Thursday, May 1, 2014

ਪਰਮੇਸ਼ੁਰ ਦਾ ਅੱਗੇ-ਅੱਗੇ ਤੁਰਨਾ


                 ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਾ ਅੱਗੇ-ਅੱਗੇ ਤੁਰਨਾ                                     
                                           ਪੰਜਾਬੀ ਮਸੀਹੀ ਸੰਦੇਸ਼                                                          
  

ਯਸਾਯਾਹ 45:2

ਖੋਰੁਸ ਤੇਰੀਆਂ ਫੌਜਾਂ ਧਾਵਾ ਬੋਲਣਗੀਆਂ ਅਤੇ ਮੈਂ ਤੇਰੇ ਅੱਗੇ ਚੱਲਾਂਗਾ
    
ਮੈਂ ਪਰਬਤਾਂ ਨੂੰ ਪੱਧਰਾ ਕਰ ਦਿਆਂਗਾ।
ਮੈਂ ਸ਼ਹਿਰ ਦੇ ਤਾਂਬੇ ਦੇ ਦਰਵਾਜ਼ਿਆਂ ਨੂੰ ਭੰਨ ਦਿਆਂਗਾ।
    
ਮੈਂ ਦਰਵਾਜ਼ਿਆਂ ਤੇ ਲੱਗੀਆਂ ਲੋਹੇ ਦੀਆਂ ਛੜਾਂ ਨੂੰ ਤੋੜ ਦਿਆਂਗਾ

ਕੂਚ 13:21

21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸੱਕਣ

 

ਗਿਣਤੀ 14:14

14 ਮਿਸਰ ਦੇ ਲੋਕਾਂ ਨੇ ਕਨਾਨ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਸੀ। ਉਹ ਪਹਿਲਾਂ ਹੀ ਜਾਣਦੇ ਹਨ ਕਿ ਤੂੰ ਯਹੋਵਾਹ ਹੈ ਅਤੇ ਤੂੰ ਆਪਣੇ ਲੋਕਾਂ ਦੇ ਨਾਲ ਹੈ। ਉਹ ਜਾਣਦੇ ਹਨ ਕਿ ਲੋਕਾਂ ਨੇ ਤੈਨੂੰ ਦੇਖਿਆ ਹੈ। ਉਹ ਵਿਸ਼ੇਸ਼ ਬੱਦਲ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਤੂੰ ਦਿਨ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਬੱਦਲ ਦੀ ਵਰਤੋਂ ਕਰਦਾ ਹੈ ਅਤੇ ਇਹ ਕਿ ਬੱਦਲ ਰਾਤ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਲਈ ਅੱਗ ਬਣ ਜਾਂਦਾ ਹੈ

 

ਕੂਚ 14:19

19 ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿੱਛੇ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਹਮਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿੱਛੇ ਚੱਲਾ ਗਿਆ

 

ਬਿਵਸਥਾ ਸਾਰ 1:33

33 ਜਿੱਥੇ ਕਿਤੇ ਵੀ ਤੁਸੀਂ ਸਫ਼ਰ ਕੀਤਾ ਉਹ ਤੁਹਾਡੇ ਅੱਗੇ-ਅੱਗੇ ਗਿਆ ਅਤੇ ਤੁਹਾਡੇ ਡੇਰਾ ਲਾਉਣ ਦੀ ਜਗ਼੍ਹਾ ਲੱਭੀ ਤੁਹਾਨੂੰ ਰਸਤਾ ਵਿਖਾਉਣ ਲਈ ਕਿ ਤੁਸੀਂ ਕਿਸ ਰਾਹ ਜਾਣਾ ਸੀ ਉਹ ਰਾਤ ਵੇਲੇ ਅੱਗ ਵਿੱਚ ਅਤੇ ਦਿਨ ਵੇਲੇ ਬੱਦਲ ਵਿੱਚ ਗਿਆ

 

ਬਿਵਸਥਾ ਸਾਰ 1:30

30 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਲਈ ਲੜੇਗਾ। ਉਹ ਉਹੀ ਗੱਲਾਂ ਕਰੇਗਾ ਜਿਵੇਂ ਉਸ ਨੇ ਮਿਸਰ ਵਿੱਚ ਅਤੇ ਮਾਰੂਥਲ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੀਤੀਆਂ ਸਨ

2 ਸਮੂਏਲ 5:24

24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।

 

ਯਸਾਯਾਹ 52:12

12 ਤੁਸੀਂ ਆਪਣੀ ਅਧੀਨਗੀ ਨੂੰ ਛੱਡ ਦਿਓਗੇ
    
ਪਰ ਉਹ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ ਉਹ ਕਾਹਲੀ ਵਿੱਚ।
    
ਤੁਹਾਨੂੰ ਭੱਜਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਤੁਸੀਂ ਤੁਰ ਜਾਓਗੇ, ਤੇ ਯਹੋਵਾਹ ਤੁਹਾਡੇ ਨਾਲ ਚੱਲੇਗਾ।
    
ਯਹੋਵਾਹ ਤੁਹਾਡੇ ਅੱਗੇ-ਅੱਗੇ ਹੋਵੇਗਾ,
    
ਅਤੇ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਿੱਛੇ-ਪਿੱਛੇ ਹੋਵੇਗਾ

 

ਜ਼ਬੂਰ 77:20

20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
    
ਅਗਵਾਈ ਕਰਨ ਲਈ ਇਸਤੇਮਾਲ ਕੀਤਾ

 

ਜ਼ਬੂਰ 136:16

16 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ
    
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ

 

ਕੂਚ 32:1

ਸੋਨੇ ਦਾ ਵੱਛਾ

32 ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।


 

ਕੂਚ 32:23

23 ਲੋਕਾਂ ਨੇ ਮੈਨੂੰ ਆਖਿਆ ਸੀ, ‘ਮੂਸਾ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੀ ਅਗਵਾਈ ਲਈ ਕੋਈ ਦੇਵਤੇ ਬਣਾਕੇ ਦਿਉ।



ਯਸਾਯਾਹ 45:2; ਕੂਚ 13:21; ਗਿਣਤੀ 14:14; ਕੂਚ 14:19; ਬਿਵਸਥਾ ਸਾਰ 1:33; ਬਿਵਸਥਾ ਸਾਰ 1:30; 2 ਸਮੂਏਲ 5:24; ਯਸਾਯਾਹ 52:12; ਜ਼ਬੂਰ 77:20; ਜ਼ਬੂਰ 136:16; ਕੂਚ 32:1; ਕੂਚ 32:23