Thursday, May 1, 2014

ਭਵਿੱਖ ਜੀਵਨ


                                 ਬਾਈਬਲ ਦੇ ਕੁਝ ਵਚਨ ਵਿਸ਼ਾ : ਭਵਿੱਖ ਜੀਵਨ                                           
                                                 ਪੰਜਾਬੀ ਮਸੀਹੀ ਸੰਦੇਸ਼                                                      

 ਲੂਕਾ 16:19-31

ਅਮੀਰ ਆਦਮੀ ਅਤੇ ਲਾਜ਼ਰ

19 ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ 20 ਉੱਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ 21 ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ
22 ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸ ਨੂੰ ਲਿਆ ਅਤੇ ਅਬਰਾਹਾਮ ਗੋਦ ਵਿੱਚ ਜਾ ਰੱਖਿਆ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ 23 ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ 24 ਤਾਂ ਉਸ ਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿੱਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁੱਖ ਝੱਲ ਰਿਹਾ ਹਾਂ
25 ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ ਇਸ ਲਈ ਉਹ ਹੁਣ ਸੁੱਖ ਭੋਗ ਰਿਹਾ ਹੈ ਤੇ ਤੂੰ ਦੁੱਖ 26 ਇਸਤੋਂ ਇਲਾਵਾ ਤੁਹਾਡੇ ਤੇ ਸਾਡੇ ਵਿੱਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਅਗਰ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਉਧਰ ਨਹੀਂ ਜਾ ਸੱਕਦਾ ਅਤੇ ਨਾ ਹੀ ਕੋਈ ਉਧਰੋਂ ਇਧਰ ਸੱਕਦਾ ਹੈ
27 ਤਾਂ ਅਮੀਰ ਆਦਮੀ ਨੇ ਕਿਹਾਫ਼ੇਰ ਪਿਤਾ ਅਬਰਾਹਾਮ ਮੈਂ ਤੇਰੇ ਅੱਗੇ ਲਾਜ਼ਰ ਨੂੰ ਧਰਤੀ ਤੇ ਮੇਰੇ ਪਿਤਾ ਦੇ ਘਰ ਭੇਜਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਮੇਰੇ ਪੰਜ ਭਰਾ ਹਨ 28 ਲਾਜ਼ਰ ਜਾਕੇ ਮੇਰੇ ਭਰਾਵਾਂ ਨੂੰ ਚੁਕੰਨਾ ਕਰ ਆਵੇ ਕਿ ਉਹ ਇਸ ਪਤਾਲ ਦੇ ਨਰਕ ਕੁੰਡ ਵਿੱਚ ਨਾ ਆਉਣ
29 ਪਰ ਅਬਰਾਹਾਮ ਨੇ ਆਖਿਆ, ‘ਉਨ੍ਹਾਂ ਕੋਲ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੇ
30 ਪਰ ਉਸ ਧਨਵਾਨ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ! ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਕੋਲ ਜਾਵੇ ਤਾਂ ਉਹ ਵਿਸ਼ਵਾਸ ਕਰਨਗੇ ਅਤੇ ਆਪਣੇ ਦਿਲ ਅਤੇ ਜੀਵਨ ਬਦਲ ਲੈਣਗੇ
31 ਪਰ ਅਬਰਾਹਾਮ ਨੇ ਉਸ ਨੂੰ ਆਖਿਆ, ‘ਜੇਕਰ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਨਗੇ, ਤਾਂ ਫ਼ੇਰ ਉਹ ਉਸ ਨੂੰ ਵੀ ਨਹੀਂ ਸੁਣਨਗੇ ਜੋ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੋਵੇ’”

