Thursday, May 1, 2014

ਪਾਪ ਦੇ ਵਸਤਰ/ਕੱਪੜੇ



                              ਬਾਈਬਲ ਦੇ ਕੁਝ ਵਚਨ ਵਿਸ਼ਾ : ਪਾਪ ਦੇ ਵਸਤਰ/ਕੱਪੜੇ
                                                 ਪੰਜਾਬੀ ਮਸੀਹੀ ਸੰਦੇਸ਼                                       

ਜ਼ਕਰਯਾਹ 3:3

ਯਹੋਸ਼ੁਆ ਦੂਤ ਦੇ ਸਾਹਮਣੇ ਖੜ੍ਹਾ ਸੀ ਅਤੇ ਯਹੋਸ਼ੁਆ ਨੇ ਮੈਲਾ ਜਿਹਾ ਚੋਲਾ ਪਾਇਆ ਹੋਇਆ ਸੀ

ਯਹੂਦਾਹ 1:23

23 ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕੱਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵੱਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ

 

ਜ਼ਬੂਰ 73:6

ਇਸੇ ਲਈ ਉਹ ਬਹੁਤ ਹੰਕਾਰੀ ਅਤੇ ਘਿਰਣਾਯੋਗ ਹਨ
    
ਉਸ ਨੂੰ ਵੇਖਣਾ ਓਨਾ ਹੀ ਸੌਖਾ ਹੈ ਜਿੰਨਾ ਉਨ੍ਹਾਂ ਦੇ ਜਵਾਹਰਾਤਾਂ ਅਤੇ ਉਨ੍ਹਾਂ ਦੇ ਪਹਿਨੇ ਆਕਰਸ਼ਕ ਕੱਪੜਿਆ ਨੂੰ ਵੇਖਣਾ

 

ਜ਼ਬੂਰ 109:18

18 ਸਰਾਪ ਹੀ ਉਸ ਦੇ ਕੱਪੜੇ ਹੋਣ
    
ਜਿਹੜਾ ਪਾਣੀ ਉਹ ਪੀਂਦਾ ਹੈ ਇੱਕ ਸਰਾਪ ਹੋਵੇ।
ਉਸ ਦੇ ਪਿੰਡੇ ਉਤਲਾ ਤੇਲ
    
ਉਸ ਉੱਪਰ ਇੱਕ ਸਰਾਪ ਹੋਵੇ

 

1 ਪਤਰਸ 2:16

16 ਆਜ਼ਾਦ ਬੰਦਿਆਂ ਵਾਂਗ ਰਹੋ ਪਰ ਆਪਣੀ ਆਜ਼ਾਦੀ ਨੂੰ ਆਪਣੀਆਂ ਬਦੀਆਂ ਢੱਕਣ ਲਈ ਨਾ ਵਰਤੋ। ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ



ਜ਼ਕਰਯਾਹ 3:3; ਯਹੂਦਾਹ 1:23; ਜ਼ਬੂਰ 73:6; ਜ਼ਬੂਰ 109:18; 1 ਪਤਰਸ 2:16