ਬਾਈਬਲ ਦੇ ਕੁਝ ਵਚਨ ਵਿਸ਼ਾ : ਦੁਸ਼ਟਾਂ ਦੇ ਮਾਰਗ
ਪੰਜਾਬੀ ਮਸੀਹ ਸੰਦੇਸ਼
ਪੰਜਾਬੀ ਮਸੀਹ ਸੰਦੇਸ਼
ਅੱਯੂਬ 6:18
18 ਵਪਾਰੀ ਨਦੀ-ਤਲ ਤੇ ਜਾਂਦੇ ਹਨ, ਮਾਰੂਬਲ ਅੰਦਰ ਪ੍ਰਵੇਸ਼ ਕਰਦੇ ਹਨ,
ਅਤੇ ਗੁਆਚ ਜਾਂਦੇ ਹਨ।
ਅਤੇ ਗੁਆਚ ਜਾਂਦੇ ਹਨ।
ਕਹਾਉਤਾਂ 1:15
15 ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ।
ਅੱਯੂਬ 24:13
13 “ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ।
ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ।
ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ।
ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ।
ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ।
ਯਸਾਯਾਹ 59:8
8 ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ।
ਕਹਾਉਤਾਂ 2:18
18 ਅਤੇ ਹੁਣ, ਉਸ ਦੇ ਨਾਲ ਉਸ ਦੇ ਘਰ ਜਾਣਾ ਮੌਤ ਦਾ ਰਾਹ ਹੈ! ਅਤੇ ਉਸ ਦਾ ਰਾਹ ਤੁਹਾਨੂੰ ਮੁਰਦਿਆਂ ਦੀ ਦੁਨੀਆਂ ਵਿੱਚ ਲੈ ਜਾਂਦਾ ਹੈ!
ਯਸਾਯਾਹ 3:12
12 ਬੱਚੇ ਮੇਰੇ ਲੋਕਾਂ ਨੂੰ ਹਰਾ ਦੇਣਗੇ। ਔਰਤਾਂ ਮੇਰੇ ਲੋਕਾਂ ਉੱਤੇ ਹਕੂਮਤ ਕਰਨਗੀਆਂ।
ਮੇਰੇ ਲੋਕੋ, ਤੁਹਾਡੇ ਆਗੂ ਤੁਹਾਨੂੰ ਕੁਰਾਹੇ ਪਾਉਂਦੇ ਹਨ। ਉਹ ਤੁਹਾਨੂੰ ਸਹੀ ਰਸਤੇ ਤੋਂ ਭਟਕਾਉਂਦੇ ਹਨ।
ਹੋਸ਼ੇਆ 2:6
6 “ਇਸ ਲਈ ਮੈਂ (ਯਹੋਵਾਹ) ਤੁਹਾਡੀਆਂ (ਇਸਰਾਏਲ ਦੀਆਂ) ਸੜਕਾਂ ਅਤੇ ਰਾਹ ਕੰਡਿਆਂ ਨਾਲ ਰੋਕ ਦਿਆਂਗਾ। ਮੈਂ ਇੱਕ ਕੰਧ ਉਸਾਰ ਦੇਵਾਂਗਾ, ਫ਼ਿਰ ਉਹ ਆਪਣਾ ਰਾਹ ਲੱਭਣ ਦੇ ਅਸਮਰੱਬ ਹੋ ਜਾਵੇਗੀ।
ਅੱਯੂਬ
6:18; ਅੱਯੂਬ 24:13; ਯਸਾਯਾਹ
59:8; ਕਹਾਉਤਾਂ 2:18; ਕਹਾਉਤਾਂ
1:15; ਯਸਾਯਾਹ 3:12; ਹੋਸ਼ੇਆ
2:6
