Thursday, January 16, 2014

ਪਰਮੇਸ਼ੁਰ ਦਾ ਧੰਨਵਾਦ ਕਰਨਾ


                                  ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਾ ਧੰਨਵਾਦ ਕਰਨਾ
                                                     ਪੰਜਾਬੀ ਮਸੀਹ
ਸੰਦੇਸ਼

ਜ਼ਬੂਰ 69:30

30 ਮੈਂ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਗੀਤ ਨਾਲ ਕਰਾਂਗਾ।
    ਮੈਂ ਧੰਨਵਾਦ ਦੇ ਗੀਤ ਨਾਲ ਉਸਦੀ ਉਸਤਤਿ ਕਰਾਂਗਾ।

 

ਜ਼ਬੂਰ 100:4

4 ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
    ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
    ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।

 

ਜ਼ਬੂਰ 107:8-9

8 ਯਹੋਵਾਹ ਦਾ ਉਸ ਦੇ ਪਿਆਰ ਲਈ ਅਤੇ ਉਨ੍ਹਾਂ ਚਮਤਕਾਰਾਂ ਲਈ ਧੰਨਵਾਦ ਕਰੋ।
    ਜਿਹੜੇ ਉਹ ਲੋਕਾਂ ਲਈ ਕਰਦਾ ਹੈ।
9 ਪਰਮੇਸ਼ੁਰ ਪਿਆਸੀ ਰੂਹ ਨੂੰ ਤ੍ਰਿਪਤ ਕਰਦਾ ਹੈ।
    ਪਰਮੇਸ਼ੁਰ ਭੁੱਖੀ ਆਤਮਾ ਨੂੰ ਚੰਗੀਆਂ ਚੀਜ਼ਾਂ ਨਾਲ ਭਰਦਾ ਹੈ।

 

ਜ਼ਬੂਰ 147:7-9

7 ਯਹੋਵਾਹ ਦਾ ਧੰਨਵਾਦ ਕਰੋ ਰਬਾਬ ਵਾਸਤੇ
    ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ।
8 ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ।
    ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।
9 ਯਹੋਵਾਹ ਜਾਨਵਰਾ ਨੂੰ ਭੋਜਨ ਦਿੰਦਾ ਹੈ,
    ਯਹੋਵਾਹ ਪੰਛੀਆ ਦੇ ਬੱਚਿਆਂ ਨੂੰ ਭੋਜਨ ਦਿੰਦਾ ਹੈ।

 

ਲੂਕਾ 17:17-18

17 ਯਿਸੂ ਨੇ ਜਵਾਬ ਦਿੱਤਾ, “ਕੀ ਸਾਰੇ ਦਸ ਚੰਗੇ ਨਹੀਂ ਹੋਏ, ਬਾਕੀ ਦੇ ਨੌ ਕਿੱਥੇ ਹਨ?18 ਕੀ ਇਹ ਵਿਦੇਸ਼ੀ ਸਾਮਰਿਯਾ ਤੋਂ ਹੈ, ਜੋ ਸਿਰਫ ਇੱਕ ਪਰਮੇਸ਼ੁਰ ਦੀ ਉਸਤਤਿ ਲਈ ਵਾਪਸ ਆਇਆ ਹੈ?”

 

ਰੋਮੀਆਂ ਨੂੰ 14:6

6 ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।

 

ਜ਼ਬੂਰ 50:14

14 ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਧੰਨਵਾਦ ਦੇ ਚੜ੍ਹਾਵੇ ਲਿਆਵੋ।
    ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ।
ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ।
    ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।

 

