Tuesday, July 22, 2014

ਅਸੀਸ ਪ੍ਰਾਪਤ ਹੋਣਾ


                            ਬਾਈਬਲ ਦੇ ਕੁਝ ਵਚਨ ਵਿਸ਼ਾ: ਅਸੀਸ ਪ੍ਰਾਪਤ ਹੋਣਾ
                                                   ਪੰਜਾਬੀ ਮਸੀਹੀ ਸੰਦੇਸ਼


ਮੱਤੀ 11:28

28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ।

 

ਬਿਵਸਥਾ ਸਾਰ 28:3-13

3 “ਤੁਹਾਨੂੰ ਸ਼ਹਿਰ ਵਿੱਚ
    ਅਤੇ ਖੇਤ ਵਿੱਚ ਅਸੀਸ ਮਿਲੇਗੀ।
4 ਤੁਹਾਨੂੰ ਅਸੀਸ ਮਿਲੇਗੀ
    ਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ।
ਤੁਹਾਡੀ ਧਰਤੀ ਅਸੀਸਮਈ ਹੋਵੇਗੀ
    ਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀ
    ਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ।
ਤੁਹਾਡੇ ਪਸ਼ੂ ਵੱਛਿਆਂ ਨਾਲ
    ਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।
5 ਯਹੋਵਾਹ ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਅਸੀਸ ਦੇਵੇਗਾ
    ਅਤੇ ਉਨ੍ਹਾਂ ਨੂੰ ਭੋਜਨ ਨਾਲ ਭਰ ਦੇਵੇਗਾ।
6 ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
    ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।
7 “ਯਹੋਵਾਹ ਉਨ੍ਹਾਂ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਜਿਹੜੇ ਤੁਹਾਡੇ ਖਿਲਾਫ਼ ਲੜਨ ਲਈ ਆਉਣਗੇ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਇੱਕ ਰਸਤੇ ਤੋਂ ਆਉਣਗੇ, ਪਰ ਉਹ ਤੁਹਾਡੇ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਣਗੇ!
8 “ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭੰਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ। 9 ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਨਾਵੇਗਾ, ਜਿਹਾ ਕਿ ਉਸ ਨੇ ਇਕਰਾਰ ਕੀਤਾ ਸੀ। ਯਹੋਵਾਹ ਅਜਿਹਾ ਕਰੇਗਾ, ਜੇ ਤੁਸੀਂ ਉਸ ਦੇ ਹੁਕਮਾਂ ਦਾ ਪਾਲਣ ਕਰੋਗੇ ਅਤੇ ਉਹੀ ਕਰੋ ਜੋ ਉਹ ਕਰਨ ਲਈ ਕਹਿੰਦਾ ਹੈ। 10 ਫ਼ੇਰ ਉਸ ਧਰਤੀ ਉਤਲੇ ਲੋਕ ਦੇਖਣਗੇ ਕਿ ਤੁਸੀਂ ਯਹੋਵਾਹ ਦੇ ਹੋ ਅਤੇ ਉਹ ਤੁਹਾਡੇ ਪਾਸੋਂ ਡਰਨਗੇ।
11 “ਅਤੇ ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਨਿਆਮਤਾ ਬਖਸ਼ੇਗਾ। ਉਹ ਤੁਹਾਨੂੰ ਬਹੁਤ ਸਾਰੇ ਬੱਚੇ ਬਖਸ਼ੇਗਾ। ਉਹ ਤੁਹਾਡੀਆਂ ਗਾਵਾਂ ਨੂੰ ਬਹੁਤ ਸਾਰੇ ਵੱਛੇ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਵਿੱਚ ਚੰਗੀ ਫ਼ਸਲ ਬਖਸ਼ੇਗਾ ਜਿਹੜੀ ਤੁਹਾਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਾਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। 13 ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।

 

ਬਿਵਸਥਾ ਸਾਰ 28:20

20 “ਜੇ ਤੁਸੀਂ ਕੁਝ ਵੀ ਬੁਰਾ ਕਰਦੇ ਹੋ ਅਤੇ ਯਹੋਵਾਹ ਤੋਂ ਮੁਖ ਮੋੜ ਲੈਂਦੇ ਹੋ, ਉਹ ਤੁਹਾਡੇ ਉੱਤੇ ਆਫ਼ਤਾਂ ਲਿਆਵੇਗਾ। ਤੁਹਾਨੂੰ ਆਪਣੇ ਕੀਤੇ ਹਰ ਕੰਮ ਵਿੱਚ ਨਿਰਾਸ਼ਾ ਅਤੇ ਮੁਸ਼ਿਕਲਾਂ ਦਾ ਸਾਹਮਣਾ ਕਰੋਂਗੇ। ਉਹ, ਅਜਿਹਾ ਓਨਾ ਚਿਰ ਤੱਕ ਕਰਦਾ ਰਹੇਗਾ ਜਦੋਂ ਤੱਕ ਕਿ ਤੁਸੀਂ ਆਪਣੀਆਂ ਬਦ ਕਰਨੀਆਂ ਕਾਰਣ ਤਬਾਹ ਨਹੀਂ ਹੋ ਜਾਂਦੇ।

