Monday, March 31, 2014

ਕਿਉਂ ਪ੍ਰਾਰਥਨਾ ਦਾ ਜਵਾਬ ਨਹੀਂ ਮਿਲਦਾ


                            ਬਾਈਬਲ ਦੇ ਕੁਝ ਵਚਨ ਵਿਸ਼ਾ :  ਕਿਉਂ ਪ੍ਰਾਰਥਨਾ ਦਾ ਜਵਾਬ ਨਹੀਂ ਮਿਲਦਾ                                                                       ਪੰਜਾਬੀ ਮਸੀਹੀ ਸੰਦੇਸ਼


ਯਾਕੂਬ 4:3

ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ

 

ਜ਼ਬੂਰ 66:18

17-18 ਮੈਂ ਉਸ ਅੱਗੇ ਪ੍ਰਾਰਥਨਾ ਕੀਤੀ,
    ਮੈਂ ਉਸਦੀ ਉਸਤਤਿ ਕੀਤੀ।
ਮੇਰਾ ਹਿਰਦਾ ਸ਼ੁੱਧ ਸੀ,
    ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ

ਯਸਾਯਾਹ 59:2

ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ੁਰ ਕੋਲੋਂ ਦੂਰ ਰੱਖਦੇ ਹਨ। ਯਹੋਵਾਹ ਤੁਹਾਡੇ ਪਾਪ ਨੂੰ ਦੇਖਦਾ ਹੈ, ਅਤੇ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ

 

ਯੂਹੰਨਾ 9:31

31 ਅਸੀਂ ਸਭ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ ਸੁਣਦਾ। ਪਰ ਪਰਮੇਸ਼ੁਰ ਉਸ ਵਿਅਕਤੀ ਨੂੰ ਸੁਣਦਾ ਹੈ ਜੋ ਸ਼ਰਧਾਲੂ ਹੈ ਅਤੇ ਉਸ ਦੇ ਹੁਕਮਾਂ ਦਾ ਆਗਿਆਕਾਰੀ ਹੈ

 

ਮਲਾਕੀ 1:7-9

ਯਹੋਵਾਹ ਨੇ ਕਿਹਾ, “ਤੁਸੀਂ ਮੇਰੀ ਜਗਵੇਦੀ ਤੇ ਅਪਵਿੱਤਰ ਰੋਟੀ ਲਿਆਉਂਦੇ ਹੋ। ਪਰ ਤੁਸੀਂ ਕਿਹਾ,

ਕਿਹੜੀ ਚੀਜ਼ ਭਲਾ ਰੋਟੀ ਨੂੰ ਅਪਵਿੱਤਰ ਤੇ ਗੰਦੀ ਬਣਾਉਂਦੀ ਹੈ?”

ਯਹੋਵਾਹ ਨੇ ਆਖਿਆ, “ਤੁਸੀਂ ਮੇਰੀ ਮੇਜ਼ (ਜਗਵੇਦੀ) ਦਾ ਆਦਰ ਨਹੀਂ ਕਰਦੇ। ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ। ਅਤੇ ਇਹ ਬੜੀ ਗ਼ਲਤ ਗੱਲ ਹੈ। ਤੁਸੀਂ ਮੇਰੀ ਜਗਵੇਦੀ ਲਈ ਬੀਮਾਰ ਅਤੇ ਲੰਗੜ੍ਹੇ ਜਾਨਵਰਾਂ ਦੀ ਬਲੀ ਲਿਆਉਂਦੇ ਹੋ ਜੋ ਕਿ ਬੜੀ ਗ਼ਲਤ ਗੱਲ ਹੈ। ਕਦੇ ਅਜਿਹੇ ਬੀਮਾਰ ਜਾਨਵਰ ਆਪਣੇ ਹਾਕਮ ਨੂੰ ਦੇਕੇ ਵੇਖੋ, ਕੀ ਉਹ ਬੀਮਾਰ ਜਾਨਵਰਾਂ ਦਾ ਤੋਹਫਾ ਸਵੀਕਾਰ ਕਰ ਲਵੇਗਾ? ਨਹੀਂ! ਉਹ ਅਜਿਹੇ ਤੋਹਫ਼ੇ ਕਦੇ ਵੀ ਸਵੀਕਾਰ ਨਹੀਂ ਕਰੇਗਾ।ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ

ਜਾਜਕੋ, ਤੁਸੀਂ ਯਹੋਵਾਹ ਨੂੰ ਤੁਹਾਡੇ ਲਈ ਚੰਗਾ ਹੋਣ ਦੀ ਮੰਗ ਕਰਦੇ ਹੋ, ਪਰ ਉਹ ਤੁਹਾਡੀ ਨਹੀਂ ਸੁਣਦਾ ਅਤੇ ਇਹ ਸਭ ਤੁਹਾਡਾ ਹੀ ਕਸੂਰ ਹੈ।ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ

 

ਯਿਰਮਿਯਾਹ 14:10

10 ਇਹੀ ਹੈ ਜੋ ਯਹੋਵਾਹ ਯਹੂਦਾਹ ਦੇ ਲੋਕਾਂ ਲਈ ਆਖਦਾ ਹੈ, “ਸੱਚਮੁੱਚ ਯਹੂਦਾਹ ਦੇ ਲੋਕ ਮੈਨੂੰ ਛੱਡਣਾ ਪਸੰਦ ਕਰਦੇ ਨੇ, ਉਹ ਲੋਕ ਮੈਨੂੰ ਛੱਡਣ ਤੋਂ ਆਪਣੇ-ਆਪ ਨੂੰ ਨਹੀਂ ਰੋਕਦੇ। ਇਸ ਲਈ ਹੁਣ, ਯਹੋਵਾਹ ਉਨਾਂ ਨੂੰ ਪ੍ਰਵਾਨ ਨਹੀਂ ਕਰੇਗਾ। ਹੁਣ ਯਹੋਵਾਹ ਉਨ੍ਹਾਂ ਦੇ ਮੰਦੇ ਕਾਰਿਆਂ ਨੂੰ ਚੇਤੇ ਕਰੇਗਾ। ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।

 

ਕਹਾਉਤਾਂ 1:24-25

24 ਪਰ ਤੁਸੀਂ ਮੇਰੀ ਗੱਲ ਸੁਣਨ ਤੋਂ ਇਨਕਾਰ ਕੀਤਾ। ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਡੇ ਵੱਲ ਆਪਣਾ ਹੱਥ ਵੱਧਾਇਆ-ਪਰ ਤੁਸੀਂ ਮੇਰੀ ਸਹਾਇਤਾ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ 25 ਤੁਸੀਂ ਮੂੰਹ ਫ਼ੇਰ ਲਿਆ ਅਤੇ ਮੇਰੀ ਤੁਹਾਨੂੰ ਸੁਧਾਰਨ ਦੀ ਕੋਸ਼ਿਸ ਨੂੰ ਤੁਸਾਂ ਅਣਗੌਲਿਆਂ ਕਰ ਦਿੱਤਾ। ਤੁਸੀਂ ਮੇਰੇ ਸ਼ਬਦਾਂ ਉੱਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ

 

ਕਹਾਉਤਾਂ 28:9

ਜਿਹੜਾ ਵਿਅਕਤੀ ਨੇਮ ਤੋਂ ਹਟ ਜਾਂਦਾ, ਉਸ ਦੀਆਂ ਪ੍ਰਾਰਥਾਨਵਾਂ ਵੀ ਪਰਮੇਸ਼ੁਰ ਲਈ ਘ੍ਰਿਣਿਤ ਹਨ

 

ਜ਼ਕਰਯਾਹ 7:11-13

11 ਪਰ ਉਨ੍ਹਾਂ ਲੋਕਾਂ ਨੇ ਸੁਨਣੋ ਇਨਕਾਰ ਕੀਤਾ ਉਨ੍ਹਾਂ ਨੇ ਉਹ ਕਰਨ
    ਤੋਂ ਇਨਕਾਰ ਕੀਤਾ ਜੋ ਉਹ ਚਾਹੁੰਦਾ ਸੀ।
ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਅਣਸੁਣਿਆਂ ਕੀਤਾ।
12 ਉਹ ਬੜੇ ਢੀਠ ਸਨ
    ਉਨ੍ਹਾਂ ਨੇਮਾਂ ਨੂੰ ਅਣਗੌਲਿਆਂ ਕੀਤਾ
ਯਹੋਵਾਹ ਸਰਬ ਸ਼ਕਤੀਮਾਨ ਨੇ ਆਪਣਾ ਆਤਮਾ ਵਰਤਿਆ
    ਅਤੇ ਆਪਣੇ ਲੋਕਾਂ ਨੂੰ ਨਬੀਆਂ ਦੁਆਰਾ ਸੰਦੇਸ਼ ਭੇਜੇ
ਪਰ ਲੋਕਾਂ ਨੇ ਇੱਕ ਨਾ ਸੁਣੀ ਤਾਂ
    ਯਹੋਵਾਹ ਬਹੁਤ ਕਰੋਧਵਾਨ ਹੋਇਆ।
13 ਤਾਂ ਸਰਬ ਸ਼ਕਤੀਮਾਨ ਯਹੋਵਾਹ ਨੇ ਕਿਹਾ,
ਮੈਂ ਉਨ੍ਹਾਂ ਨੂੰ ਬੁਲਾਇਆ,
    ਪਰ ਉਨ੍ਹਾਂ ਹੁਂਗਾਰਾ ਨਾ ਭਰਿਆ ਸੋ ਜੇਕਰ ਉਹ ਹੁਣ ਮੈਨੂੰ ਬੁਲਾਉਣਗੇ ਮੈਂ ਹੁੰਗਾਰਾਂ ਨਾ ਭਰਾਂਗਾ

