Tuesday, April 22, 2014

ਪਰਮੇਸ਼ੁਰ ਤੇ ਨਿਰਭਰ ਹੋਵੋ

 
                                 ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਤੇ ਨਿਰਭਰ ਹੋਵੋ   
                                                 ਪੰਜਾਬੀ ਮਸੀਹੀ ਸੰਦੇਸ਼
1 ਸਮੂਏਲ 30:6

ਫ਼ੌਜ ਦੇ ਸਾਰੇ ਹੀ ਆਦਮੀ ਬੜੇ ਉਦਾਸ ਅਤੇ ਦੁੱਖੀ ਸਨ ਕਿਉਂਕਿ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਉਹ ਕੈਦੀ ਬਣਾਕੇ ਲੈ ਗਏ ਸਨ। ਆਦਮੀਆਂ ਨੇ ਦਾਊਦ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀ ਸੋਚੀ। ਇਸ ਨਾਲ ਦਾਊਦ ਬੜਾ ਪਰੇਸ਼ਾਨ ਹੋਇਆ, ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਕੋਲੋਂ ਤਾਕਤ ਪਾਈ

2 ਇਤਹਾਸ 14:11-12

11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ, “ਹੇ ਯਹੋਵਾਹ, ਸਿਰਫ਼ ਤੂੰ ਹੀ ਬਲਵਾਨ ਲੋਕਾਂ ਅੱਗੇ ਨਿਰਬਲ ਲੋਕਾਂ ਦੀ ਮਦਦ ਕਰ ਸੱਕਦਾ ਹੈਂ ਸੋ ਇਸ ਵਾਸਤੇ ਹੇ ਯਹੋਵਾਹ, ਸਾਡੇ ਪਰਮੇਸ਼ੁਰ ਅਸੀਂ ਤੇਰੇ ਅਧੀਨ ਹਾਂ ਸਾਡੀ ਮਦਦ ਕਰ। ਅਸੀਂ ਤੇਰਾ ਨਾਂ ਲੈ ਕੇ ਇੰਨੀ ਬਲਵਾਨ ਫ਼ੌਜ ਨਾਲ ਟਾਕਰਾ ਕਰਨ ਲੱਗੇ ਹਾਂ। ਹੇ ਯਹੋਵਾਹ ਪਰਮੇਸ਼ੁਰ ਤੂੰ ਆਪਣੇ ਨਾਂ ਦੀ ਲਾਜ ਰੱਖੀਂ ਤੇ ਕਿਸੇ ਨੂੰ ਆਪਣੇ ਵਿਰੁੱਧ ਨਾ ਉੱਠਣ ਦੇਵੀਂ।
12 ਤਦ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਹਾਰ ਕੇ ਭੱਜ ਗਏ

2 ਇਤਹਾਸ 16:7

ਉਸ ਵਕਤ ਹਨਾਨੀ ਨਬੀ ਆਸਾ ਕੋਲ ਆਇਆ ਅਤੇ ਉਸ ਨੂੰ ਆਖਿਆ, “ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ

ਜ਼ਬੂਰ 5:3

ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
    ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ

ਜ਼ਬੂਰ 9:9

ਯਹੋਵਾਹ ਸਤਾਏ ਹੋਏ ਲੋਕਾਂ ਲਈ
    ਸੁਰੱਖਿਅਤ ਸਥਾਨ ਹੋਵੇਗਾ।
ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ
    ਜਿਹੜੇ ਤਕਲੀਫ਼ਾਂ ਝੱਲ ਰਹੇ ਹਨ

ਜ਼ਬੂਰ 18:2

ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ
    ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
    ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
    ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ

ਜ਼ਬੂਰ 27:13-14

13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ
    ਮਜ਼ਬੂਤ ਅਤੇ ਬਹਾਦੁਰ ਬਣੋ,
    ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ

ਜ਼ਬੂਰ 37:5

ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ
    ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ

ਜ਼ਬੂਰ 37:39-40

39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ
    ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ
    ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ

ਜ਼ਬੂਰ 55:22

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ

ਜ਼ਬੂਰ 56:3-4

ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ
ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ
    ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ

ਜ਼ਬੂਰ 62:7

ਮੇਰੀ ਮਹਿਮਾ ਅਤੇ ਜਿੱਤ ਪਰਮੇਸ਼ੁਰ ਵੱਲੋਂ ਆਉਂਦੀ ਹੈ
    ਉਹੀ ਮੇਰਾ ਮਜ਼ਬੂਤ ਕਿਲ੍ਹਾ ਹੈ। ਪਰਮੇਸ਼ੁਰ ਮੇਰਾ ਸੁਰੱਖਿਅਤ ਟਿਕਾਣਾ ਹੈ

