Tuesday, April 22, 2014

ਝੂਠੇ ਦਰਸ਼ਨ


                                  ਬਾਈਬਲ ਦੇ ਕੁਝ ਵਚਨ ਵਿਸ਼ਾ : ਝੂਠੇ ਦਰਸ਼ਨ                                                                                    ਪੰਜਾਬੀ ਮਸੀਹੀ ਸੰਦੇਸ਼
ਹਿਜ਼ਕੀਏਲ 12:22
22 ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ:
ਦਿਨ ਲੰਘੇ ਜਾ ਰਹੇ ਹਨ
    
ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ।
ਹਿਜ਼ਕੀਏਲ 13:16
16 ਇਹ ਸਾਰੀਆਂ ਗੱਲਾਂ ਇਸਰਾਏਲ ਦੇ ਝੂਠੇ ਨਬੀ ਨਾਲ ਵਾਪਰਨਗੀਆਂ। ਉਹ ਨਬੀ ਯਰੂਸ਼ਲਮ ਦੇ ਲੋਕਾਂ ਨਾਲ ਗੱਲ ਕਰਦੇ ਹਨ। ਉਹ ਨਬੀ ਆਖਦੇ ਹਨ ਕਿ ਇੱਥੇ ਸ਼ਾਂਤੀ ਹੋਵੇਗੀ, ਪਰ ਇੱਥੇ ਸ਼ਾਂਤੀ ਹੈ ਨਹੀਂ।ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ
ਵਿਰਲਾਪ 2:14
14 ਤੇਰੇ ਨਬੀਆਂ ਨੇ ਤੇਰੇ ਲਈ ਦਰਸ਼ਨ ਵੇਖੇ।
    
ਪਰ ਇਹ ਤੇਰੇ ਲਈ ਬੇਕਾਰ ਝੂਠ ਸਨ।
ਉਨ੍ਹਾਂ ਨੇ ਤੇਰੇ ਪਾਪਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ।
    
ਉਨ੍ਹਾਂ ਨੇ ਮਾਹੌਲ ਨੂੰ ਸੁਧਰਨ ਦੀ ਕੋਸ਼ਿਸ਼ ਨਹੀ ਕੀਤੀ।
ਉਨ੍ਹਾਂ ਨੇ ਤੇਰੇ ਲਈ ਸੰਦੇਸਾਂ ਦਾ ਪ੍ਰਚਾਰ ਕੀਤਾ।
    
ਪਰ ਇਹ ਝੂਠੇ, ਅਤੇ ਗੁਮਰਾਹ ਕਰਨ ਵਾਲੇ ਸੰਦੇਸ਼ ਸਨ
ਹਿਜ਼ਕੀਏਲ 13:9
ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਝੂਠੇ ਦਰਸ਼ਨ ਦੇਖੇ ਅਤੇ ਝੂਠ ਬੋਲਿਆ। ਮੈਂ ਉਨ੍ਹਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰ ਦਿਆਂਗਾ। ਉਨ੍ਹਾਂ ਦੇ ਨਾਲ ਇਸਰਾਏਲ ਦੇ ਪਰਿਵਾਰ ਦੀ ਸੂਚੀ ਵਿੱਚ ਨਹੀਂ ਹੋਣਗੇ। ਉਹ ਫ਼ੇਰ ਕਦੇ ਵੀ ਇਸਰਾਏਲ ਦੀ ਧਰਤੀ ਉੱਤੇ ਨਹੀਂ ਆਉਣਗੇ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!
ਹਿਜ਼ਕੀਏਲ 22:28
28 ਨਬੀ ਲੋਕਾਂ ਨੂੰ ਚੇਤਾਵਨੀ ਨਹੀਂ ਦਿੰਦੇ-ਉਹ ਸੱਚ ਉੱਤੇ ਪਰਦਾ ਪਾਉਂਦੇ ਹਨ। ਉਹ ਉਨ੍ਹਾਂ ਕਾਰੀਗਰਾਂ ਵਰਗੇ ਹਨ ਜਿਹੜੇ ਸੱਚਮੁੱਚ ਦੀਵਾਰ ਨੂੰ ਠੀਕ ਨਹੀਂ ਕਰਦੇ।-ਉਹ ਸਿਰਫ਼ ਸੁਰਾਖਾਂ ਉੱਤੇ ਪਲਸਤਰ ਫ਼ੇਰਦੇ ਹਨ। ਉਹ ਸਿਰਫ਼ ਝੂਠ ਹੀ ਦੇਖਦੇ ਹਨ। ਉਹ ਆਪਣਾ ਜਾਦੂ ਕਰਕੇ ਭਵਿੱਖ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਿਰਫ਼ ਝੂਠ ਬੋਲਦੇ ਹਨ। ਉਹ ਆਖਦੇ ਹਨ, ‘ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।ਪਰ ਉਹ ਸਿਰਫ਼ ਝੂਠ ਬੋਲ ਰਹੇ ਹਨ-ਯਹੋਵਾਹ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ!
ਹਿਜ਼ਕੀਏਲ 21:29
29 “‘ਤੁਹਾਡੇ ਦਰਸ਼ਨ ਫ਼ਿਜ਼ੂਲ ਹਨ।
    
ਜਾਦੂ ਤੁਹਾਡਾ ਕਰੇਗਾ ਨਹੀਂ ਸਹਾਇਤਾ ਤੁਹਾਡੀ।
    
ਝੂਠ ਦਾ ਪੁਲਂਦਾ ਹੀ ਹੈ ਇਹ।
ਬਦ ਲੋਕਾਂ ਦੀ ਗਰਦਨ ਉੱਤੇ ਹੈ ਹੁਣ ਤਲਵਾਰ।
    
ਬਣ ਜਾਵਣਗੇ ਛੇਤੀ ਹੀ ਉਹ ਮੁਰਦਾ ਸ਼ਰੀਰ।
ਵਕਤ ਉਨ੍ਹਾਂ ਦਾ ਹੈ ਗਿਆ।
    
ਵਕਤ ਗਿਆ ਹੈ ਉਨ੍ਹਾਂ ਦੀ ਬਦੀ ਦੇ ਮੁਕਣ ਦਾ
ਹਿਜ਼ਕੀਏਲ 12:24
24 ਇਹ ਸੱਚ ਹੈ, ਕਿ ਇਸਰਾਏਲ ਵਿੱਚ ਝੂਠੇ ਦਰਸ਼ਨ ਫ਼ੇਰ ਤੋਂ ਨਹੀਂ ਵਾਪਰਨਗੇ। ਇੱਥੇ ਹੋਰ ਜਾਦੂਗਰ ਅਜਿਹੀਆਂ ਗੱਲਾਂ ਦੱਸਣ ਵਾਲੇ ਨਹੀਂ ਹੋਣਗੇ ਜਿਹੜੀਆਂ ਸੱਚ ਨਹੀਂ ਨਿਕਲਦੀਆਂ
ਕੁਲੁੱਸੀਆਂ ਨੂੰ 2:18
18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ


ਹਿਜ਼ਕੀਏਲ 12:22; ਹਿਜ਼ਕੀਏਲ 13:16; ਵਿਰਲਾਪ 2:14; ਹਿਜ਼ਕੀਏਲ 13:9; ਹਿਜ਼ਕੀਏਲ 22:28; ਹਿਜ਼ਕੀਏਲ 21:29; ਹਿਜ਼ਕੀਏਲ 12:24; ਕੁਲੁੱਸੀਆਂ ਨੂੰ 2:18