ਕਹਾਉਤਾਂ 21:13

13 ਜੇ ਕੋਈ ਬੰਦਾ ਗਰੀਬ ਲੋਕਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲੋੜ ਪੈਣ ਤੇ ਉਸ ਦੀ ਵੀ ਕੋਈ ਸਹਾਇਤਾ ਨਹੀਂ ਕਰੇਗਾ


ਯਸਾਯਾਹ 1:15

15 ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਥਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ

 

ਯਸਾਯਾਹ 59:3

ਤੁਹਾਡੇ ਹੱਥ ਨਾਪਾਕ ਹਨ: ਉਹ ਖੂਨ ਨਾਲ ਰਂਗੇ ਹੋਏ ਹਨ। ਤੁਹਾਡੀਆਂ ਉਂਗਲਾਂ ਪਾਪ ਨਾਲ ਲਿਬੜੀਆਂ ਹੋਈਆਂ ਹਨ। ਤੁਸੀਂ ਆਪਣੇ ਮੂੰਹ ਨਾਲ ਝੂਠ ਬੋਲਦੇ ਹੋ। ਤੁਹਾਡੀ ਜ਼ਬਾਨ ਮੰਦਾ ਬੋਲਦੀ ਹੈ

 

ਯਿਰਮਿਯਾਹ 11:11-14

11 ਇਸ ਲਈ ਯਹੋਵਾਹ ਆਖਦਾ ਹੈ, “ਛੇਤੀ ਮੈਂ ਯਹੂਦਾਹ ਦੇ ਲੋਕਾਂ ਉੱਤੇ ਇੱਕ ਭਿਆਨਕ ਘਟਨਾ ਦਿਆਂਗਾ। ਉਹ ਬਚ ਨਹੀਂ ਸੱਕਣਗੇ! ਉਹ ਅਫ਼ਸੋਸ ਕਰਨਗੇ। ਅਤੇ ਉਹ ਮੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣਾਂਗਾ 12 ਯਹੂਦਾਹ ਦੇ ਕਸਬਿਆਂ ਦੇ ਲੋਕ ਅਤੇ ਇਸਰਾਏਲ ਸ਼ਹਿਰ ਦੇ ਲੋਕ ਜਾਕੇ ਆਪਣੇ ਬੁੱਤਾਂ ਪਾਸ ਸਹਾਇਤਾ ਲਈ ਪ੍ਰਾਰਥਨਾ ਕਰਨਗੇ। ਉਹ ਲੋਕ ਉਨ੍ਹਾਂ ਬੁੱਤਾਂ ਅੱਗੇ ਧੂਪ ਧੁਖਾਉਣਗੇ। ਪਰ ਜਦੋਂ ਭਿਆਨਕ ਸਮਾਂ ਆਵੇਗਾ ਤਾਂ ਉਹ ਬੁੱਤ ਯਹੂਦਾਹ ਦੇ ਉਨ੍ਹਾਂ ਲੋਕਾਂ ਦੀ ਸਹਾਇਤਾ ਨਹੀਂ ਕਰ ਸੱਕਣਗੇ