ਜ਼ਬੂਰ 69:16

16 ਯਹੋਵਾਹ, ਤੁਹਾਡਾ ਪਿਆਰ ਸ਼ੁਭ ਹੈ
ਆਪਣੇ ਪੂਰੇ ਪਿਆਰ ਨਾਲ ਮੈਨੂੰ ਜਵਾਬ ਦਿਉ,
    ਆਪਣੀ ਪੂਰੀ ਮਿਹਰ ਨਾਲ ਮੇਰੇ ਵੱਲ ਆਉ ਅਤੇ ਮੇਰੀ ਸਹਾਇਤਾ ਕਰੋ

ਜ਼ਬੂਰ 73:23-25

23 ਮੇਰੇ ਕੋਲ ਲੋੜੀਂਦੀ ਹਰ ਚੀਜ਼ ਹੈ। ਮੈਂ ਸਦਾ ਤੁਹਾਡੇ ਨਾਲ ਹਾਂ
    ਹੇ ਪਰਮੇਸ਼ੁਰ, ਤੁਸੀਂ ਮੇਰਾ ਹੱਥ ਫ਼ੜਿਆ ਹੈ।
24 ਹੇ ਪਰਮੇਸ਼ੁਰ ਤੁਸੀਂ ਮੇਰੀ ਅਗਵਾਈ ਕਰਦੇ ਹੋਂ ਅਤੇ ਨੇਕ ਸਲਾਹ ਦਿੰਦੇ ਹੋ
    ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵੱਲ ਲੈ ਜਾਵੋਂਗੇ।
25 ਹੇ ਪਰਮੇਸ਼ੁਰ, ਸਵਰਗ ਵਿੱਚ ਤੁਸੀਂ ਮੇਰੇ ਨਾਲ ਹੋਂ ਅਤੇ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ
    ਮੈਂ ਧਰਤੀ ਉੱਤੇ ਹੋਰ ਕੀ ਪ੍ਰਾਪਤ ਕਰਨ ਦੀ ਆਸ ਰੱਖ ਸੱਕਦਾ ਹਾਂ

ਜ਼ਬੂਰ 94:22

22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ
    ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ

ਜ਼ਬੂਰ 121:2

ਮੇਰੇ ਲਈ ਮਦਦ ਯਹੋਵਾਹ ਵਲੋਂ
    ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ

ਜ਼ਬੂਰ 130:6

ਮੈਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਉਨ੍ਹਾਂ ਚੌਕੀਦਾਰਾ ਵਰਗਾ ਹਾਂ
    ਜਿਹੜੇ ਸਵੇਰ ਹੋਣ ਦਾ ਇੰਤਜ਼ਾਰ ਹੀ ਇੰਤਜ਼ਾਰ ਕਰਦੇ ਰਹਿੰਦੇ ਹਨ

ਯਸਾਯਾਹ 26:4

ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ
    ਕਿਉਂ ਕਿ ਤੁਹਾਡਾ ਸੁਰੱਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!

ਯਸਾਯਾਹ 41:13

13 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ
    ਮੈਂ ਤੇਰਾ ਸੱਜਾ ਹੱਥ ਫ਼ੜਿਆ ਹੋਇਆ ਹੈ।
ਅਤੇ ਮੈਂ ਤੈਨੂੰ ਆਖਦਾ ਹਾਂ: ਭੈਭੀਤ ਨਾ ਹੋ।
    ਮੈਂ ਤੇਰੀ ਸਹਾਇਤਾ ਕਰਾਂਗਾ

