ਬਾਈਬਲ ਦੇ ਕੁਝ ਵਚਨ ਵਿਸ਼ਾ : ਬੂਰੇ ਮਿੱਤਰ
ਪੰਜਾਬੀ ਮਸੀਹ ਸੰਦੇਸ਼
ਪੰਜਾਬੀ ਮਸੀਹ ਸੰਦੇਸ਼
1 ਕੁਰਿੰਥੀਆਂ ਨੂੰ 15:33
33 ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।”
ਕਹਾਉਤਾਂ 12:26
26 ਧਰਮੀ ਵਿਅਕਤੀ ਆਪਣੇ ਮਿੱਤਰਾਂ ਦਾ ਨਿਰਦੇਸ਼ਨ ਕਰਦਾ ਹੈ, ਪਰ ਦੁਸ਼ਟ ਦਾ ਰਸਤਾ ਉਨ੍ਹਾਂ ਨੂੰ ਗੁਮਰਾਹ ਕਰ ਦਿੰਦਾ ਹੈ।
ਕਹਾਉਤਾਂ 18:24
24 ਕੁਝ ਦੋਸਤ ਸਿਰਫ਼ ਸਮਾਜਿਕ ਸਾਥੀ ਹੀ ਹੁੰਦੇ ਹਨ। ਪਰ ਇੱਕ ਚੰਗਾ ਦੋਸਤ ਇੱਕ ਭਰਾ ਨਾਲੋਂ ਵੀ ਬਿਹਤਰ ਹੋ ਸੱਕਦਾ ਹੈ
ਕਹਾਉਤਾਂ 13:20
20 ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।
ਕਹਾਉਤਾਂ 11:14
14 ਜਦੋਂ ਕੋਈ ਰਾਹਨੁਮਾਈ ਨਹੀਂ ਹੁੰਦੀ, ਕੌਮ ਦਾ ਪਤਨ ਹੋ ਜਾਂਦਾ। ਪਰ ਅਨੇਕ ਸਲਾਹਕਾਰ ਸਫ਼ਲਤਾ ਪ੍ਰਪੱਕ ਬਣਾਉਂਦੇ ਹਨ।
ਉਪਦੇਸ਼ਕ 4:9-10
9 ਇੱਕ ਬੰਦੇ ਨਾਲੋਂ ਦੋ ਬਿਹਤਰ ਹਨ। ਜਦੋਂ ਦੋ ਬੰਦੇ ਮਿਲ ਕੇ ਕੰਮ ਕਰਦੇ ਹਨ ਉਹ ਆਪਣੇ ਕੰਮ ਤੋਂ ਵੱਧੇਰੇ ਲਾਭ ਹਾਸਿਲ ਕਰਦੇ ਹਨ।
10 ਜੇ ਇੱਕ ਬੰਦਾ ਡਿਗਦਾ, ਦੂਸਰਾ ਬੰਦਾ ਉਸਦੀ ਸਹਾਇਤਾ ਕਰ ਸੱਕਦਾ, ਪਰ ਇੱਕ ਇੱਕਲੇ ਬੰਦੇ ਲਈ ਇਹ ਹੋਰ ਵੀ ਭੈੜਾ ਹੈ ਜੇਕਰ ਉਹ ਡਿੱਗ ਪੈਂਦਾ, ਕਿਉਂ ਜੋ ਓੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁੰਦਾ।
ਕਹਾਉਤਾਂ 27:6
6 ਹੋ ਸੱਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸੱਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
ਕਹਾਉਤਾਂ 22:24-25
24 ਉਸ ਬੰਦੇ ਨਾਲ ਮਿੱਤਰਤਾ ਨਾ ਕਰੋ ਜਿਹੜਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਬੰਦੇ ਦੇ ਨੇੜੇ ਨਾ ਜਾਓ ਜਿਹੜਾ ਛੇਤੀ ਗੁੱਸੇ ਵਿੱਚ ਪਾਗਲ ਹੋ ਜਾਂਦਾ ਹੈ। 25 ਨਹੀਂ ਤਾਂ, ਤੁਸੀਂ ਵੀ ਓਸੇ ਰਾਹ ਜਾਵੋਂਗੇ ਜਿਵੇਂ ਉਹ ਜਾਂਦਾ ਅਤੇ ਤੁਹਾਡੀ ਇੱਕੋ ਇੱਕ ਜ਼ਿੰਦਗੀ ਫ਼ਸ ਜਾਵੇਗੀ।
ਜ਼ਬੂਰ 1:1
ਉਹ ਵਿਅਕਤੀ ਵਡਭਾਗਾ ਹੈ
ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
1 ਕੁਰਿੰਥੀਆਂ ਨੂੰ 5:11
11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
1 ਕੁਰਿੰਥੀਆਂ ਨੂੰ 5:11
11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
1 ਕੁਰਿੰਥੀਆਂ ਨੂੰ
15:33; ਕਹਾਉਤਾਂ 12:26; ਕਹਾਉਤਾਂ 18:24; ਕਹਾਉਤਾਂ 13:20; ਕਹਾਉਤਾਂ 11:14; ਉਪਦੇਸ਼ਕ 4:9-10; ਕਹਾਉਤਾਂ 27:6; ਕਹਾਉਤਾਂ 22:24-25; ਜ਼ਬੂਰ
1:1; 1 ਕੁਰਿੰਥੀਆਂ ਨੂੰ
5:11