13 ਯਹੂਦਾਹ ਦੇ ਲੋਕੋ, ਤੁਹਾਡੇ ਕੋਲ ਬਹੁਤ ਸਾਰੇ ਬੁੱਤ ਹਨ-ਇਹ ਬੁੱਤ ਉਨੇ ਹੀ ਹਨ ਜਿੰਨੇ ਯਹੂਦਾਹ ਦੇ ਕਸਬੇ ਹਨ। ਤੁਸੀਂ ਉਸ ਘਿਰਣਾ ਯੋਗ ਦੇਵਤੇ ਬਾਲ ਦੀ ਉਪਾਸਨਾ ਕਰਨ ਲਈ ਬਹੁਤ ਸਾਰੀਆਂ ਜਗਵੇਦੀਆਂ ਉਸਾਰੀਆਂ ਹਨ-ਇਹ ਵੇਦੀਆਂ ਉਨੀਆਂ ਹੀ ਹਨ ਜਿੰਨੀਆਂ ਯਰੂਸ਼ਲਮ ਵਿੱਚ ਗਲੀਆਂ ਹਨ
14 ਯਿਰਮਿਯਾਹ, ਜਿੱਥੇ ਤੀਕ ਮੇਰਾ ਸੰਬੰਧ ਹੈ, ਯਹੂਦਾਹ ਦੇ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੀਂ। ਉਨ੍ਹਾਂ ਲਈ ਭਿਖਿਆ ਨਾ ਮੰਗੀ। ਉਨ੍ਹਾਂ ਲਈ ਪ੍ਰਾਰਬਨਾ ਨਾ ਕਰੀਂ ਮੈਂ ਨਹੀਂ ਸੁਣਾਂਗਾ। ਉਹ ਲੋਕ ਦੁੱਖ ਭੋਗਣ ਲਗਣਗੇ। ਅਤੇ ਫ਼ੇਰ ਉਹ ਮੇਰੇ ਕੋਲ ਸਹਾਇਤਾ ਲਈ ਪੁਕਾਰ ਕਰਨਗੇ। ਪਰ ਮੈਂ ਨਹੀਂ ਸੁਣਾਂਗਾ

 

ਹਿਜ਼ਕੀਏਲ 8:15-18

15 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਭਿਆਨਕ ਚੀਜ਼ਾਂ ਦੇਖ ਰਿਹਾ ਹੈਂ? ਮੇਰੇ ਨਾਲ ਅਤੇ ਤੂੰ ਇਨ੍ਹਾਂ ਨਾਲੋਂ ਵੀ ਭਿਆਨਕ ਚੀਜ਼ਾਂ ਦੇਖੇਂਗਾ! 16 ਫ਼ੇਰ ਉਸ ਨੇ ਮੇਰੀ ਯਹੋਵਾਹ ਦੇ ਮੰਦਰ ਦੇ ਅੰਦਰਲੇ ਵਿਹੜੇ ਵੱਲ ਮੇਰੀ ਅਗਵਾਈ ਕੀਤੀ। ਉਸ ਸਥਾਨ ਉੱਤੇ ਮੈਂ ਪੱਚੀ ਬੰਦਿਆਂ ਨੂੰ ਸਿਜਦੇ ਕਰਦੀਆਂ ਅਤੇ ਉਪਾਸਨਾ ਕਰਦਿਆਂ ਦੇਖਿਆ। ਉਹ ਵਰਾਂਡੇ ਅਤੇ ਜਗਵੇਦੀ ਦੇ ਵਿੱਚਕਾਰ ਸਨ-ਪਰ ਉਨ੍ਹਾਂ ਦਾ ਮੂੰਹ ਗ਼ਲਤ ਦਿਸ਼ਾ ਵੱਲ ਸੀ! ਉਨ੍ਹਾਂ ਦੀਆਂ ਪਿੱਠਾ ਪਵਿੱਤਰ ਸਥਾਨ ਵੱਲ ਸਨ। ਉਹ ਝੁਕ ਕੇ ਸੂਰਜ ਦੀ ਉਪਾਸਨਾ ਕਰ ਰਹੇ ਸਨ!

17 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ! 18 ਮੈਂ ਉਨ੍ਹਾਂ ਨੂੰ ਆਪਣਾ ਕਹਿਰ ਦਰਸਾਵਾਂਗਾ। ਮੈਂ ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕਰਾਂਗਾ! ਮੈਨੂੰ ਉਨ੍ਹਾਂ ਬਾਰੇ ਕੋਈ ਅਫ਼ਸੋਸ ਨਹੀਂ ਹੋਵੇਗਾ! ਉਹ ਮੇਰੇ ਅੱਗੇ ਉੱਚੀ-ਉੱਚੀ ਪੁਕਾਰ ਕਰਨਗੇ-ਪਰ ਮੈਂ ਉਨ੍ਹਾਂ ਦੀ ਪੁਕਾਰ ਸੁਣਨ ਤੋਂ ਇਨਕਾਰ ਕਰਾਂਗਾ!

