ਬਾਈਬਲ ਦੇ ਕੁਝ ਵਚਨ ਵਿਸ਼ਾ : ਤਲਹੀਣ ਖੱਡ
ਪੰਜਾਬੀ ਮਸੀਹ ਸੰਦੇਸ਼
ਪੰਜਾਬੀ ਮਸੀਹ ਸੰਦੇਸ਼
ਪਰਕਾਸ਼ ਦੀ ਪੋਥੀ 20:3
3 ਦੂਤ ਨੇ ਅਜਗਰ ਨੂੰ ਤਲਹੀਣ ਖੱਡ ਵਿੱਚ ਸੁੱਟ ਦਿੱਤਾ ਅਤੇ ਉਸਦਾ ਮੂੰਹ ਬੰਦ ਕਰ ਦਿੱਤਾ। ਦੂਤ ਨੇ ਤਲਹੀਣ ਖੱਡ ਨੂੰ ਅਜਗਰ ਸਮੇਤ ਹੀ ਤਾਲਾ ਲਾ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਜਗਰ ਅਗਲੇ 1000 ਸਾਲਾਂ ਤਾਈਂ ਧਰਤੀ ਦੇ ਲੋਕਾਂ ਨੂੰ ਗੁਮਰਾਹ ਨਾ ਕਰ ਸੱਕੇ। 1000 ਸਾਲ ਬਾਦ ਅਜਗਰ ਨੂੰ ਕੁਝ ਸਮੇਂ ਲਈ ਅਜ਼ਾਦ ਕਰਨਾ ਪੈਣਾ ਸੀ।
ਲੂਕਾ 8:31
31 ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ।
ਪਰਕਾਸ਼ ਦੀ ਪੋਥੀ 9:2
2 ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
ਪਰਕਾਸ਼ ਦੀ ਪੋਥੀ 9:11
11 ਟਿੱਡੀਆਂ ਦਾ ਇੱਕ ਰਾਜਾ ਸੀ। ਇਹ ਤਲਹੀਣ ਖੱਡ ਦਾ ਦੂਤ ਸੀ। ਉਸਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ। ਯੂਨਾਨੀ ਭਾਸ਼ਾ ਵਿੱਚ ਉਸਦਾ ਨਾਮ ਅਪੁਲੂਉਨ (ਵਿਨਾਸ਼ਕ) ਹੈ।
ਪਰਕਾਸ਼ ਦੀ ਪੋਥੀ 17:8
8 ਜਿਹੜਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚੱਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁੱਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।
ਪਰਕਾਸ਼ ਦੀ ਪੋਥੀ 20:3; ਲੂਕਾ 8:31; ਪਰਕਾਸ਼ ਦੀ ਪੋਥੀ 9:2; ਪਰਕਾਸ਼ ਦੀ ਪੋਥੀ 9:11; ਪਰਕਾਸ਼ ਦੀ ਪੋਥੀ 17:8; ਪਰਕਾਸ਼ ਦੀ ਪੋਥੀ 9:1; ਪਰਕਾਸ਼ ਦੀ ਪੋਥੀ 20:1
