Saturday, May 23, 2015

ਝਗੜੇ


                            ਬਾਈਬਲ ਦੇ ਕੁਝ ਵਚਨ ਵਿਸ਼ਾ : ਝਗੜੇ                                                                               ਪੰਜਾਬੀ ਮਸੀਹ ਸੰਦੇਸ਼ 

ਮੱਤੀ 5:25

25 ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ

 

ਕਹਾਉਤਾਂ 30:33

33 ਰਿੜਕਿਆ ਹੋਇਆ ਦੁੱਧ ਮੱਖਣ ਦਿੰਦਾ, ਨੱਕ ਤੇ ਮੁੱਕੀ ਮਾਰਨ ਨਾਲ ਖੂਨ ਵਗਦਾ ਅਤੇ ਗੁੱਸੇ ਨੂੰ ਭੜਕਾਉਣ ਨਾਲ ਲੜਾਈ ਪੈਦਾ ਹੁੰਦੀ ਹੈ

 

ਕਹਾਉਤਾਂ 18:6

ਇੱਕ ਮੂਰਖ ਬੰਦੇ ਦਾ ਮੂੰਹ ਜੇ ਦਲੀਲਬਾਜ਼ੀ ਵਿੱਚ ਪੈ ਜਾਂਦਾ, ਉਸਦਾ ਮੂੰਹ ਕੁੱਟ ਦੀ ਮੰਗ ਕਰ ਰਿਹਾ ਹੈ

 

ਜ਼ਬੂਰ 120:7

ਮੈਂ ਆਖਿਆ ਕਿ ਮੈਂ ਅਮਨ ਦੀ ਇੱਛਾ ਕਰਦਾ ਹਾਂ
ਫ਼ੇਰ ਵੀ ਉਹ ਯੁੱਧ ਚਾਹੁੰਦੇ ਹਨ

 

ਜ਼ਬੂਰ 140:2

    ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ
    ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ

 

ਕਹਾਉਤਾਂ 15:18

18 ਜਿਹੜੇ ਲੋਕ ਛੇਤੀ ਗੁੱਸੇ ਵਿੱਚ ਜਾਂਦੇ ਹਨ ਉਹ ਦਲੀਲਬਾਜ਼ੀ ਪੈਦਾ ਕਰਦੇ ਹਨ ਪਰ ਧੀਰਜਵਾਨ ਬੰਦਾ ਸ਼ਾਂਤੀ ਪੈਦਾ ਕਰਦਾ ਹੈ

 

ਉਤਪਤ 21:10

10 ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ।

 

ਕਹਾਉਤਾਂ 18:19

19 ਆਪਣੇ ਭਰਾ ਨਾਲ ਸੰਧੀ ਕਰਨੀ, ਜਿਸ ਨੂੰ ਤੁਸੀਂ ਨਾਰਾਜ਼ ਕੀਤਾ ਸੀ, ਕਿਸੇ ਮਜ਼ਬੂਤ ਰਾਜ ਤੇ ਜਿੱਤ ਪ੍ਰਾਪਤ ਕਰਨ ਨਾਲੋਂ ਵੀ ਵੱਧੇਰੇ ਔਖਾ ਹੈ। ਦਲੀਲਬਾਜ਼ੀ ਕਿਸੇ ਮਹਿਲ ਤੇ ਸਰੀਏ ਲੱਗੇ ਫ਼ਾਟਕਾਂ ਵਾਂਗ ਹੈ

 

ਕਹਾਉਤਾਂ 19:13

13 ਇੱਕ ਮੂਰਖ ਪੁੱਤਰ ਆਪਣੇ ਪਿਤਾ ਦੀ ਬਿਪਤਾ ਹੁੰਦਾ ਹੈ, ਅਤੇ ਇੱਕ ਝਗੜਾਲੂ ਪਤਨੀ ਛੱਤ ਵਿੱਚਲੇ ਛੇਕ ਵਾਂਗ ਹੁੰਦੀ ਹੈ

