Monday, March 31, 2014

ਪਰਮੇਸ਼ੁਰ ਪ੍ਰਤੀ ਮਨੁੱਖ ਦੇ ਕਰਤੱਵ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਪ੍ਰਤੀ ਮਨੁੱਖ ਦੇ ਕਰਤੱਵ
                                                  ਪੰਜਾਬੀ ਮਸੀਹੀ ਸੰਦੇਸ਼

  

ਬਿਵਸਥਾ ਸਾਰ 10:12

12 ਹੁਣ, ਇਸਰਾਏਲ ਦੇ ਲੋਕੋ, ਸੁਣੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਥੋਂ ਕੀ ਚਾਹੁੰਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸਤੋਂ ਡਰੋ, ਅਤੇ ਉਸ ਦੇ ਹੁਕਮਾਂ ਉੱਤੇ ਚੱਲੋ, ਅਤੇ ਉਸ ਨੂੰ ਪਿਆਰ ਕਰੋ, ਅਤੇ ਆਪਣੇ ਪੂਰੇ ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਉਸਦੀ ਸੇਵਾ ਕਰੋ।

 

ਬਿਵਸਥਾ ਸਾਰ 6:5

ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪੂਰੇ ਦਿਲ ਨਾਲ, ਆਪਣੀ ਸਾਰੀ ਆਤਮਾ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਚਾਹੀਦਾ ਹੈ

 

ਯਹੋਸ਼ੁਆ 22:5

ਪਰ ਉਸ ਬਿਵਸਥਾ ਦਾ ਅਨੁਸਰਣ ਕਰਨਾ ਹਮੇਸ਼ਾ ਯਾਦ ਰੱਖਣਾ ਜਿਹੜੀ ਮੂਸਾ ਨੇ ਤੁਹਾਡੇ ਲਈ ਨਿਰਧਾਰਿਤ ਕੀਤੀ ਹੈ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਨੂੰ ਮੰਨਦੇ ਰਹਿਣਾ ਅਤੇ ਉਸਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਅਤੇ ਆਪਣੇ ਤਹੇ ਦਿਲੋਂ ਅਤੇ ਰੂਹ ਤੋਂ ਉਸਦੀ ਸੇਵਾ ਕਰਨੀ ਚਾਹੀਦੀ ਹੈ।

 

ਮੀਕਾਹ 6:8

ਹੇ ਆਦਮੀ, ਉਸ ਨੇ ਤੈਨੂੰ ਦੱਸਿਆ ਕਿ ਕੀ ਨੇਕ ਹੈ?
    ਯਹੋਵਾਹ ਨੇ ਤੈਨੂੰ ਪਹਿਲਾਂ ਹੀ ਦੱਸਿਆ ਕਿ ਉੱਸਨੂੰ ਤੈਥੋਂ ਕੀ ਚਾਹੀਦਾ:
ਦੂਜੇ ਲੋਕਾਂ ਨਾਲ ਇਨਸਾਫ਼ ਕਰ, ਉਨ੍ਹਾਂ ਪਿਆਰ, ਦਯਾ ਤੇ ਨਿਮਰਤਾ ਦਰਸਾ।
    ਆਪਣੇ ਪਰਮੇਸ਼ੁਰ ਨਾਲ ਨਿਮਰਤਾ ਸਹਿਤ ਰਹਿ


ਬਿਵਸਥਾ ਸਾਰ 10:12; ਬਿਵਸਥਾ ਸਾਰ 6:5; ਯਹੋਸ਼ੁਆ 22:5; ਮੀਕਾਹ 6:8