ਬਾਈਬਲ ਦੇ ਕੁਝ ਵਚਨ ਵਿਸ਼ਾ : ਲੋੜਵੰਦ ਨੂੰ ਦੇਣਾ
ਪੰਜਾਬੀ ਮਸੀਹ ਸੰਦੇਸ਼
ਬਿਵਸਥਾ ਸਾਰ 14:28
28 “ਹਰ ਤਿੰਨ ਸਾਲ ਬਾਦ, ਤੁਹਾਨੂੰ ਉਸ ਸਾਲ ਦੀ ਆਪਣੀ ਫ਼ਸਲ ਦਾ ਦਸਵੰਧ ਇੱਕਤਰ ਕਰਨਾ ਚਾਹੀਦਾ ਹੈ। ਇਸ ਭੋਜਨ ਨੂੰ ਆਪਣੇ ਕਸਬਿਆਂ ਵਿੱਚ ਜਮ੍ਹਾਂ ਕਰੋ ਜਿੱਥੇ ਹੋਰ ਲੋਕ ਇਸ ਨੂੰ ਵਰਤ ਸੱਕਦੇ ਹੋਣ।
ਬਿਵਸਥਾ ਸਾਰ 15:8
8 ਤੁਹਾਨੂੰ ਉਸ ਨਾਲ ਸਾਂਝ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਉਸ ਬੰਦੇ ਨੂੰ ਉਸਦੀ ਲੋੜ ਪੂਰੀ ਕਰਨ ਲਈ ਕਰਜ਼ ਦੇਣਾ ਚਾਹੀਦਾ ਹੈ।
ਅੱਯੂਬ 31:16-22
16 “ਮੈਂ ਕਦੇ ਵੀ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਨਹੀਂ ਕੀਤਾ।
ਮੈਂ ਸਦਾ ਵਿਧਵਾਵਾਂ ਨੂੰ ਦਿੱਤਾ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਸੀ।
17 ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ।
ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।
18 ਮੈਂ ਆਪਣੀ ਸਾਰੀ ਉਮਰ ਪਿਉ ਬਾਹਰੇ ਬੱਚਿਆਂ ਲਈ ਪਿਤਾ ਵਰਗਾ ਬਣਿਆ ਹਾਂ।
ਆਪਣੀ ਸਾਰੀ ਉਮਰ, ਮੈਂ ਵਿਧਵਾਵਾਂ ਦਾ ਧਿਆਨ ਰੱਖਿਆ ਹੈ।
19 ਜਦੋਂ ਮੈਂ ਲੋਕਾਂ ਨੂੰ ਕਸ਼ਟ ਝੱਲਦਿਆਂ ਦੇਖਿਆ ਕਿਉਂ ਕਿ ਉਨ੍ਹਾਂ ਕੋਲ ਬਸਤਰ ਨਹੀਂ
ਸਨ ਜਾਂ ਕਿਸੇ ਗਰੀਬ ਆਦਮੀ ਨੂੰ ਬਿਨਾ ਚੋਲੇ ਤੋਂ।
20 ਮੈਂ ਹਮੇਸ਼ਾ ਉਨ੍ਹਾਂ ਨੂੰ ਬਸਤਰ ਦਿੱਤੇ ਨੇ।
ਮੈਂ ਉਨ੍ਹਾਂ ਨੂੰ ਨਿਘ੍ਘ ਪਹੁੰਚਾਉਣ ਲਈ ਆਪਣੀਆਂ ਹੀ ਭੇਡਾਂ ਦੀ ਉਨ ਦੀ ਵਰਤੋਂ ਕੀਤੀ।
ਤੇ ਉਨ੍ਹਾਂ ਨੇ ਮੈਨੂੰ ਸੱਚੇ ਦਿਲੋਂ ਅਸੀਸ ਦਿੱਤੀ।
21 ਉਘਰਿਆ ਨਹੀਂ ਕਦੇ ਵੀ
ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸ ਨੂੰ ਦਰ ਉੱਤੇ ਸਹਾਇਤਾ ਮੰਗਦਿਆਂ।
22 ਜੇ ਮੈਂ ਕਦੇ ਅਜਿਹਾ ਕੀਤਾ ਹੋਵੇ, ਤਾਂ ਮੇਰੀ ਬਾਂਹ ਜੜੋਂ ਪੁੱਟੀ ਜਾਵੇ