 

ਯਾਕੂਬ 4:1-2

 ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ

 

ਮਰਕੁਸ 6:18-19

18 ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ। 19 ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ

 

ਮੱਤੀ 20:20-24

20 ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ
21 ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?
ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।
22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!”
23 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।
24 ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ

 

ਰਸੂਲਾਂ ਦੇ ਕਰਤੱਬ 15:37-40

37 ਬਰਨਬਾਸ ਆਪਣੇ ਨਾਲ ਯਹੂੰਨਾ ਜੋ ਮਰਕੁਸ ਵੀ ਕਹਾਂਉਂਦਾ ਹੈ ਨਾਲ ਲਿਜਾਣਾ ਚਾਹੁੰਦਾ ਸੀ 38 ਪਰ ਉਨ੍ਹਾਂ ਦੀ ਪਹਿਲੀ ਫ਼ੇਰੀ ਤੇ, ਯੂਹੰਨਾ ਮਰਕੁਸ ਉਨ੍ਹਾਂ ਨੂੰ ਪਮਫ਼ੁਲਿਯਾ ਤੇ ਛੱਡ ਗਏ ਅਤੇ ਉਨ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ। ਇਸ ਲਈ ਹੁਣ ਪੌਲੁਸ ਨੇ ਉਸ ਨੂੰ ਉਨ੍ਹਾਂ ਨਾਲ ਨਾ ਲੈ ਜਾਣ ਦਾ ਕੰਮ ਕੀਤਾ 39 ਪੌਲੁਸ ਅਤੇ ਬਰਨਬਾਸ ਵਿੱਚ ਤਕੜੀ ਬਹਿਸ ਹੋਈ ਅਤੇ ਆਖਿਰਕਾਰ ਉਹ ਅੱਡ ਹੋਕੇ ਵੱਖ-ਵੱਖ ਰਾਹਵਾਂ ਨੂੰ ਚੱਲੇ ਗਏ। ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਜਹਾਜ਼ ਤੇ ਚੜ੍ਹ੍ਹਕੇ ਕੁਪਰੁਸ ਨੂੰ ਚੱਲਾ ਗਿਆ

40 ਪੌਲੁਸ ਨੇ ਸੀਲਾਸ ਨੂੰ ਆਪਣੇ ਨਾਲ ਲੈਜਾਣ ਨੂੰ ਚੁਣਿਆ। ਭਰਾਵਾਂ ਵੱਲੋਂ ਪੌਲੁਸ ਨੂੰ ਪ੍ਰਭੂ ਦੀ ਕਿਰਪਾ ਨੂੰ ਸੌਂਪਿਆ ਗਿਆ ਤੇ ਭੇਜ ਦਿੱਤਾ ਗਿਆ

 

2 ਤਿਮੋਥਿਉਸ ਨੂੰ 2:24-26

24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ

 

ਕੁਲੁੱਸੀਆਂ ਨੂੰ 3:13

13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ

 

ਫ਼ਿਲਿੱਪੀਆਂ ਨੂੰ 2:3-4

ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵੱਧੇਰੇ ਬਿਹਤਰ ਕਰਾਰ ਦਿਉ ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ

 

ਕੂਚ 21:18-19

18 ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵੱਜੀ ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸ ਨੂੰ ਕੁੱਟਿਆ ਮਰਨਾ ਨਹੀਂ ਚਾਹੀਦਾ।) 19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸ ਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸ ਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸ ਨੂੰ ਉਸ ਨੂੰ ਫ਼ੱਟੜ ਕੀਤਾ ਉਹ ਉਸ ਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸ ਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ

 

ਕਹਾਉਤਾਂ 10:12

12 ਨਫ਼ਰਤ ਦਲੀਲਬਾਜ਼ੀ ਵੱਧਾਉਂਦੀ ਹੈ ਜਦਕਿ ਪਿਆਰ ਹਰ ਗਲਤੀ ਨੂੰ ਮੁਆਫ ਕਰ ਦਿੰਦਾ ਹੈ

 

