Thursday, May 1, 2014

ਪਰਮੇਸ਼ੁਰ ਲੋੜਵੰਦਨੂੰ ਚੇਤੇ/ਯਾਦ ਰੱਖਦਾ ਹੈ




                       ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਲੋੜਵੰਦ ਨੂੰ ਚੇਤੇ/ਯਾਦ ਰੱਖਦਾ ਹੈ                                                                      ਪੰਜਾਬੀ ਮਸੀਹੀ ਸੰਦੇਸ਼                                                       

 ਇਬਰਾਨੀਆਂ ਨੂੰ 2:6

6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,

“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰੱਖਦਾ ਹੈ?
    
ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।
ਕੀ ਉਹ ਇੰਨਾ ਹੀ ਮਹੱਤਵਪੂਰਣ ਹੈ?


ਜ਼ਬੂਰ 78:39

39 ਪਰਮੇਸ਼ੁਰ ਨੇ ਯਾਦ ਕੀਤਾ ਕਿ ਉਹ ਸਿਰਫ਼ ਇਨਸਾਨ ਸਨ।
    
ਲੋਕ ਹਵਾ ਵਰਗੇ ਹਨ ਜਿਹੜੀ ਵਗਦੀ ਹੈ ਅਤੇ ਚਲੀ ਜਾਂਦੀ ਹੈ।

 

ਜ਼ਬੂਰ 103:14

14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
    
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।


ਜ਼ਬੂਰ 136:23

23 ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ, ਜਦੋਂ ਅਸੀਂ ਹਾਰੇ।
    
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

 

ਜ਼ਬੂਰ 98:3

3 ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
    
ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।

ਜ਼ਬੂਰ 115:12

12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
    
ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
    
ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
    
ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।

 

1 ਸਮੂਏਲ 1:11

11 ਉਸ ਨੇ ਪਰਮੇਸ਼ੁਰ ਨੂੰ ਖਾਸ ਬਚਨ ਦਿੱਤਾ ਅਤੇ ਕਿਹਾ, “ਹੇ ਸਰਬ ਸ਼ਕਤੀਮਾਨ ਯਹੋਵਾਹ! ਵੇਖ ਮੈਂ ਕਿੰਨੀ ਉਦਾਸ ਹਾਂ? ਮੈਨੂੰ ਚੇਤੇ ਰੱਖੀਂ! ਮੈਨੂੰ ਭੁੱਲ ਨਾ ਜਾਵੀਂ! ਜੇਕਰ ਤੂੰ ਮੇਰੇ ਘਰ ਪੁੱਤਰ ਬਖਸ਼ੀਸ਼ ਕਰੇ ਤਾਂ ਉਸ ਨੂੰ ਮੈਂ ਤੇਰੇ ਹਵਾਲੇ ਕਰ ਦੇਵਾਂਗੀ। ਉਹ ਨਜ਼ੀਰੀ ਹੋਵੇਗਾ। ਉਹ ਸੋਮਰਸ ਜਾਂ ਤੇਜ਼ ਸ਼ਰਾਬ ਵੀ ਨਹੀਂ ਪੀਵੇਗਾ ਅਤੇ ਨਾ ਹੀ ਕੋਈ ਸਿਰ ਦੇ ਵਾਲ ਮੁੰਨੇਗਾ।”


ਗਿਣਤੀ 10:9

9 “ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੁਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ।

 

ਯਸਾਯਾਹ 49:15

15 ਪਰ ਮੈਂ ਆਖਦਾ ਹਾਂ,
“
ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ!
    
ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।


ਯਸਾਯਾਹ 44:21

ਯਹੋਵਾਹ, ਸੱਚਾ ਪਰਮੇਸ਼ੁਰ, ਇਸਰਾਏਲ ਦੀ ਮਦਦ ਕਰਦਾ ਹੈ

21 “ਯਾਕੂਬ, ਇਹ ਗੱਲਾਂ ਚੇਤੇ ਰੱਖ: ਇਸਰਾਏਲ ਯਾਦ ਰੱਖ, ਤੂੰ ਮੇਰਾ ਸੇਵਕ ਹੈਂ।
    
ਮੈਂ ਤੈਨੂੰ ਸਾਜਿਆ ਸੀ।
ਤੂੰ ਮੇਰਾ ਸੇਵਕ ਹੈਂ।
    
ਮੈਨੂੰ ਕਦੇ ਨਾ ਭੁੱਲੀਁ।

 

ਜ਼ਬੂਰ 9:18

18 ਕਈ ਵਾਰੀ, ਇੰਝ ਲਗਦਾ ਹੈ ਜਿਵੇਂ ਪਰਮੇਸ਼ੁਰ ਉਨ੍ਹਾਂ ਦੁੱਖੀ ਲੋਕਾਂ ਨੂੰ ਭੁੱਲ ਗਿਆ ਹੈ।
    
ਕਈ ਵਾਰੀਂ ਇਹ ਵੀ ਲਗਦਾ ਹੈ ਜਿਵੇਂ ਉਨ੍ਹਾਂ ਨਿਮ੍ਰ ਲੋਕਾਂ ਨੂੰ ਕੋਈ ਆਸ ਨਹੀਂ ਹੈ।
    
ਪਰ ਸੱਚਮੁੱਚ, ਪਰਮੇਸ਼ੁਰ ਅਜਿਹੇ ਲੋਕਾਂ ਨੂੰ ਸਦਾ ਲਈ ਨਾ ਭੁੱਲੇ।

 

ਜ਼ਬੂਰ 9:12

12 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ
    
ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ।
ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।

 

ਲੂਕਾ 12:6

6 “ਕੀ ਪੰਜ ਚਿੱੜੀਆਂ ਦੋ ਪੈਸਿਆਂ ਲਈ ਨਹੀਂ ਵਿੱਕਦੀਆਂ? ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਭੁੱਲਦਾ।



ਇਬਰਾਨੀਆਂ ਨੂੰ 2:6; ਜ਼ਬੂਰ 78:39; ਜ਼ਬੂਰ 103:14; ਜ਼ਬੂਰ 136:23; ਜ਼ਬੂਰ 98:3; ਜ਼ਬੂਰ 115:12; 1 ਸਮੂਏਲ 1:11; ਗਿਣਤੀ 10:9; ਯਸਾਯਾਹ 49:15; ਯਸਾਯਾਹ 44:21; ਜ਼ਬੂਰ 9:18; ਜ਼ਬੂਰ 9:12; ਲੂਕਾ 12:6