Thursday, November 20, 2014

ਭ੍ਰਿਸ਼ਟ ਆਤਮਾਵਾਂ ਦੀ ਸਜ਼ਾ


                                             ਬਾਈਬਲ ਦੇ ਕੁਝ ਵਚਨ ਵਿਸ਼ਾ : ਭ੍ਰਿਸ਼ਟ ਆਤਮਾਵਾਂ ਦੀ ਸਜ਼ਾ
                                                                  
ਪੰਜਾਬੀ ਮਸੀਹੀ ਸੰਦੇਸ਼



ਪਰਕਾਸ਼ ਦੀ ਪੋਥੀ 20:10

10 ਅਤੇ ਸ਼ੈਤਾਨ ਨੂੰ (ਜਿਸਨੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ,) ਜਾਨਵਰਾਂ ਨੂੰ ਅਤੇ ਝੂਠੇ ਨਬੀਆਂ ਸਮੇਤ ਗੰਧਕ ਦੀ ਬਲਦੀ ਝੀਲ ਵਿੱਚ ਸੁੱਟਿਆ ਗਿਆ। ਉੱਥੇ, ਉਨ੍ਹਾਂ ਨੂੰ ਦਿਨ ਰਾਤ ਸਦਾ ਅਤੇ ਸਦਾ ਲਈ ਕਸ਼ਟ ਦਿੱਤੇ ਜਾਣਗੇ

 

2 ਪਤਰਸ 2:4

ਜਦੋਂ ਦੂਤਾਂ ਨੇ ਪਾਪ ਕੀਤਾ ਸੀ ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਸਜ਼ਾ ਤੋਂ ਨਹੀਂ ਬਖਸ਼ਿਆ ਅਤੇ ਸਜ਼ਾ ਦਿੱਤੀ। ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦੋਜ਼ਖ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੰਧਕਾਰ ਦੀਆਂ ਗਰਾਂ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਹਸ਼ਰ ਦੇ ਦਿਹਾੜੇ ਤੱਕ ਓੱਥੇ ਹੀ ਰੱਖਿਆ ਗਿਆ ਹੈ

 

ਯਹੂਦਾਹ 1:6

ਇਹ ਵੀ ਚੇਤੇ ਰੱਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰੱਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਉੱਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਆਂ ਕਰਨ ਲਈ ਰੱਖਿਆ ਹੋਇਆ ਹੈ

 

ਮੱਤੀ 8:29

29 ਉਨ੍ਹਾਂ ਦੋ ਮਨੁੱਖਾਂ ਨੇ ਉਸ ਨੂੰ ਪੁਕਾਰ ਕੇ ਆਖਿਆ, “ਹੇ ਪਰਮੇਸ਼ੁਰ ਦੇ ਪੁੱਤਰ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਮਿਥੇ ਹੋਏ ਵੇਲੇ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈ?

 

ਮੱਤੀ 8:31

31 ਭੂਤਾਂ ਨੇ ਉਸਦੀਆਂ ਮਿੰਨਤਾਂ ਕਰਕੇ ਆਖਿਆ, “ਜੇਕਰ ਤੂੰ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਇੱਜੜ ਵਿੱਚ ਘਲ ਦੇ।

 

ਲੂਕਾ 8:30-31

30 ਯਿਸੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?

ਮਨੁੱਖ ਨੇ ਜਵਾਬ ਦਿੱਤਾ, “ਲਸ਼ਕਰ।ਕਿਉਂਕਿ ਉਸ ਵਿੱਚ ਬਹੁਤ ਸਾਰੇ ਭੂਤਾਂ ਦਾ ਵਾਸਾ ਸੀ। 31 ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ




ਪਰਕਾਸ਼ ਦੀ ਪੋਥੀ 20:10; 2 ਪਤਰਸ 2:4; ਯਹੂਦਾਹ 1:6; ਮੱਤੀ 8:29; ਮੱਤੀ 8:31; ਲੂਕਾ 8:30-31