Thursday, May 1, 2014

ਪਰਮੇਸ਼ੁਰ ਸਿੱਖਿਆ ਦੇਣ ਵਾਲੇ ਦੇ ਤੌਰ ਤੇ

                       ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਸਿੱਖਿਆ ਦੇਣ ਵਾਲੇ ਦੇ ਤੌਰ ਤੇ                                                                            ਪੰਜਾਬੀ ਮਸੀਹੀ ਸੰਦੇਸ਼                                                          ਕੂਚ 4:15

15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦੱਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ

ਬਿਵਸਥਾ ਸਾਰ 4:36

36 ਯਹੋਵਾਹ ਨੇ ਤੁਹਾਨੂੰ ਆਕਾਸ਼ ਵਿੱਚੋਂ ਆਪਣੀ ਅਵਾਜ਼ ਸੁਣਨ ਦਿੱਤੀ ਤਾਂ ਜੋ ਉਹ ਤੁਹਾਨੂੰ ਅਨੁਸ਼ਾਸਿਤ ਕਰ ਸੱਕੇ। ਉਸ ਨੇ ਤੁਹਾਨੂੰ ਆਪਣੀ ਮਹਾਨ ਅੱਗ ਧਰਤੀ ਉੱਤੇ ਵੇਖਣ ਦਿੱਤੀ ਅਤੇ ਉਸ ਅੱਗ ਵਿੱਚੋਂ ਤੁਹਾਡੇ ਨਾਲ ਗੱਲਾਂ ਕੀਤੀਆਂ


ਜ਼ਬੂਰ 25:12

12 ਜੇ ਕੋਈ ਵੀ ਵਿਅਕਤੀ ਯਹੋਵਾਹ ਦੇ ਮਾਰਗ ਉੱਤੇ ਚੱਲਣ ਦੀ ਚੋਣ ਕਰਦਾ ਹੈ
    
ਯਹੋਵਾਹ ਉਸ ਆਦਮੀ ਨੂੰ ਜਿਉਣ ਦਾ ਸਭ ਤੋਂ ਚੰਗਾ ਰਸਤਾ ਦਿਖਾਵੇਗਾ

 

ਜ਼ਬੂਰ 32:8

ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ
    
ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ।
    
ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ

 

ਜ਼ਬੂਰ 71:17

17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ
    
ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ

 

ਜ਼ਬੂਰ 94:10

10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ
    
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ

 

ਯਸਾਯਾਹ 2:3

ਬਹੁਤ ਲੋਕ ਉੱਥੇ ਜਾਣਗੇ। ਉਹ ਆਖਣਗੇ,
    
ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੱਲੀਏ।
    
ਆਓ ਅਸੀਂ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਵਿੱਚ ਚੱਲੀਏ।
ਫ਼ੇਰ ਸਾਨੂੰ ਪਰਮੇਸ਼ੁਰ ਆਪਣੇ ਮਾਰਗ ਦੀ ਸਿੱਖਿਆ ਦ੍ਦੇਵੇਗਾ।
    
ਅਤੇ ਅਸੀਂ ਉਸ ਦੇ ਅਨੁਯਾਈ ਬਣਾਂਗੇ।

ਪਰਮੇਸ਼ੁਰ ਦੀ ਬਿਵਸਬਾ-ਯਹੋਵਾਹ ਦਾ ਸੰਦੇਸ਼-ਯਰੂਸ਼ਲਮ ਵਿੱਚ ਸੀਯੋਨ ਦੇ ਪਰਬਤ ਉੱਤੋਂ ਸ਼ੁਰੂ ਹੋਵੇਗਾ
    
ਅਤੇ ਸਾਰੀ ਦੁਨੀਆਂ ਵਿੱਚ ਫ਼ੈਲ ਜਾਵੇਗਾ

 

ਯਸਾਯਾਹ 28:26

26 ਪਰਮੇਸ਼ੁਰ ਉਸ ਨੂੰ ਤਸੀਹਿਆਂ ਨਾਲ ਕਸ਼ਟ ਦੇਕੇ ਉਸ ਨੂੰ ਇੱਕ ਸਬਕ ਸਿੱਖਾਉਂਦਾ ਹੈ ਅਤੇ ਉਸ ਨੂੰ ਸਹੀ ਰਾਹ ਦਰਸਾਉਂਦਾ ਹੈ

 

ਯਸਾਯਾਹ 48:17

17 ਯਹੋਵਾਹ, ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ,

ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ।
    
ਮੈਂ ਤੁਹਾਨੂੰ ਉਹ ਗੱਲਾਂ ਸਿੱਖਾਉਂਦਾ ਹਾਂ, ਜਿਹੜੀਆਂ ਸਹਾਇਕ ਹਨ।
    
ਮੈਂ ਓਸ ਰਾਹ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ


ਯਸਾਯਾਹ 54:13

13 ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ
    
ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ

 

ਯਿਰਮਿਯਾਹ 32:33

33 ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ

 

ਮੀਕਾਹ 4:2

ਬਹੁਤ ਸਾਰੀਆਂ ਕੌਮਾਂ ਤੋਂ ਲੋਕ ਉਸ ਵੱਲ ਜਾਣਗੇ ਅਤੇ ਆਖਣਗੇ,
    
ਚਲੋ, ਆਪਾਂ ਯਹੋਵਾਹ ਦੇ ਪਰਬਤ ਨੂੰ ਚੱਲੀਏ।
    
ਚਲੋ ਯਾਕੂਬ ਦੇ ਪਰਮੇਸ਼ੁਰ ਦੇ ਮੰਦਰ ਨੂੰ ਚੱਲੀਏ।
ਤਦ ਪਰਮੇਸ਼ੁਰ ਸਾਨੂੰ ਆਪਣੀ ਜੀਵਨ ਜਾਂਚ ਸਿੱਖਾਵੇਗਾ
    
ਅਤੇ ਅਸੀਂ ਉਸ ਦੇ ਦਰਮਾਏ ਮਾਰਗ ਤੇ ਚੱਲਾਂਗੇ।
ਪਰਮੇਸ਼ੁਰ ਦੀ ਸਿੱਖਿਆ ਯਹੋਵਾਹ ਦੀਆਂ ਹਿਦਾਇਤਾਂ ਸੀਯੋਨ ਤੋਂ ਆਉਣਗੀਆਂ।
    
ਯਹੋਵਾਹ ਦਾ ਸੰਦੇਸ਼ ਯਰੂਸ਼ਲਮ ਤੋਂ ਆਵੇਗਾ


  

ਕੂਚ 4:15; ਬਿਵਸਥਾ ਸਾਰ 4:36; ਜ਼ਬੂਰ 25:12; ਜ਼ਬੂਰ 32:8; ਜ਼ਬੂਰ 71:17; ਜ਼ਬੂਰ 94:10; ਯਸਾਯਾਹ 2:3; ਯਸਾਯਾਹ 28:26; ਯਸਾਯਾਹ 48:17; ਯਸਾਯਾਹ 54:13; ਯਿਰਮਿਯਾਹ 32:33; ਮੀਕਾਹ 4:2