Wednesday, August 24, 2016

ਪਰਮੇਸ਼ੁਰ ਦੀ ਖਾਹਿਸ਼ਾਂ


 
                        ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੀ ਖਾਹਿਸ਼ਾਂ
                                           ਪੰਜਾਬੀ ਮਸੀਹੀ ਸੰਦੇਸ਼

                              

ਜ਼ਬੂਰ 51:6


ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
    
ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ


ਜ਼ਬੂਰ 51:6

 

ਅੱਯੂਬ 14:15


15 ਹੇ ਪਰਮੇਸ਼ੁਰ ਤੁਸੀਂ ਮੈਨੂੰ ਬੁਲਾਉਂਦੇ,
    
ਤੇ ਮੈਂ ਤੁਹਾਨੂੰ ਜਵਾਬ ਦਿੰਦਾ।
ਫੇਰ ਮੈਂ, ਉਹ ਜਿਸ ਨੂੰ ਤੂੰ ਸਾਜਿਆ
    
ਤੇਰੇ ਲਈ ਕਿਸੇ ਯੋਗ ਹੋ ਸੱਕਦਾ ਹੋਣਾ ਸੀ


 


ਹੋਸ਼ੇਆ 6:6


ਕਿਉਂ ਕਿ ਮੈਂ ਵਫ਼ਾਦਾਰ ਪ੍ਰੇਮ ਚਾਹੁੰਦਾ ਹਾਂ
    
ਬਲੀਦਾਨ ਨਹੀਂ।
ਮੈਂ ਚਾਹੁਂਨਾ ਲੋਕ ਪਰਮੇਸ਼ੁਰ ਨੂੰ ਜਾਨਣ,
    
ਨਾ ਕਿ ਹੋਮ ਚੜ੍ਹਾਵੇ ਲਿਆਉਣ


ਮੱਤੀ 9:13


13 ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿੱਚਕਾਰ ਮਿਹਰ ਚਾਹੁੰਦਾ ਹਾਂ। ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।


 

ਮੱਤੀ 12:7


ਪਵਿੱਤਰ ਪੁਸਤਕ ਵਿੱਚ ਕਿਹਾ ਗਿਆ ਹੈ, ‘ਮੈਂ ਜੀਵ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਯਾ ਚਾਹੁੰਦਾ ਹਾਂ।ਜੇਕਰ ਤੁਸੀਂ ਇਸਦਾ ਅਰਥ ਜਾਣਦੇ ਹੁੰਦੇ ਤਾਂ ਤੁਸੀਂ ਉਨ੍ਹਾਂ ਲੋਕਾਂ ਦਾ ਨਿਰਨਾ ਨਾ ਕਰਦੇ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ


 


ਮਰਕੁਸ 3:13


13 ਤਦ ਯਿਸੂ ਪਹਾੜੀ ਵੱਲ ਤੁਰ ਗਿਆ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ


Cross references:


  1. ਮਰਕੁਸ 3:13 : ਮੱਤੀ 10:1-4; ਲੂਕਾ 6:12-16

 


ਯੂਹੰਨਾ 17:24


24 ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸੱਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜੱਗਤ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ


ਗਲਾਤੀਆਂ ਨੂੰ 5:17


17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁੱਚ ਕਰਨਾ ਚਾਹੁੰਦੇ ਹੋ


 

ਜ਼ਬੂਰ 50:12


12 ਮੈਂ ਭੁੱਖਾ ਨਹੀਂ ਹਾਂ। ਪਰ ਜੇ ਮੈਂ ਭੁੱਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮੰਗਾਂਗਾ
    
ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ


ਜ਼ਬੂਰ 40:6


ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
    
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
    
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ


 

ਜ਼ਬੂਰ 51:6; ਅੱਯੂਬ 14:15; ਹੋਸ਼ੇਆ 6:6; ਮੱਤੀ 9:13; ਮੱਤੀ 12:7; ਮਰਕੁਸ 3:13; ਯੂਹੰਨਾ 17:24; ਗਲਾਤੀਆਂ ਨੂੰ 5:17; ਜ਼ਬੂਰ 50:12; ਜ਼ਬੂਰ 40:6