Thursday, January 16, 2014

ਧਾਰਮਿਕਤਾ ਦਾ ਮਾਰਗ


                                     ਬਾਈਬਲ ਦੇ ਕੁਝ ਵਚਨ ਵਿਸ਼ਾ : ਧਾਰਮਿਕਤਾ ਦਾ ਮਾਰਗ
                                                   ਪੰਜਾਬੀ ਮਸੀਹ ਸੰਦੇਸ਼

ਕਹਾਉਤਾਂ 4:11

11 ਮੈਂ ਤੁਹਾਨੂੰ ਸਿਆਣਪ ਦਾ ਰਾਹ ਵਿਖਾਵਾਂਗਾ, ਅਤੇ ਸਿੱਧੇ ਰਾਹਾਂ ਤੇ ਤੁਹਾਡੀ ਅਗਵਾਈ ਕਰਾਂਗਾ।

 

ਕਹਾਉਤਾਂ 2:20

20 ਸਿਆਣਪ ਤੁਹਾਨੂੰ ਚੰਗੇ ਬੰਦਿਆਂ ਦੇ ਰਾਹ ਤੇ ਚਲਣ ਲਈ, ਅਤੇ ਧਰਮੀ ਦੇ ਰਾਹਾਂ ਤੇ ਰਹਿਣ ਲਈ ਤੁਹਾਡੀ ਮਦਦ ਕਰੇਗੀ।

 

ਜ਼ਬੂਰ 16:11

11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
    ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
    ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।

 

ਰਸੂਲਾਂ ਦੇ ਕਰਤੱਬ 2:28

28 ਤੂੰ ਮੈਨੂੰ ਸਿੱਖਾਇਆ ਕਿ ਕਿਵੇਂ ਜਿਉਣਾ ਹੈ।
    ਸੋ ਤੂੰ ਮੇਰੇ ਕਰੀਬ ਆਵੇਂਗਾ ਅਤੇ ਮੈਨੂੰ ਅੰਤਾਂ ਦੀ ਖੁਸ਼ੀ ਦੇਵੇਂਗਾ।’

 

ਜ਼ਬੂਰ 25:4

4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
    ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।

 

ਜ਼ਬੂਰ 119:35

35 ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ।
    ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।

 

ਯਸਾਯਾਹ 2:3

3 ਬਹੁਤ ਲੋਕ ਉੱਥੇ ਜਾਣਗੇ। ਉਹ ਆਖਣਗੇ,
    “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੱਲੀਏ।
    ਆਓ ਅਸੀਂ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਵਿੱਚ ਚੱਲੀਏ।
ਫ਼ੇਰ ਸਾਨੂੰ ਪਰਮੇਸ਼ੁਰ ਆਪਣੇ ਮਾਰਗ ਦੀ ਸਿੱਖਿਆ ਦ੍ਦੇਵੇਗਾ।
    ਅਤੇ ਅਸੀਂ ਉਸ ਦੇ ਅਨੁਯਾਈ ਬਣਾਂਗੇ।”
ਪਰਮੇਸ਼ੁਰ ਦੀ ਬਿਵਸਬਾ-ਯਹੋਵਾਹ ਦਾ ਸੰਦੇਸ਼-ਯਰੂਸ਼ਲਮ ਵਿੱਚ ਸੀਯੋਨ ਦੇ ਪਰਬਤ ਉੱਤੋਂ ਸ਼ੁਰੂ ਹੋਵੇਗਾ
    ਅਤੇ ਸਾਰੀ ਦੁਨੀਆਂ ਵਿੱਚ ਫ਼ੈਲ ਜਾਵੇਗਾ।

ਯਿਰਮਿਯਾਹ 6:16

16 ਯਹੋਵਾਹ ਇਹ ਗੱਲਾਂ ਆਖਦਾ ਹੈ:
“
ਚੁਰਾਹਿਆਂ ਉੱਤੇ ਖਲੋ ਜਾਵੋ ਅਤੇ ਦੇਖੋ।
    ਪੁੱਛੋ ਕਿ ਪੁਰਾਣੀ ਰਾਹ ਕਿੱਥੋ ਹੈ।
ਪੁੱਛੋ ਕਿ ਚੰਗੀ ਰਾਹ ਕਿਹੜੀ ਹੈ
    ਅਤੇ ਓਸੇ ਰਾਹ ਉੱਤੇ ਤੁਰੋ।
ਜੇ ਤੁਸੀਂ ਅਜਿਹਾ ਕਰੋਂਗੇ, ਤੁਹਾਨੂੰ ਆਪਣੇ ਲਈ ਅਰਾਮ ਮਿਲੇਗਾ।
    ਪਰ ਤੁਸੀਂ ਲੋਕਾਂ ਨੇ ਆਖਿਆ ਹੈ, ‘ਅਸੀਂ ਨੇਕੀ ਦੇ ਰਾਹ ਉੱਤੇ ਨਹੀਂ ਤੁਰਾਂਗੇ!’

 

ਯਿਰਮਿਯਾਹ 18:15

15 ਪਰ ਮਰਿਆਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।
    ਉਹ ਨਿਕੰਮੇ ਬੁੱਤਾਂ ਨੂੰ ਭੇਟਾਂ ਚੜ੍ਹਾਉਂਦੇ ਨੇ।
ਲੋਕ ਮੇਰੇ ਆਪਣੇ ਅਮਲਾਂ ਵਿੱਚ ਠੋਕਰਾਂ ਖਾਂਦੇ ਨੇ।
    ਉਹ ਆਪਣੇ ਪੁਰਖਿਆਂ ਦੇ ਕਦੀਮੀ ਰਾਹਾਂ ਵਿੱਚ ਠੋਕਰਾਂ ਖਾਂਦੇ ਨੇ।
ਮੇਰੇ ਲੋਕ ਪਿੱਛਲੀਆਂ ਗ਼ਲਤੀਆਂ
    ਅਤੇ ਟੁੱਟੀਆਂ ਸੜਕਾਂ ਉੱਤੇ ਚੱਲਣਾ ਪਸੰਦ ਕਰਦੇ ਨੇ।


ਕਹਾਉਤਾਂ 4:11; ਕਹਾਉਤਾਂ 2:20; ਜ਼ਬੂਰ 16:11; ਰਸੂਲਾਂ ਦੇ ਕਰਤੱਬ 2:28; ਜ਼ਬੂਰ 25:4; ਜ਼ਬੂਰ 119:35; ਯਸਾਯਾਹ 2:3; ਯਿਰਮਿਯਾਹ 6:16; ਯਿਰਮਿਯਾਹ 18:15