸ/ਵਰਤ /Supernatural Fasting

ਇਸ ਕਿਸਮ ਦੇ ਉਪਵਾਸ/ਵਰਤ ਨੂੰ ਅਸੀਂ ਵੇਖਦੇ ਹਾਂ ਸੀਨਈ ਪਰਬਤ ਤੇ ਮੂਸਾ 40 ਦਿਨ 40 ਰਾਤ ਬਿਨਾਂ ਭੋਜਨ ਅਤੇ ਪਾਣੀ ਤੋਂ ਸੀ. ਪੜ੍ਹੋ
ਪੁਰਾਣ ਨੇਮ ਵਿੱਚ ਉਧਾਰਨ:
ਬਿਵਸਥਾ ਸਾਰ 9 :9 ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਪੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਪੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ ਤਦ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ। ਮੈਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ


5.ਨਿੱਜੀ ਉਪਵਾਸ/ਵਰਤ /Private Fasting

ਇਸ ਕਿਸਮ ਦੇ ਉਪਵਾਸ/ਵਰਤ ਬਾਰੇ ਪ੍ਰਭੂ ਯਿਸ਼ੂ ਮਸੀਹ ਜੀ ਪਹਾੜੀ ਉਪਦੇਸ਼ ਦੌਰਾਨ ਗੱਲ ਕਰਦੇ ਨੇ. ਪੜ੍ਹੋ
ਨਵਾਂ ਨੇਮ ਵਿੱਚ ਉਧਾਰਨ:
ਮੱਤੀ 6:16-18 16 ਅਤੇ ਜਾਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਵਾਂਙੁ ਮੂੰਹ ਉਦਾਸ ਨਾ ਬਣਾਓ ਕਿਉਂ ਜੋ ਓਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ ਭਈ ਓਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਓਹ ਆਪਣਾ ਫਲ ਪਾ ਚੁੱਕੇ ਹਨ 17ਪਰ ਜਾਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ 18ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।।


6.ਸਮੂਹਕ ਉਪਵਾਸ/ਵਰਤ /Congregational Fasting
ਇਸ ਕਿਸਮ ਦੇ ਉਪਵਾਸ/ਵਰਤ ਬਾਰੇ ਅਸੀਂ ਹੇਠਾਂ ਦਿੱਤੀ ਬਾਈਬਲ ਦੀਆਂ ਆਇਤਾਂ ਵਿੱਚ ਪੜ੍ਹਦੇ ਹਾਂ. ਪੜ੍ਹੋ

ਪੁਰਾਣ ਨੇਮ ਵਿੱਚ ਉਧਾਰਨ:
ਯੋਏਲ 2:15-16
15ਸੀਯੋਨ ਵਿੱਚ ਤੁਰ੍ਹੀ ਫੂਕੋ!
ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ!
16ਲੋਕਾਂ ਨੂੰ ਇਕੱਠਾ ਕਰੋ,
ਸਭਾ ਨੂੰ ਪਵਿੱਤਰ ਕਰੋ,
ਬੁੱਢਿਆਂ ਨੂੰ ਜਮਾ ਕਰੋ,
ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ
ਇਕੱਠੇ ਕਰੋ,
ਲਾੜਾ ਆਪਣੀ ਕੋਠੜੀ ਵਿੱਚੋਂ,
ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿੱਕਲਣ!।।

ਨਵਾਂ ਨੇਮ ਵਿੱਚ ਉਧਾਰਨ:
ਰਸੂਲਾਂ ਦੇ ਕਰਤੱਬ 13:1-2
1 ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਬਾਸ ਅਰ ਸ਼ਿਮਓਨ ਜੋ ਨੀਗਰ ਕਹਾਉਂਦਾ ਹੈ ਅਰ ਲੂਕਿਯੁਸ ਕੁਰੈਨੇ ਦਾ ਇੱਕ ਮਨੁੱਖ ਅਤੇ ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ 2ਜਾਂ ਇਹ ਪ੍ਰਭੁ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤ੍ਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ,

