Tuesday, April 22, 2014

ਰਿਸ਼ਵਤ ਲੈਣਾ ਪਾਪ ਹੈ

                                 ਬਾਈਬਲ ਦੇ ਕੁਝ ਵਚਨ ਵਿਸ਼ਾ : ਰਿਸ਼ਵਤ ਲੈਣਾ ਪਾਪ ਹੈ                                                                                 ਪੰਜਾਬੀ ਮਸੀਹੀ ਸੰਦੇਸ਼

ਕੂਚ 23:8
8 “ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸ ਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸੱਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸੱਕਦੀ ਹੈ।
2 ਇਤਹਾਸ 19:7
7 ਹੁਣ ਤੁਹਾਡੇ ਵਿੱਚੋਂ ਸਭਨਾਂ ਨੂੰ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਜੋ ਕੁਝ ਵੀ ਕਰਦੇ ਹੋ, ਸਾਵਧਾਨ ਹੋ ਕੇ ਕਰੋ ਕਿਉਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਨਿਆਂ ਪਸੰਦ ਹੈ। ਯਹੋਵਾਹ ਕਿਸੇ ਨਾਲ ਭਿੰਨ-ਭੇਦ ਜਾਂ ਛੋਟੇ-ਵੱਡੇ ਦਾ ਫ਼ਰਕ ਨਹੀਂ ਰੱਖਦਾ ਅਤੇ ਨਾ ਹੀ ਉਹ ਆਪਣੇ ਨਿਆਂ ਬਦਲਣ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।”
ਬਿਵਸਥਾ ਸਾਰ 10:17
17 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਉਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ੁਰ ਅਤੇ ਤਕੜਾ ਅਤੇ ਸ਼ਕਤੀਸ਼ਾਲੀ ਲੜਾਕੂ ਹੈ। ਉਹ ਪੱਖਪਾਤ ਨਹੀਂ ਕਰਦਾ ਅਤੇ ਉਹ ਵੱਢੀ ਨਹੀਂ ਲੈਂਦਾ।

ਕਹਾਉਤਾਂ 21:14
14 ਗੁਪਤ ਤੌਰ ਤੇ ਦਿੱਤੀ ਸੁਗਾਤ ਗੁੱਸੇ ਨੂੰ ਸ਼ਾਂਤ ਕਰ ਦਿੰਦੀ ਹੈ, ਅਤੇ ਲੋਕਾਂ ਦੀ ਦਿੱਤੀ ਹੋਈ ਰਿਸ਼ਵਤ ਖਤਰੇ ਨੂੰ ਰੋਕਣ ’ਚ ਸਹਾਈ ਹੋ ਸੱਕਦੀ ਹੈ।

ਅੱਯੂਬ 15:34
34 ਕਿਉਂ ਕਿ ਬਿਨਾ ਪਰਮੇਸ਼ੁਰ ਦੇ ਲੋਕਾਂ ਕੋਲ ਕੁਝ ਵੀ ਨਹੀਂ
    
ਉਹ ਜਿਹੜੇ ਵਢ੍ਢੀ ਨੂੰ ਪਿਆਰ ਕਰਦੇ ਨੇ ਉਨ੍ਹਾਂ ਦੇ ਘਰ ਅੱਗ ਨਾਲ ਸਾੜੇ ਜਾਣਗੇ।

ਬਿਵਸਥਾ ਸਾਰ 27:25
25 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

ਕੂਚ 23:8; 2 ਇਤਹਾਸ 19:7; ਬਿਵਸਥਾ ਸਾਰ 10:17; ਕਹਾਉਤਾਂ 21:14; ਅੱਯੂਬ 15:34; ਬਿਵਸਥਾ ਸਾਰ 27:25 


ਰਿਸ਼ਵਤ ਲੈਣਾ ਤੋਂ ਪਰਹੇਜ਼


                            ਬਾਈਬਲ ਦੇ ਕੁਝ ਵਚਨ ਵਿਸ਼ਾ : ਰਿਸ਼ਵਤ ਲੈਣਾ ਤੋਂ ਪਰਹੇਜ਼                                                                                 ਪੰਜਾਬੀ ਮਸੀਹੀ ਸੰਦੇਸ਼

ਕੂਚ 23:8
8 “ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸ ਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸੱਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸੱਕਦੀ ਹੈ।
ਬਿਵਸਥਾ ਸਾਰ 16:19
19 ਤੁਹਾਨੂੰ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਤੁਹਾਨੂੰ ਕੁਝ ਲੋਕਾਂ ਨਾਲ ਹੋਰਨਾਂ ਦੇ ਮੁਕਾਬਲੇ ਰਿਆਇਤ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵੱਢੀ ਲੈ ਕੇ ਫ਼ੈਸਲਾ ਬਦਲਣਾ ਨਹੀਂ ਚਾਹੀਦਾ। ਪੈਸਾ ਸਿਆਣੇ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੰਦਾ ਹੈ ਅਤੇ ਚੰਗੇ ਬੰਦੇ ਦੀ ਗਵਾਹੀ ਨੂੰ ਬਦਲ ਦਿੰਦਾ ਹੈ।