 

ਬਿਵਸਥਾ ਸਾਰ 28:12

12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਾਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।

 

ਕਹਾਉਤਾਂ 10:22

22 ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ।

 

ਗਿਣਤੀ 6:24-26

24 ‘ਯਹੋਵਾਹ ਤੁਹਾਨੂੰ ਅਸੀਸ,
    ਦੇਵੇ ਅਤੇ ਤੁਹਾਨੂੰ ਰੱਖੇ।
25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇ
    ਅਤੇ ਆਪਣੀ ਮਿਹਰ ਦਰਸਾਵੇ।
26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇ
    ਅਤੇ ਤੁਹਾਨੂੰ ਸ਼ਾਂਤੀ ਦੇਵੇ।’”

ਬਿਵਸਥਾ ਸਾਰ 28:3

3 “ਤੁਹਾਨੂੰ ਸ਼ਹਿਰ ਵਿੱਚ
    ਅਤੇ ਖੇਤ ਵਿੱਚ ਅਸੀਸ ਮਿਲੇਗੀ।

 

ਬਿਵਸਥਾ ਸਾਰ 28:7

7 “ਯਹੋਵਾਹ ਉਨ੍ਹਾਂ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਜਿਹੜੇ ਤੁਹਾਡੇ ਖਿਲਾਫ਼ ਲੜਨ ਲਈ ਆਉਣਗੇ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਇੱਕ ਰਸਤੇ ਤੋਂ ਆਉਣਗੇ, ਪਰ ਉਹ ਤੁਹਾਡੇ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਣਗੇ!

 

ਫ਼ਿਲਿੱਪੀਆਂ ਨੂੰ 4:19

19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ।

 

ਬਿਵਸਥਾ ਸਾਰ 28:4

4 ਤੁਹਾਨੂੰ ਅਸੀਸ ਮਿਲੇਗੀ
    ਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ।
ਤੁਹਾਡੀ ਧਰਤੀ ਅਸੀਸਮਈ ਹੋਵੇਗੀ
    ਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀ
    ਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ।
ਤੁਹਾਡੇ ਪਸ਼ੂ ਵੱਛਿਆਂ ਨਾਲ
    ਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।

ਬਿਵਸਥਾ ਸਾਰ 28:6

6 ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
    ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।

ਬਿਵਸਥਾ ਸਾਰ 28:1

ਕਾਨੂੰਨ ਦਾ ਪਾਲਣ ਕਰਨ ਲਈ ਅਸੀਸਾਂ

 “ਹੁਣ, ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਦਾ ਧਿਆਨ ਰੱਖੋਗੇ ਅਤੇ ਉਸ ਦੇ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਸਿਰਮੌਰ ਬਣਾਵੇਗਾ।

ਮਲਾਕੀ 3:10

10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ।

 

ਬਿਵਸਥਾ ਸਾਰ 15:10

10 “ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸ ਨੂੰ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ।

 

ਬਿਵਸਥਾ ਸਾਰ 8:18

18 ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਯਾਦ ਰੱਖੋ। ਯਾਦ ਰੱਖੋ ਕਿ ਉਹੀ ਹੈ ਜਿਹੜਾ ਤੁਹਾਨੂੰ ਅਜਿਹੀਆਂ ਗੱਲਾਂ ਕਰਨ ਦੀ ਸ਼ਕਤੀ ਦਿੰਦਾ ਹੈ। ਯਹੋਵਾਹ ਅਜਿਹਾ ਕਿਉਂ ਕਰਦਾ ਹੈ? ਕਿਉਂਕਿ ਉਹ ਉਸ ਇਕਰਾਰਨਾਮੇ ਦਾ ਪਾਲਣ ਕਰਨਾ ਚਾਹੁੰਦਾ ਹੈ। ਜਿਹੜਾ ਉਸ ਨੇ ਪੁਰਖਿਆਂ ਨਾਲ ਕੀਤਾ ਸੀ, ਉਵੇਂ ਜਿਵੇਂ ਉਹ ਅੱਜ ਕਰ ਰਿਹਾ ਹੈ!

