Tuesday, April 22, 2014

ਝੂਠੇ ਨਬੀਆਂ ਦੇ ਉਦਾਹਰਨ

                             ਬਾਈਬਲ ਦੇ ਕੁਝ ਵਚਨ ਵਿਸ਼ਾ : ਝੂਠੇ ਨਬੀਆਂ ਦੇ ਉਦਾਹਰਨ                                                                                    ਪੰਜਾਬੀ ਮਸੀਹੀ ਸੰਦੇਸ਼

ਪਰਕਾਸ਼ ਦੀ ਪੋਥੀ 2:20

20 ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸ ਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ

ਪਰਕਾਸ਼ ਦੀ ਪੋਥੀ 16:13

13 ਫ਼ੇਰ ਮੈਂ ਤਿੰਨ ਬਦਰੂਹਾਂ ਦੇਖੀਆਂ ਜਿਹੜੀਆਂ ਡੱਡੂਆਂ ਵਾਂਗ ਦਿਖਾਈ ਦਿੰਦੀਆਂ ਸਨ। ਉਹ ਵੱਡੇ ਅਜਗਰ ਦੇ ਮੂੰਹ ਤੋਂ, ਜਾਨਵਰ ਦੇ ਮੂੰਹ ਤੋਂ ਅਤੇ ਝੂਠੇ ਨਬੀ ਦੇ ਮੂੰਹ ਤੋਂ ਨਿਕਲੀਆਂ ਸਨ

ਪਰਕਾਸ਼ ਦੀ ਪੋਥੀ 19:20

20 ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ

ਪਰਕਾਸ਼ ਦੀ ਪੋਥੀ 20:10

10 ਅਤੇ ਸ਼ੈਤਾਨ ਨੂੰ (ਜਿਸਨੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ,) ਜਾਨਵਰਾਂ ਨੂੰ ਅਤੇ ਝੂਠੇ ਨਬੀਆਂ ਸਮੇਤ ਗੰਧਕ ਦੀ ਬਲਦੀ ਝੀਲ ਵਿੱਚ ਸੁੱਟਿਆ ਗਿਆ। ਉੱਥੇ, ਉਨ੍ਹਾਂ ਨੂੰ ਦਿਨ ਰਾਤ ਸਦਾ ਅਤੇ ਸਦਾ ਲਈ ਕਸ਼ਟ ਦਿੱਤੇ ਜਾਣਗੇ

ਯਿਰਮਿਯਾਹ 23:13

13 ਮੈਂ ਸਾਮਰਿਯਾ ਦੇ ਨਬੀਆਂ ਨੂੰ ਮੰਦੇ ਕੰਮ ਕਰਦਿਆਂ ਦੇਖਿਆ ਸੀ
    ਮੈਂ ਉਨ੍ਹਾਂ ਨਬੀਆਂ ਨੂੰ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀਆਂ ਕਰਦਿਆਂ ਦੇਖਿਆ ਸੀ।
    ਉਨ੍ਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਨੂੰ, ਯਹੋਵਾਹ ਤੋਂ ਦੂਰ ਹੋਣ ਲਈ, ਕੁਰਾਹੇ ਪਾਇਆ ਸੀ

ਮੱਤੀ 24:24

24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸੱਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ

ਨਹਮਯਾਹ 6:10-13

10 ਇੱਕ ਦਿਨ, ਮੈਂ ਮੁਹੇਯਟਬੇਲ ਦੇ ਪੋਤਰੇ ਅਤੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰੇ ਗਿਆ। ਉਹ ਆਪਣੇ ਘਰ ਤਾਈਂ ਸੀਮਤ ਕੀਤਾ ਗਿਆ ਸੀ ਤੇ ਉਸ ਨੇ ਕਿਹਾ,
ਨਹਮਯਾਹ ਤੂੰ ਮੈਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਮਿਲ। ਚੱਲ ਪਵਿੱਤਰ ਸਥਾਨ ਦੇ ਅੰਦਰ ਚੱਲੀਏ ਅਤੇ ਬੂਹੇ ਭੇੜ ਲਈਏ। ਕੁਝ ਆਦਮੀ ਤੈਨੂੰ ਮਾਰਨ ਲਈ ਰਹੇ ਹਨ। ਅੱਜ ਰਾਤ ਉਹ ਤੈਨੂੰ ਵੱਢ ਸੁੱਟਣਗੇ।
11 ਪਰ ਮੈਂ ਸ਼ਮਆਯਾਹ ਨੂੰ ਕਿਹਾ, “ਕੀ ਮੇਰੇ ਵਰਗੇ ਮਨੁੱਖ ਲਈ ਭੱਜ ਜਾਣਾ ਠੀਕ ਹੈ? ਮੇਰੇ ਜਿਹਾ ਕੋਈ ਆਦਮੀ ਪਵਿੱਤਰ ਸਥਾਨ ਵਿੱਚ ਦਾਖਲ ਹੋਕੇ ਕਿਵੇਂ ਜਿਉਂ ਸੱਕਦਾ? ਮੈਂ ਨਹੀਂ ਜਾਵਾਂਗਾ।
12 ਫ਼ੇਰ ਮੈਂ ਸੁਚੇਤ ਹੋਇਆ ਕਿ ਕੀ ਸਬਿਤੀ ਸੀ। ਪਰਮੇਸ਼ੁਰ ਨੇ ਸ਼ਮਆਯਾਹ ਨੂੰ ਨਹੀਂ ਭੇਜਿਆ ਸੀ ਅਤੇ ਉਸ ਨੇ ਮੇਰੇ ਖਿਲਾਫ਼ ਭਵਿੱਖਬਾਣੀ ਕੀਤੀ ਸੀ ਕਿਉਂ ਕਿ ਸਨਬਲਟ ਅਤੇ ਟੋਬੀਯਾਹ ਨੇ ਉਸ ਨੂੰ ਇਹ ਕਰਨ ਲਈ ਕੀਮਤ ਅਦਾ ਕੀਤੀ ਸੀ 13 ਉਨ੍ਹਾਂ ਨੇ ਮੈਨੂੰ ਭੈਭੀਤ ਕਰਨ ਲਈ ਸ਼ਮਆਯਾਹ ਨੂੰ ਕਿਰਾਏ ਤੇ ਲਿਆ ਹੋਇਆ ਸੀ ਤਾਂ ਕਿ ਜੋ ਵੀ ਉਸ ਨੇ ਕਿਹਾ ਮੈਂ ਕਰਾਂ ਅਤੇ ਪਾਪ ਕਰਾਂ। ਉਹ ਮੈਨੂੰ ਬੁਰਾ ਨਾਂ ਦੇ ਸੱਕੇ ਤਾਂ ਜੋ ਉਹ ਮੈਨੂੰ ਸੱਕਣ

ਯਿਰਮਿਯਾਹ 27:9-10

ਇਸ ਲਈ ਆਪਣੇ ਨਬੀਆਂ ਦੀ ਗੱਲ ਨਾ ਸੁਣੋ, ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ ਜਿਹੜੇ ਜਾਦੂ ਦੇ ਪ੍ਰਭਾਵ ਨਾਲ ਭਵਿੱਖ ਬਾਣੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਸੁਣੋ ਜਿਹੜੇ ਆਖਦੇ ਨੇ ਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸੱਕਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਨਾ ਕਰੋ ਜਿਹੜੇ ਮੁਰਦਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਹੜੇ ਜਾਦੂ-ਟੂਣੇ ਕਰਦੇ ਨੇ। ਉਹ ਸਾਰੇ ਲੋਕ ਤੁਹਾਨੂੰ ਦੱਸਦੇ ਹਨ, “ਤੁਸੀਂ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਬਣੋਗੇ। 10 ਪਰ ਉਹ ਲੋਕ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਉਹ ਲੋਕ ਸਿਰਫ਼ ਤੁਹਾਨੂੰ ਵਤਨੋ ਦੂਰ ਲਿਜਾਣ ਦਾ ਕਾਰਣ ਬਣਨਗੇ। ਮੈਂ ਤੁਹਾਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕਰਾਂਗਾ। ਅਤੇ ਤੁਸੀਂ ਪਰਾਏ ਦੇਸ਼ ਵਿੱਚ ਜਾਕੇ ਮਰੋਗੇ


ਪਰਕਾਸ਼ ਦੀ ਪੋਥੀ 2:20; ਪਰਕਾਸ਼ ਦੀ ਪੋਥੀ 16:13; ਪਰਕਾਸ਼ ਦੀ ਪੋਥੀ 19:20; ਪਰਕਾਸ਼ ਦੀ ਪੋਥੀ 20:10; ਯਿਰਮਿਯਾਹ 23:13; ਮੱਤੀ 24:24; ਨਹਮਯਾਹ 6:10-13; ਯਿਰਮਿਯਾਹ 27:9-10