Thursday, May 1, 2014

ਪਰਮੇਸ਼ੁਰ ਬਾਰਿਸ਼ ਭੇਜਦਾ ਹੈ


                    ਬਾਈਬਲ ਦੇ ਕੁਝ ਵਚਨ ਵਿਸ਼ਾ :  ਪਰਮੇਸ਼ੁਰ ਬਾਰਿਸ਼ ਭੇਜਦਾ ਹੈ                                   
                                          ਪੰਜਾਬੀ ਮਸੀਹੀ ਸੰਦੇਸ਼                                                         
ਬਿਵਸਥਾ ਸਾਰ 11:14

14 ਮੈਂ ਤੁਹਾਡੀ ਧਰਤੀ ਲਈ ਠੀਕ ਸਮੇਂ ਸਿਰ ਬਾਰਿਸ਼ ਭੇਜਾਂਗਾ। ਮੈਂ ਪੱਤਝੜ ਦੀ ਬਾਰਿਸ਼ ਭੇਜਾਂਗਾ ਅਤੇ ਬਹਾਰ ਦੀ ਬਾਰਿਸ਼ ਭੇਜਾਂਗਾ! ਫ਼ੇਰ ਤੁਸੀਂ ਆਪਣਾ ਅਨਾਜ, ਆਪਣੀ ਨਵੀਂ ਮੈਅ, ਆਪਣਾ ਤੇਲ ਹਾਸਿਲ ਕਰ ਸੱਕੋਂਗੇ

 

ਅੱਯੂਬ 5:10

10 ਪਰਮੇਸ਼ੁਰ ਧਰਤੀ ਉੱਤੇ ਬਾਰਿਸ਼ ਭੇਜਦਾ ਹੈ
    
ਉਹ ਖੇਤਾਂ ਨੂੰ ਪਾਣੀ ਭੇਜਦਾ ਹੈ

 

ਮੱਤੀ 5:45

45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ

ਅੱਯੂਬ 38:28

28 ਕੀ ਬਰੱਖਾ ਦਾ ਕੋਈ ਪਿਤਾ ਹੁੰਦਾ ਹੈ?
    
ਤ੍ਰੇਲ ਦੇ ਤੁਪੱਕਿਆਂ ਨੂੰ ਕੌਣ ਪੈਦਾ ਕਰਦਾ ਹੈ?

 

ਅੱਯੂਬ 38:37

37 ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ
    
ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?

 

ਯਿਰਮਿਯਾਹ 14:22

22 ਵਿਦੇਸ਼ੀ ਬੁੱਤਾਂ ਕੋਲ ਵਰੱਖਾ ਲਿਆਉਣ ਦੀ ਸ਼ਕਤੀ ਨਹੀਂ
    
ਅਕਾਸ਼ ਕੋਲ ਮੀਂਹ ਦੇ ਛਰਾਟੇ ਹੇਠਾਂ ਸੁੱਟਣ ਦੀ ਸ਼ਕਤੀ ਨਹੀਂ ਹੈ।
ਤੁਸੀਂ ਹੀ ਸਾਡੀ ਇੱਕ ਲੌਤੀ ਉਮੀਦ ਹੋ।
    
ਤੁਸੀਂ ਹੀ ਹੋ ਜਿਸਨੇ ਇਹ ਸਾਰੀਆਂ ਚੀਜ਼ਾਂ ਸਾਜੀਆਂ।

 

ਅੱਯੂਬ 28:26

26 ਪਰਮੇਸ਼ੁਰ ਨੇ ਨਿਆਂ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ,
    
ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ

 

ਅੱਯੂਬ 37:6

ਪਰਮੇਸ਼ੁਰ ਬਰਫ ਨੂੰ ਆਖਦਾ ਹੈ,
    
ਧਰਤੀ ਉੱਤੇ ਡਿੱਗ
ਤੇ ਉਹ ਮੀਂਹ ਨੂੰ ਆਖਦਾ ਹੈ,
    
ਧਰਤੀ ਉੱਤੇ ਵਰ੍ਹ।

 