ਯਸਾਯਾਹ 26:19

19 ਪਰ ਪਰਮੇਸ਼ੁਰ ਆਖਦਾ ਹੈ,
ਤੁਸੀਂ ਲੋਕ ਮਰ ਚੁੱਕੇ ਹੋ,
    
ਪਰ ਉਹ ਦੋਬਾਰਾ ਜਿਉਣਗੇ
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ
    
ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
    
ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਰਿਹਾ ਹੈ
    
ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ

ਦਾਨੀਏਲ 12:2

ਉਹ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਮਰ ਚੁੱਕੇ ਹਨ ਅਤੇ ਦਫ਼ਨਾਏ ਜਾ ਚੁੱਕੇ ਹਨ, ਜਾਗ ਉੱਠਣਗੇ ਉਨ੍ਹਾਂ ਵਿੱਚੋਂ ਕੁਝ ਲੋਕ ਸਦੀਵੀ ਜੀਵਨ ਲਈ ਜਾਗ ਉੱਠਣਗੇ ਪਰ ਉਨ੍ਹਾਂ ਵਿੱਚੋਂ ਕੁਝ ਸਦਾ ਲਈ ਸ਼ਰਮ ਅਤੇ ਨਿਰਾਦਰ ਹਾਸਿਲ ਕਰਨ ਲਈ ਜਾਗ ਉੱਠਣਗੇ

ਉਤਪਤ 2:7

ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ

ਜ਼ਬੂਰ 146:4

ਲੋਕ ਮਰ ਜਾਂਦੇ ਹਨ ਅਤੇ ਦਫ਼ਨਾ ਦਿੱਤੇ ਜਾਂਦੇ ਹਨ
    
ਅਤੇ ਫ਼ੇਰ ਉਨ੍ਹਾਂ ਦੀਆਂ ਮਦਦ ਕਰਨ ਦੀਆਂ ਸਾਰੀਆਂ ਯੋਜਨਾਵਾਂ ਖਤਮ ਹੋ ਜਾਂਦੀਆਂ ਹਨ

ਯਸਾਯਾਹ 11:6-9

ਉਸ ਸਮੇਂ ਬਘਿਆੜ ਵੀ ਲੇਲਿਆਂ ਨਾਲ ਸ਼ਾਂਤੀ ਨਾਲ ਰਹਿਣਗੇ ਅਤੇ ਸ਼ੇਰ ਵੀ ਬੱਕਰੀਆਂ ਕੋਲ ਸ਼ਾਂਤੀ ਨਾਲ ਲੇਟੇ ਹੋਣਗੇ ਵੱਛੇ, ਸ਼ੇਰ ਅਤੇ ਬਲਦ ਆਪਸ ਵਿੱਚ ਸ਼ਾਂਤੀ ਨਾਲ ਰਹਿਣਗੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ ਗਾਵਾਂ ਅਤੇ ਰਿੱਛ ਪਸਪਰ ਸ਼ਾਂਤੀ ਨਾਲ ਰਹਿਣਗੇ ਉਨ੍ਹਾਂ ਦੇ ਸਾਰੇ ਬੱਚੇ ਇਕੱਠੇ ਲੇਟੇ ਹੋਣਗੇ ਅਤੇ ਇੱਕ ਦੂਸਰੇ ਨੂੰ ਕੋਈ ਨੁਕਸਾਨ ਨਹੀਂ ਪੁਚਾਣਗੇ ਸ਼ੇਰ ਗਾਵਾਂ ਵਾਂਗ ਘਾਹ ਖਾਣਗੇ ਇੱਕ ਬੱਚਾ ਵੀ ਫ਼ਨੀਅਰ ਸੱਪ ਦੀ ਖੱਡ ਕੋਲ ਖੇਡ ਸੱਕੇਗਾ ਬੱਚਾ ਜ਼ਹਿਰੀਲੇ ਸੱਪ ਦੀ ਖੱਡ ਵਿੱਚ ਆਪਣਾ ਹੱਥ ਪਾ ਸੱਕੇਗਾ
ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ

ਉਪਦੇਸ਼ਕ 12:7

ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ,
    
ਜਿਸ ਵਿੱਚੋਂ ਉਹ ਆਇਆ,
ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ

ਫ਼ਿਲਿੱਪੀਆਂ ਨੂੰ 1:21

21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ

ਜ਼ਬੂਰ 6:5

ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ
    
ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ

ਜ਼ਬੂਰ 139:8

ਯਹੋਵਾਹ, ਜੇ ਮੈਂ ਸਵਰਗ ਵਿੱਚ ਜਾਂਦਾ ਹਾਂ ਤੁਸੀਂ ਉੱਥੇ ਹੁੰਦੇ ਹੋ
    
ਜੇ ਮੈਂ ਹੇਠਾਂ ਮ੍ਰਿਤੂ ਲੋਕ ਵਿੱਚ ਜਾਂਦਾ ਹਾਂ, ਤੁਸੀਂ ਉੱਥੇ ਹੁੰਦੇ ਹੋ

ਉਤਪਤ 35:18

18 ਪੁੱਤਰ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ ਮਰਨ ਤੋਂ ਪਹਿਲਾਂ, ਰਾਖੇਲ ਨੇ ਲੜਕੇ ਦਾ ਨਾਮ ਬਨ-ਓਨੀ ਰੱਖਿਆ ਪਰ ਯਾਕੂਬ ਨੇ ਉਸ ਨੂੰ ਬਿਨਯਾਮੀਨ ਨਾਮ ਦਿੱਤਾ

ਉਪਦੇਸ਼ਕ 9:5-6

ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਇੱਕ ਮੁਰਦਾ ਬੰਦਾ ਕੁਝ ਵੀ ਨਹੀਂ ਜਾਣਦਾ ਮੁਰਦਾ ਲੋਕਾਂ ਲਈ ਹੋਰ ਕੋਈ ਇਨਾਮ ਨਹੀਂ ਹੁੰਦਾ ਲੋਕੀ ਛੇਤੀ ਹੀ ਇਨ੍ਹਾਂ ਨੂੰ ਭੁੱਲ ਜਾਣਗੇ ਉਨ੍ਹਾਂ ਦਾ ਪਿਆਰ, ਨਫਰਤ, ਈਰਖਾ, ਸਭ ਕਾਸੇ ਦਾ ਅੰਤ ਹੋ ਜਾਂਦਾ ਹੈ ਅਤੇ ਮਰੇ ਹੋਏ ਲੋਕ ਕਦੀ ਵੀ ਉਨ੍ਹਾਂ ਗੱਲਾਂ ਵਿੱਚ ਹਿੱਸਾ ਨਹੀਂ ਲੈ ਸੱਕਦੇ ਜਿਹੜੀਆਂ ਧਰਤੀ ਉੱਪਰ ਵਾਪਰਦੀਆਂ ਹਨ

ਬਿਵਸਥਾ ਸਾਰ 32:39

39 “‘ਹੁਣ, ਦੇਖੋ ਕਿ ਮੈਂ ਖੁਦ ਉਹ ਹਾਂ!
    
ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ
ਮੈਂ ਹੀ ਲੋਕਾਂ ਨੂੰ ਮੌਤ ਦਿੰਦਾ ਹਾਂ
    
ਅਤੇ ਲੋਕਾਂ ਨੂੰ ਜਿਉਣ ਦਿੰਦਾ ਹਾਂ
ਮੈਂ ਲੋਕਾਂ ਨੂੰ ਜ਼ਖਮੀ ਕਰਦਾ ਹਾਂ
    
ਅਤੇ ਮੈਂ ਉਨ੍ਹਾਂ ਨੂੰ ਰਾਜ਼ੀ ਕਰਦਾ ਹਾਂ
    
ਕੋਈ ਵੀ, ਕਿਸੇ ਹੋਰ ਬੰਦੇ ਨੂੰ ਮੇਰੇ ਹੱਥੋਂ, ਨਹੀਂ ਛੁਡਾ ਸੱਕਦਾ!

1 ਸਮੂਏਲ 2:6

ਯਹੋਵਾਹ ਲੋਕਾਂ ਲਈ ਮੌਤ ਲਿਆਉਂਦਾ
    
ਅਤੇ ਉਹ ਉਨ੍ਹਾਂ ਨੂੰ ਜਿਉਣ ਦਿੰਦਾ
ਯਹੋਵਾਹ ਹੀ ਲੋਕਾਂ ਨੂੰ ਕਬਰ ਵਿੱਚ ਭੇਜਦਾ
    
ਅਤੇ ਫ਼ੇਰ ਤੋਂ ਜੀਵਨ ਵੱਲ ਉਭਾਰਦਾ ਹੈ

2 ਕੁਰਿੰਥੀਆਂ ਨੂੰ 5:8

ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਯਕੀਨ ਹੈ ਅਤੇ ਅਸੀਂ ਸੱਚ ਮੁੱਚ ਇਸ ਸਰੀਰ ਨੂੰ ਛੱਡਣਾ ਲੋਚਦੇ ਹਾਂ ਅਤੇ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ ਚਾਹੁੰਦੇ ਹਾਂ

