Wednesday, August 24, 2016

ਪਰਮੇਸ਼ੁਰ ਦਾ ਭੈ ਮੰਨੋ




                          ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦਾ ਭੈ ਮੰਨੋ
                                                   ਪੰਜਾਬੀ ਮਸੀਹੀ ਸੰਦੇਸ਼

ਬਿਵਸਥਾ ਸਾਰ 7:21


21 ਉਨ੍ਹਾਂ ਲੋਕਾਂ ਕੋਲੋਂ ਨਾ ਡਰੋ। ਕਿਉਂ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੰਗ-ਸੰਗ ਹੈ ਅਤੇ ਉਹ ਇੱਕ ਮਹਾਨ ਅਤੇ ਭੈਅ ਦਾਇੱਕ ਪਰਮੇਸ਼ੁਰ ਹੈ


ਬਿਵਸਥਾ ਸਾਰ 10:17


17 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਉਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ ਪਰਮੇਸ਼ੁਰ ਅਤੇ ਤਕੜਾ ਅਤੇ ਸ਼ਕਤੀਸ਼ਾਲੀ ਲੜਾਕੂ ਹੈ। ਉਹ ਪੱਖਪਾਤ ਨਹੀਂ ਕਰਦਾ ਅਤੇ ਉਹ ਵੱਢੀ ਨਹੀਂ ਲੈਂਦਾ


ਨਹਮਯਾਹ 1:5


ਫਿਰ ਮੈਂ ਇਹ ਪ੍ਰਾਰਥਨਾ ਕੀਤੀ:


ਹੇ ਯਹੋਵਾਹ, ਅਕਾਸ਼ ਦੇ ਪਰਮੇਸ਼ੁਰ, ਮਹਾਨ ਅਤੇ ਭੈਦਾਇੱਕ ਪਰਮੇਸ਼ੁਰ, ਜੋ ਆਪਣਾ ਇਕਰਾਰਨਾਮਾ ਅਤੇ ਵਫ਼ਾਦਾਰੀ ਉਨ੍ਹਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦਾ ਪਾਲਣ ਕਰਦੇ ਹਨ


ਨਹਮਯਾਹ 4:14


14 ਮੈਂ ਸਾਰੀ ਸਬਿਤੀ ਨੂੰ ਪਰੱਖਿਆ ਤੇ ਫਿਰ ਮੈਂ ਖੜ੍ਹੇ ਹੋ ਕੇ ਸੱਜਣਾਂ, ਹਾਕਮਾਂ ਅਤੇ ਬਾਕੀ ਦੇ ਲੋਕਾਂ ਨੂੰ ਮੁਖਾਤਬ ਹੋਕੇ ਆਖਿਆ, “ਸਾਡੇ ਵੈਰੀਆਂ ਤੋਂ ਡਰੋ ਨਾ। ਹਮੇਸ਼ਾ ਆਪਣੇ ਪ੍ਰਭੂ ਨੂੰ ਯਾਦ ਰੱਖੋ! ਯਹੋਵਾਹ ਸੁਆਮੀ ਸ਼ਕਤੀਸ਼ਾਲੀ ਅਤੇ ਮਹਾਨ ਹੈ। ਤੁਹਾਨੂੰ ਆਪਣੇ ਭਰਾਵਾਂ, ਪੁੱਤਰਾਂ ਅਤੇ ਧੀਆਂ ਖਾਤਿਰ ਲੜਨਾ ਚਾਹੀਦਾ ਹੈ। ਤੁਹਾਨੂੰ ਆਪਣੇ ਘਰਾਂ ਅਤੇ ਆਪਣੀਆਂ ਔਰਤਾਂ ਲਈ ਲੜਨਾ ਚਾਹੀਦਾ ਹੈ।


ਨਹਮਯਾਹ 9:32


32 ਹੇ ਪਰਮੇਸ਼ੁਰ, ਤੂੰ ਮਹਾਨਤਮ ਪਰਮੇਸ਼ੁਰ ਹੈਂ!
    
ਤੂੰ ਭੈਦਾਇੱਕ ਤੇ ਬਲਸ਼ਾਲੀ ਹੈਂ!
ਤੂੰ ਆਪਣਾ ਇਕਰਾਰਨਾਮਾ ਰੱਖਦੈਁ ਅਤੇ ਇਸ ਤੇ ਵਫ਼ਾਦਾਰ ਹੈਂ!
    
ਸਾਡੇ ਤੇ ਅਨੇਕਾਂ ਮੁਸੀਬਤਾਂ ਆਈਆਂ।
ਉਨ੍ਹਾਂ ਮੁਸੀਬਤਾਂ ਨੂੰ ਨਜ਼ਰ ਅੰਦਾਜ਼ ਨਾ ਕਰ ਜਿਹੜੀਆਂ ਸਾਡੇ ਪਾਤਸ਼ਹਾਂ,
    
ਆਗੂਆਂ, ਜਾਜਕਾਂ, ਨਬੀਆਂ, ਪੁਰਖਿਆਂ
    
ਅਤੇ ਤੇਰੇ ਸਾਰੇ ਲੋਕਾਂ ਉੱਤੇ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਤੀਕ ਆਈਆਂ ਹਨ!