ਜ਼ਬੂਰ 147:8

ਯਹੋਵਾਹ ਆਕਾਸ਼ ਨੂੰ ਬੱਦਲਾਂ ਨਾਲ ਭਰਦਾ ਹੈ
    
ਯਹੋਵਾਹ ਧਰਤੀ ਲਈ ਵਰੱਖਾ ਕਰਦਾ ਹੈ।
ਯਹੋਵਾਹ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ

 

ਯਿਰਮਿਯਾਹ 5:24

24 ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ,
    
ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ।
ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ।
    
ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।

 

ਨਿਆਂਈਆਂ ਦੀ ਪੋਥੀ 5:4

ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ,
    
ਜਦੋਂ ਤੂੰ ਅਦੋਮ ਧਰਤੀ ਤੋਂ
ਕੂਚ ਕੀਤਾ ਧਰਤੀ ਹਿੱਲ ਗਈ।
    
ਅਕਾਸ਼ ਵਰਿਆ ਅਤੇ,
    
ਬੱਦਲਾਂ ਨੇ ਪਾਣੀ ਸੁੱਟਿਆ

 

ਜ਼ਬੂਰ 68:9

ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ

 

ਯੋਏਲ 2:23

23 ਇਸ ਲਈ ਸੀਯੋਨ ਦੇ ਮਨੁੱਖੋ ਖੁਸ਼ੀ ਮਨਾਓ
    
ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਖੁਸ਼ੀ ਮਨਾਓ।
ਉਹ ਤੁਹਾਡੇ ਤੇ ਮਿਹਰਬਾਨ ਹੋਕੇ ਬਾਰਿਸ਼ ਦੇਵੇਗਾ
    
ਉਹ ਪਹਿਲਾਂ ਵਾਂਗ ਹੀ ਤੁਹਾਡੇ ਸੁੱਖ ਲਈ ਪਹਿਲਾ ਅਤੇ ਅੰਤਮ ਮੀਂਹ ਵਰ੍ਹਾਵੇਗਾ

 

ਅੱਯੂਬ 26:8

ਪਰਮੇਸ਼ੁਰ ਮੋਟੇ ਬੱਦਲਾਂ ਨੂੰ ਪਾਣੀ ਨਾਲ ਭਰਦਾ ਹੈ
    
ਪਰ ਪਰਮੇਸ਼ੁਰ ਉਸ ਭਾਰੇ ਭਾਰ ਨਾਲ ਬੱਦਲਾਂ ਨੂੰ ਫ਼ਟਣ ਨਹੀਂ ਦਿੰਦਾ

 

ਯਿਰਮਿਯਾਹ 10:13

13 ਜਦੋਂ ਪਰਮੇਸ਼ੁਰ ਬੋਲਦਾ ਹੈ, ਪਾਣੀਆਂ ਦਾ ਮਹਾਂ ਹੜ੍ਹ ਅਕਾਸ਼ ਤੋਂ ਡਿਗਦਾ
    
ਅਤੇ ਧਰਤੀ ਦੀਆਂ ਨੁਕਰਾਂ ਤੋਂ ਬੱਦਲ ਉੱਠਦੇ ਹਨ।
ਉਹ ਆਪਣੇ ਖਜ਼ਾਨਿਆਂ ਵਿੱਚੋਂ ਮੀਂਹ
    
ਅਤੇ ਹਨੇਰੀ ਨਾਲ ਬਿਜਲੀ ਭੇਜਦਾ ਹੈ

 

