Thursday, May 1, 2014

ਪਰਮੇਸ਼ੁਰ ਦਾ ਚੁੱਪ ਰਹਿਣਾ

                               ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਾ ਚੁੱਪ ਰਹਿਣਾ
                                               ਪੰਜਾਬੀ ਮਸੀਹੀ ਸੰਦੇਸ਼                                                      
  
 ਜ਼ਬੂਰ 50:21

21 ਤੁਸਾਂ ਇਹ ਮੰਦੇ ਕਾਰੇ ਕੀਤੇ ਅਤੇ ਮੈਂ ਕੁਝ ਨਹੀਂ ਆਖਿਆ
    
ਇਸ ਲਈ ਤੁਸਾਂ ਸੋਚਿਆ ਕਿ ਮੈਂ ਤੁਹਾਡੇ ਜਿਹਾ ਹੀ ਹਾਂ।
ਅੱਛਾ, ਹੁਣ ਮੈਂ ਲੰਮੇ ਸਮੇਂ ਤੱਕ ਖਾਮੋਸ਼ ਨਹੀਂ ਰਹਾਂਗਾ।
    
ਇਹ ਗੱਲਾਂ ਮੈਂ ਤੁਹਾਨੂੰ ਬਹੁਤ ਸਪੱਸ਼ਟ ਕਰ ਦਿਆਂਗਾ, ਅਤੇ ਮੈਂ ਤੁਹਾਡੇ ਸਨਮੁੱਖ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ

 ਯਸਾਯਾਹ 64:12

12 ਕੀ ਇਹ ਸਾਰੀਆਂ ਚੀਜ਼ਾਂ, ਤੁਹਾਨੂੰ ਸਾਡੇ ਨਾਲ ਪਿਆਰ ਦਰਸਾਉਣ ਤੋਂ ਦੂਰ ਰੱਖਣਗੀਆਂ?
    
ਕੀ ਤੁਸੀਂ ਲਗਾਤਾਰ ਕੁਝ ਨਹੀਂ ਕਹੋਁਗੇ?
    
ਕੀ ਤੁਸੀਂ ਸਾਨੂੰ ਹਮੇਸ਼ਾ ਹੀ ਸਜ਼ਾ ਦਿਓਗੇ?

 ਹਬਕੱੂਕ 1:13

13 ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ
    
ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ?
ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ
    
ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵੱਧੇਰੇ ਧਰਮੀ ਹਨ

 ਅੱਯੂਬ 34:29

29 ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਆਂ ਕਰੇ
    
ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸੱਕਦਾ।
ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸੱਕਦਾ।
    
ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ

 ਯਸਾਯਾਹ 42:14

ਬਹੁਤ ਧੀਰਜਵਾਨ ਹੈ ਪਰਮੇਸ਼ੁਰ

14 ਬੜੇ ਚਿਰਾਂ ਤੋਂ ਮੈਂ ਕੁਝ ਵੀ ਨਹੀਂ ਆਖਿਆ।
    
ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ ਤ੍ਤੇ ਕੁਝ ਵੀ ਨਹੀਂ ਆਖਿਆ।
ਪਰ ਹੁਣ ਮੈਂ ਉੱਚੀ ਚਾਂਘਰਾਂ ਮਾਰਾਂਗਾ, ਜਿਵੇਂ ਕੋਈ ਔਰਤ ਬੱਚਾ ਜਣਨ ਸਮੇਂ ਮਾਰਦੀ ਹੈ।
    
ਮੈਂ ਬਹੁਤ ਜ਼ਾਰੋ-ਜ਼ਾਰ ਦੀ ਸਾਹ ਭਰਾਂਗਾ

 ਯਸਾਯਾਹ 57:11

11 ਤੁਸੀਂ ਮੈਨੂੰ ਯਾਦ ਨਹੀਂ ਕੀਤਾ
    
ਤੁਸੀਂ ਮੇਰੇ ਵੱਲ ਧਿਆਨ ਵੀ ਨਹੀਂ ਕੀਤਾ!
ਇਸ ਲਈ, ਤੁਸੀਂ ਕਿਸ ਬਾਰੇ ਚਿੰਤਾ ਕਰ ਰਹੇ ਸੀ?
    