ਜ਼ਬੂਰ 115:17

17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ
    
ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ

1 ਸਮੂਏਲ 28:11

11 ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸਨੂੰ ਮੰਗਾਵਾਂ?”

ਸ਼ਾਊਲ ਨੇ ਕਿਹਾ, “ਸਮੂਏਲ ਨੂੰ ਬੁਲਾ

ਪਰਕਾਸ਼ ਦੀ ਪੋਥੀ 1:18

18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ

 

ਇਬਰਾਨੀਆਂ ਨੂੰ 9:27

27 ਹਰ ਵਿਅਕਤੀ ਨੇ ਇੱਕ ਹੀ ਵਾਰ ਮਰਨਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਪਰੱਖਿਆ ਜਾਂਦਾ ਹੈ

ਲੂਕਾ 16:23

23 ਉਸ ਨੇ ਪਤਾਲ ਵਿੱਚੋਂ ਜਿੱਥੇ ਉਹ ਦੁੱਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰੋਂ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਵੇਖਿਆ

ਬਿਵਸਥਾ ਸਾਰ 32:22

22 ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ
    
ਜਿਹੜੀ ਡੂੰਘੀ ਤੋਂ ਡੂੰਘੀ ਕਬਰ  ਤੀਕ,
ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ
    
ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!

ਮੱਤੀ 10:28

28 ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹ ਨੂੰ ਤਾਂ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ, ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹ ਅਤੇ ਰੂਹ ਦੋਹਾਂ ਨੂੰ ਨਰਕ ਵਿੱਚ ਨਸ਼ਟ ਕਰ ਸੱਕਦਾ ਹੈ

ਯਸਾਯਾਹ 14:9-11

ਸ਼ਿਓਲ ਮੌਤ ਦਾ ਸਥਾਨ ਉਤੇਜਿਤ ਹੈ
    
ਕਿਉਂਕਿ ਤੂੰ ਰਿਹਾ ਹੈਂ
ਸ਼ਿਓਲ ਸਾਰਿਆਂ ਦੀਆਂ ਰੂਹਾਂ ਨੂੰ ਜਗਾ ਰਿਹਾ ਹੈ,
    
ਤੇਰੇ ਲਈ ਧਰਤੀ ਦੇ ਆਗੂਆਂ ਨੂੰ
ਸ਼ਿਓਲ ਰਾਜਿਆਂ ਨੂੰ ਆਪਣੇ ਤਖਤਾਂ ਤੋਂ ਖੜ੍ਹੇ ਕਰ ਰਿਹਾ ਹੈ
    
ਉਹ ਤੇਰਾ ਸੁਆਗਤ ਕਰਨ ਲਈ ਤਿਆਰ ਹੋ ਜਾਣਗੇ
10 
ਇਹ ਸਾਰੇ ਆਗੂ ਤੇਰਾ ਮਜ਼ਾਕ ਉਡਾਣਗੇ ਉਹ ਆਖਣਗੇ,
    
ਤੂੰ ਹੁਣ ਸਾਡੇ ਵਾਂਗ ਹੀ ਮੁਰਦਾ ਜਿਸਮ ਹੈਂ
    
ਹੁਣ ਤੂੰ ਬਸ ਸਾਡੇ ਜਿਹਾ ਹੀ ਹੈਂ
11 
ਤੇਰੇ ਗੁਮਾਨ ਨੂੰ ਸ਼ਿਓਲ ਵੱਲ ਭੇਜ ਦਿੱਤਾ ਗਿਆ ਹੈ
    
ਤੇਰੀਆਂ ਸਾਰੰਗੀਆਂ ਦਾ ਸੰਗੀਤ ਤੇਰੀ ਮਾਣ ਭਰੀ ਰੂਹ ਦੀ ਆਮਦ ਦੀ ਸੂਚਨਾ ਦਿੰਦਾ ਹੈ
ਮੱਖੀਆਂ ਤੇਰੇ ਜਿਸਮ ਨੂੰ ਖਾ ਜਾਣਗੀਆਂ
    
