Sunday, January 19, 2014

ਪਰਮੇਸ਼ੁਰ ਦੇ ਵਚਨਾਂ ਤੇ ਸ਼ੰਕਾ ਕਰਨਾ


                                 ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੇ ਵਚਨਾਂ ਤੇ ਸ਼ੰਕਾ ਕਰਨਾ
                                                          ਪੰਜਾਬੀ ਮਸੀਹ
ਸੰਦੇਸ਼

ਉਤਪਤ 3:1

ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿੱਚਲੇ ਕਿਸੇ ਵੀ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ?”

 

ਉਤਪਤ 3:4

ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ

 

ਯਸਾਯਾਹ 5:19

19 ਉਹ ਬੰਦੇ ਆਖਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਜੋ ਕਰਨਾ ਚਾਹੁੰਦਾ ਹੈ ਛੇਤੀ ਕਰੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਕੀ ਵਾਪਰੇਗਾ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਯੋਜਨਾ ਛੇਤੀ ਵਾਪਰੇ। ਫ਼ੇਰ ਅਸੀਂ ਜਾਣ ਜਾਵਾਂਗੇ ਕਿ ਉਸਦੀ ਯੋਜਨਾ ਕੀ ਹੈ।

 

2 ਪਤਰਸ 3:4

ਉਹ ਲੋਕ ਆਖਣਗੇ, “ਉਸਨੇ ਫ਼ੇਰ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ? ਸਾਡੇ ਪਿਉ ਦਾਦੇ ਮਰ ਚੁੱਕੇ ਹਨ। ਪਰ ਦੁਨੀਆਂ ਓਸੇ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਇਹ ਜਦੋਂ ਤੋਂ ਬਣਾਈ ਗਈ ਸੀ।

 

ਯਿਰਮਿਯਾਹ 17:15


15 ਯਹੂਦਾਹ ਦੇ ਲੋਕ ਮੇਰੇ ਕੋਲੋਂ ਸਵਾਲ ਪੁੱਛੀ ਜਾਂਦੇ ਨੇ
    ਉਹ ਆਖਦੇ ਨੇ, “ਯਿਰਮਿਯਾਹ, ਯਹੋਵਾਹ ਦੇ ਸੰਦੇਸ਼ ਦਾ ਕੀ ਬਣਿਆ?
    ਉਹ ਸੰਦੇਸ਼ ਕਦੋਂ ਪੂਰਾ ਹੋਵੇਗਾ?
    ਇਸ ਨੂੰ ਛੇਤੀ ਹੀ ਆਉਣ ਦਿਓ?


ਉਤਪਤ 3:1; ਉਤਪਤ 3:4; ਯਸਾਯਾਹ 5:19; 2 ਪਤਰਸ 3:4; ਯਿਰਮਿਯਾਹ 17:15