Thursday, May 1, 2014

ਪਰਮੇਸ਼ੁਰ ਨੂੰ ਝੂਠ ਬੋਲਣ ਤੋ ਨਫਰਤ


                        ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਨੂੰ ਝੂਠ ਬੋਲਣ ਤੋ ਨਫਰਤ  
                                              ਪੰਜਾਬੀ ਮਸੀਹੀ ਸੰਦੇਸ਼                                                         

ਕਹਾਉਤਾਂ 12:22

22 ਯਹੋਵਾਹ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਝੂਠ ਬੋਲਦੇ ਹਨ, ਪਰ ਉਹ ਉਨ੍ਹਾਂ ਲੋਕਾਂ ਉੱਤੇ ਮਿਹਰ ਨਾਲ ਵੇਖਦਾ ਹੈ ਜਿਹੜੇ ਧਰਮੀ ਗੱਲਾਂ ਕਰਦੇ ਹਨ


 ਕਹਾਉਤਾਂ 6:17

17     ਘੁਮੰਡੀ ਅੱਖਾਂ, ਝੂਠੀ ਜੀਭ,
    
ਹੱਥ ਜਿਹੜੇ ਬੇਕਸੂਰਾਂ ਨੂੰ ਮਾਰਦੇ ਹਨ

 

ਜ਼ਬੂਰ 5:6

ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ
    
ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ

 

ਰਸੂਲਾਂ ਦੇ ਕਰਤੱਬ 5:3-4

ਪਤਰਸ ਨੇ ਆਖਿਆ, “ਹਨਾਨਿਯਾ, ਸ਼ੈਤਾਨ ਨੂੰ ਆਪਣੇ ਦਿਲ ਉੱਪਰ ਰਾਜ ਕਰਨ ਦੇਣ ਦੀ ਕੀ ਵਜਹ ਸੀ? ਤੂੰ ਝੂਠ ਬੋਲਕੇ ਪਵਿੱਤਰ ਆਤਮਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਜ਼ਮੀਨ ਵੇਚਕੇ ਕਿਉਂ ਉਸ ਧਨ ਦਾ ਕੁਝ ਹਿੱਸਾ ਚੋਰੀ-ਚੋਰੀ ਆਪਣੇ ਵਾਸਤੇ ਸੰਭਾਲ ਲਿਆ ਹੈ? ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।

 

ਰਸੂਲਾਂ ਦੇ ਕਰਤੱਬ 5:4

ਉਹ ਖੇਤ ਵੇਚਣ ਤੋਂ ਪਹਿਲਾਂ, ਇਹ ਤੇਰੇ ਨਾਲ ਸੰਬੰਧਿਤ ਸੀ। ਅਤੇ ਉਸ ਨੂੰ ਵੇਚਣ ਤੋਂ ਬਾਅਦ ਵੀ, ਤੂੰ ਆਪਣੀ ਇੱਛਾ ਅਨੁਸਾਰ ਇਸ ਧਨ ਨੂੰ ਵਰਤ ਸੱਕਦਾ ਸੀ। ਫ਼ੇਰ ਤੂੰ ਅਜਿਹਾ ਕਰਨ ਦੀ ਕਿਉਂ ਸੋਚੀ? ਤੂੰ ਲੋਕਾਂ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਝੂਠ ਬੋਲਿਆ ਹੈ।



ਕਹਾਉਤਾਂ 12:22; ਕਹਾਉਤਾਂ 6:17; ਜ਼ਬੂਰ 5:6; ਰਸੂਲਾਂ ਦੇ ਕਰਤੱਬ 5:3-4; ਰਸੂਲਾਂ ਦੇ ਕਰਤੱਬ 5:4