ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੁਆਰਾ ਸਜ਼ਾ
ਪੰਜਾਬੀ ਮਸੀਹ ਸੰਦੇਸ਼
ਪੰਜਾਬੀ ਮਸੀਹ ਸੰਦੇਸ਼
ਰੋਮੀਆਂ ਨੂੰ 1:18
ਸਭ ਲੋਕਾਂ ਨੇ ਗਲਤੀ ਕੀਤੀ ਹੈ
18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ।
ਯਸਾਯਾਹ 13:11
11 ਪਰਮੇਸ਼ੁਰ ਆਖਦਾ ਹੈ, “ਮੈਂ ਦੁਨੀਆਂ ਉੱਤੇ ਆਫਤਾਂ ਭੇਜਾਂਗਾ। ਮੈਂ ਬੁਰੇ ਬੰਦਿਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦੇਵਾਂਗਾ। ਮੈਂ ਗੁਮਾਨੀ ਲੋਕਾਂ ਤੋਂ ਉਨ੍ਹਾਂ ਦਾ ਗੁਮਾਨ ਖੋਹ ਲਵਾਂਗਾ। ਮੈਂ ਉਨ੍ਹਾਂ ਲੋਕਾਂ ਦੀਆਂ ਫ਼ਢ਼ਾਂ ਨੂੰ ਰੋਕ ਦਿਆਂਗਾ ਜਿਹੜੇ ਹੋਰਨਾਂ ਨਾਲ ਕਮੀਨਗੀ ਭਰਿਆ ਸਲੂਕ ਕਰਦੇ ਹਨ।
ਅਫ਼ਸੀਆਂ ਨੂੰ 5:6
6 ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ।
ਕੁਲੁੱਸੀਆਂ ਨੂੰ 3:6
6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ।
ਯਸਾਯਾਹ 33:14
14 ਸੀਯੋਨ ਦੇ ਪਾਪੀ ਭੈਭੀਤ ਹਨ। ਜਿਹੜੇ ਲੋਕ ਮੰਦੀਆਂ ਗੱਲਾਂ ਕਰਦੇ ਹਨ ਡਰ ਨਾਲ ਕੰਬ ਰਹੇ ਹਨ। ਉਹ ਆਖਦੇ ਹਨ, “ਕੀ ਸਾਡੇ ਵਿੱਚੋਂ ਕੋਈ ਇਸ ਤਬਾਹ ਕਰਨ ਵਾਲੀ ਅਗਨੀ ਵਿੱਚੋਂ ਜਿਉਂਦਾ ਬਚ ਸੱਕਦਾ ਹੈ? ਇਸ ਅੱਗ ਦੇ ਨੇੜੇ ਕੌਣ ਰਹਿ ਸੱਕਦਾ ਹੈ, ਜਿਹੜੀ ਸਦਾ ਬਲਦੀ ਰਹਿੰਦੀ ਹੈ?”
ਨਹੂਮ 1:6
6 ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸੱਕੇਗਾ।
ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ।
ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
ਉਤਪਤ 18:25
25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”
ਯਸਾਯਾਹ 66:15
15 ਦੇਖੋ, ਯਹੋਵਾਹ ਅੱਗ ਦੇ ਸੰਗ ਆ ਰਿਹਾ ਹੈ।
ਯਹੋਵਾਹ ਦੀਆਂ ਫ਼ੌਜਾਂ ਮਿੱਟੀ ਘੱਟੇ ਦੇ ਬਦਲਾਂ ਸੰਗ ਆ ਰਹੀਆਂ ਹਨ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਆਪਣੇ ਕਹਿਰ ਨਾਲ ਸਜ਼ਾ ਦੇਵੇਗਾ।
ਯਹੋਵਾਹ ਅੱਗ ਦੀਆਂ ਲਾਟਾਂ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਦੋਂ ਤੀਕ ਕਿ ਉਹ ਗੁੱਸੇ ਵਿੱਚ ਹੈ।
ਯਸਾਯਾਹ 66:16
16 ਯਹੋਵਾਹ ਲੋਕਾਂ ਬਾਰੇ ਨਿਆਂ ਕਰੇਗਾ।
ਫ਼ੇਰ ਯਹੋਵਾਹ ਲੋਕਾਂ ਨੂੰ ਅੱਗ ਨਾਲ ਅਤੇ ਆਪਣੀ ਤਲਵਾਰ ਨਾਲ ਤਬਾਹ ਕਰ ਦੇਵੇਗਾ।
ਯਹੋਵਾਹ ਬਹੁਤ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ।
ਯਸਾਯਾਹ 26:21
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।
ਪਰਕਾਸ਼ ਦੀ ਪੋਥੀ 2:11
11 “ਹਰ ਵਿਅਕਤੀ ਨੂੰ ਜੋ ਇਹ ਸੁਣਦਾ ਹੈ ਉਸ ਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤਦਾ ਹੈ, ਉਸ ਨੂੰ ਦੂਸਰੀ ਮੌਤ ਸੱਟ ਨਹੀਂ ਪਹੁੰਚਾਵੇਗੀ।
ਪਰਕਾਸ਼ ਦੀ ਪੋਥੀ 14:11
11 ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।”
ਮੱਤੀ 25:46
46 “ਤਦ ਉਹ ਬੁਰੇ ਲੋਕ ਸਦੀਵੀ ਸਜ਼ਾ ਪਾਉਣਗੇ ਪਰ ਚੰਗੇ ਲੋਕ ਸਦੀਪਕ ਜੀਵਨ ਪਾਉਣਗੇ।”
ਮਲਾਕੀ 4:1