ਜ਼ਬੂਰ 68:35


35 ਪਰਮੇਸ਼ੁਰ ਆਪਣੇ ਮੰਦਰ ਵਿੱਚ ਅਦਭੁਤ ਲੱਗਦਾ ਹੈ
ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਜ਼ਬੂਤ ਅਤੇ ਸ਼ਕਤੀ ਦਿੰਦਾ ਹੈ,
ਪਰਮੇਸ਼ੁਰ ਦੀ ਉਸਤਤਿ ਕਰੋ


ਜ਼ਬੂਰ 76:7


ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ
    
ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ


ਜ਼ਬੂਰ 47:2


ਸਭ ਤੋਂ ਉੱਚਾ ਯਹੋਵਾਹ ਭਰਮ ਭਰਿਆ ਹੈ
    
ਉਹੀ ਸਾਰੀ ਧਰਤੀ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ


ਜ਼ਬੂਰ 96:4


ਯਹੋਵਾਹ ਮਹਾਨ ਹੈ ਅਤੇ ਉਸਤਤਿ ਯੋਗ ਹੈ
    
ਉਹ ਹੋਰ ਕਿਸੇ ਵੀਦੇਵਤਿਆਂਨਾਲੋਂ ਵੱਧੇਰੇ ਭਰਮ ਭਰਿਆ ਹੈ


ਯਿਰਮਿਯਾਹ 10:7


ਪਰਮੇਸ਼ੁਰ ਜੀ, ਹਰ ਬੰਦੇ ਨੂੰ ਤੁਹਾਡਾ ਆਦਰ ਕਰਨਾ ਚਾਹੀਦਾ ਹੈ
    
ਤੁਸੀਂ ਸਾਰੀਆਂ ਕੌਮਾਂ ਦੇ ਸ਼ਹਿਨਸ਼ਾਹ ਹੋ।
    
ਤੁਸੀਂ ਉਨ੍ਹਾਂ ਦੇ ਆਦਰ ਦੇ ਅਧਿਕਾਰੀ ਹੋ।
ਹੋਰਨਾਂ ਕੌਮਾਂ ਅੰਦਰ ਬਹੁਤ ਸਿਆਣੇ ਲੋਕ ਹਨ।
    
ਪਰ ਉਨ੍ਹਾਂ ਵਿੱਚੋਂ ਤੁਹਾਡੇ ਜਿਹਾ ਸਿਆਣਾ ਕੋਈ ਨਹੀਂ


ਬਿਵਸਥਾ ਸਾਰ 28:58


58 ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਅਤੇ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਹੈ ਜੋ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਹਨ। ਅਤੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਾਨਦਾਰ ਅਤੇ ਭੈਭੀਤ ਕਰਨ ਵਾਲੇ ਨਾਮ ਦਾ ਆਦਰ ਕਰਨਾ ਚਾਹੀਦਾ ਹੈ। ਜੇ ਤੁਸੀਂ ਨਹੀਂ ਮੰਨੋਗੇ, ਤਾਂ


ਉਤਪਤ 31:53


53 ਅਬਰਾਹਾਮ ਦਾ ਪਰਮੇਸ਼ੁਰ, ਨਾਹੋਰ ਦਾ ਪਰਮੇਸ਼ੁਰ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਪਰਮੇਸ਼ੁਰ ਸਾਡੇ ਦੋਸ਼ੀ ਹੋਣ ਦਾ ਨਿਆਂ ਕਰੇ ਜੇ ਕਦੇ ਅਸੀਂ ਇਸ ਇਕਰਾਰਨਾਮੇ ਨੂੰ ਤੋੜੀਏ।


ਯਾਕੂਬ ਦਾ ਪਿਤਾ ਇਸਹਾਕ ਪਰਮੇਸ਼ੁਰ ਨੂੰਭੈਬੁਲਾਉਂਦਾ ਸੀ। ਇਸ ਲਈ ਯਾਕੂਬ ਨੇ ਵਚਨ ਦੇਣ ਲਈ ਉਹੀ ਨਾਮ ਵਰਤਿਆ

ਜ਼ਬੂਰ 76:12


12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
    
ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ


ਜ਼ਬੂਰ 76:11


11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ
    
ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    
ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ


ਇਬਰਾਨੀਆਂ ਨੂੰ 10:31


31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵੱਸ ਪੈਣਾ ਬਹੁਤ ਭਿਆਨਕ ਹੋਵੇਗਾ


ਕੂਚ 34:10


10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ


ਦਾਨੀਏਲ 9:4


ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਮੈਂ ਉਸ ਨੂੰ ਆਪਣੇ ਸਾਰੇ ਪਾਪਾਂ ਬਾਰੇ ਦੱਸਿਆ। ਮੈਂ ਆਖਿਆ,