7.ਰਾਸ਼ਟਰੀ ਉਪਵਾਸ/ਵਰਤ /National Fast

ਇਸ ਕਿਸਮ ਦੇ ਉਪਵਾਸ/ਵਰਤ ਤਦੋਂ ਹੁੰਦਾ ਹੈ ਜਦੋਂ ਸਾਰੇ ਦੇਸ਼ ਨੂੰ ਉਪਵਾਸ/ਵਰਤ ਰੱਖਣ ਲਈ ਇਕੱਠੇ ਬੁਲਾਇਆ ਜਾਂਦਾ ਹੈ. ਪੜ੍ਹੋ
ਪੁਰਾਣ ਨੇਮ ਵਿੱਚ ਉਧਾਰਨ:
2 ਇਤਹਾਸ 20:3 ਤਾਂ ਯਹੋਸ਼ਾਫ਼ਾਟ ਭੈ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਤੇ ਵਰਤ ਲਈ ਸਾਰੇ ਯਹੂਦਾਹ ਵਿੱਚ ਡੌਂਡੀ ਪਿਟਵਾਈ

ਅਮਰੀਕਾ ਦੇ ਰਾਸ਼ਟਰਪਤੀਆਂ ਵਿੱਚ ਵੀ ਜੋਹਨ ਏਡਮਸ (John Adams), ਜੇਮਸ ਮੈਡਿਸਨ (James Madison) ਅਤੇ ਅਬ੍ਰਾਹਮ ਲਿਨਕੋਲਨ (Abraham Lincoln) ਨੇ ਵੀ ਅਮਰੀਕਾ ਵਿੱਚ ਰਾਸ਼ਟਰੀ ਉਪਵਾਸ/ਵਰਤ  ਲਈ ਪੂਰੇ ਦੇਸ਼ ਨੂੰ ਬੁਲਾਇਆ ਸੀ!

8. ਨਿਯਮਤ ਉਪਵਾਸ/ਵਰਤ /Regular Fast

ਇਸ ਕਿਸਮ ਦੇ ਉਪਵਾਸ/ਵਰਤ  ਨੂੰ ਨਿਯਮਤ ਤੌਰ ਤੇ ਰੱਖਿਆ ਜਾਂਦਾ ਹੈ. ਜਿਂਵੇਂ ਕੇ ਇਸਰਾਇਲੀਆਂ ਨੂੰ ਪਰਾਸਚਿਤ ਦੇ ਦਿਨ ਨਿਯਮਤ ਤੌਰ ਤੇ ਉਪਵਾਸ/ਵਰਤ  ਰੱਖਣ ਲਈ ਨਿਰਦੇਸ਼ ਦਿੱਤੇ ਗਏ ਸੀ ਅਤੇ  ਪ੍ਰਭੂ ਯਿਸ਼ੂ ਮਸੀਹ ਜੀ ਨੇ ਵੀ ਫ਼ਰੀਸੀ ਦੁਆਰਾ ਨਿਯਮਤ ਤੌਰ ਤੇ ਉਪਵਾਸ/ਵਰਤ  ਰੱਖਣ ਬਾਰੇ ਵਰਨਣ ਕਿੱਤਾ ਪੜ੍ਹੋ
ਪੁਰਾਣ ਨੇਮ ਵਿੱਚ ਉਧਾਰਨ:
ਲੇਵੀਆਂ ਦੀ ਪੋਥੀ 23:26-27
26 ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਪਰਾਸਚਿਤ ਦਾ ਦਿਨ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਹੋਵੇਗਾ। ਇੱਥੇ ਇੱਕ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ ਅਤੇ ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ।

ਨਵਾਂ ਨੇਮ ਵਿੱਚ ਉਧਾਰਨ:
ਲੂਕਾ 18:9-14
9 ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਭਈ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ ਇਹ ਦ੍ਰਿਸ਼ਟਾਂਤ ਵੀ ਦਿੱਤਾ 10ਕਿ ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਆਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ 11ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਹਾਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! 12ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ 13ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੋ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ! 14ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।।