“ਨਿਆਂ ਦਾ ਉਹ ਸਮਾਂ ਆ ਰਿਹਾ ਹੈ। ਇਹ ਭਖਦੀ ਭੱਠੀ ਵਾਂਗ ਹੋਵੇਗਾ ਜਿਸ ਵਿੱਚ ਸਾਰੇ ਹੰਕਾਰੀ ਮਨੁੱਖ ਝੋਖੇ ਜਾਣਗੇ ਇਹ ਬਦ ਲੋਕ ਕੱਖਾਂ ਵਾਂਗ ਸੜਨਗੇ। ਉਸ ਵਕਤ, ਉਹ ਅੱਗ ਵਿੱਚ ਬਲਦੀ ਝਾੜੀ ਵਾਂਗ ਹੋਣਗੇ ਜਿਸ ਵਿੱਚ ਕੋਈ ਵੀ ਤਣਾ ਜਾਂ ਜੜ ਨਾ ਬਚੇਗੀ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
ਪਰਕਾਸ਼ ਦੀ ਪੋਥੀ 21:27
ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।
ਮੱਤੀ 7:23
23 ਤਦ ਮੈਂ ਉਨ੍ਹਾਂ ਨੂੰ ਸਾਫ਼ ਆਖਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਹੇ ਬੁਰਾ ਕਰਨ ਵਾਲਿਓ ਮੇਰੇ ਕੋਲੋਂ ਚੱਲੇ ਜਾਓ।’
ਮੱਤੀ 22:13
13 ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
ਪਰਕਾਸ਼ ਦੀ ਪੋਥੀ 20:14-15
14 ਮੌਤ ਅਤੇ ਪਾਤਾਲ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ। ਇਹ ਅੱਗ ਦੀ ਝੀਲ ਦੂਸਰੀ ਮੌਤ ਹੈ। 15 ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲੱਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
ਬਿਵਸਥਾ ਸਾਰ 8:5
5 ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਹ ਸਭ ਗੱਲਾਂ ਤੁਹਾਡੇ ਲਈ ਕੀਤੀਆਂ। ਪਰਮੇਸ਼ੁਰ, ਆਪਣੇ ਬੱਚੇ ਨੂੰ ਸਿੱਖਾਉਂਦੇ ਹੋਏ ਇੱਕ ਮਾਪੇ ਵਾਂਗ ਸੀ।
ਕਹਾਉਤਾਂ 3:11-12
11 ਮੇਰੇ ਬੇਟੇ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾਮੰਜ਼ੂਰ ਨਾ ਕਰੋ ਅਤੇ ਉਸ ਦੇ ਸੁਧਾਰ ਦਾ ਬੁਰਾ ਨਾ ਮਨਾਓ। 12 ਕਿਉਂਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਸੁਧਾਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਜਿਵੇਂ ਇੱਕ ਪਿਤਾ ਇੱਕ ਪੁੱਤਰ ਨੂੰ ਸੁਧਾਰਦਾ ਜਿਸ ਵਿੱਚ ਉਹ ਪ੍ਰਸੰਨਤਾ ਮਹਿਸੂਸ ਕਰਦਾ।
2 ਸਮੂਏਲ 7:14
14 ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਸੋ ਜੇ ਕਦੇ ਉਹ ਪਾਪ ਕਰੇਗਾ ਤਾਂ ਮੈਂ ਦੂਜੇ ਲੋਕਾਂ ਕੋਲੋਂ ਉਸ ਨੂੰ ਸਜ਼ਾ ਦਵਾਵਾਂਗਾ। ਉਹ ਮੇਰੇ ਬੈਂਤ ਹੋਣਗੇ।
ਮੱਤੀ 10:28
28 “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ।
ਮੱਤੀ 5:29-30
29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।
ਅੱਯੂਬ 5:17
17 “ਉਹ ਬੰਦਾ ਧੰਨ ਹੈ ਜਿਸ ਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ।
ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ।
ਜ਼ਬੂਰ 94:12-13
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
ਉਹ ਬਹੁਤ ਖੁਸ਼ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
ਰੋਮੀਆਂ ਨੂੰ
1:18; ਯਸਾਯਾਹ 13:11; ਅਫ਼ਸੀਆਂ ਨੂੰ
5:6; ਕੁਲੁੱਸੀਆਂ ਨੂੰ
3:6; ਯਸਾਯਾਹ 33:14; ਨਹੂਮ
1:6; ਉਤਪਤ 18:25; ਯਸਾਯਾਹ 66:15; ਯਸਾਯਾਹ 66:16; ਯਸਾਯਾਹ 26:21; ਪਰਕਾਸ਼ ਦੀ ਪੋਥੀ 2:11; ਪਰਕਾਸ਼ ਦੀ ਪੋਥੀ 14:11; ਮੱਤੀ
25:46; ਮਲਾਕੀ 4:1; ਪਰਕਾਸ਼ ਦੀ ਪੋਥੀ 21:27; ਮੱਤੀ
7:23; ਮੱਤੀ 22:13; ਪਰਕਾਸ਼ ਦੀ ਪੋਥੀ 20:14-15; ਬਿਵਸਥਾ ਸਾਰ
8:5; ਕਹਾਉਤਾਂ 3:11-12; 2 ਸਮੂਏਲ
7:14; ਮੱਤੀ 10:28; ਮੱਤੀ
5:29-30; ਅੱਯੂਬ 5:17; ਜ਼ਬੂਰ
94:12-13