 

ਬਿਵਸਥਾ ਸਾਰ 26:19

19 ਯਹੋਵਾਹ ਤੁਹਾਨੂੰ ਆਪਣੀਆਂ ਸਾਜੀਆਂ ਹੋਈਆਂ ਸਮੂਹ ਕੌਮਾਂ ਵਿੱਚੋਂ ਸਭ ਤੋਂ ਮਹਾਨ ਬਣਾਵੇਗਾ। ਉਹ ਤੁਹਾਨੂੰ ਇੱਜ਼ਤ, ਸ਼ੁਹਰਤ ਅਤੇ ਮਹਾਨਤਾ ਬਖਸ਼ੇਗਾ। ਅਤੇ ਤੁਸੀਂ ਉਸ ਦੇ ਖਾਸ ਲੋਕ ਹੋਵੋਂਗੇ, ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ।”

 

ਗਿਣਤੀ 6:24

24 ‘ਯਹੋਵਾਹ ਤੁਹਾਨੂੰ ਅਸੀਸ,
    ਦੇਵੇ ਅਤੇ ਤੁਹਾਨੂੰ ਰੱਖੇ।

 

ਗਿਣਤੀ 6:26

26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇ
    ਅਤੇ ਤੁਹਾਨੂੰ ਸ਼ਾਂਤੀ ਦੇਵੇ।’”

 

ਫ਼ਿਲਿੱਪੀਆਂ ਨੂੰ 4:13

13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।

 

ਬਿਵਸਥਾ ਸਾਰ 11:26

26 “ਅੱਜ ਮੈਂ ਤੁਹਾਨੂੰ ਇੱਕ ਚੋਣ ਕਰਨ ਲਈ ਦਿੰਦਾ ਹਾਂ। ਭਾਵੇਂ ਤੁਸੀਂ ਅਸੀਸਾਂ ਚੁਣ ਲਵੋ ਅਤੇ ਭਾਵੇਂ ਸਰਾਪ।

 

ਬਿਵਸਥਾ ਸਾਰ 28:8

8 “ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭੰਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ।

 

ਉਤਪਤ 39:5

5 ਜਦੋਂ ਯੂਸੁਫ਼ ਨੂੰ ਘਰ ਦਾ ਮੁਖਤਾਰ ਬਣਾਇਆ ਗਿਆ ਯਹੋਵਾਹ ਨੇ ਘਰ ਨੂੰ ਅਤੇ ਪੋਟੀਫ਼ਰ ਦੀ ਹਰ ਸ਼ੈਅ ਨੂੰ ਅਸੀਸ ਦਿੱਤੀ। ਯਹੋਵਾਹ ਨੇ ਇਹ ਸਭ ਯੂਸੁਫ਼ ਕਾਰਣ ਕੀਤਾ। ਅਤੇ ਯਹੋਵਾਹ ਨੇ ਪੋਟੀਫ਼ਰ ਦੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਹਰ ਸ਼ੈਅ ਨੂੰ ਅਸੀਸ ਦਿੱਤੀ।

 

ਯੂਹੰਨਾ 10:10

10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।

 

ਰਸੂਲਾਂ ਦੇ ਕਰਤੱਬ 20:35

35 ਮੈਂ ਤੁਹਾਨੂੰ ਹਮੇਸ਼ਾ ਇਹੀ ਵਿਖਾਇਆ ਕਿ ਤੁਹਾਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਮੈਂ ਕੀਤਾ ਸੀ, ਉਨ੍ਹਾਂ ਦੀ ਮਦਦ ਕਰਨ ਲਈ, ਜਿਨ੍ਹਾਂ ਨੂੰ ਜ਼ਰੂਰਤ ਸੀ। ਮੈਂ ਤੁਹਾਨੂੰ ਸਿੱਖਾਇਆ ਕਿ ਪ੍ਰਭੂ ਯਿਸੂ ਦੇ ਬਚਨ ਯਾਦ ਰੱਖੋ ਜੋ ਉਸ ਨੇ ਆਪ ਫ਼ਰਮਾਇਆ ਸੀ, ‘ਲੈਣ ਨਾਲੋਂ ਦੇਣਾ ਹੀ ਵੱਧੇਰੇ ਮੁਬਾਰਕ ਹੈ।’”

 

ਲੇਵੀਆਂ ਦੀ ਪੋਥੀ 26:3

3 “ਜੇ ਤੁਸੀਂ ਮੇਰੇ ਕਾਨੂੰਨਾਂ ਨੂੰ ਚੇਤੇ ਕਰਕੇ ਅਤੇ ਉਨ੍ਹਾਂ ਦੀ ਪਾਲਣਾ ਕਰਕੇ, ਮੇਰੀਆਂ ਹਿਦਾਇਤਾਂ ਅਨੁਸਾਰ ਰਹੋਂਗੇ,