ਰਸੂਲਾਂ ਦੇ ਕਰਤੱਬ 14:17

17 ਪਰ ਪਰਮੇਸ਼ੁਰ ਨੇ ਉਹ ਕਾਰਜ ਕੀਤੇ ਜੋ ਦਿਖਾਉਂਦੇ ਹਨ ਕਿ ਉਹ ਮੌਜੂਦ ਹੈ। ਉਸ ਨੇ ਤੁਹਾਡੇ ਲਈ ਹਮੇਸ਼ਾ ਚੰਗੀਆਂ ਗੱਲਾਂ ਕੀਤੀਆਂ। ਉਸ ਨੇ ਅਕਾਸ਼ ਤੋਂ ਤੁਹਾਡੇ ਲਈ ਬਰੱਖਾ ਕੀਤੀ ਅਤੇ ਸਹੀ ਵਕਤ ਤੇ ਫ਼ਸਲਾਂ ਦਿੱਤੀਆਂ। ਉਹ ਤੁਹਾਨੂੰ ਖਾਣ ਲਈ ਬੇਸ਼ੁਮਾਰ ਅਨਾਜ ਦਿੰਦਾ ਹੈ ਅਤੇ ਤੁਹਾਡੇ ਦਿਲ ਖੁਸ਼ੀਆਂ ਨਾਲ ਭਰਪੂਰ ਰੱਖਦਾ ਹੈ।

 

ਜ਼ਕਰਯਾਹ 10:1

ਯਹੋਵਾਹ ਦੇ ਇਕਰਾਰ

10 ਯਹੋਵਾਹ ਅੱਗੇ ਬਸੰਤ ਦੀ ਰੁੱਤੇ ਮੀਂਹ ਦੀ ਪ੍ਰਾਰਥਨਾ ਕਰੋ। ਉਹ ਬਿਜਲੀ ਭੇਜੇਗਾ ਅਤੇ ਮੀਂਹ ਵਰ੍ਹੇਗਾ। ਫ਼ੇਰ ਹਰ ਵਿਅਕਤੀ ਦੇ ਖੇਤ ਵਿੱਚ ਪੌਦੇ ਉੱਗਣਗੇ। ਅਤੇ ਪਰਮੇਸ਼ੁਰ ਹਰ ਮਨੁੱਖ ਦੇ ਖੇਤ ਵਿੱਚ ਹਰਿਆਵਲ ਕਰੇਗਾ


ਲੇਵੀਆਂ ਦੀ ਪੋਥੀ 26:4

ਮੈਂ ਤੁਹਾਨੂੰ ਉਸ ਵੇਲੇ ਮੀਂਹ ਦਿਆਂਗਾ ਜਦੋਂ ਇਸ ਦੀ ਜ਼ਰੂਰਤ ਹੋਵੇਗੀ। ਧਰਤੀ ਫ਼ਸਲਾਂ ਉਗਾਵੇਗੀ ਅਤੇ ਖੇਤਾਂ ਦੇ ਰੁੱਖ ਆਪਣੇ ਫ਼ਲ ਉੱਗਣਗੇ

 

ਬਿਵਸਥਾ ਸਾਰ 28:12

12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਾਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ

 

1 ਰਾਜਿਆਂ 18:45

45 ਥੋੜੇ ਹੀ ਸਮੇਂ ਬਾਅਦ ਅਕਾਸ਼ ਘਣੇ ਬੱਦਲਾਂ ਨਾਲ ਘਿਰ ਗਿਆ। ਤੇਜ਼ ਹਵਾ ਵਗਣ ਲਗੀ ਤੇ ਫ਼ੇਰ ਮੂਸਲਾਧਾਰ ਮੀਂਹ ਪੈਁਣ ਲੱਗਾ। ਤਾਂ ਅਹਾਬ ਆਪਣੇ ਰੱਥ ਤੇ ਚੜ੍ਹ ਕੇ ਯਿਜ਼ਰਾਏਲ ਨੂੰ ਮੁੜਿਆ

 

ਯਾਕੂਬ 5:18

18 ਫ਼ੇਰ ਏਲੀਯਾਹ ਨੇ ਪ੍ਰਾਰਥਨਾ ਕੀਤੀ ਕਿ ਮੀਂਹ ਪਵੇ। ਅਤੇ ਅਕਾਸ਼ ਤੋਂ ਵਰੱਖਾ ਹੋਣ ਲੱਗੀ ਅਤੇ ਧਰਤੀ ਤੇ ਫ਼ਸਲਾਂ ਫ਼ੇਰ ਉੱਗ ਪਈਆਂ

 

ਯਸਾਯਾਹ 30:23

23 ਉਸ ਸਮੇਂ, ਯਹੋਵਾਹ ਤੁਹਾਡੇ ਲਈ ਵਰੱਖਾ ਭੇਜੇਗਾ। ਤੁਸੀਂ ਧਰਤੀ ਵਿੱਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ

 

1 ਰਾਜਿਆਂ 8:36

36 ਇਸ ਲਈ ਕਿਰਪਾ ਕਰਕੇ ਅਕਾਸ਼ ਵਿੱਚ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀ ਅਤੇ ਉਨ੍ਹਾਂ ਦੇ ਪਾਪਾਂ ਨੂੰ ਖਿਮਾ ਕਰ ਦੇਵੀਂ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਸਿੱਖਾ। ਹੇ ਯਹੋਵਾਹ, ਕਿਰਪਾ ਕਰਕੇ ਇਸ ਧਰਤੀ ਤੇ ਮੀਂਹ ਪਾਵੀ, ਜਿਹੜੀ ਧਰਤੀ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰਸੇ ਵਜੋਂ ਦਿੱਤੀ ਸੀ

 

1 ਰਾਜਿਆਂ 18:1

ਏਲੀਯਾਹ ਅਤੇ ਬਆਲ ਦੇ ਨਬੀ

18 ਜਦੋਂ ਤੀਜੇ ਵਰ੍ਹੇ ਵਿੱਚ ਵੀ ਕੋਈ ਮੀਂਹ ਨਾ ਪਿਆ ਤਾਂ ਯਹੋਵਾਹ ਨੇ ਏਲੀਯਾਹ ਨੂੰ ਕਿਹਾ, “ਜਾ ਅਤੇ ਜਾਕੇ ਅਹਾਬ ਪਾਤਸ਼ਾਹ ਨੂੰ ਮਿਲ। ਮੈਂ ਜਲਦੀ ਹੀ ਮੀਂਹ ਵਰਸਾਵਾਂਗਾ।

 

ਹਿਜ਼ਕੀਏਲ 13:13

13 ਯਹੋਵਾਹ ਮੇਰਾ ਪ੍ਰਭੂ ਆਖਦਾ ਹੈ, “ਮੈਂ ਕਹਿਰਵਾਨ ਹਾਂ, ਅਤੇ ਮੈਂ ਤੁਹਾਡੇ ਖਿਲਾਫ਼ ਤੂਫ਼ਾਨ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਤੁਹਾਡੇ ਖਿਲਾਫ਼ ਤੇਜ਼ ਬਾਰਿਸ਼ ਭੇਜਾਂਗਾ। ਮੈਂ ਕਹਿਰਵਾਨ ਹਾਂ ਅਤੇ ਮੈਂ ਆਕਾਸ਼ ਤੋਂ ਗੜ੍ਹੇ ਵਰ੍ਹਾਵਾਂਗਾ ਅਤੇ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ



ਬਿਵਸਥਾ ਸਾਰ 11:14; ਅੱਯੂਬ 5:10; ਮੱਤੀ 5:45; ਅੱਯੂਬ 38:28; ਅੱਯੂਬ 38:37; ਯਿਰਮਿਯਾਹ 14:22; ਅੱਯੂਬ 28:26; ਅੱਯੂਬ 37:6; ਜ਼ਬੂਰ 147:8; ਯਿਰਮਿਯਾਹ 5:24; ਨਿਆਂਈਆਂ ਦੀ ਪੋਥੀ 5:4; ਜ਼ਬੂਰ 68:9; ਯੋਏਲ 2:23; ਅੱਯੂਬ 26:8; ਯਿਰਮਿਯਾਹ 10:13; ਰਸੂਲਾਂ ਦੇ ਕਰਤੱਬ 14:17; ਜ਼ਕਰਯਾਹ 10:1; ਲੇਵੀਆਂ ਦੀ ਪੋਥੀ 26:4; ਬਿਵਸਥਾ ਸਾਰ 28:12; 1 ਰਾਜਿਆਂ 18:45; ਯਾਕੂਬ 5:18; ਯਸਾਯਾਹ 30:23; 1 ਰਾਜਿਆਂ 8:36; 1 ਰਾਜਿਆਂ 18:1; ਹਿਜ਼ਕੀਏਲ 13:13