ਯਾਕੂਬ 1:6-8

ਪਰ ਜਦੋਂ ਤੁਸੀਂ ਪਰਮੇਸ਼ੁਰ ਪਾਸੋਂ ਮੰਗੋ ਤਾਂ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ੁਰ ਉੱਪਰ ਸ਼ੰਕਾ ਨਾ ਕਰੋ। ਜਿਹੜਾ ਵਿਅਕਤੀ ਸ਼ੰਕਾ ਕਰਦਾ ਹੈ ਉਹ ਸਮੁੰਦਰ ਵਿੱਚਲੀ ਲਹਿਰ ਵਰਗਾ ਹੈ। ਹਵਾ ਉਸ ਨੂੰ ਉੱਪਰ ਹੇਠਾਂ ਕਰਦੀ ਹੈ। ਸ਼ੰਕਾਲੂ ਵਿਅਕਤੀ ਉਸ ਲਹਿਰ ਵਰਗਾ ਹੈ 7-8 ਸ਼ੰਕਾਲੂ ਵਿਅਕਤੀ ਇੱਕੋ ਵੇਲੇ ਦੋ ਗੱਲਾਂ ਸੋਚ ਰਿਹਾ ਹੁੰਦਾ ਹੈ। ਉਹ ਆਪਣੀ ਕਿਸੇ ਵੀ ਕਰਨੀ ਦਾ ਫ਼ੈਸਲਾ ਨਹੀਂ ਕਰ ਸੱਕਦਾ। ਇਹੋ ਜਿਹੇ ਵਿਅਕਤੀ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿ ਉਹ ਪ੍ਰਭੂ ਪਾਸੋਂ ਕੁਝ ਪ੍ਰਾਪਤ ਕਰੇਗਾ

 

ਅੱਯੂਬ 27:8-9

ਜੇ ਕੋਈ ਬੰਦਾ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ ਤਾਂ ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਉਹ ਮਰ ਜਾਵੇਗਾ
    ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਪਰਮੇਸ਼ੁਰ ਉਸ ਕੋਲੋਂ ਜੀਵਨ ਖੋਹ ਲਵੇਗਾ।
ਉਹ ਬੁੁਰਾ ਬੰਦਾ ਮੁਸੀਬਤਾਂ ਵਿੱਚ ਫ਼ਸੇਗਾ ਅਤੇ ਪਰਮੇਸ਼ੁਰ ਕੋਲ ਸਹਾਇਤਾ ਲਈ ਪੁਕਾਰ ਕਰੇਗਾ
    ਪਰ ਪਰਮੇਸ਼ੁਰ ਉਸ ਨੂੰ ਨਹੀਂ ਸੁਣੇਗਾ

 

ਅੱਯੂਬ 35:12-13

12 ਜਾਂ ਜੇ ਉਹ ਬੁਰੇ ਆਦਮੀ ਪਰਮੇਸ਼ੁਰ ਕੋਲੋਂ ਸਹਾਇਤਾ ਮੰਗਦੇ ਨੇ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੰਦਾ
    ਕਿਉਂ ਕਿ ਉਹ ਬੁਰੇ ਆਦਮੀ ਬਹੁਤ ਗੁਮਾਨੀ ਨੇ ਉਹ ਹਾਲੇ ਵੀ ਸੋਚਦੇ ਨੇ ਕਿ ਉਹ ਬਹੁਤ ਮਹੱਤਵਪੂਰਣ ਹਨ।
13 ਇਹ ਸੱਚ ਹੈ। ਪਰਮੇਸ਼ੁਰ ਉਨ੍ਹਾਂ ਦੀਆਂ ਬੇਕਾਰ ਅਰਜੋਈਆਂ ਨੂੰ ਨਹੀਂ ਸੁਣੇਗਾ
    ਸਰਬ-ਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਵੱਲ ਧਿਆਨ ਨਹੀਂ ਦੇਵੇਗਾ

