Wednesday, March 26, 2014

ਯਿਸੂ ਦੁਆਰਾ ਸਲੀਬ ਤੇ ਕਹੇ ਗਏ 7 ਵਚਨ

    
             
               ਬਾਈਬਲ ਦੇ ਕੁਝ ਵਚਨ ਵਿਸ਼ਾ : ਯਿਸੂ ਦੁਆਰਾ ਸਲੀਬ ਤੇ ਕਹੇ ਗਏ 7 ਵਚਨ

                                             
ਪੰਜਾਬੀ ਮਸੀਹੀ ਸੰਦੇਸ਼

 

 ਲੂਕਾ 23:34

34 ਯਿਸੂ ਨੇ ਆਖਿਆ, ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।

ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ

 

ਯੂਹੰਨਾ 19:26,27

26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ। ਅਤੇ ਜਿਸ ਚੇਲੇ ਨੂੰ ਬੜਾ ਪਿਆਰ ਕੀਤਾ ਸੀ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, ਪਿਆਰੀ ਔਰਤ! ਇਹ ਰਿਹਾ ਤੇਰਾ ਪੁੱਤਰ।

27 ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਤੇਰੀ ਮਾਤਾ ਇੱਥੇ ਹੈ। ਤਾਂ ਇਸਤੋਂ ਬਾਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਕੋਲ ਲੈ ਗਿਆ

 

ਲੂਕਾ 23:43

43 ਤਦ ਯਿਸੂ ਨੇ ਉਸ ਨੂੰ ਕਿਹਾ, ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।

 

ਯੂਹੰਨਾ 19:28

28 ਯਿਸੂ ਜਾਣਦਾ ਸੀ ਕਿ ਸਭ ਕੁਝ ਸੰਪੂਰਨ ਹੋ ਚੁੱਕਿਆ ਸੀ। ਇਸ ਲਈ ਪੋਥੀ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, ਮੈਂ ਪਿਆਸਾ ਹਾਂ। 


ਮੱਤੀ 27:46

46 ਤਕਰੀਬਨ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਵਿੱਚ ਪੁਕਾਰਿਆ, ਏਲੀ-ਏਲੀ ਲਮਾ ਸਬਕਤਾਨੀ?” ਇਸਦਾ ਮਤਲਬ ਸੀ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?


ਲੂਕਾ 23:46

46 ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ। ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ

 

ਯੂਹੰਨਾ 19:30

30 ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, ਇਹ ਪੂਰਾ ਹੋ ਗਿਆ ਹੈ। ਤਦ ਯਿਸੂ ਨੇ ਆਪਣਾ ਸਿਰ ਨਿਵਾਇਆ ਅਤੇ ਜਾਨ ਦੇ ਦਿੱਤੀ


ਲੂਕਾ 23:34; ਯੂਹੰਨਾ 19:26; ਯੂਹੰਨਾ 19:27; ਲੂਕਾ 23:43; ਯੂਹੰਨਾ 19:28; ਮੱਤੀ 27:46; ਲੂਕਾ 23:46; ਯੂਹੰਨਾ 19:30