ਤੂੰ ਉਨ੍ਹਾਂ ਉੱਤੇ ਬਿਸਤਰੇ ਵਾਂਗ ਲੇਟਿਆਂ ਹੋਵੇਂਗਾ
    
ਕੀੜੇ ਤੇਰੇ ਜਿਸਮ ਨੂੰ ਰਜ਼ਾਈ ਵਾਂਗ ਕੱਜਣ

ਪਰਕਾਸ਼ ਦੀ ਪੋਥੀ 6:9-11

ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ 10 ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?” 11 ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿੱਟਾ ਚੋਲਾ ਦਿੱਤਾ ਗਿਆ ਸੀ ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ

ਲੂਕਾ 20:37-38

37 ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਜੀਅ ਉੱਠਣਗੇ ਉਸ ਨੇ ਅਜਿਹਾ ਮਚਦੀ ਹੋਈ ਝਾੜੀ  ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸ ਨੇ ਪ੍ਰਭੂ ਨੂੰਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰਬੁਲਾਇਆ ਸੀ 38 ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ ਉਸ ਲਈ ਸਭ ਲੋਕ ਜੀਵਿਤ ਹਨ

 

ਅੱਯੂਬ 19:25-27

25 ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ
    
ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ
    
ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ
26 
ਜਦੋਂ ਮੈਂ ਸ਼ਰੀਰ ਛੱਡ ਦਿਆਂਗਾ ਅਤੇ ਮੇਰੀ ਚਮੜੀ ਨਸ਼ਟ ਹੋ ਜਾਵੇਗੀ ਮੈਂ ਜਾਣਦਾ ਹਾਂ
    
ਕਿ ਫ਼ਿਰ ਵੀ ਮੈਂ ਪਰਮੇਸ਼ੁਰ ਨੂੰ ਤੱਕਾਂਗਾ
27 
ਮੈਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਨੂੰ ਵੇਖਾਂਗਾ
    
ਮੈਂ ਖੁਦ, ਕੋਈ ਹੋਰ ਪਰਮੇਸ਼ੁਰ ਨੂੰ ਨਹੀਂ ਵੇਖੇਗਾ
    
ਅਤੇ ਮੈਂ ਤੁਹਾਨੂੰ ਦੱਸ ਨਹੀਂ ਸੱਕਦਾ ਕਿ ਮੈਂ ਇਸ ਨਾਲ ਕਿੰਨਾ ਉਤੇਜਿਤ ਮਹਿਸੂਸ ਕਰਦਾ ਹਾਂ

ਉਪਦੇਸ਼ਕ 3:19-20

19 ਕਿਉਂ ਜੋ ਇਨਸਾਨਾਂ ਅਤੇ ਜਾਨਵਰਾਂ ਦਾ ਨਸੀਬ ਬਿਲਕੁਲ ਇੱਕੋ ਜਿਹਾ ਹੈ ਇੱਕ ਬਿਲਕੁਲ ਦੂਸਰੇ ਵਾਂਗ ਹੀ ਮਰਦਾ ਅਤੇ ਦੋਹਾਂ ਲਈ ਇੱਕੋ ਜਿਹਾ ਆਤਮਾ ਹੈ ਇੱਕ ਇਨਸਾਨ ਨੂੰ ਜਾਨਵਰ ਉੱਤੇ ਕੋਈ ਫ਼ਾਇਦਾ ਨਹੀਂ, ਉਹ ਦੋਵੇਂ ਅਰਬਹੀਣ ਹਨ 20 ਕੀ ਦੋਵੇਂ ਇੱਕੋ ਬਾਵੇਂ ਨਹੀਂ ਜਾਣਗੇ? ਦੋਵੇਂ ਧੂੜ ਤੋਂ ਬਣੇ ਹਨ, ਅਤੇ ਉਹ ਧੂੜ ਵਿੱਚ ਵਾਪਸ ਚੱਲੇ ਜਾਣਗੇ