ਕਹਾਉਤਾਂ 13:10

10 ਘਮੰਡ ਸਿਰਫ਼ ਝਗੜਿਆਂ ਵੱਲ ਹੀ ਅਗਵਾਈ ਕਰਦਾ ਹੈ, ਪਰ ਜਿਹੜਾ ਵਿਅਕਤੀ ਚੰਗੀ ਸਲਾਹ ਨੂੰ ਸੁਣਦਾ ਹੈ, ਸਿਆਣਾ ਵਿਅਕਤੀ ਹੈ

 

ਕਹਾਉਤਾਂ 20:3

ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ

 

ਕਹਾਉਤਾਂ 21:9

ਝਗੜਾਲੂ ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਛੱਤ ਉੱਤੇ ਨੁਕਰ ਤੇ ਸੌਣਾ ਬਿਹਤਰ ਹੈ

 

ਕਹਾਉਤਾਂ 22:10

10 ਇੱਕ ਮਖੌਲੀ ਨੂੰ ਭਜਾ ਦਿਓ, ਅਤੇ ਦੁਸ਼ਮਣੀ ਉਸ ਦੇ ਨਾਲ ਚਲੀ ਜਾਂਦੀ ਹੈ। ਇਹ ਤੁਹਾਨੂੰ ਦਲੀਲਬਾਜ਼ੀ ਅਤੇ ਬੇਇੱਜ਼ਤ ਹੋਣ ਤੋਂ ਬਚਾਉਂਦੀ ਹੈ

 

ਕਹਾਉਤਾਂ 26:20-21

20 ਜੇ ਅੱਗ ਵਿੱਚ ਲੱਕੜਾਂ ਨਹੀਂ, ਤਾਂ ਅੱਗ ਬੁਝ ਜਾਵੇਗੀ। ਇਸੇ ਤਰ੍ਹਾਂ ਚੁਗਲੀ ਤੋਂ ਬਿਨਾਂ ਝਗੜਾ ਮੁੱਕ ਜਾਂਦਾ ਹੈ

21 ਸੜਿਆ ਕੋਲਾ ਕੋਲਿਆਂ ਨੂੰ ਮੱਘਦਾ ਰੱਖਦਾ ਹੈ। ਅਤੇ ਲੱਕੜੀ ਅੱਗ ਨੂੰ ਬਲਦਾ ਰੱਖਦੀ ਹੈ। ਇਸੇ ਤਰ੍ਹਾਂ ਮੁਸੀਬਤਾਂ ਪੈਦਾ ਕਰਨ ਵਾਲੇ ਲੋਕ ਲੜਾਈ ਝਗੜ੍ਹੇ ਨੂੰ ਜਾਰੀ ਰੱਖਦੇ ਹਨ

 

ਕਹਾਉਤਾਂ 27:15-16

15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ 16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ

 

2 ਤਿਮੋਥਿਉਸ ਨੂੰ 2:23

23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ

 

1 ਕੁਰਿੰਥੀਆਂ ਨੂੰ 3:3

ਤੁਸੀਂ ਹਾਲੇ ਵੀ ਆਤਮਕ ਲੋਕ ਨਹੀਂ ਹੋ। ਤੁਹਾਡੇ ਅੰਦਰ ਈਰਖਾ ਅਤੇ ਝਗੜ੍ਹੇ ਹਨ। ਇਹ ਦਰਸ਼ਾਉਂਦਾ ਹੈ ਕਿ ਤੁਸੀਂ ਆਤਮਕ ਲੋਕ ਨਹੀਂ ਹੋ। ਤੁਸੀਂ ਦੁਨਿਆਵੀ ਲੋਕਾਂ ਵਰਗਾ ਹੀ ਵਿਹਾਰ ਕਰਦੇ ਹੋ