ਜਦੋਂ ਅਸੀਂ ਇਹ ਸਭ ਵਰਣਿਤ ਵਚਨ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕੇ ਪਰਮੇਸ਼ੁਰ ਸਾਡੇ ਤੋਂ ਉਮੀਦ ਕਰਦੇ ਹਨ ਕੇ ਅਸੀਂ ਆਤਮਿਕ ਅਨੁਸ਼ਸਨ ਲਈ ਉਪਵਾਸ/ਵਰਤ ਰਖੀਏ! ਅਸੀਂ ਪਵਿੱਤਰ ਬਾਈਬਲ ਵਿੱਚ ਪੜ੍ਹਦੇ ਹਾਂ ਪ੍ਰਭੂ ਯਿਸ਼ੂ ਨੇ ਇਹ ਵਾਕ ਕਹੇ ਨੇ "ਜਦੋਂ ਤੁਸੀਂ ਪ੍ਰਾਰਥਨਾ ਕਰੋ (ਮੱਤੀ 6:5)"," ਜਦੋਂ ਤੁਸੀਂ ਦਓ (ਮੱਤੀ 6:2-3)", ਉਸੀ ਤਰ੍ਹਾਂ ਪ੍ਰਭੂ ਯਿਸ਼ੂ ਜੀ ਨੇ ਕਿਹਾ "ਜਦੋਂ ਤੁਸੀਂ ਉਪਵਾਸ/ਵਰਤ   ਰੱਖੋ (ਮੱਤੀ 6:16)" ਇਥੋਂ ਸਾਨੂੰ ਪਤਾ ਲਗਦਾ ਹੈ ਕੇ ਪ੍ਰਭੂ ਯਿਸ਼ੂ ਚਾਹੁੰਦੇ ਨੇ ਕੇ ਅਸੀਂ ਉਪਵਾਸ/ਵਰਤ  ਰਖੀਏ.


ਮੱਤੀ 9 ਅਧਿਆਏ 14-15 ਆਇਤਾਂ ਵਿੱਚ ਅਸੀਂ ਪੜ੍ਹਦੇ ਹਾਂ ਕੇ  ਯੂਹੰਨਾ ਦੇ ਚੇਲਿਆਂ ਨੇ ਯਿਸ਼ੂ ਮਸੀਹ ਜੀ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?” ਤਦੋਂ
ਪ੍ਰਭੂ ਯਿਸ਼ੂ ਜੀ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾੜੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸੱਕਦੇ ਜਦੋਂ ਤੱਕ ਲਾੜਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।

ਜਦੋਂ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ, ਫ਼ੇਰ ਉਹ ਉਪਵਾਸ/ਵਰਤ  ਰੱਖਣਗੇ। ਇਸਦਾ ਮਤਲਬ ਇਹ ਹੈ ਕੇ ਜਦੋਂ ਪ੍ਰਭੂ ਯਿਸ਼ੂ ਆਪਣੀ ਕਲੀਸਿਯਾ ਤੋਂ ਅੱਡ ਹੋਵੇਗਾ ਤਦੋਂ ਕਲੀਸਿਯਾ ਦੇ ਲੋਕ ਉਪਵਾਸ/ਵਰਤ  ਰੱਖਣਗੇ!
ਅਸੀਂ ਪੜ੍ਹਦੇ ਹਾਂ ਸੌਲੁਸ ਰਸੂਲਾਂ ਦੇ ਕਰਤੱਬ 9 ਵਿੱਚ ਉਪਵਾਸ/ਵਰਤ  ਰੱਖਦਾ ਹੈ ( ਪੜ੍ਹੋ, ਆਇਤ 9), ਰਸੂਲਾਂ ਦੇ ਕਰਤੱਬ 13 ਅਧਿਆਏ ਵਿੱਚ ਅਸੀਂ ਉਪਵਾਸ/ਵਰਤ  ਬਾਰੇ ਪੜ੍ਹਦੇ ਹਾਂ( ਪੜ੍ਹੋ, ਆਇਤ 2), ਰਸੂਲਾਂ ਦੇ ਕਰਤੱਬ 14 ਅਧਿਆਏ ਵਿੱਚ ਅਸੀਂ ਉਪਵਾਸ/ਵਰਤ  ਬਾਰੇ ਪੜ੍ਹਦੇ ਹਾਂ(ਪੜ੍ਹੋ, ਆਇਤ 23),

ਆਉਣ ਵਾਲੇ ਸਮੇਂ ਵਿੱਚ ਅਸੀਂ ਉਪਵਾਸ/ਵਰਤ  ਰੱਖਣ ਦੇ ਅਲੱਗ ਅਲੱਗ ਮਕਸਦਾਂ ਬਾਰੇ ਅਧਿਅਨ ਕਰਾਂਗੇ! 
ਪ੍ਰਭੂ ਯਿਸ਼ੂ ਜੀ ਤੁਹਾਨੂੰ ਆਸ਼ੀਸ਼ ਦੇਣ