Thursday, May 1, 2014

ਪਰਮੇਸ਼ੁਰ ਚਾਨਣ ਦੇ ਤੌਰ ਤੇ

                        ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਚਾਨਣ ਦੇ ਤੌਰ ਤੇ                                    
                                           ਪੰਜਾਬੀ ਮਸੀਹੀ ਸੰਦੇਸ਼                                                          

 ਜ਼ਬੂਰ 27:1

27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
    
ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
    
ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ

 ਜ਼ਬੂਰ 36:9

ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ
    
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ

ਜ਼ਬੂਰ 84:11

11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ
    
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
    
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ

 ਜ਼ਬੂਰ 118:27

27 ਯਹੋਵਾਹ ਹੀ ਪਰਮੇਸ਼ੁਰ ਹੈ
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
    
ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।

 ਯਸਾਯਾਹ 60:20

20 ਤੁਹਾਡਾ ਸੂਰਜ ਫ਼ੇਰ ਕਦੇ ਵੀ ਨਹੀਂ ਛੁੱਪੇਗਾ
    
ਤੁਹਾਡਾ ਚੰਨ ਫ਼ੇਰ ਕਦੇ ਹਨੇਰਾ ਨਹੀਂ ਹੋਵੇਗਾ।
ਕਿਉਂ ਕਿ ਯਹੋਵਾਹ ਸਦਾ ਲਈ ਤੁਹਾਡੀ ਰੋਸ਼ਨੀ ਹੋਵੇਗਾ।
    
ਅਤੇ ਤੁਹਾਡੀ ਉਦਾਸੀ ਦਾ ਸਮਾਂ ਖਤਮ ਹੋ ਜਾਵੇਗਾ

 ਮੀਕਾਹ 7:8

ਭਾਵੇਂ ਮੈਂ ਡਿੱਗ ਪਿਆ ਹਾਂ,
    
ਪਰ ਮੇਰੇ ਵੈਰੀ, ਮੇਰੀ ਹਸੀਁ ਨਾ ਕਰਨਾ!
ਮੈਂ ਮੁੜ ਉੱਠ ਖੜੋਵਾਂਗਾ ਹੁਣ ਮੈਂ ਹਨੇਰੇ ਬੈਠਿਆ ਹਾਂ
    
ਪਰ ਯਹੋਵਾਹ ਮੇਰੇ ਲਈ ਰੋਸ਼ਨੀ ਹੋਵੇਗਾ

 ਹਬਕੱੂਕ 3:4

ਉਸ ਦੇ ਹੱਥਾਂ ਚੋ ਰੌਸ਼ਨੀ ਦੀਆਂ ਕਿਰਣਾ ਚਮਕਦੀਆਂ ਹਨ ਤੇਜ਼ ਚਮਕੀਲੀ ਰੌਸ਼ਨੀ ਹੁੰਦੀ ਹੈ
    
ਕੋਈ ਗੁਪਤ ਸ਼ਕਤੀ ਦਾ ਕਮਾਲ ਹੈ ਉਸ ਦੇ ਹੱਥਾਂ ਵਿੱਚ

 1 ਯੂਹੰਨਾ 1:5

ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ

ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ

 2 ਸਮੂਏਲ 22:29

29 ਤੂੰ ਮੇਰਾ ਦੀਵਾ ਹੈਂ ਯਹੋਵਾਹ!
    
ਜਿਸ ਨੇ ਮੇਰੇ ਹਨੇਰਿਆਂ ਨੂੰ ਉਜਿਆਲਾ ਕੀਤਾ

 

ਜ਼ਬੂਰ 18:28

28 ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ
    
ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ

 

ਪਰਕਾਸ਼ ਦੀ ਪੋਥੀ 22:5

ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ




ਜ਼ਬੂਰ 27:1; ਜ਼ਬੂਰ 36:9; ਜ਼ਬੂਰ 84:11; ਜ਼ਬੂਰ 118:27; ਯਸਾਯਾਹ 60:20; ਮੀਕਾਹ 7:8; ਹਬਕੱੂਕ 3:4; 1 ਯੂਹੰਨਾ 1:5; 2 ਸਮੂਏਲ 22:29; ਜ਼ਬੂਰ 18:28; ਪਰਕਾਸ਼ ਦੀ ਪੋਥੀ 22:5