 

1 ਤਿਮੋਥਿਉਸ ਨੂੰ 3:2-3

ਬਜ਼ੁਰਗ ਨੂੰ ਇਸ ਹੱਦ ਤੱਕ ਚੰਗਾ ਹੋਣਾ ਚਾਹੀਦਾ ਹੈ ਕਿ ਲੋਕ ਉਸ ਨੂੰ ਹੱਕੀ ਤੌਰ ਤੇ ਗਲਤ ਨਾ ਕਹਿ ਸੱਕਣ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਬਜ਼ੁਰਗ ਨੂੰ ਆਪਣੇ ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਨੂੰ ਇੱਜ਼ਤ ਦੇ ਸੱਕਣ। ਉਸ ਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਆਪਣੇ ਘਰ ਵਿੱਚ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹ ਇੱਕ ਚੰਗਾ ਉਪਦੇਸ਼ਕ ਹੋਣਾ ਚਾਹੀਦਾ ਹੈ ਉਸ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ

 

ਕਹਾਉਤਾਂ 17:19

19 ਜਿਸ ਬੰਦੇ ਨੂੰ ਦਲੀਲਬਾਜ਼ੀ ਨਾਲ ਪਿਆਰ ਹੈ, ਉਹ ਪਾਪ ਨੂੰ ਪਿਆਰ ਕਰਦਾ ਹੈ, ਅਤੇ ਉਹ ਵਿਅਕਤੀ ਜੋ ਆਪਣੀਆਂ ਦਹਿਲੀਜਾਂ ਉੱਚੀਆਂ ਬਣਾਉਂਦੇ ਹਨ, ਟੁੱਟੀਆਂ ਹੋਈਆਂ ਹੱਡੀਆਂ ਨੂੰ ਸੱਦਾ ਦਿੰਦੇ ਹਨ

 

ਯਸਾਯਾਹ 58:4

ਤੁਸੀਂ ਭੁੱਖੇ ਹੁੰਦੇ ਹੋ, ਪਰ ਰੋਟੀ ਲਈ ਨਹੀਂ। ਤੁਸੀਂ ਭੁੱਖੇ ਹੁੰਦੇ ਹੋ ਲੜਨ ਝਗੜਨ ਲਈ, ਰੋਟੀ ਲਈ ਨਹੀਂ। ਤੁਸੀਂ ਆਪਣੇ ਮੰਦੇ ਹੱਥਾਂ ਨਾਲ ਲੋਕਾਂ ਨੂੰ ਦੁੱਖ ਦੇਣ ਦੇ ਭੁੱਖੇ ਹੁੰਦੇ ਹੋ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਇਹ ਮੇਰੇ ਲਈ ਨਹੀਂ ਹੁੰਦਾ। ਤੁਸੀਂ ਮੇਰੀ ਉਸਤਤ ਕਰਨ ਲਈ ਆਪਣੀ ਅਵਾਜ਼ ਦੀ ਵਰਤੋਂ ਕਰਨੀ ਨਹੀਂ ਚਾਹੁੰਦੇ

 

