Thursday, November 20, 2014

ਛਲ ਸ਼ੈਤਾਨ ਦੀ ਸਕਤੀ


                                              ਬਾਈਬਲ ਦੇ ਕੁਝ ਵਚਨ ਵਿਸ਼ਾ : ਛਲ ਸ਼ੈਤਾਨ ਦੀ ਸਕਤੀ
                                                                    
ਪੰਜਾਬੀ ਮਸੀਹੀ ਸੰਦੇਸ਼


ਯੂਹੰਨਾ 8:44

44 ਤੁਹਾਡਾ ਪਿਤਾ ਸ਼ੈਤਾਨ ਹੈ ਅਤੇ ਤੁਸੀਂ ਉਸਦੀ ਅੰਸ਼ ਹੋ ਤੇ ਸਿਰਫ ਉਹੀ ਕਰਨਾ ਚਾਹੁੰਦੇ ਹੋ ਜੋ ਉਸ ਨੂੰ ਪਸੰਦ ਹੈ। ਸ਼ੈਤਾਨ ਸ਼ੁਰੂ ਤੋਂ ਹੀ ਹਤਿਆਰਾ ਹੈ ਉਹ ਸੱਚ ਦੇ ਵਿਰੁੱਧ ਹੈ। ਉਸ ਵਿੱਚ ਕੋਈ ਸੱਚ ਨਹੀਂ। ਜਦ ਉਹ ਝੂਠ ਬੋਲਦਾ ਹੈ, ਉਹ ਆਪਣਾ ਅਸਲੀ ਸਵਰੂਪ ਪ੍ਰਗਟਾਉਂਦਾ ਹੈ। ਹਾਂ! ਸ਼ੈਤਾਨ ਝੂਠਾ ਹੈ ਅਤੇ ਉਹ ਝੂਠ ਦਾ ਪਿਤਾ ਹੈ

ਉਤਪਤ 3:1-4

ਪਾਪ ਦੀ ਸ਼ੁਰੂਆਤ

1 ਸੱਪ ਉਨ੍ਹਾਂ ਸਾਰਿਆਂ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਚਾਲਾਕ ਸੀ ਜੋ ਯਹੋਵਾਹ ਪਰਮੇਸ਼ੁਰ ਦੁਆਰਾ ਸਾਜੇ ਗਏ ਸਨ। ਸੱਪ ਨੇ ਔਰਤ ਨਾਲ ਗੱਲ ਕੀਤੀ ਤੇ ਆਖਿਆ, “ਹੇ ਔਰਤ, ਕੀ ਪਰਮੇਸ਼ੁਰ ਨੇ ਸੱਚਮੁੱਚ ਤੈਨੂੰ ਆਖਿਆ ਸੀ ਕਿ ਤੈਨੂੰ ਬਾਗ਼ ਵਿੱਚਲੇ ਕਿਸੇ ਵੀ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ?”

ਔਰਤ ਨੇ ਸੱਪ ਨੂੰ ਜਵਾਬ ਦਿੱਤਾ, “ਅਸੀਂ ਬਾਗ ਦੇ ਰੁੱਖਾਂ ਦੇ ਫ਼ਲ ਖਾ ਸੱਕਦੇ ਹਾਂ ਪਰ ਇੱਕ ਰੁੱਖ ਹੈ ਜਿਸਦੇ ਫ਼ਲ ਸਾਨੂੰ ਨਹੀਂ ਖ਼ਾਣੇ ਚਾਹੀਦੇ। ਪਰਮੇਸ਼ੁਰ ਨੇ ਸਾਨੂੰ ਆਖਿਆ ਸੀ, ‘ਤੁਹਾਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਬਾਗ ਦੇ ਵਿੱਚਕਾਰ ਹੈ। ਤੁਹਾਨੂੰ ਉਸ ਰੁੱਖ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਮਾਰੇ ਜਾਓਂਗੇ।
ਪਰ ਸੱਪ ਨੇ ਔਰਤ ਨੂੰ ਆਖਿਆ, “ਤੁਸੀਂ ਮਰੋਂਗੇ ਨਹੀਂ