ਲੂਕਾ 12:22-28

22 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਆਖਦਾ ਹਾਂ ਕਿ ਤੁਹਾਨੂੰ ਜਿਉਂਣ ਲਈ ਜੋ ਖਾਣ ਦੀ ਲੋੜ ਹੈ ਤੁਸੀਂ ਉਸਦੀ ਚਿੰਤਾ ਨਾ ਕਰੋ ਅਤੇ ਨਾ ਹੀ ਸਰੀਰ ਢੱਕਣ ਲਈ ਕੱਪੜਿਆਂ ਦੀ ਫ਼ਿਕਰ ਕਰੋ। 23 ਕਿਉਂਕਿ ਜ਼ਿੰਦਗੀ ਖਾਣ ਤੋਂ ਕਿਤੇ ਵੱਧ ਮਹੱਤਵਯੋਗ ਹੈ ਅਤੇ ਸਰੀਰ ਕੱਪੜਿਆਂ ਨਾਲੋਂ 24 ਪੰਛੀਆਂ ਵੱਲ ਵੇਖੋ ਉਹ ਬੀਜਦੇ ਜਾਂ ਵਢਦੇ ਨਹੀਂ ਨਾ ਹੀ ਉਹ ਘਰਾਂ ਜਾਂ ਕੋਠਿਆਂ ਵਿੱਚ ਅਨਾਜ ਜਮ੍ਹਾਂ ਕਰਦੇ ਹਨ, ਪਰ ਫ਼ੇਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਵੀ ਬਹੁਤ ਵੱਧ ਮੁੱਲਵਾਨ ਹੋ 25 ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੀ ਪਲ ਵੱਧਾ ਸੱਕਦਾ ਹੈ 26 ਇਸ ਲਈ ਜੇਕਰ ਤੁਸੀਂ ਇੰਨੀ ਛੋਟੀ ਗੱਲ ਵੀ ਨਹੀਂ ਕਰ ਸੱਕਦੇ ਤਾਂ ਫ਼ਿਰ ਤੁਸੀਂ ਬਾਕੀ ਗੱਲਾਂ ਬਾਰੇ ਚਿੰਤਾ ਕਿਉਂ ਕਰਦੇ ਹੋ?
27 ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵੱਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵੱਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ 28 ਪਰਮੇਸ਼ੁਰ ਤਾਂ ਖੇਤ ਵਿੱਚਲੇ ਘਾਹ ਨੂੰ ਵੀ ਇਉਂ ਪਹਿਰਾਵਾ ਦਿੰਦਾ ਹੈ, ਉਹ ਘਾਹ ਜਿਹੜਾ ਅੱਜ ਜਿਉਂਦਾ ਹੈ ਅਤੇ ਕੱਲ ਭਠੀ ਵਿੱਚ ਮੱਚ ਜਾਣਾ ਹੈ। ਤਾਂ ਹੇ ਥੋੜੀ ਪਰਤੀਤ ਵਾਲੇ ਲੋਕੋ, ਕੀ ਉਹ ਤੁਹਾਨੂੰ ਉਨ੍ਹਾਂ ਨਾਲੋਂ ਵੱਧੇਰੇ ਨਹੀਂ ਸਜਾਵੇਗਾ

ਫ਼ਿਲਿੱਪੀਆਂ ਨੂੰ 4:6
ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁੱਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਧੰਨਵਾਦ ਕਰੋ

ਇਬਰਾਨੀਆਂ ਨੂੰ 13:5-6

ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,
ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।
ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।
ਇਸ ਲਈ ਅਸੀਂ ਯਕੀਨੀ ਆਖ ਸੱਕਦੇ ਹਾਂ,
ਪਰਮੇਸ਼ੁਰ ਮੇਰਾ ਸਹਾਇਕ ਹੈ
    ਅਤੇ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੁਝ ਨਹੀਂ ਵਿਗਾੜ ਸੱਕਦੇ।

1 ਪਤਰਸ 5:6-7
ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉੱਠਾਵੇਗਾ ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ



1 ਸਮੂਏਲ 30:6; 2 ਇਤਹਾਸ 14:11-12; 2 ਇਤਹਾਸ 16:7; ਜ਼ਬੂਰ 5:3; ਜ਼ਬੂਰ 9:9; ਜ਼ਬੂਰ 18:2; ਜ਼ਬੂਰ 27:13-14; ਜ਼ਬੂਰ 37:5; ਜ਼ਬੂਰ 37:39-40; ਜ਼ਬੂਰ 55:22; ਜ਼ਬੂਰ 56:3-4; ਜ਼ਬੂਰ 62:7; ਜ਼ਬੂਰ 69:16; ਜ਼ਬੂਰ 73:23-25; ਜ਼ਬੂਰ 94:22; ਜ਼ਬੂਰ 121:2; ਜ਼ਬੂਰ 130:6; ਯਸਾਯਾਹ 26:4; ਯਸਾਯਾਹ 41:13; ਲੂਕਾ 12:22-28; ਫ਼ਿਲਿੱਪੀਆਂ ਨੂੰ 4:6; ਇਬਰਾਨੀਆਂ ਨੂੰ 13:5-6; 1 ਪਤਰਸ 5:6-7