ਲੂਕਾ 18:11-12

11 ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜ੍ਹਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਨੇ ਆਖਿਆ, ‘ਹੇ ਪਰਮੇਸ਼ੁਰ! ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ 12 ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।

 

ਜ਼ਬੂਰ 18:40-41

40 ਤੁਸੀਂ ਮੈਨੂੰ ਮੇਰੇ ਦੁਸ਼ਮਣ ਦੀ ਗਿੱਚੀ ਤੇ ਵਾਰ ਕਰਨ ਦਾ ਇੱਕ ਮੌਕਾ ਦਿੱਤਾ,
    ਅਤੇ ਮੈਂ ਆਪਣੇ ਵੈਰੀਆਂ ਨੂੰ ਥੱਲੇ ਵੱਢ ਸੁੱਟਿਆ।
41 ਮੇਰੇ ਦੁਸ਼ਮਣਾਂ ਮਦਦ ਲਈ ਪੁਕਾਰਿਆ ਸੀ,
    ਪਰ ਕੋਈ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਬਚਾ ਸੱਕੇ।
ਉਨ੍ਹਾਂ ਨੇ ਯਹੋਵਾਹ ਨੂੰ ਵੀ ਪੁਕਾਰਿਆ ਸੀ,
    ਪਰ ਉਸ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਸੀ

 

ਮੀਕਾਹ 3:2-4

ਪਰ ਤੁਹਾਨੂੰ ਚੰਗਾਈ ਨਾਲੋਂ ਬੁਰਾਈ ਚੰਗੀ ਲੱਗਦੀ ਹੈ
    ਤੁਸੀਂ ਉਨ੍ਹਾਂ ਲੋਕਾਂ ਦੀ ਚਮੜੀ ਉਧੇੜ ਕੇ,
    ਉਨ੍ਹਾਂ ਦੀਆਂ ਹੱਡੀਆਂ ਤੋਂ ਉਨ੍ਹਾਂ ਦਾ ਮਾਸ ਨੋਚਦੇ ਹੋ।
ਤੁਸੀਂ ਮੇਰੇ ਲੋਕਾਂ ਨੂੰ ਬਰਬਾਦ ਕਰ ਰਹੇ ਹੋ
ਤੁਸੀਂ ਉਨ੍ਹਾਂ ਦੀ ਚਮੜੀ ਉਧੇੜ ਕੇ ਉਨ੍ਹਾਂ ਦੇ ਹੱਡ ਤੋੜ ਰਹੇ ਹੋ
    ਅਤੇ ਉਨ੍ਹਾਂ ਦੇ ਹੱਡਾਂ ਦਾ ਕੀਮਾ ਕਰਕੇ ਹਾਂਡੀ ਮਾਸ ਵਾਂਗ ਰਿੰਨ੍ਹਦੇ ਹੋ।
ਤਦ ਉਹ ਯਹੋਵਾਹ ਅੱਗੇ ਦੁਹਾਈ ਦੇਣਗੇ
    ਪਰ ਉਹ ਉਨ੍ਹਾਂ ਨੂੰ ਜਵਾਬ ਨਾ ਦੇਵੇਗਾ
ਅਤੇ ਉਸ ਵੇਲੇ ਉਹ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵੇਗਾ।
    ਕਿਉਂ ਕਿ ਉਨ੍ਹਾਂ ਨੇ ਭੈੜੇ ਕੰਮ ਕੀਤੇ ਹਨ।


ਯਾਕੂਬ 4:3; ਜ਼ਬੂਰ 66:18; ਯਸਾਯਾਹ 59:2; ਯੂਹੰਨਾ 9:31; ਮਲਾਕੀ 1:7-9; ਯਿਰਮਿਯਾਹ 14:10; ਕਹਾਉਤਾਂ 1:24-25; ਕਹਾਉਤਾਂ 28:9; ਜ਼ਕਰਯਾਹ 7:11-13; ਕਹਾਉਤਾਂ 21:13; ਯਸਾਯਾਹ 1:15; ਯਸਾਯਾਹ 59:3; ਯਿਰਮਿਯਾਹ 11:11-14; ਹਿਜ਼ਕੀਏਲ 8:15-18; ਯਾਕੂਬ 1:6-8; ਅੱਯੂਬ 27:8-9; ਅੱਯੂਬ 35:12-13; ਲੂਕਾ 18:11-12; ਜ਼ਬੂਰ 18:40-41; ਮੀਕਾਹ 3:2-4