ਲੇਵੀਆਂ ਦੀ ਪੋਥੀ 7:12-15

12 ਜੇਕਰ ਉਹ ਧੰਨਵਾਦ ਲਈ ਸੁੱਖ-ਸਾਂਦ ਦੀ ਭੇਟ ਲਿਆਉਂਦਾ, ਉਸ ਨੂੰ ਤੇਲ ਨਾਲ ਮਿਲੀ ਬੇਖਮੀਰੀ ਰੋਟੀ, ਬੇਖਮੀਰੀਆਂ ਮਠੀਆਂ ਉੱਤੇ ਤੇਲ ਪਾਕੇ ਅਤੇ ਤੇਲ ਨਾਲ ਮਿਲੇ ਹੋਏ ਮੈਦੇ ਦੇ ਕੇਕ ਵੀ ਲਿਆਉਣੇ ਚਾਹੀਦੇ ਹਨ। 13 ਧੰਨਵਾਦ ਦੇ ਸੁੱਖ-ਸਾਂਦ ਦੀ ਭੇਟ ਦੇ ਨਾਲ, ਉਸ ਵਿਅਕਤੀ ਨੂੰ ਪਤੀਰੀ ਰੋਟੀ ਦੇ ਕੇਕ ਲਿਆਉਣੇ ਚਾਹੀਦੇ ਹਨ। 14 ਯਹੋਵਾਹ ਨੂੰ ਦਿੱਤੀਆਂ ਇਨ੍ਹਾਂ ਸੁਗਾਤਾਂ ਵਿੱਚੋਂ, ਹਰ ਤਰ੍ਹਾਂ ਦਾ ਇੱਕ ਟੁਕੜਾ ਉਸ ਜਾਜਕ ਦਾ ਹੋਵੇਗਾ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਡੋਲ੍ਹਦਾ ਹੈ। 15 ਸੁੱਖ-ਸਾਂਦ ਦੀ ਭੇਟ ਦਾ ਮਾਸ ਜਿਹੜਾ ਧੰਨਵਾਦ ਜਾਹਰ ਕਰਨ ਲਈ ਦਿੱਤਾ ਗਿਆ ਹੋਵੇ, ਉਸੇ ਦਿਨ ਖਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਚੜ੍ਹਾਇਆ ਜਾਂਦਾ ਹੈ। ਮਾਸ ਦਾ ਕੋਈ ਵੀ ਹਿੱਸਾ ਅਗਲੀ ਸਵੇਰ ਲਈ ਨਹੀਂ ਬਚਣਾ ਚਾਹੀਦਾ।

 

ਯੂਨਾਹ 2:9

9 ਮੁਕਤੀ ਸਿਰਫ਼ ਯਹੋਵਾਹ ਕੋਲੋਂ ਹੀ ਆਉਂਦੀ ਹੈ।
    ਹੇ ਯਹੋਵਾਹ, ਮੈਂ ਉਸਤਤ ਦੇ ਸ਼ੁਕਰਾਨਿਆਂ ਨਾਲ ਤੈਨੂੰ ਬਲੀਆਂ ਚੜ੍ਹਾਵਾਂਗਾ।
ਮੈਂ ਖਾਸ ਇਕਰਾਰ ਕਰਾਂਗਾ
    ਅਤੇ ਉਨ੍ਹਾਂ ਨੂੰ ਪੂਰਿਆਂ ਕਰਾਂਗਾ।”

 

ਜ਼ਬੂਰ 95:2

2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
    ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।

 

1 ਇਤਹਾਸ 16:7-9

7 ਇਹ ਉਸ ਵਕਤ ਦੀ ਗੱਲ ਹੈ ਜਦੋਂ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਹੱਥ ਵਿੱਚ ਯਹੋਵਾਹ ਦੀ ਉਸਤਤਿ ਦਾ ਗਾਨ ਕਰਨ ਦਾ ਕਾਰਜ ਸੌਂਪਿਆ।

ਦਾਊਦ ਦਾ ਧੰਨਵਾਦ ਦਾ ਗੀਤ

8 ਯਹੋਵਾਹ ਦੀ ਉਸਤਤ ਕਰੋ ਉਸ ਦੇ ਨਾਮ ਦੀ ਜੈਕਾਰ ਕਰੋ
    ਲੋਕਾਈ ਵਿੱਚ ਉਸ ਦੇ ਕਾਰਜਾਂ ਦਾ ਯਸ਼ਗਾਨ ਕਰੋ।
9 ਯਹੋਵਾਹ ਦਾ ਗੁਨਗਾਨ ਕਰੋ ਉਸਦੀ ਮਹਿਮਾ ਦਾ ਗਾਨ ਕਰੋ
    ਲੋਕਾਈ ਵਿੱਚ ਉਸ ਦੀਆਂ ਕਰਾਮਾਤਾਂ ਦਾ ਯਸ਼ਗਾਨ ਕਰੋ।