ਕਹਾਉਤਾਂ 15:27
27 ਇੱਕ ਲੋਭੀ ਵਿਅਕਤੀ ਆਪਣੇ ਸਾਰੇ ਟੱਬਰ ਤੇ ਵਿਨਾਸ਼ ਲਿਆਉਂਦਾ, ਪਰ ਜਿਹੜਾ ਵਿਅਕਤੀ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ, ਜਿਉਵੇਂਗਾ।

ਜ਼ਬੂਰ 15:5
5 ਜੇ ਉਹ ਕਿਸੇ ਨੂੰ ਪੈਸੇ ਦਿੰਦਾ ਹੈ
    
ਉਹ ਉਸ ਪੈਸੇ ਉੱਤੇ ਸੂਦ ਨਹੀਂ ਵਸੂਲਦਾ।
ਉਹ ਬੇਗੁਨਾਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੈਸੇ ਨਹੀਂ ਲੈਂਦਾ।
    
ਜੇਕਰ ਇੱਕ ਵਿਅਕਤੀ ਇੱਕ ਚੰਗੇ ਮਨੁੱਖ ਵਾਂਗੂ ਰਹਿੰਦਾ ਹੈ,
ਫ਼ੇਰ ਉਹ ਹਮੇਸ਼ਾ ਪਰਮੇਸ਼ੁਰ ਦੇ ਨੇੜੇ ਹੋਵੇਗਾ।
1 ਸਮੂਏਲ 12:3
3 ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”
1 ਸਮੂਏਲ 12:3
3 ਵੇਖੋ, ਮੈਂ ਹਾਜ਼ਰ ਹਾਂ। ਜੇਕਰ ਮੈਂ ਕੋਈ ਗਲਤੀ ਕੀਤੀ ਹੋਵੇ ਤਾਂ ਤੁਹਾਨੂੰ ਉਹ ਜ਼ਰੂਰ ਯਹੋਵਾਹ ਅਤੇ ਉਸ ਦੇ ਚੁਣੇ ਹੋਏ ਪਾਤਸ਼ਾਹ ਨੂੰ ਦੱਸਣੀ ਚਾਹੀਦੀ ਹੈ। ਕੀ ਮੈਂ ਕਿਸੇ ਦੀ ਗਊ ਚੁਰਾਈ ਜਾਂ ਕਿਸੇ ਦਾ ਖੋਤਾ ਚੁਰਾਇਆ? ਕੀ ਮੈਂ ਕਿਸੇ ਨੂੰ ਧੋਖਾ ਦਿੱਤਾ ਜਾਂ ਕਿਸੇ ਦਾ ਕੁਝ ਚੁਰਾਇਆ? ਕੀ ਮੈਂ ਆਪਣੀਆਂ ਅੱਖਾਂ ਅੰਨ੍ਹੀਆਂ ਕਰਨ ਲਈ ਕਣੇ ਦੀ ਵੱਢੀ ਲਿੱਤੀ ਤਾਂ ਜੋ ਕਿਸੇ ਹੋਰ ਦੁਆਰਾ ਕੀਤੇ ਅਪਰਾਧ ਨੂੰ ਅਣਦੇਖਿਆਂ ਕਰਾਂ। ਜੇਕਰ ਮੈਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਵੀ ਕੀਤਾ ਹੋਵੇ ਮੈਂ ਹਾਨੀ-ਪੂਰਤੀ ਕਰਾਂਗਾ।”

ਬਿਵਸਥਾ ਸਾਰ 10:17
17 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਉਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ੁਰ ਅਤੇ ਤਕੜਾ ਅਤੇ ਸ਼ਕਤੀਸ਼ਾਲੀ ਲੜਾਕੂ ਹੈ। ਉਹ ਪੱਖਪਾਤ ਨਹੀਂ ਕਰਦਾ ਅਤੇ ਉਹ ਵੱਢੀ ਨਹੀਂ ਲੈਂਦਾ।

ਕੂਚ 23:8; ਬਿਵਸਥਾ ਸਾਰ 16:19; ਕਹਾਉਤਾਂ 15:27; ਜ਼ਬੂਰ 15:5; 1 ਸਮੂਏਲ 12:3; ਬਿਵਸਥਾ ਸਾਰ 10:17