Wednesday, August 6, 2014

ਸੁਆਰਥੀ ਹੋਣ ਦੀਆਂ ਉਦਾਹਰਨਾਂ


                            ਬਾਈਬਲ ਦੇ ਕੁਝ ਵਚਨ ਵਿਸ਼ਾ: ਸੁਆਰਥੀ ਹੋਣ ਦੀਆਂ ਉਦਾਹਰਨਾਂ                                                                                        ਪੰਜਾਬੀ ਮਸੀਹੀ ਸੰਦੇਸ਼


ਉਤਪਤ 4:9

ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿੱਥੇ ਹੈ?

ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”

 

1 ਸਮੂਏਲ 25:3

ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ

 

ਅਸਤਰ 6:6

ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਸੁਆਲ ਕੀਤਾ ਅਤੇ ਕਿਹਾ, “ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?

ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਮੇਰੇ ਤੋਂ ਵੱਧ ਭਲਾ ਹੋਰ ਕੌਣ ਹੋ ਸੱਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।

 

ਯਸਾਯਾਹ 56:11

11 ਉਹ ਭੁੱਖੇ ਕੁਤਿਆਂ ਵ੍ਵਰਗੇ ਨੇ
    ਉਹ ਕਦੇ ਨਹੀਂ ਰੱਜਦੇ।
ਅਯਾਲੀ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਨੇ।
    ਉਹ ਆਪਣੀਆਂ ਭੇਡਾਂ ਸਮਾਨ ਹੀ ਹਨ ਜਿਹੜੀਆਂ ਸਾਰੀਆਂ ਹੀ ਭਟਕ ਗਈਆਂ ਨੇ।
ਉਹ ਲਾਲਚੀ ਨੇ, ਉਹ ਸਿਰਫ਼ ਆਪਣੇ-ਆਪ ਨੂੰ ਹੀ
    ਸੰਤੁਸ਼ਟ ਕਰਨਾ ਜਾਣਦੇ ਨੇ

 

ਜ਼ਕਰਯਾਹ 7:6

ਅਤੇ ਕੀ ਜਦੋਂ ਤੁਸੀਂ ਜੋ ਖਾਧਾ ਅਤੇ ਪੀਤਾ, ਉਹ ਮੇਰੇ ਲਈ ਸੀ? ਨਹੀਂ! ਇਹ ਸਭ ਤੁਹਾਡੇ ਆਪਣੇ ਸੁਆਰਬ ਲਈ ਸੀ

 

ਮਰਕੁਸ 10:37

37 ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!

 

ਯੂਹੰਨਾ 6:26

26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ




ਉਤਪਤ 4:9; 1 ਸਮੂਏਲ 25:3; ਅਸਤਰ 6:6; ਯਸਾਯਾਹ 56:11; ਜ਼ਕਰਯਾਹ 7:6; ਮਰਕੁਸ 10:37; ਯੂਹੰਨਾ 6:26