ਅਤੇ ਮੇਰੇ ਮੋਢੇ ਉੱਤੋਂ ਢਹਿ ਪਵੇ।
ਮੈਂ ਸਦਾ ਵਿਧਵਾਵਾਂ ਨੂੰ ਦਿੱਤਾ, ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਸੀ।
17 ਮੈਂ ਆਪਣੇ ਭੋਜਨ ਬਾਰੇ ਕਦੇ ਵੀ ਖੁਦਗਰਜ਼ ਨਹੀਂ ਰਿਹਾ ਹਾਂ।
ਮੈਂ ਹਮੇਸ਼ਾ ਯਤੀਮਾਂ ਨੂੰ ਭੋਜਨ ਦਿੱਤਾ ਹੈ।
18 ਮੈਂ ਆਪਣੀ ਸਾਰੀ ਉਮਰ ਪਿਉ ਬਾਹਰੇ ਬੱਚਿਆਂ ਲਈ ਪਿਤਾ ਵਰਗਾ ਬਣਿਆ ਹਾਂ।
ਆਪਣੀ ਸਾਰੀ ਉਮਰ, ਮੈਂ ਵਿਧਵਾਵਾਂ ਦਾ ਧਿਆਨ ਰੱਖਿਆ ਹੈ।
19 ਜਦੋਂ ਮੈਂ ਲੋਕਾਂ ਨੂੰ ਕਸ਼ਟ ਝੱਲਦਿਆਂ ਦੇਖਿਆ ਕਿਉਂ ਕਿ ਉਨ੍ਹਾਂ ਕੋਲ ਬਸਤਰ ਨਹੀਂ
ਸਨ ਜਾਂ ਕਿਸੇ ਗਰੀਬ ਆਦਮੀ ਨੂੰ ਬਿਨਾ ਚੋਲੇ ਤੋਂ।
20 ਮੈਂ ਹਮੇਸ਼ਾ ਉਨ੍ਹਾਂ ਨੂੰ ਬਸਤਰ ਦਿੱਤੇ ਨੇ।
ਮੈਂ ਉਨ੍ਹਾਂ ਨੂੰ ਨਿਘ੍ਘ ਪਹੁੰਚਾਉਣ ਲਈ ਆਪਣੀਆਂ ਹੀ ਭੇਡਾਂ ਦੀ ਉਨ ਦੀ ਵਰਤੋਂ ਕੀਤੀ।
ਤੇ ਉਨ੍ਹਾਂ ਨੇ ਮੈਨੂੰ ਸੱਚੇ ਦਿਲੋਂ ਅਸੀਸ ਦਿੱਤੀ।
21 ਉਘਰਿਆ ਨਹੀਂ ਕਦੇ ਵੀ
ਮੈਂ ਮੁੱਕਾ ਕਿਸੇ ਯਤੀਮ ਉੱਤੇ ਜਦੋਂ ਵੀ ਦੇਖਿਆ ਮੈਂ ਉਸ ਨੂੰ ਦਰ ਉੱਤੇ ਸਹਾਇਤਾ ਮੰਗਦਿਆਂ।
22 ਜੇ ਮੈਂ ਕਦੇ ਅਜਿਹਾ ਕੀਤਾ ਹੋਵੇ, ਤਾਂ ਮੇਰੀ ਬਾਂਹ ਜੜੋਂ ਪੁੱਟੀ ਜਾਵੇ
ਅਤੇ ਮੇਰੇ ਮੋਢੇ ਉੱਤੋਂ ਢਹਿ ਪਵੇ।
ਜ਼ਬੂਰ 112:5-9
5 ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
6 ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
7 ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
8 ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
9 ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
ਅਤੇ ਉਸਦੀ ਨੇਕੀ ਸਦਾ ਰਹੇਗੀ।
ਕਹਾਉਤਾਂ 19:17
17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।
ਯਸਾਯਾਹ 58:7