 

ਜ਼ਬੂਰ 119:1

1 ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ।
    ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।

 

ਯੂਹੰਨਾ 3:16

16 ਪਰਮੇਸ਼ੁਰ ਨੇ ਜੱਗਤ ਨੂੰ ਇੰਨਾ ਪਿਆਰ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਇੱਕਲੌਤਾ ਪੁੱਤਰ ਵੀ ਦੇ ਦਿੱਤਾ। ਤਾਂ ਜੋ ਕੋਈ ਵੀ ਜੋ ਉਸ ਵਿੱਚ ਵਿਸ਼ਵਾਸ ਰੱਖਦਾ ਹੈ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰ ਲਵੇਗਾ।

 

ਗਿਣਤੀ 6:25

25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇ
    ਅਤੇ ਆਪਣੀ ਮਿਹਰ ਦਰਸਾਵੇ।

 

ਬਿਵਸਥਾ ਸਾਰ 28:9

9 ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਨਾਵੇਗਾ, ਜਿਹਾ ਕਿ ਉਸ ਨੇ ਇਕਰਾਰ ਕੀਤਾ ਸੀ। ਯਹੋਵਾਹ ਅਜਿਹਾ ਕਰੇਗਾ, ਜੇ ਤੁਸੀਂ ਉਸ ਦੇ ਹੁਕਮਾਂ ਦਾ ਪਾਲਣ ਕਰੋਗੇ ਅਤੇ ਉਹੀ ਕਰੋ ਜੋ ਉਹ ਕਰਨ ਲਈ ਕਹਿੰਦਾ ਹੈ।

 

ਬਿਵਸਥਾ ਸਾਰ 28:11

11 “ਅਤੇ ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਨਿਆਮਤਾ ਬਖਸ਼ੇਗਾ। ਉਹ ਤੁਹਾਨੂੰ ਬਹੁਤ ਸਾਰੇ ਬੱਚੇ ਬਖਸ਼ੇਗਾ। ਉਹ ਤੁਹਾਡੀਆਂ ਗਾਵਾਂ ਨੂੰ ਬਹੁਤ ਸਾਰੇ ਵੱਛੇ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਵਿੱਚ ਚੰਗੀ ਫ਼ਸਲ ਬਖਸ਼ੇਗਾ ਜਿਹੜੀ ਤੁਹਾਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।

 

ਬਿਵਸਥਾ ਸਾਰ 28:13

13 ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।




ਮੱਤੀ 11:28; ਬਿਵਸਥਾ ਸਾਰ 28:3-13; ਬਿਵਸਥਾ ਸਾਰ 28:20; ਬਿਵਸਥਾ ਸਾਰ 28:12; ਕਹਾਉਤਾਂ 10:22; ਗਿਣਤੀ 6:24-26; ਬਿਵਸਥਾ ਸਾਰ 28:3; ਬਿਵਸਥਾ ਸਾਰ 28:7; ਫ਼ਿਲਿੱਪੀਆਂ ਨੂੰ 4:19; ਬਿਵਸਥਾ ਸਾਰ 28:4; ਬਿਵਸਥਾ ਸਾਰ 28:6; ਬਿਵਸਥਾ ਸਾਰ 28:1; ਮਲਾਕੀ 3:10; ਬਿਵਸਥਾ ਸਾਰ 15:10; ਬਿਵਸਥਾ ਸਾਰ 8:18; ਬਿਵਸਥਾ ਸਾਰ 26:19; ਗਿਣਤੀ 6:24; ਗਿਣਤੀ 6:26; ਫ਼ਿਲਿੱਪੀਆਂ ਨੂੰ 4:13; ਬਿਵਸਥਾ ਸਾਰ 11:26; ਬਿਵਸਥਾ ਸਾਰ 28:8; ਉਤਪਤ 39:5; ਯੂਹੰਨਾ 10:10; ਰਸੂਲਾਂ ਦੇ ਕਰਤੱਬ 20:35; ਲੇਵੀਆਂ ਦੀ ਪੋਥੀ 26:3; ਜ਼ਬੂਰ 119:1; ਯੂਹੰਨਾ 3:16; ਗਿਣਤੀ 6:25; ਬਿਵਸਥਾ ਸਾਰ 28:9; ਬਿਵਸਥਾ ਸਾਰ 28:11; ਬਿਵਸਥਾ ਸਾਰ 28:13