ਰੋਮੀਆਂ ਨੂੰ 13:12-14

12 ਰਾਤ ਹੁਣ ਬਹੁਤੀ ਬੀਤ ਗਈ ਹੈ ਅਤੇ ਦਿਨ ਚੜ੍ਹ੍ਹਨ ਵਾਲਾ ਹੈ। ਇਸ ਲਈ ਹੁਣ ਸਾਨੂੰ ਹਨੇਰੇ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਪ੍ਰਕਾਸ਼ ਦੇ ਕੰਮ ਕਰਨੇ ਚਾਹੀਦੇ ਹਨ 13 ਸਾਨੂੰ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ ਕਿਉਂਕਿ ਇਹ ਚਾਨਣ ਦੇ ਲੋਕਾਂ ਲਈ ਯੋਗ ਹੈ। ਸਾਨੂੰ ਅਨੈਤਿਕ ਅਤੇ ਫ਼ਜ਼ੂਲ ਦਾਅਵਤਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸ਼ਰਾਬੀ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਸਰੀਰਾਂ ਨਾਲ ਕਿਸੇ ਤਰ੍ਹਾਂ ਦੇ ਜਿਨਸੀ ਪਾਪ ਨਹੀਂ ਕਰਨੇ ਚਾਹੀਦੇ। ਸਾਨੂੰ ਕਿਸੇ ਨਾਲ ਵਿਵਾਦ ਨਹੀਂ ਕਰਨਾ ਚਾਹੀਦਾ ਹੈ ਜਾਂ ਕਿਸੇ ਨਾਲ ਈਰਖਾ ਮਹਿਸੂਸ ਨਹੀਂ ਕਰਨੀ ਚਾਹੀਦੀ 14 ਪਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪਹਿਰਾਵਾ ਬਣਾ ਲਵੋ। ਇਸ ਬਾਰੇ ਨਾ ਸੋਚੋ ਕਿ ਤੁਸੀਂ ਆਪਣੇ ਪਾਪੀ ਸੁਭਾਅ ਅਤੇ ਦੁਸ਼ਟ ਇੱਛਾਵਾਂ ਨੂੰ ਕਿਵੇਂ ਪੂਰਨ ਕਰੋਂਗੇ

 

2 ਕੁਰਿੰਥੀਆਂ ਨੂੰ 12:20

20 ਅਜਿਹਾ ਮੈਂ ਇਸ ਲਈ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ, ਮੈਨੂੰ ਡਰ ਹੈ ਕਿ ਮੈਂ ਤੁਹਾਨੂੰ ਅਜਿਹਾ ਨਹੀਂ ਪਾਵਾਂਗਾ। ਜਿਹੀ ਕਿ ਮੈਨੂੰ ਆਸ ਹੈ, ਤੁਸੀਂ ਮੈਨੂੰ ਉਵੇਂ ਦਾ ਨਹੀਂ ਪਾਵੋਂਗੇ ਜਿਵੇਂ ਕਿ ਤੁਸੀਂ ਮੈਨੂੰ ਹੋਣ ਦੀ ਆਸ ਰੱਖਦੇ ਹੋ। ਮੈਨੂੰ ਡਰ ਹੈ ਕਿ ਤੁਹਾਡੇ ਸਮੂਹ ਵਿੱਚ ਕਿਧਰੇ ਦਲੀਲਬਾਜ਼ੀ, ਈਰਖਾ, ਗੁੱਸਾ, ਖੁਦਗਰਜ਼ੀ ਤੇ ਝਗੜ੍ਹੇ, ਮੰਦੇ ਬੋਲ, ਗੱਪ ਹੰਕਾਰ ਅਤੇ ਉਲਝਨਾ ਨਾ ਹੋਣ

 

1 ਤਿਮੋਥਿਉਸ ਨੂੰ 6:3-5

ਕੁਝ ਲੋਕ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦੇ ਹਨ। ਉਹ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨਾਲ ਸਹਿਮਤ ਨਹੀਂ ਹੁੰਦੇ। ਅਤੇ ਉਹ ਅਜਿਹੇ ਉਪਦੇਸ਼ ਨਾਲ ਸਹਿਮਤ ਨਹੀਂ ਹੋਣਗੇ ਜਿਹੜੇ ਪਰਮੇਸ਼ੁਰ ਦੀ ਸੱਚੀ ਸੇਵਾ ਨਾਲ ਸਹਿਮਤ ਹੁੰਦੇ ਹਨ। ਜਿਹੜਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲ ਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲੜਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲ ਬਾਜ਼ੀ ਵੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ

 

2 ਤਿਮੋਥਿਉਸ ਨੂੰ 2:14

14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ

 

