Friday, January 17, 2014

ਮਸੀਹ ਕਲੀਸਿਯਾ ਦਾ ਮੁਖੀ


                                  ਬਾਈਬਲ ਦੇ ਕੁਝ ਵਚਨ ਵਿਸ਼ਾ : ਮਸੀਹ ਕਲੀਸਿਯਾ ਦਾ ਮੁਖੀ
                                                    ਪੰਜਾਬੀ ਮਸੀਹ ਸੰਦੇਸ਼


ਅਫ਼ਸੀਆਂ ਨੂੰ 5:23

23 ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ

 

1 ਕੁਰਿੰਥੀਆਂ ਨੂੰ 11:3

ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ; ਹਰ ਮਨੁੱਖ ਦਾ ਮੁਖੀ ਮਸੀਹ ਹੈ। ਔਰਤ ਦਾ ਮੁਖੀ ਮਰਦ ਹੈ। ਅਤੇ ਮਸੀਹ ਦਾ ਮੁਖੀ ਪਰਮੇਸ਼ੁਰ ਹੈ

 

ਕੁਲੁੱਸੀਆਂ ਨੂੰ 1:18

18 ਮਸੀਹ ਸਰੀਰ ਦਾ ਮੁਖੀ ਹੈ
    ਜੋ ਕਿ ਕਲੀਸਿਯਾ ਹੈ।
ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ।
    ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ,
ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ

 

ਜ਼ਬੂਰ 118:22

22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ

 

ਅਫ਼ਸੀਆਂ ਨੂੰ 1:22

22 ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਮਸੀਹ ਦੀ ਅਧੀਨਤਾ ਥੱਲੇ ਪਾ ਦਿੱਤੀਆਂ ਹਨ। ਅਤੇ ਪਰਮੇਸ਼ੁਰ ਨੇ ਉਸ ਨੂੰ ਕਲੀਸਿਯਾ ਦੀਆਂ ਸਮੁੱਚੀਆਂ ਚੀਜ਼ਾਂ ਦਾ ਮੁਖੀਆ ਤਾਇਨਾਤ ਕੀਤਾ ਹੈ

 

ਅਫ਼ਸੀਆਂ ਨੂੰ 4:8

ਇਸੇ ਲਈ, ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:

ਜਦੋਂ ਉਹ ਉੱਪਰ ਅਕਾਸ਼ ਵਿੱਚ ਗਿਆ,
    ਉਸ ਨੇ ਕੈਦੀਆਂ ਨੂੰ ਆਪਣੇ ਨਾਲ ਲਿਆ,
    ਅਤੇ ਲੋਕਾਂ ਨੂੰ ਦਾਤਾਂ ਦਿੱਤੀਆਂ।

 

ਕੁਲੁੱਸੀਆਂ ਨੂੰ 2:10

10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ


ਅਫ਼ਸੀਆਂ ਨੂੰ 5:23; 1 ਕੁਰਿੰਥੀਆਂ ਨੂੰ 11:3; ਕੁਲੁੱਸੀਆਂ ਨੂੰ 1:18; ਜ਼ਬੂਰ 118:22; ਅਫ਼ਸੀਆਂ ਨੂੰ 1:22; ਅਫ਼ਸੀਆਂ ਨੂੰ 4:8; ਕੁਲੁੱਸੀਆਂ ਨੂੰ 2:10