ਰੋਮੀਆਂ ਨੂੰ 10:4

ਕਿਉਂਕਿ ਮਸੀਹ ਨੇ ਸ਼ਰ੍ਹਾ ਦਾ ਅੰਤ ਕਰ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ, ਜਿਹੜਾ ਉਸ ਵਿੱਚ ਨਿਹਚਾ ਰੱਖਦਾ ਹੈ, ਧਰਮੀ ਬਣਾਇਆ ਜਾਵੇਗਾ

ਮੱਤੀ 25:46

46 ਤਦ ਉਹ ਬੁਰੇ ਲੋਕ ਸਦੀਵੀ ਸਜ਼ਾ ਪਾਉਣਗੇ ਪਰ ਚੰਗੇ ਲੋਕ ਸਦੀਪਕ ਜੀਵਨ ਪਾਉਣਗੇ

ਰੋਮੀਆਂ ਨੂੰ 6:23

23 ਤੁਹਾਡੇ ਪਾਪਾਂ ਦੀ ਮਜ਼ਦੂਰੀ ਮੌਤ ਹੈ ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਪਕ ਜੀਵਨ ਦਿੰਦਾ ਹੈ

2 ਰਾਜਿਆਂ 2:11

ਪਰਮੇਸ਼ੁਰ ਦਾ ਏਲੀਯਾਹ ਨੂੰ ਸੁਰਗਾਂ ਲੈ ਜਾਣਾ

11 ਏਲੀਯਾਹ ਅਤੇ ਅਲੀਸ਼ਾ ਦੋਨੋ ਇਕੱਠੇ ਚੱਲਦੇ ਗੱਲਾਂ ਕਰ ਰਹੇ ਸਨ ਅਚਾਨਕ ਕੁਝ ਘੋੜੇ ਅਤੇ ਰੱਥ ਆਏ ਅਤੇ ਏਲੀਯਾਹ ਨੂੰ ਅਲੀਸ਼ਾ ਤੋਂ ਅਲੱਗ ਕਰ ਗਏ ਉਹ ਘੋੜੇ ਅਤੇ ਰੱਥ ਅੱਗ ਵਾਂਗ ਸਨ ਤਦ ਏਲੀਯਾਹ ਇਸ ਵਾਵਰੋਲੇ ਵਿੱਚ ਅਕਾਸ਼ ਨੂੰ ਉੱਠਾਇਆ ਗਿਆ

ਬਿਵਸਥਾ ਸਾਰ 32:50

50 ਤੇਰਾ ਦੇਹਾਂਤ ਉਸ ਪਰਬਤ ਉੱਤੇ ਹੋਵੇਗਾ ਤੂੰ ਜਾਕੇ ਆਪਣੇ ਲੋਕਾਂ ਵਿੱਚ ਸ਼ਾਮਿਲ ਹੋ ਜਾਵੇਂਗਾ, ਜਿਵੇਂ ਤੇਰਾ ਭਰਾ ਹਾਰੂਨ ਹੋਰ ਪਰਬਤ ਉੱਤੇ ਮਰਿਆ ਸੀ

ਉਤਪਤ 25:8

ਫ਼ੇਰ ਅਬਰਾਹਾਮ ਕਮਜ਼ੋਰ ਹੋ ਗਿਆ ਅਤੇ ਮਰ ਗਿਆ ਉਸ ਨੇ ਲੰਬੀ ਅਤੇ ਸੰਤੁਸ਼ਟ ਜ਼ਿੰਦਗੀ ਭੋਗੀ ਸੀ ਉਸਦਾ ਦੇਹਾਂਤ ਹੋ ਗਿਆ ਅਤੇ ਉਸ ਨੂੰ ਆਪਣੇ ਲੋਕਾਂ ਕੋਲ ਲਿਆਂਦਾ ਗਿਆ