2 ਕੁਰਿੰਥੀਆਂ ਨੂੰ 11:3-14
ਪਰ ਮੈਂ ਡਰਦਾ ਹਾਂ ਕਿ ਸ਼ਾਇਦ ਤੁਹਾਡੇ ਮਨ ਇਮਾਨਦਾਰੀ ਅਤੇ ਮਸੀਹ ਵੱਲ ਸ਼ੁੱਧਤਾ ਤੋਂ ਭਟਕ ਨਾ ਗਏ ਹੋਣ। ਜਿਵੇਂ ਹਵਾ ਸੱਪ ਦੀ ਸ਼ੈਤਾਨੀ ਵਿਉਂਤ ਨਾਲ ਗੁਮਰਾਹ ਹੋ ਗਈ ਸੀ ਤੁਸੀਂ ਹਰ ਵਿਅਕਤੀ ਨਾਲ ਬਹੁਤ ਨਿਮ੍ਰ ਹੋ ਜਿਹੜਾ ਤੁਹਾਡੇ ਕੋਲ ਆਉਂਦਾ ਹੈ। ਜਿਹੜਾ ਯਿਸੂ ਬਾਰੇ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਾ ਹੈ ਜੋ ਸਾਡੇ ਪ੍ਰਚਾਰ ਨਾਲੋਂ ਵੱਖਰੀਆਂ ਹਨ। ਤੁਸੀਂ ਕਿਸੇ ਆਤਮਾ ਜਾਂ ਖੁਸ਼ਖਬਰੀ ਨੂੰ ਜੋ ਆਤਮਾ ਅਤੇ ਖੁਸ਼ਖਬਰੀ ਨਾਲੋਂ ਵੱਖਰਾ ਹੈ ਜੋ ਤੁਸੀਂ ਸਾਡੇ ਕੋਲੋਂ ਗ੍ਰਹਿਣ ਕੀਤਾ ਹੈ, ਮੰਨਣ ਲਈ ਤਿਆਰ ਹੋ ਜਾਂਦੇ ਹੋ। ਫ਼ੇਰ ਤੁਹਾਨੂੰ ਮੇਰੇ ਨਾਲ ਵੀ ਧੀਰਜਵਾਨ ਹੋਣਾ ਚਾਹੀਦਾ ਹੈ
ਮੈਂ ਨਹੀਂ ਸੋਚਦਾ ਕਿ ਉਹਮਹਾਨ ਰਸੂਲਕਿਸੇ ਵੀ ਢੰਗ ਵਿੱਚ ਮੇਰੇ ਨਾਲੋਂ ਬੇਹਤਰ ਹਨ ਇਹ ਠੀਕ ਹੈ ਕਿ ਮੈਂ ਕੋਈ ਕੁਸ਼ਲ ਬੁਲਾਰਾ ਨਹੀਂ ਹਾਂ ਪਰ ਮੇਰੇ ਕੋਲ ਗਿਆਨ ਜ਼ਰੂਰ ਹੈ। ਇਹ ਗੱਲ ਅਸੀ ਹਰ ਤਰ੍ਹਾਂ ਨਾਲ ਤੁਹਾਡੇ ਅੱਗੇ ਸਪੱਸ਼ਟ ਕਰ ਦਿੱਤੀ ਹੈ
ਮੈਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਬਿਨ ਤਨਖਾਹੋਂ ਦਿੱਤਾ ਹੈ। ਮੈਂ ਆਪਣੇ ਆਪ ਨੂੰ ਨਿਮਾਣਾ ਬਣਾਇਆ ਤਾਂ ਜੋ ਮੈਂ ਤੁਹਾਨੂੰ ਮਹੱਤਵਪੂਰਣ ਬਣਾ ਸੱਕਾਂ। ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਗਲਤ ਸਾਂ ਮੈਂ ਹੋਰਨਾਂ ਕਲੀਸਿਯਾਵਾਂ ਵੱਲੋਂ ਤਨਖਾਹ ਪ੍ਰਵਾਨ ਕੀਤੀ। ਮੈਂ ਉਨ੍ਹਾਂ ਤੋਂ ਤੁਹਾਡੀ ਸੇਵਾ ਕਰਨ ਲਈ ਧਨ ਲਿਆ ਜਦੋਂ ਮੈਂ ਤੁਹਾਡੇ ਕੋਲ ਸਾਂ ਤਾਂ ਮੈਨੂੰ ਕੁਝ ਨਾ ਕੁਝ ਚਾਹੀਦਾ ਸੀ। ਪਰ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਤਕਲੀਫ਼ ਨਹੀਂ ਦਿੱਤੀ। ਜਿਹੜੇ ਭਰਾ ਮਕਦੂਨਿਯਾ ਤੋਂ ਆਏ ਉਨ੍ਹਾਂ ਨੇ ਮੈਨੂੰ ਸਭ ਕੁਝ ਦਿੱਤਾ ਜਿਸਦੀ ਮੈਨੂੰ ਲੋੜ ਸੀ। ਮੈਂ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਬੋਝ ਨਹੀਂ ਸਾਂ। ਅਤੇ ਮੈਂ ਭੱਵਿਖ ਵਿੱਚ ਕਦੇ ਵੀ ਤੁਹਾਡੇ ਉੱਪਰ ਬੋਝ ਨਹੀਂ ਬਣਾਂਗਾ 10 ਅਖਾਯਾ ਦਾ ਕੋਈ ਵੀ ਵਿਅਕਤੀ ਮੈਨੂੰ ਇਸ ਬਾਰੇ ਗੁਮਾਨ ਕਰਨ ਤੋਂ ਰੋਕ ਨਹੀਂ ਸੱਕੇਗਾ। ਇਹ ਗੱਲ ਮੈਂ ਆਪਣੇ ਅੰਦਰ ਮਸੀਹ ਦੀ ਸੱਚਾਈ ਨਾਲ ਆਖ ਰਿਹਾ ਹਾਂ 11 ਅਤੇ ਮੈਂ ਤੁਹਾਡੇ ਉੱਪਰ ਕਿਉਂ ਬੋਝ ਨਹੀਂ ਬਣਿਆ? ਤੁਹਾਡਾ ਕੀ ਖਿਆਲ ਹੈ ਕਿ ਇਹ ਇਸ ਲਈ ਹੈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ
12 ਅਤੇ ਸਦਾ ਉਹੀ ਕਰਦਾ ਰਹਾਂਗਾ ਜੋ ਮੈਂ ਹੁਣ ਕਰ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਉਨ੍ਹਾਂ ਲੋਕਾਂ ਕੋਲ ਸ਼ੇਖੀ ਮਾਰਨ ਦਾ ਕੋਈ ਕਾਰਣ ਨਹੀਂ ਹੋਵੇਗਾ। ਉਹ ਇਹ ਵਿਖਾਉਣਾ ਪਸੰਦ ਕਰਦੇ ਹਨ ਕਿ ਜਿਸ ਕਾਰਜ ਦੀ ਉਹ ਸ਼ੇਖੀ ਮਾਰ ਰਏ ਹਨ ਉਹ ਸਾਡੇ ਕਾਰਜ ਵਰਗਾ ਹੈ 13 ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ 14 ਇਸ ਗੱਲੋਂ ਸਾਨੂੰ ਹੈਰਾਨੀ ਹੁੰਦੀ ਹੈ। ਸ਼ੈਤਾਨ ਵੀ ਆਪਣੇ ਆਪ ਨੂੰ ਰੌਸ਼ਨੀ ਦੇ ਦੂਤ ਵਾਂਗ ਦਿਖਣ ਲਈ ਭੇਸ ਬਦਲ ਲੈਂਦਾ ਹੈ