ਯਹੋਵਾਹ ਤੂੰ ਬਹੁਤ ਮਹਾਨ ਅਤੇ ਭੈਦਾਇੱਕ ਹੈਂ। ਤੂੰ ਉਨ੍ਹਾਂ ਲੋਕਾਂ ਨਾਲ ਆਪਣੇ ਪਿਆਰ ਅਤੇ ਮਿਹਰ ਦਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੈਨੂੰ ਪਿਆਰ ਕਰਦੇ ਹਨ। ਤੂੰ ਉਨ੍ਹਾਂ ਲੋਕਾਂ ਨਾਲ ਆਪਣਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੇਰਾ ਆਦੇਸ਼ ਮੰਨਦੇ ਹਨ

ਸਫ਼ਨਯਾਹ 2:11


11 ਉਹ ਮਨੁੱਖ ਯਹੋਵਾਹ ਦਾ ਭੈਅ ਖਾਣਗੇ। ਕਿਉਂ ਕਿ ਯਹੋਵਾਹ ਉਨ੍ਹਾਂ ਦੇ ਦੇਵਤਿਆਂ ਨੂੰ ਨਸ਼ਟ ਕਰ ਦੇਵੇਗਾ। ਫ਼ਿਰ ਸਾਰੇ ਦੂਰ-ਦੁਰਾਡੇ ਦੇ ਦੇਸਾਂ ਦੇ ਲੋਕ ਵੀ ਯਹੋਵਾਹ ਦੀ ਉਪਾਸਨਾ ਕਰਨਗੇ


ਮਲਾਕੀ 1:14


14 ਕੁਝ ਲੋਕਾਂ ਕੋਲ ਕੁਝ ਤਗੜ੍ਹੇ ਨਰ ਜਾਨਵਰ ਤਾਂ ਹਨ, ਜਿਨ੍ਹਾਂ ਦੀ ਚੜ੍ਹਾਵੇ ਉਹ ਬਲੀ ਦੇ ਸੱਕਦੇ ਹਨ ਪਰ ਉਹ ਵੱਧੀਆ ਜਾਨਵਰ ਮੇਰੇ ਚੜ੍ਹਾਵੇ ਲਈ ਨਹੀਂ ਲਿਆਉਂਦੇ। ਕੁਝ ਲੋਕ ਮੇਰੇ ਅੱਗੇ ਵੱਧੀਆ ਜਾਨਵਰਾਂ ਦੀ ਚੜਤ ਵੀ ਕਰਦੇ ਹਨ ਅਤੇ ਉਹ ਮੋਟੇ ਜਾਨਵਰ ਅਗਾਂਹ ਮੈਨੂੰ ਦੇਣ ਦਾ ਇਕਰਾਰ ਵੀ ਕਰਦੇ ਹਨ ਪਰ ਉਹ ਚਲਾਕੀ ਨਾਲ ਚੰਗੇ ਜਾਨਵਰ ਬਦਲ ਕੇ ਉਨ੍ਹਾਂ ਦੀ ਬਾਵੇਂ ਬੀਮਾਰ ਜਾਨਵਰ ਮੈਨੂੰ ਮੜ੍ਹ ਦਿੰਦੇ ਹਨ। ਉਨ੍ਹਾਂ ਲੋਕਾਂ ਉੱਪਰ ਬਦੀ ਵਾਪਰੇਗੀ। ਮੈਂ ਮਹਾਨ ਪਾਤਸ਼ਾਹ ਹਾਂ। ਤੁਹਾਨੂੰ ਮੇਰੀ ਇੱਜ਼ਤ ਕਰਨੀ ਚਾਹੀਦੀ ਹੈ। ਸਾਰੀ ਦੁਨੀਆਂ ਦੇ ਲੋਕ ਮੇਰਾ ਆਦਰ ਕਰਦੇ ਹਨ।ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ


 

 

ਬਿਵਸਥਾ ਸਾਰ 7:21; ਬਿਵਸਥਾ ਸਾਰ 10:17; ਨਹਮਯਾਹ 1:5; ਨਹਮਯਾਹ 4:14; ਨਹਮਯਾਹ 9:32; ਜ਼ਬੂਰ 68:35; ਜ਼ਬੂਰ 76:7; ਜ਼ਬੂਰ 47:2; ਜ਼ਬੂਰ 96:4; ਯਿਰਮਿਯਾਹ 10:7; ਬਿਵਸਥਾ ਸਾਰ 28:58; ਉਤਪਤ 31:53; ਜ਼ਬੂਰ 76:12; ਜ਼ਬੂਰ 76:11; ਇਬਰਾਨੀਆਂ ਨੂੰ 10:31; ਕੂਚ 34:10; ਦਾਨੀਏਲ 9:4; ਸਫ਼ਨਯਾਹ 2:11; ਮਲਾਕੀ 1:14