1 ਕੁਰਿੰਥੀਆਂ ਨੂੰ 1:10-12

10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ

11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ 12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।

ਉਤਪਤ 13:7-8

ਕਨਾਨੀ ਲੋਕ ਅਤੇ ਪਰਿਜ਼ੀ ਲੋਕ ਵੀ ਉਸ ਵੇਲੇ ਉਸੇ ਧਰਤੀ ਉੱਤੇ ਰਹਿ ਰਹੇ ਸਨ। ਅਬਰਾਮ ਅਤੇ ਲੂਤ ਦੇ ਅਯਾਲੀਆਂ ਵਿੱਚ ਲੜਾਈ ਝਗੜਾ ਹੋਣ ਲੱਗ ਪਿਆ

ਇਸ ਲਈ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਦਰਮਿਆਨ ਕੋਈ ਝਗੜਾ ਨਹੀਂ ਹੋਣਾ ਚਾਹੀਦਾ। ਤੇਰੇ ਬੰਦਿਆਂ ਅਤੇ ਮੇਰੇ ਬੰਦਿਆਂ ਨੂੰ ਝਗੜਨਾ ਨਹੀਂ ਚਾਹੀਦਾ। ਤੂੰ ਅਤੇ ਮੈਂ ਭਰਾ ਹਾਂ

 

ਉਤਪਤ 26:20-22

20 ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸੱਕ ਧਰ ਦਿੱਤਾ। ਉਸ ਨੇ ਇਹ ਨਾਮ ਇਸ ਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ

21 ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆਸਿਟਨਾ
22 ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।

ਲੂਕਾ 22:24

24 ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ?




ਮੱਤੀ 5:25; ਕਹਾਉਤਾਂ 30:33; ਕਹਾਉਤਾਂ 18:6; ਜ਼ਬੂਰ 120:7; ਜ਼ਬੂਰ 140:2; ਕਹਾਉਤਾਂ 15:18; ਉਤਪਤ 21:10; ਕਹਾਉਤਾਂ 18:19; ਕਹਾਉਤਾਂ 19:13; ਯਾਕੂਬ 4:1-2; ਮਰਕੁਸ 6:18-19; ਮੱਤੀ 20:20-24; ਰਸੂਲਾਂ ਦੇ ਕਰਤੱਬ 15:37-40; 2 ਤਿਮੋਥਿਉਸ ਨੂੰ 2:24-26; ਕੁਲੁੱਸੀਆਂ ਨੂੰ 3:13; ਫ਼ਿਲਿੱਪੀਆਂ ਨੂੰ 2:3-4; ਕੂਚ 21:18-19; ਕਹਾਉਤਾਂ 10:12; ਕਹਾਉਤਾਂ 13:10; ਕਹਾਉਤਾਂ 20:3; ਕਹਾਉਤਾਂ 21:9; ਕਹਾਉਤਾਂ 22:10; ਕਹਾਉਤਾਂ 26:20-21; ਕਹਾਉਤਾਂ 27:15-16; 2 ਤਿਮੋਥਿਉਸ ਨੂੰ 2:23; 1 ਕੁਰਿੰਥੀਆਂ ਨੂੰ 3:3; 1 ਤਿਮੋਥਿਉਸ ਨੂੰ 3:2-3; ਕਹਾਉਤਾਂ 17:19; ਯਸਾਯਾਹ 58:4; ਰੋਮੀਆਂ ਨੂੰ 13:12-14; 2 ਕੁਰਿੰਥੀਆਂ ਨੂੰ 12:20; 1 ਤਿਮੋਥਿਉਸ ਨੂੰ 6:3-5; 2 ਤਿਮੋਥਿਉਸ ਨੂੰ 2:14; 1 ਕੁਰਿੰਥੀਆਂ ਨੂੰ 1:10-12; ਉਤਪਤ 13:7-8; ਉਤਪਤ 26:20-22; ਲੂਕਾ 22:24