Tuesday, January 14, 2014

ਮਸੀਹ ਦੇ ਚੇਲਿਆਂ ਨੂੰ ਅਧੀਕਾਰ


                                                   ਬਾਈਬਲ ਦੇ ਕੁਝ ਵਚਨ ਵਿਸ਼ਾ : ਮਸੀਹ ਦੇ ਚੇਲਿਆਂ ਨੂੰ ਅਧੀਕਾਰ
                                                      ਪੰਜਾਬੀ ਮਸੀਹ
ਸੰਦੇਸ਼

ਲੂਕਾ 10:19

19 ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ

 ਯਾਕੂਬ 4:7

ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ

 2 ਤਿਮੋਥਿਉਸ ਨੂੰ 1:7

ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ

 ਮਰਕੁਸ 16:18

18 ਉਹ ਸੱਪਾਂ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ

 ਮੱਤੀ 16:19

19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ

 ਪਰਕਾਸ਼ ਦੀ ਪੋਥੀ 12:11

11 ਸਾਡੇ ਭਰਾਵਾਂ ਨੇ ਉਸ ਨੂੰ ਲੇਲੇ ਦੇ ਲਹੂ ਦੁਆਰਾ ਅਤੇ ਲੋਕਾਂ ਨੂੰ ਦਿੱਤੇ ਉਨ੍ਹਾਂ ਦੇ ਸੰਦੇਸ਼ ਦੁਆਰਾ ਹਰਾ ਦਿੱਤਾ ਉਹ ਆਪਣੇ ਜੀਵਨ ਨੂੰ ਬਹੁਤਾ ਪਿਆਰ ਨਹੀਂ ਕਰਦੇ ਸਨ ਉਹ ਮੌਤ ਤੋਂ ਨਹੀਂ ਡਰਦੇ ਸਨ

 1 ਯੂਹੰਨਾ 4:4

ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ

 ਲੂਕਾ 10:19-21

19 ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ 20 ਪਰ ਪ੍ਰਸੰਨ ਨਾ ਹੋਵੋ ਕਿ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ ਸਗੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ

ਯਿਸੂ ਦਾ ਪਿਤਾ ਅੱਗੇ ਪ੍ਰਾਰਥਨਾ ਕਰਨਾ

21 ਉਸੇ ਪਲ ਪਵਿੱਤਰ-ਆਤਮਾ ਨੇ ਯਿਸੂ ਨੂੰ ਖੁਸ਼ੀ ਮਹਿਸੂਸ ਕਰਵਾਈ ਤਾਂ ਯਿਸੂ ਨੇ ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਉਸਤਤਿ ਕਰਦਾ ਹਾਂ ਕਿਉਂਕਿ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਚਾਲਾਕ ਲੋਕਾਂ ਤੋਂ ਲੁਕਾਇਆ, ਪਰ ਬੱਚਿਆਂ ਨੂੰ ਪ੍ਰਕਾਸ਼ਮਾਨ ਕੀਤਾ ਹੈ ਮੇਰੇ ਪਿਤਾ, ਤੂੰ ਇਹ ਸਭ ਇਸ ਲਈ ਕੀਤਾ ਕਿਉਂਕਿ ਤੂੰ ਅਜਿਹਾ ਕਰਕੇ ਸੱਚਮੁੱਚ ਪ੍ਰਸੰਨ ਸੀ


ਲੂਕਾ 10:17-20

17 ਜਦੋਂ 72 ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁੜੇ ਤਾਂ ਉਹ ਬੜੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।18 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦਿਆਂ ਵੇਖਿਆ 19 ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂੰਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ 20 ਪਰ ਪ੍ਰਸੰਨ ਨਾ ਹੋਵੋ ਕਿ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ। ਸਗੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।


ਲੂਕਾ 10:19; ਯਾਕੂਬ 4:7; 2 ਤਿਮੋਥਿਉਸ ਨੂੰ 1:7; ਮਰਕੁਸ 16:18; ਮੱਤੀ 16:19; ਪਰਕਾਸ਼ ਦੀ ਪੋਥੀ 12:11; 1 ਯੂਹੰਨਾ 4:4; ਲੂਕਾ 10:19-21; ਲੂਕਾ 10:17-20