1 ਪਤਰਸ 3:18-20

18 ਮਸੀਹ ਨੇ ਵੀ ਦੁੱਖ ਝੱਲਿਆ
    
ਅਤੇ ਸਿਰਫ਼ ਇੱਕ ਹੀ ਵਾਰ ਪਾਪਾਂ ਲਈ ਮਰਿਆ
ਉਸ ਨੇ ਪਾਪ ਨਹੀਂ ਕੀਤਾ
    
ਪਰ ਉਹ ਉਨ੍ਹਾਂ ਸਾਰੇ ਲੋਕਾਂ ਲਈ ਮਰਿਆ ਜਿਨ੍ਹਾਂ ਨੇ ਪਾਪ ਨਹੀਂ ਕੀਤਾ
    
ਉਸ ਨੇ ਅਜਿਹਾ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਆਉਣ ਲਈ ਕੀਤਾ
ਉਸਦਾ ਸਰੀਰ ਮਰ ਗਿਆ
    
ਪਰ ਉਹ ਆਪਣੇ ਆਤਮਾ ਵਿੱਚ ਜਿਉਂਦਾ ਰਿਹਾ

19 ਫ਼ੇਰ ਆਤਮਾ ਵਿੱਚ, ਉਹ ਗਿਆ ਅਤੇ ਕੈਦ ਵਿੱਚਲੇ ਆਤਮਿਆਂ ਨੂੰ ਪ੍ਰਚਾਰ ਕੀਤਾ 20 ਇਹ ਆਤਮੇ ਉਹੀ ਹਨ ਜਿਨ੍ਹਾਂ ਨੇ ਨੂਹ ਦੇ ਵੇਲੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਨੂਹ ਕਿਸ਼ਤੀ ਬਣਾ ਰਿਹਾ ਸੀ ਪਰਮੇਸ਼ੁਰ ਉਨ੍ਹਾਂ ਦਾ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ ਸਿਰਫ਼ ਥੋੜੇ ਜਿਹੇ ਲੋਕ ਜਿਹੜੇ ਗਿਣਤੀ ਵਿੱਚ ਕੁਲ ਅੱਠ ਸਨ ਪਾਣੀ ਵਿੱਚੋਂ ਕਿਸ਼ਤੀ ਰਾਹੀਂ ਬਚਾਏ ਜਾ ਸੱਕੇ


ਲੂਕਾ 16:19-31; ਯਸਾਯਾਹ 26:19; ਦਾਨੀਏਲ 12:2; ਉਤਪਤ 2:7; ਜ਼ਬੂਰ 146:4; ਯਸਾਯਾਹ 11:6-9; ਉਪਦੇਸ਼ਕ 12:7; ਫ਼ਿਲਿੱਪੀਆਂ ਨੂੰ 1:21; ਜ਼ਬੂਰ 6:5; ਜ਼ਬੂਰ 139:8; ਉਤਪਤ 35:18; ਉਪਦੇਸ਼ਕ 9:5-6; ਬਿਵਸਥਾ ਸਾਰ 32:39; 1 ਸਮੂਏਲ 2:6; 2 ਕੁਰਿੰਥੀਆਂ ਨੂੰ 5:8; ਜ਼ਬੂਰ 115:17; 1 ਸਮੂਏਲ 28:11; ਪਰਕਾਸ਼ ਦੀ ਪੋਥੀ 1:18; ਇਬਰਾਨੀਆਂ ਨੂੰ 9:27; ਲੂਕਾ 16:23; ਬਿਵਸਥਾ ਸਾਰ 32:22; ਮੱਤੀ 10:28; ਯਸਾਯਾਹ 14:9-11; ਪਰਕਾਸ਼ ਦੀ ਪੋਥੀ 6:9-11; ਲੂਕਾ 20:37-38; ਅੱਯੂਬ 19:25-27; ਉਪਦੇਸ਼ਕ 3:19-20; ਰੋਮੀਆਂ ਨੂੰ 10:4; ਮੱਤੀ 25:46; ਰੋਮੀਆਂ ਨੂੰ 6:23; 2 ਰਾਜਿਆਂ 2:11; ਬਿਵਸਥਾ ਸਾਰ 32:50; ਉਤਪਤ 25:8; 1 ਪਤਰਸ 3:18-20