Thursday, November 20, 2014

ਗੜ੍ਹ ਦੀ ਤਬਾਹੀ


                                           ਬਾਈਬਲ ਦੇ ਕੁਝ ਵਚਨ ਵਿਸ਼ਾ : ਗੜ੍ਹ ਦੀ ਤਬਾਹੀ
                                                            
ਪੰਜਾਬੀ ਮਸੀਹੀ ਸੰਦੇਸ਼

ਯਸਾਯਾਹ 23:11

11 ਯਹੋਵਾਹ ਨੇ ਸਮੁੰਦਰ ਉੱਤੇ ਆਪਣਾ ਹੱਥ ਫ਼ੈਲਾ ਦਿੱਤਾ ਹੈ
    ਯਹੋਵਾਹ ਸੂਰ ਦੇ ਖਿਲਾਫ਼ ਲੜਨ ਲਈ ਰਿਆਸਤਾਂ ਇਕੱਠੀਆਂ ਕਰ ਰਿਹਾ ਹੈ।
ਆਦੇਸ਼ ਦਿੰਦਾ ਹੈ ਯਹੋਵਾਹ ਕਨਾਨ ਨੂੰ
    ਤਬਾਹ ਕਰਨ ਲਈ (ਸੂਰ ਨੂੰ) ਉਸਦੀ ਸੁਰੱਖਿਅਤ ਥਾਂ ਨੂੰ

ਯਸਾਯਾਹ 23:14

14 ਇਸ ਲਈ, ਉਦਾਸ ਹੋ ਜਾਵੋ, ਤਰਸ਼ੀਸ਼ ਦੇ ਜਹਾਜ਼ੋ
    ਤੁਹਾਡਾ ਸੁਰੱਖਿਅਤ ਟਿਕਾਣਾ (ਸੂਰ) ਹੋ ਜਾਵੇਗਾ ਤਬਾਹ

ਵਿਰਲਾਪ 2:2

ਯਹੋਵਾਹ ਨੇ ਯਾਕੂਬ ਦੇ ਘਰ ਤਬਾਹ ਕਰ ਦਿੱਤੇ
    ਉਸ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿੱਤਾ।
ਉਸ ਨੇ ਆਪਣੇ ਕਹਿਰ ਵਿੱਚ, ਯਹੂਦਾਹ ਦੀ ਧੀ 
    ਦਾ ਕਿਲਾ ਤਬਾਹ ਕਰ ਦਿੱਤਾ।
ਯਹੋਵਾਹ ਨੇ ਯਹੂਦਾਹ ਦੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ।
    ਉਸ ਨੇ ਯਹੂਦਾਹ ਦਾ ਰਾਜ ਤਬਾਹ ਕਰ ਦਿੱਤਾ

2 ਕੁਰਿੰਥੀਆਂ ਨੂੰ 10:4-5

ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸੱਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵੱਧਾਉਂਦੀ ਹੈ। ਅਤੇ ਅਸੀਂ ਹਰ ਵਿੱਚਾਰ ਨੂੰ ਫ਼ੜਦੇ ਹਾਂ ਅਤੇ ਇਸ ਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ

ਹਿਜ਼ਕੀਏਲ 19:7


ਉਸ ਨੇ ਮਹਿਲਾਂ ਉੱਤੇ ਹਮਲਾ ਕੀਤਾ
    ਉਸ ਨੇ ਸ਼ਹਿਰ ਤਬਾਹ ਕਰ ਦਿੱਤੇ।
ਉਸ ਦੇਸ ਦਾ ਹਰ ਬੰਦਾ ਇੰਨਾ ਭੈਭੀਤ ਸੀ ਕਿ
    ਉਹ ਉਸਦੀ ਦਹਾੜ ਸੁਣ ਕੇ ਬੋਲ ਨਹੀਂ ਸੱਕਦਾ ਸੀ

 

ਹੋਸ਼ੇਆ 10:14

14 ਇਸੇ ਲਈ, ਤੁਹਾਡੀਆਂ ਫ਼ੌਜਾਂ ਜੰਗ ਦਾ ਰੌਲਾ ਸੁਣਨਗੀਆਂ ਅਤੇ ਤੁਹਾਡੇ ਸਾਰੇ ਕਿਲੇ ਉਵੇਂ ਹੀ ਨਸ਼ਟ ਹੋ ਜਾਣਗੇ ਜਿਵੇਂ ਸ਼ਲਮਨ ਨੇ ਬੈਤ-ਅਰਬੇਲ ਨੂੰ ਤਬਾਹ ਕੀਤਾ ਸੀ ਯੁੱਧ ਦੇ ਦਿਨਾਂ ਦੌਰਾਨ, ਮਾਵਾਂ ਆਪਣੇ ਬੱਚਿਆਂ ਸਮੇਤ ਮਾਰੀਆਂ ਗਈਆਂ ਸਨ

 

ਆਮੋਸ 2:5

ਇਸ ਲਈ ਮੈਂ ਯਹੂਦਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਯਰੂਸ਼ਲਮ ਦੇ ਕਿਲਿਆਂ ਨੂੰ ਸਾੜ ਦੇਵੇਗੀ।

 

