ਬਾਈਬਲ ਦੇ ਕੁਝ ਵਚਨ ਵਿਸ਼ਾ : ਤਲਾਕ
ਪੰਜਾਬੀ ਮਸੀਹ ਸੰਦੇਸ਼
ਯਿਸੂ ਦਾ ਤਲਾਕ ਬਾਰੇ ਉਪਦੇਸ਼
ਮੱਤੀ 5:31
31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [a]
ਮਰਕੁਸ 10:6-9
6 ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਨੂੰ ਸਿਰਜਿਆ, ‘ਉਸਨੇ ਲੋਕਾਂ ਨੂੰ ਨਰ ਅਤੇ ਨਾਰੀ ਬਣਾਇਆ।’ [a] 7 ‘ਇਸੇ ਲਈ, ਮਰਦ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਵੇਗਾ। 8 ਅਤੇ ਉਹ ਇੱਕ ਸਰੀਰ ਹੋ ਜਾਵਣਗੇ। ਇਸ ਲਈ ਉਹ ਦੋ ਨਹੀਂ ਸਗੋਂ ਇੱਕ ਹੋਣਗੇ।’ [b] 9 ਇਸ ਲਈ ਜੋ ਵੀ ਪਰਮੇਸ਼ੁਰ ਨੇ ਇਕੱਠਿਆਂ ਕੀਤਾ ਹੈ, ਮਨੁੱਖ ਨੂੰ ਉਹ ਵੱਖਰਾ ਨਹੀਂ ਕਰਨਾ ਚਾਹੀਦਾ।”
ਮਲਾਕੀ 2:16
16 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, “ਮੈਂ ਤਲਾਕ ਨੂੰ ਨਫ਼ਰਤ ਕਰਦਾ ਹਾਂ ਅਤੇ ਜਿਹੜੇ ਆਦਮੀ ਜ਼ਾਲਿਮਾਨਾ ਹਰਕਤਾਂ ਕਰਦੇ ਹਨ ਮੈਂ ਉਸ ਤੋਂ ਘਿਰਣਾ ਖਾਂਦਾ ਹਾਂ। ਤੁਸੀਂ ਆਪਣੇ ਅੰਦਰ ਅਧਿਆਤਮਕ ਸ਼ਕਤੀ ਕਾਇਮ ਕਰੋ ਅਤੇ ਆਪਣੀ ਪਤਨੀ ਨਾਲ ਬੇਪਰਤੀਤੀ ਨਾ ਕਰੋ।”
ਮੱਤੀ 19:7-9
7 ਉਨ੍ਹਾਂ ਨੇ ਉਸ ਨੂੰ ਆਖਿਆ, “ਫ਼ੇਰ ਮੂਸਾ ਨੇ ਆਦਮੀ ਨੂੰ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ਹੈ।” [a]
8 ਯਿਸੂ ਨੇ ਉੱਤਰ ਦਿੱਤਾ, “ਉਸਨੇ ਤੁਹਾਨੂੰ ਤੁਹਾਡੀ ਸਖਤ ਦਿਲੀ ਦੇ ਕਾਰਣ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ। ਪਰ ਮੁਢੋਂ ਇਹ ਇਸ ਤਰ੍ਹਾਂ ਦੀ ਰੀਤ ਨਹੀਂ ਸੀ। 9 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਾ ਲੈਂਦਾ ਹੈ ਤਾਂ, ਉਹ ਵਿਭਚਾਰ ਦਾ ਦੋਸ਼ੀ ਹੈ ਕਿਸੇ ਬੰਦੇ ਦਾ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਸਿਰਫ਼ ਇੱਕ ਹੀ ਕਾਰਣ ਹੋ ਸੱਕਦਾ ਹੈ ਉਹ ਇਹ ਕਿ ਉਸਦੀ ਪਤਨੀ ਦੇ ਕਿਸੇ ਦੂਜੇ ਆਦਮੀ ਨਾਲ ਜਿਨਸੀ ਸੰਬੰਧ ਹੋਣ।”
ਇਬਰਾਨੀਆਂ ਨੂੰ 13:4
4 ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰੱਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ।
ਮੱਤੀ
5:31; ਮਰਕੁਸ 10:6-9; ਮਲਾਕੀ
2:16; ਮੱਤੀ 19:7-9; ਇਬਰਾਨੀਆਂ ਨੂੰ
13:4