 

2 ਥੱਸਲੁਨੀਕੀਆਂ ਨੂੰ 2:9-10

ਕੁਧਰਮੀ ਸ਼ੈਤਾਨ ਦੀ ਸ਼ਕਤੀ ਨਾਲ ਆਵੇਗਾ ਉਸ ਕੋਲ ਬਹੁਤ ਵੱਡੀ ਸ਼ਕਤੀ ਹੋਵੇਗੀ, ਅਤੇ ਉਹ ਕਈ ਤਰ੍ਹਾਂ ਦੇ ਝੂਠੇ ਕਰਿਸ਼ਮੇ, ਨਿਸ਼ਾਨ ਅਤੇ ਅਚੰਭੇ ਕਰੇਗਾ 10 ਕੁਧਰਮੀ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਲਈ ਹਰ ਤਰ੍ਹਾਂ ਦਾ ਛਲ ਕਪਟ ਕਰੇਗਾ ਜਿਹੜੇ ਪਹਿਲਾਂ ਹੀ ਗੁਆਚੇ ਹੋਏ ਹਨ। ਉਹ ਲੋਕ ਇਸ ਲਈ ਗੁਆਚੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਹੈ। ਜੇ ਉਹ ਸੱਚ ਨੂੰ ਪਿਆਰ ਕਰਦੇ, ਉਹ ਬਚ ਜਾਂਦੇ




ਯੂਹੰਨਾ 8:44; ਉਤਪਤ 3:1-4; 2 ਕੁਰਿੰਥੀਆਂ ਨੂੰ 11:3-14; 2 ਥੱਸਲੁਨੀਕੀਆਂ ਨੂੰ 2:9-10