7 ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ-ਤਾਂ ਉਸ ਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।”
ਯਸਾਯਾਹ 58:10
10 ਤੁਹਾਨੂੰ ਭੁੱਖੇ ਲੋਕਾਂ ਉੱਤੇ ਦੁੱਖ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਤੁਹਾਨੂੰ ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ-ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਫ਼ੇਰ ਤੁਹਾਡੀ ਰੌਸ਼ਨੀ ਹਨੇਰੇ ਵਿੱਚ ਵੀ ਚਮਕੇਗੀ, ਅਤੇ ਤੁਹਾਨੂੰ ਕੋਈ ਉਦਾਸੀ ਮਹਿਸੂਸ ਨਹੀਂ ਹੋਵੇਗੀ। ਤੁਸੀਂ ਸਿਖਰ ਦੁਪਿਹਰੇ ਦੀ ਧੁੱਪ ਵਾਂਗ ਚਮਕੋਗੇ।
ਮੱਤੀ 5:42
42 ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।
ਮੱਤੀ 6:1-4
“ਸਾਵੱਧਾਨ ਰਹੋ, ਜਦੋਂ ਤੁਸੀਂ ਚੰਗੇ ਕੰਮ ਕਰੋ, ਲੋਕਾਂ ਦੇ ਸਾਹਮਣੇ ਨਾ ਵਿਖਾਓ ਤਾਂ ਜੋ ਉਹ ਉਸ ਵੱਲ ਧਿਆਨ ਦੇਣ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਤੁਹਾਡੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ ਕੁਝ ਫ਼ਲ ਪ੍ਰਾਪਤ ਨਹੀਂ ਕਰੋਗੇ।
2 “ਸੋ ਜਦ ਵੀ ਤੁਸੀਂ ਲੋੜਵੰਦ ਨੂੰ ਦਾਨ ਕਰੋ ਤਾਂ ਆਪਣੇ ਦਾਨ ਦਾ ਐਲਾਨ ਨਾ ਕਰਵਾਓ ਜਿਵੇਂ ਕਪਟੀ ਪ੍ਰਾਰਥਨਾ ਸਥਾਨਾਂ ਅਤੇ ਰਾਹਾਂ ਵਿੱਚ ਕਰਦੇ ਹਨ। ਉਹ ਲੋਕਾਂ ਤੋਂ ਉਸਤਤਿ ਕਰਾਉਣ ਲਈ ਤੁਰ੍ਹੀਆਂ ਵਜਵਾਉਂਦੇ ਹਨ। ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ, ਉਨ੍ਹਾਂ ਦਾ ਇਹੀ ਫ਼ਲ ਹੈ। 3 ਸੋ ਜਦੋਂ ਤੁਸੀਂ ਗਰੀਬਾਂ ਵਿੱਚ ਦਾਨ ਕਰੋ ਤਾਂ ਗੁਪਤ ਦਾਨ ਕਰੋ। ਕਿਸੇ ਨੂੰ ਪਤਾ ਨਾ ਲੱਗਣ ਦਿਓ ਕਿ ਤੁਸੀਂ ਕੀ ਦੇ ਰਹੇ ਹੋ। 4 ਤੁਹਾਡਾ ਦਾਨ ਗੁਪਤ ਹੋਣਾ ਚਾਹੀਦਾ ਹੈ। ਫ਼ਿਰ ਤੁਹਾਡਾ ਪਿਤਾ, ਜਿਹੜਾ ਵੇਖਦਾ ਹੈ ਕਿ ਗੁਪਤ ਵਿੱਚ ਕੀ ਕੀਤਾ ਗਿਆ ਹੈ, ਤੁਹਾਨੂੰ ਫ਼ਲ ਦੇਵੇਗਾ।
