Wednesday, January 15, 2014

ਕਰਜਾ/ ਉਧਾਰ ਦਾ ਭੁਗਤਾਨ


                                     

                               ਬਾਈਬਲ ਦੇ ਕੁਝ ਵਚਨ ਵਿਸ਼ਾ : ਕਰਜਾ/ ਉਧਾਰ ਦਾ ਭੁਗਤਾਨ                                                                                     ਪੰਜਾਬੀ ਮਸੀਹ ਸੰਦੇਸ਼

ਰੋਮੀਆਂ ਨੂੰ 13:8

ਕਿਸੇ ਦੇ ਕਰਜਾਈ ਨਾ ਰਹੋ। ਪਰ ਹਮੇਸ਼ਾ ਇੱਕ ਦੂਜੇ ਦੇ ਪਿਆਰ ਦੇ ਕਰਜਾਈ ਹੋਵੋ। ਜਿਹੜਾ ਦੂਜਿਆਂ ਲੋਕਾਂ ਨੂੰ ਪਿਆਰ ਕਰਦਾ ਹੈ ਉਸ ਨੇ ਸਾਰੀ ਸ਼ਰ੍ਹਾ ਨੂੰ ਮੰਨਿਆ ਹੈ

 ਰੋਮੀਆਂ ਨੂੰ 13:7

ਸਭਨਾਂ ਨੂੰ ਉਹ ਕੁਝ ਦੇ ਦਿਉ ਜਿਸਦੇ ਵੀ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਇੱਜ਼ਤ ਦਿਉ, ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦੇ ਦੇਣਦਾਰ ਹੋ। ਉਨ੍ਹਾਂ ਨੂੰ ਮਹਿਸੂਲ ਦਿਉ ਜਿਸਦੇ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿਉ ਜਿਨ੍ਹਾਂ ਲਈ ਸਤਿਕਾਰ ਦੇ ਤੁਸੀਂ ਦੇਣਦਾਰ ਹੋ

 ਕਹਾਉਤਾਂ 22:7

ਗਰੀਬ ਲੋਕ ਅਮੀਰਾਂ ਦੇ ਗੁਲਾਮ ਹੁੰਦੇ ਹਨ। ਜਿਹੜਾ ਬੰਦਾ ਉਧਾਰ ਲੈਂਦਾ ਹੈ ਉਹ ਉਧਾਰ ਦੇਣ ਵਾਲੇ ਦਾ ਗੁਲਾਮ ਹੁੰਦਾ ਹੈ

 ਕਹਾਉਤਾਂ 22:26-27

26 ਕਿਸੇ ਹੋਰ ਬੰਦੇ ਦੇ ਕਰਜ਼ਿਆਂ ਲਈ ਜਿੰਮੇਵਾਰ ਹੋਣ ਦਾ ਇਕਰਾਰ ਨਾ ਕਰੋ। 27 ਜੇ ਤੁਹਾਡੇ ਕੋਲੋ ਉਸਦਾ ਕਰਜ਼ ਅਦਾ ਕਰਨ ਲਈ ਪੈਸਾ ਨਹੀਂ ਤਾਂ ਤੁਹਾਨੂੰ ਆਪਣਾ ਸਭ ਕੁਝ ਗੁਆਉਣਾ ਪਵੇਗਾ, ਤੇਰਾ ਬਿਸਤਰਾ ਵੀ ਤੇਰੇ ਹੇਠੋਂ ਲਿਆ ਜਾ ਸੱਕਦਾ ਹੈ

 ਜ਼ਬੂਰ 37:21

21 ਇੱਕ ਮੰਦਾ ਆਦਮੀ ਛੇਤੀ ਉਧਾਰ ਲੈਂਦਾ ਹੈ ਅਤੇ ਕਦੇ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ
    ਪਰ ਨੇਕ ਆਦਮੀ ਖੁਲ੍ਹ ਦਿਲੀ ਨਾਲ ਦਾਨ ਕਰਦਾ ਹੈ

 ਕਹਾਉਤਾਂ 3:27-28

27 ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰੀ ਨਾ ਹੋਵੋ ਜੋ ਇਸਦੇ ਅਧਿਕਾਰੀ ਹਨ, ਜਦੋਂ ਤੁਸੀਂ ਮਦਦ ਕਰ ਸੱਕਦੇ ਹੋਵੋਂ 28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂਜਦੋਂ ਕਿ ਇਹ ਤੁਹਾਡੇ ਕੋਲ ਹੋਵੇ

 ਉਪਦੇਸ਼ਕ 5:5

ਕਿਸੇ ਚੀਜ਼ ਨੂੰ ਦੇਣ ਦਾ ਇਕਰਾਰ ਕਰਨ ਅਤੇ ਫੇਰ ਉਸ ਨੂੰ ਪੂਰਾ ਕਰਨ ਦੇ ਯੋਗ ਹੋਣ ਨਾਲੋਂ ਕਿਸੇ ਵੀ ਚੀਜ਼ ਦਾ ਇਕਰਾਰ ਨਾ ਕਰਨਾ ਬਿਹਤਰ ਹੈ

 ਗਿਣਤੀ 30:2

ਜੇ ਕੋਈ ਬੰਦਾ ਪਰਮੇਸ਼ੁਰ ਨਾਲ ਖਾਸ ਇਕਰਾਰ ਕਰਨਾ ਚਾਹੁੰਦਾ ਹੈ ਜਾਂ ਜੇ ਕੋਈ ਬੰਦਾ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਦੇਣ ਦਾ ਇਕਰਾਰ ਕਰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਉ ਪਰ ਉਸ ਬੰਦੇ ਨੂੰ ਬਿਲਕੁਲ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਇਕਰਾਰ ਕੀਤਾ ਸੀ!

 ਕਹਾਉਤਾਂ 3:28

28 ਜੇ ਤੁਹਾਡਾ ਗੁਆਂਢੀ ਤੁਹਾਡੇ ਪਾਸੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦੇ ਦੇਵੋ! ਉਸ ਨੂੰ ਇਹ ਨਾ ਆਖੋ, “ਕੱਲ੍ਹ ਨੂੰ ਆਵੀਂਜਦੋਂ ਕਿ ਇਹ ਤੁਹਾਡੇ ਕੋਲ ਹੋਵੇ

 ਲੇਵੀਆਂ ਦੀ ਪੋਥੀ 19:13

13 ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ

 ਕਹਾਉਤਾਂ 22:1

ਚੰਗਾ ਨਾਮ ਮਹਾਨ ਦੌਲਤ ਨਾਲੋਂ ਬਿਹਤਰ ਹੈ। ਅਤੇ ਚੰਗੀ ਪ੍ਰਤਿਸ਼ਠਾ ਚਾਂਦੀ ਜਾਂ ਸੋਨੇ ਨਾਲੋਂ ਬਿਹਤਰ ਹੈ


ਰੋਮੀਆਂ ਨੂੰ 13:8; ਰੋਮੀਆਂ ਨੂੰ 13:7; ਕਹਾਉਤਾਂ 22:7; ਕਹਾਉਤਾਂ 22:26-27; ਜ਼ਬੂਰ 37:21; ਕਹਾਉਤਾਂ 3:27-28; ਉਪਦੇਸ਼ਕ 5:5; ਗਿਣਤੀ 30:2; ਕਹਾਉਤਾਂ 3:28; ਲੇਵੀਆਂ ਦੀ ਪੋਥੀ 19:13; ਕਹਾਉਤਾਂ 22:1