ਆਮੋਸ 2:2

ਇਸ ਲਈ ਮੈਂ ਮੋਆਬ ਵਿੱਚ ਅੱਗ ਸੁਰੂ ਕਰਾਂਗਾ ਅਤੇ ਉਹ ਕਰੀਯੋਬ ਦੇ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਅਤੇ ਉੱਥੇ ਭਿਅੰਕਰ ਸ਼ੋਰ ਤੇ ਤੁਰ੍ਹੀ ਦੀ ਉੱਚੀ ਆਵਾਜ਼ ਹੋਵੇਗੀ ਇੰਝ ਮੋਆਬ ਦੀ ਮੌਤ ਹੋਵੇਗੀ

 

ਆਮੋਸ 5:9

7-9 ਯਹੋਵਾਹ ਹੀ ਸਪਤਰਿਸ਼ੀ ਅਤੇ ਤਾਕਤ ਪੁੰਜ ਨੂੰ ਬਨਾਉਣ ਵਾਲਾ ਹੈ,
    ਉਹੀ ਹਨੇਰ ਨੂੰ ਦਿਨ ਅਤੇ ਦਿਨ ਨੂੰ ਰਾਤ ਉਲਬਾਉਣ ਵਾਲਾ ਹੈ
ਉਹ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ
    ਅਤੇ ਧਰਤੀ ਉੱਪਰ ਵਰ੍ਹਾਉਂਦਾ ਹੈ ਉਸਦਾ ਨਾਉਂ ਯਾਹਵੇਹ ਹੈ।
ਉਹ ਇੱਕ ਮਜ਼ਬੂਤ ਸ਼ਹਿਰ
    ਅਤੇ ਉਸ ਦੇ ਕਿਲਿਆਂ ਉੱਤੇ ਤਬਾਹੀ ਲਿਆਉਂਦਾ ਹੈ।

ਇਸਰਾਏਲੀਆਂ ਦੀਆਂ ਬਦ ਕਰਨੀਆਂ

ਤੂੰ ਚੰਗਿਆਈ ਨੂੰ ਜ਼ਹਿਰ ਬਦਲ ਦਿੱਤਾ
    ਅਤੇ ਨਿਆਂ ਨੂੰ ਖਤਮ ਕਰਕੇ ਜ਼ਮੀਨ ਤੇ ਪਟਕ ਦਿੱਤਾ ਹੈ

ਆਮੋਸ 1:4

ਇਸ ਲਈ ਮੈਂ ਹਮਾਏਲ ਦੇ ਘਰ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਨ-ਹਦਦ ਦੇ ਸਾਰੇ ਮਹਿਲਾਂ ਨੂੰ ਤਬਾਹ ਕਰ ਦੇਵੇਗੀ

 

ਆਮੋਸ 1:12

12 ਇਸ ਲਈ ਮੈਂ ਤੇਮਾਨ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਬਾਸਰਾਹ ਦੇ ਕਿਲਿਆਂ ਨੂੰ ਤਬਾਹ ਕਰ ਦੇਵੇਗੀ।

 

ਆਮੋਸ 1:7

ਇਸ ਲਈ ਮੈਂ ਅਹ੍ਹਾਜ਼ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਅੱਜ਼ਾਹ ਦੇ ਕਿਲ੍ਹਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ

 

ਆਮੋਸ 1:14

14 ਇਸੇ ਲਈ, ਮੈਂ ਰੱਬਾਹ ਦੀ ਕੰਧ ਤੋਂ ਅੱਗ ਸੁਰੂ ਕਰਾਂਗਾ ਜਿਹੜੀ ਇਸਦੇ ਕਿਲਿਆਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਦੇਸ਼ ਉੱਤੇ ਅਚਾਨਕ, ਜੰਗ ਦੇ ਸਮੇਂ ਤੁਰ੍ਹੀ ਦੀ ਆਵਾਜ਼ ਦੀ ਤਰ੍ਹਾਂ ਜਾਂ ਤੂਫ਼ਾਨ ਵਿੱਚਲੀ ਹਵਾ ਦੀ ਤਰ੍ਹਾਂ ਮੁਸੀਬਤਾਂ ਆਉਣਗੀਆਂ

 

ਆਮੋਸ 1:10

10 ਇਸ ਲਈ ਮੈਂ ਸੂਰ ਦੀ ਕੰਧ ਤੋਂ ਅੱਗ ਸ਼ੁਰੂ ਕਰਾਂਗਾ ਜਿਹੜੀ ਉੱਥੋਂ ਦੇ ਸਾਰੇ ਕਿਲ੍ਹਿਆਂ ਨੂੰ ਸਾੜ ਦੇਵੇਗੀ।




ਯਸਾਯਾਹ 23:11; ਯਸਾਯਾਹ 23:14; ਵਿਰਲਾਪ 2:2; 2 ਕੁਰਿੰਥੀਆਂ ਨੂੰ 10:4-5; ਹਿਜ਼ਕੀਏਲ 19:7; ਹੋਸ਼ੇਆ 10:14; ਆਮੋਸ 2:5; ਆਮੋਸ 2:2; ਆਮੋਸ 5:9; ਆਮੋਸ 1:4; ਆਮੋਸ 1:12; ਆਮੋਸ 1:7; ਆਮੋਸ 1:14; ਆਮੋਸ 1:10