Thursday, January 16, 2014

ਪਰਮੇਸ਼ੁਰ ਦੇ ਨੇੜੇ


   ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੇ ਨੇੜੇ
         ਪੰਜਾਬੀ ਮਸੀਹ ਸੰਦੇਸ਼

ਜ਼ਬੂਰ 73:28

28 ਜਿੱਥੇ ਤੀਕ ਮੇਰੀ ਗੱਲ ਹੈ, ਮੈਂ ਤਾਂ ਪਰਮੇਸ਼ੁਰ ਵੱਲ ਗਿਆ ਹਾਂ
ਅਤੇ ਮੇਰੇ ਲਈ ਇਹ ਸ਼ੁਭ ਹੈ
    ਮੈਂ ਯਹੋਵਾਹ ਆਪਣੇ ਮਾਲਕ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾ ਲਿਆ ਹੈ
    ਹੇ ਪਰਮੇਸ਼ੁਰ, ਮੈਂ ਉਨ੍ਹਾਂ ਸਮੂਹ ਗੱਲਾਂ ਬਾਰੇ ਦੱਸਣ ਆਇਆ ਹਾਂ ਜੋ ਤੁਸਾਂ ਕੀਤੀਆਂ ਹਨ

 

ਜ਼ਬੂਰ 16:8

ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
    ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ

 

ਜ਼ਬੂਰ 34:18

18 ਜਦੋਂ ਕੁਝ ਲੋਕ ਮੂਸੀਬਤਾਂ ਵਿੱਚ ਹੁੰਦੇ ਹਨ, ਤਾਂ ਉਹ ਗੁਮਾਨ ਕਰਨਾ ਛੱਡ ਦਿੰਦੇ ਹਨ
    ਯਹੋਵਾਹ ਉਨ੍ਹਾਂ ਨਿਮਾਣੇ ਲੋਕਾਂ ਦੇ ਨੇੜੇ ਹੁੰਦਾ ਹੈ ਉਹ ਉਨ੍ਹਾਂ ਨੂੰ ਬਚਾਵੇਗਾ

 

ਜ਼ਬੂਰ 119:151

151 ਯਹੋਵਾਹ, ਤੁਸੀਂ ਮੇਰੇ ਨੇੜੇ ਹੋ
    ਅਤੇ ਤੁਹਾਡੇ ਆਦੇਸ਼ਾ ਉੱਤੇ ਵਿਸ਼ਵਾਸ ਕੀਤਾ ਜਾ ਸੱਕਦਾ ਹੈ

 

ਜ਼ਬੂਰ 145:18

18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ
    ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ

 

ਯਸਾਯਾਹ 50:8

ਯਹੋਵਾਹ ਮੇਰੇ ਨਾਲ ਹੈ ਉਹ ਦਰਸਾਉਂਦਾ ਹੈ ਕਿ ਮੈਂ ਨਿਰਦੋਸ਼ ਹਾਂ ਇਸ ਲਈ ਕੋਈ ਵੀ ਬੰਦਾ ਮੈਨੂੰ ਦੋਸ਼ੀ ਨਹੀਂ ਦਰਸਾ ਸੱਕੇਗਾ ਜੇ ਕੋਈ ਮੈਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਮੇਰੇ ਕੋਲ ਆਵੇ, ਅਤੇ ਅਸੀਂ ਮੁਕੱਦਮਾ ਲੜਾਂਗੇ

 

ਯਿਰਮਿਯਾਹ 23:23

23 ਇਹ ਸੰਦੇਸ਼ ਯਹੋਵਾਹ ਵੱਲੋਂ ਹੈ
ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!
    ਮੈਂ ਦੂਰ ਨਹੀਂ ਹਾਂ!

 

ਰਸੂਲਾਂ ਦੇ ਕਰਤੱਬ 17:2727 ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ

 

1 ਸਮੂਏਲ 14:36

36 ਸ਼ਾਊਲ ਨੇ ਕਿਹਾ, “ਅੱਜ ਰਾਤ ਅਸੀਂ ਫ਼ਲਿਸਤੀਆਂ ਦਾ ਪਿੱਛਾ ਕਰਾਂਗੇ ਅਤੇ ਉਨ੍ਹਾਂ ਦਾ ਸਭ ਕੁਝ ਚੁੱਕ ਲਿਆਵਾਂਗੇ ਅਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਦੇਵਾਂਗੇ

ਸੈਨਾ ਨੇ ਜਵਾਬ ਦਿੱਤਾ, “ਤੈਨੂੰ ਜੋ ਠੀਕ ਲੱਗਦਾ ਹੈ ਸੋ ਕਰ

ਪਰ ਜਾਜਕ ਨੇ ਆਖਿਆ, “ਆਪਾਂ ਪਰਮੇਸ਼ੁਰ ਤੋਂ ਪੁੱਛੀਏ

 

ਇਬਰਾਨੀਆਂ ਨੂੰ 7:19

19 ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸੱਕਦੀ ਸੀ ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸੱਕਦੇ ਹਾਂ

 

ਇਬਰਾਨੀਆਂ ਨੂੰ 10:22

22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ

 

ਯਾਕੂਬ 4:8

ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਜਾਵੇਗਾ ਤੁਸੀਂ ਦੋਸ਼ੀ ਹੋ ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ



ਜ਼ਬੂਰ 73:28; ਜ਼ਬੂਰ 16:8; ਜ਼ਬੂਰ 34:18; ਜ਼ਬੂਰ 119:151; ਜ਼ਬੂਰ 145:18; ਯਸਾਯਾਹ 50:8; ਯਿਰਮਿਯਾਹ 23:23; ਰਸੂਲਾਂ ਦੇ ਕਰਤੱਬ 17:27; 1 ਸਮੂਏਲ 14:36; ਇਬਰਾਨੀਆਂ ਨੂੰ 7:19; ਇਬਰਾਨੀਆਂ ਨੂੰ 10:22; ਯਾਕੂਬ 4:8