Wednesday, February 25, 2015

ਸੰਤਾਂ ਦੀ ਝੂਠ ਪ੍ਰਤੀ ਪ੍ਰਤਿਕਿਰਿਆ


                                     ਬਾਈਬਲ ਦੇ ਕੁਝ ਵਚਨ ਵਿਸ਼ਾ: ਸੰਤਾਂ ਦੀ ਝੂਠ ਪ੍ਰਤੀ ਪ੍ਰਤਿਕਿਰਿਆ
                                                          ਪੰਜਾਬੀ ਮਸੀਹੀ ਸੰਦੇਸ਼

ਜ਼ਬੂਰ 119:163

163 ਮੈਂ ਝੂਠ ਨੂੰ ਨਫ਼ਰਤ ਕਰਦਾ ਹਾਂ, ਮੈਂ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕਰ ਸੱਕਦਾ
    ਪਰ ਹੇ ਯਹੋਵਾਹ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਪਿਆਰ ਕਰਦਾ ਹਾਂ

ਕਹਾਉਤਾਂ 13:5

ਇੱਕ ਧਰਮੀ ਵਿਅਕਤੀ ਝੂਠ ਨੂੰ ਨਫ਼ਰਤ ਕਰਦਾ ਹੈ ਪਰ ਇੱਕ ਦੁਸ਼ਟ-ਆਦਮੀ ਆਪਣੇ-ਆਪ ਉੱਤੇ ਸਿਰਫ਼ ਸ਼ਰਮਸਾਰੀ ਅਤੇ ਬੇਇੱਜ਼ਤੀ ਲਿਆਉਂਦਾ ਹੈ

 

ਯਸਾਯਾਹ 63:8

ਯਹੋਵਾਹ ਨੇ ਆਖਿਆ, “ਇਹ ਮੇਰੇ ਲੋਕ ਹਨ
    ਇਹ ਮੇਰੇ ਅਸਲੀ ਬੱਚੇ ਹਨ।
    ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ

 

ਸਫ਼ਨਯਾਹ 3:13

13 ਇਸਰਾਏਲ ਦੇ ਬਚੇ ਹੋਏ ਮਨੁੱਖ ਬਦੀ ਨਾ ਕਰਣਗੇ ਤੇ ਨਾ ਹੀ ਉਹ ਝੂਠ ਬੋਲਣਗੇ ਅਤੇ ਨਾ ਹੀ ਫ਼ਰੇਬ ਨਾਲ ਲੋਕਾਂ ਨੂੰ ਲੁੱਟਣਗੇ। ਉਹ ਤਾਂ ਪਤਨੀਆਂ ਭੇਡਾਂ ਵਾਂਗ ਚਰਨਗੇ ਅਤੇ ਲੰਮੇ ਪੈ ਜਾਣਗੇ। ਤੇ ਕੋਈ ਵੀ ਉਨ੍ਹਾਂ ਨੂੰ ਤੰਗ ਨਾ ਕਰੇਗਾ।

 

ਜ਼ਬੂਰ 40:4

ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ
    ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ

 

ਜ਼ਬੂਰ 101:7

ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ
    ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ

 

ਜ਼ਬੂਰ 119:29

29 ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ
    ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ

ਕਹਾਉਤਾਂ 30:8

ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ




ਜ਼ਬੂਰ 119:163; ਕਹਾਉਤਾਂ 13:5; ਯਸਾਯਾਹ 63:8; ਸਫ਼ਨਯਾਹ 3:13; ਜ਼ਬੂਰ 40:4; ਜ਼ਬੂਰ 101:7; ਜ਼ਬੂਰ 119:29; ਕਹਾਉਤਾਂ 30:8