 

ਅਜ਼ਰਾ 3:11

11 ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ

“ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ
    ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ।”
ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ।

 

ਅਫ਼ਸੀਆਂ ਨੂੰ 5:19-20

19 ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20 ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ।

 

1 ਤਿਮੋਥਿਉਸ ਨੂੰ 2:1

 ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬੱਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਧੰਨਵਾਦ ਕਰੋ।

 

ਦਾਨੀਏਲ 6:10

10 ਦਾਨੀਏਲ ਹਰ ਰੋਜ਼ ਤਿੰਨ ਵਾਰੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਸੀ। ਹਰ ਰੋਜ਼ ਤਿੰਨ ਵਾਰੀ ਦਾਨੀਏਲ ਆਪਣੇ ਗੋਡਿਆਂ ਤੇ ਝੁਕਦਾ ਸੀ ਪ੍ਰਾਰਥਨਾ ਕਰਦਾ ਸੀ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਸੀ। ਜਦੋਂ ਦਾਨੀਏਲ ਨੇ ਇਸ ਨਵੇਂ ਕਨੂੰਨ ਬਾਰੇ ਸੁਣਿਆ ਤਾਂ ਉਹ ਆਪਣੇ ਘਰ ਚੱਲਿਆ ਗਿਆ। ਦਾਨੀਏਲ ਆਪਣੇ ਘਰ ਦੀ ਛੱਤ ਉਤ੍ਤਲੇ ਕਮਰੇ ਵਿੱਚ ਚੱਲਾ ਗਿਆ। ਦਾਨੀਏਲ ਉਨ੍ਹਾਂ ਖਿੜਕੀਆਂ ਕੋਲ ਗਿਆ ਜਿਹੜੀਆਂ ਯਰੂਸ਼ਲਮ ਵੱਲ ਖੁਲ੍ਹਦੀਆਂ ਸਨ। ਫ਼ੇਰ ਦਾਨੀਏਲ ਗੋਡਿਆਂ ਪਰਨੇ ਝੁਕਿਆ ਅਤੇ ਪ੍ਰਾਰਥਨਾ ਕੀਤੀ ਜਿਹਾ ਕਿ ਉਹ ਹਰ ਰੋਜ਼ ਕਰਦਾ ਸੀ।

 

1 ਥੱਸਲੁਨੀਕੀਆਂ ਨੂੰ 5:18

18 ਹਰ ਵੇਲੇ ਪਰਮੇਸ਼ੁਰ ਦਾ ਧੰਨਵਾਦ ਕਰੋ। ਇਹੀ ਹੈ ਜੋ ਮਸੀਹ ਯਿਸੂ ਵਿੱਚ ਪਰਮੇਸ਼ੁਰ ਤੁਹਾਥੋਂ ਚਾਹੁੰਦਾ ਹੈ।


ਜ਼ਬੂਰ 69:30; ਜ਼ਬੂਰ 100:4; ਜ਼ਬੂਰ 107:8-9; ਜ਼ਬੂਰ 147:7-9; ਲੂਕਾ 17:17-18; ਰੋਮੀਆਂ ਨੂੰ 14:6; ਜ਼ਬੂਰ 50:14; ਲੇਵੀਆਂ ਦੀ ਪੋਥੀ 7:12-15; ਯੂਨਾਹ 2:9; ਜ਼ਬੂਰ 95:2; 1 ਇਤਹਾਸ 16:7-9; ਅਜ਼ਰਾ 3:11; ਅਫ਼ਸੀਆਂ ਨੂੰ 5:19-20; 1 ਤਿਮੋਥਿਉਸ ਨੂੰ 2:1; ਦਾਨੀਏਲ 6:10; 1 ਥੱਸਲੁਨੀਕੀਆਂ ਨੂੰ 5:18