ਪ੍ਰਾਰਥਨਾ ਨਿਵੇਦਨ




ਮਸੀਹੀ ਸੰਦੇਸ਼ ਟੀਮ ਤੁਹਾਡੇ ਲਈ ਪ੍ਰਾਰਥਨਾ ਕਰਨ ਲਈ ਤੇਯਾਰ ਹੈ.  ਕਿਰਪਾ ਕਰਕੇ ਅਗਰ ਤੁਸੀਂ ਕਿਸੇ ਵਿਸ਼ੇ ਲਈ ਪ੍ਰਾਰਥਨਾ ਕਰਵਾਨਾ ਚਾਹੁੰਦੇ  ਹੋ ਤਾਂ. ਬੇ ਝਿਜਕ  ਆਪਣੇ ਪ੍ਰਾਰਥਨਾ ਦੇ ਵਿਸ਼ੇ ਸਾਡੇ ਨਾਲ ਸਾਂਝੇ ਕਰੋ.
ਅਸੀਂ ਪ੍ਰਾਰਥਨਾ ਦੀ ਸਮਰਥ ਵਿਚ ਵਿਸ਼ਵਾਸ ਕਰਦੇ ਹਾਂ. ਅਸੀਂ ਤੁਹਾਡੇ ਲਈ ਵਿਸ਼ਵਾਸ ਦੀ ਪ੍ਰਾਰਥਨਾ ਕਰਾਂਗੇ . ਕੀ ਤੁਸੀਂ ਜਾਣਦੇ ਹੋ ? ਖੁਦਾਵੰਦ ਯੀਸ਼ੂ ਮਸੀਹ ਤੁਹਾਨੂ  ਬਹੁਤ ਪ੍ਰੇਮ ਕਰਦੇ ਨੇ ਅਤੇ ਤੁਹਾਡੀ ਚਿੰਤਾ ਕਰਦੇ ਨੇ?
ਪਵਿਤਰ ਬਾਈਬਲ ਵਿਚ ਲਿਖਇਆ ਹੈ :

ਗਿਣਤੀ 23:19   ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ
            ਅਤੇ ਉਹ ਝੂਠ ਨਹੀਂ ਬੋਲਦਾ।
                  ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ।
            ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ।
                  ਜਦੋਂ ਯਹੋਵਾਹ ਕੁਝ ਆਖਦਾ,
            ਉਹ ਇਸ ਨੂੰ ਕਰੇਗਾ।
                  ਜੇਕਰ ਯਹੋਵਾਹ ਕੋਈ ਇਕਰਾਰ ਕਰਦਾ,
            ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।

ਯਿਰਮਿਯਾਹ 1:12  ਯਹੋਵਾਹ ਨੇ ਮੈਨੂੰ ਆਖਿਆ, “ਤੂੰ ਬਹੁਤ ਠੀਕ-ਠੀਕ ਦੇਖਿਆ ਹੈ। ਮੈਂ ਇਹ ਵੇਖਣ ਲਈ ਤੱਕ ਰਿਹਾ ਹਾਂ ਕਿ ਜੋ ਮੈਂ ਐਲਾਨਿਆ ਸੀ ਵਾਪਰੇਗਾ।”


ਕੀ ਤੁਸੀਂ ਵੇਖਇਆ?  ਮੇਰੇ ਪਿਯਾਰੇ ਭਰਾਵੋ ਅਤੇ ਭੈਣੋ . ਪਰਮੇਸ਼ਰ ਆਪਣੇ ਵਚਨਾਂ ਨੂ ਪੂਰਾ ਕਰਣ ਲਈ ਆਪ ਹੀ ਤੇਯਾਰ ਰਹੰਦਾ ਅਤੇ ਤੱਕਦਾ ਰਹੰਦਾ ਹੈ ! ਉਸਦਾ ਵਾਦਾ ਹੈ ਮੇਰੇ ਨਾਮ ਵਿਚ ਜੋ ਕੁਝ ਵੀ ਅਸੀਂ ਮੰਗਾਂਗੇ ਓਹ ਸਾਨੂ ਦੇਵੇਗਾ ! ਉਸ ਦੀ ਇਛਾ ਅਨੁਸਾਰ ਅਤੇ ਜੀਵਨ ਅਤੇ ਭਗਤੀ ਨਾਲ ਸੰਬੰਧ ਰਖਣ ਵਾਲੀ ਜੋ ਵੀ ਚੀਜ਼ ਅਸੀਂ ਉਸਤੋ ਮੰਗਦੇ ਹਾਂ ! ਓਹ ਸਾੰਨੂ ਦੇਂਦਾ ਹੈ ! ਵਿਸ਼ਵਾਸ ਨਾਲ ਮੰਗਣਾ ਜ਼ਰੂਰੀ ਹੈ !  ਵਚਨ ਕਿਹੰਦਾ ਹੈ ਵਿਸ਼ਵਾਸ ਕਰ ਲਾਓ ਤੁਹਾਨੂੰ ਮਿਲ ਗਇਆ ਅਤੇ ਐਸਾ ਹੀ ਹੋ ਜਾਵਾਗੇ !
ਪ੍ਰਭੂ ਯੀਸ਼ੂ ਤੁਹਾਨੂ ਆਸ਼ੀਸ਼ ਦਵੇ

ਸਾਨੂੰ Email ਲੀਖੋ  punjabi.masihi.sandesh@gmail.com