ਤੁਸੀਂ ਕਿਸ ਕੋਲੋਂ ਭੈਭੀਤ ਸੀ?
ਤੁਸੀਂ ਝੂਠ ਕਿਉਂ ਬੋਲਿਆ?
    
ਦੇਖੋ, ਚੁੱਪ ਰਿਹਾ ਹਾਂ ਮੈਂ ਲੰਮੇ ਸਮੇਂ ਤੀਕ-ਤੇ ਆਦਰ ਕੀਤਾ ਨਹੀਂ ਤੁਸੀਂ ਮੇਰਾ

 ਸਫ਼ਨਯਾਹ 3:17

17 ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ
    
ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ
ਤੇ ਤੈਨੂੰ ਦਰਸਾਵੇਗਾ ਕਿ ਤੂੰ ਉਸ ਨੂੰ ਕਿੰਨਾ ਪਿਆਰਾ ਹੈਂ?
    
ਤੇ ਤੈਨੂੰ ਇਹ ਵੀ ਇਜ਼ਹਾਰ ਕਰਾਇਆ ਕਿ
ਉਹ ਤੇਰੇ ਨਾਲ ਅੰਤਾ ਦਾ ਖੁਸ਼ ਹੈ!

 ਇਬਰਾਨੀਆਂ ਨੂੰ 12:19

19 ਉੱਥੇ ਕੋਈ ਤੁਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ

 ਜ਼ਬੂਰ 28:1

28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
    
ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
    
ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ

 ਜ਼ਬੂਰ 83:1

83 ਹੇ ਪਰਮੇਸ਼ੁਰ ਚੁੱਪ ਨਾ ਰਹੋ।
    
ਆਪਣੇ ਕੰਨਾਂ ਨੂੰ ਬੰਦ ਨਾ ਕਰੋ।
    
ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ

 ਜ਼ਬੂਰ 109:1

109 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ

 ਯਸਾਯਾਹ 62:1

62 ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
    
ਇਸ ਲਈ ਮੈਂ ਸਦਾ ਉਸ ਦੇ ਪੱਖ ਵਿੱਚ ਬੋਲਦਾ ਰਹਾਂਗਾ।
ਮੈਂ ਸੀਯੋਨ ਨੂੰ ਪਿਆਰ ਕਰਦਾ ਹਾਂ,
    
ਇਸ ਲਈ ਮੈਂ ਬੋਲਣੋ ਨਹੀਂ ਹਟਾਂਗਾ।
ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੱਕ ਕਿ ਨੇਕੀ ਤੇਜ਼ ਰੌਸ਼ਨੀ ਵਾਂਗ ਨਾ ਚਮਕ ਪਵੇ।
    
ਮੈਂ ਉਦੋਂ ਤੀਕ ਬੋਲਦਾ ਰਹਾਂਗਾ ਜਦੋਂ ਤੀਕ ਕਿ ਮੁਕਤੀ ਲਾਟ ਵਾਂਗ ਬਲ ਨਹੀਂ ਪੈਂਦੀ




ਜ਼ਬੂਰ 50:21; ਯਸਾਯਾਹ 64:12; ਹਬਕੱੂਕ 1:13; ਅੱਯੂਬ 34:29; ਯਸਾਯਾਹ 42:14; ਯਸਾਯਾਹ 57:11; ਸਫ਼ਨਯਾਹ 3:17; ਇਬਰਾਨੀਆਂ ਨੂੰ 12:19; ਜ਼ਬੂਰ 28:1; ਜ਼ਬੂਰ 83:1; ਜ਼ਬੂਰ 109:1; ਯਸਾਯਾਹ 62:1