Thursday, March 12, 2015

ਮਸੀਹ ਦੇ ਜ਼ਰੀਏ ਪਰਮੇਸ਼ੁਰ ਤੱਕ ਪਹੁੰਚ


                                  ਬਾਈਬਲ ਦੇ ਕੁਝ ਵਚਨ ਵਿਸ਼ਾ : ਮਸੀਹ ਦੇ ਜ਼ਰੀਏ ਪਰਮੇਸ਼ੁਰ ਤੱਕ ਪਹੁੰਚ
                                                      ਪੰਜਾਬੀ ਮਸੀਹੀ  ਸੰਦੇਸ਼   

ਯੂਹੰਨਾ 14:6

ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਸੱਕਦਾ

 

ਯੂਹੰਨਾ 10:9

ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ

 

ਰੋਮੀਆਂ ਨੂੰ 5:2

ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ


ਇਬਰਾਨੀਆਂ ਨੂੰ 6:19-20

19 ਸਾਨੂੰ ਇਸ ਉਮੀਦ ਦਾ ਅਧਿਕਾਰ ਹੈ। ਅਤੇ ਇਹ ਲੰਗਰ ਦੀ ਤਰ੍ਹਾਂ ਹੈ। ਇਹ ਮਜ਼ਬੂਤ ਅਤੇ ਭਰੋਸੇਯੋਗ ਹੈ ਅਤੇ ਸਾਡੇ ਆਤਮਾ ਲਈ ਸੁਰੱਖਿਆ ਹੈ। ਇਹ ਪਰਦੇ ਪਿੱਛੇ ਸਭ ਤੋਂ ਪਵਿੱਤਰ ਥਾਂ ਸਵਰਗੀ ਮੰਦਰ ਵਿੱਚ ਜਾਂਦੀ ਹੈ 20 ਯਿਸੂ ਪਹਿਲਾਂ ਹੀ ਉੱਥੇ ਪ੍ਰਵੇਸ਼ ਪਾ ਚੁੱਕਿਆ ਹੈ ਅਤੇ ਉਸ ਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ। ਯਿਸੂ ਹਮੇਸ਼ਾ ਲਈ ਮਲਕਿਸਿਦਕ ਵਾਂਗ ਇੱਕ ਸਰਦਾਰ ਜਾਜਕ ਬਣ ਗਿਆ ਹੈ

 

ਇਬਰਾਨੀਆਂ ਨੂੰ 9:12

12 ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ ਤੀਕ ਕਾਫ਼ੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਵਦੇ ਲਹੂ ਨਾਲ ਦਾਖਿਲ ਹੋਇਆ ਸੀ। ਬੱਕਰਿਆਂ ਤੇ ਜਾਂ ਵਹਿੜਕਿਆਂ ਦਾ ਲਹੂ ਲੈ ਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਆਜ਼ਾਦੀ ਲਿਆਇਆ


ਇਬਰਾਨੀਆਂ ਨੂੰ 9:3-5

ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਿਹਰੀ ਵੇਦੀ ਸੀ ਜਿਸ ਉੱਪਰ ਧੂਪ ਧੁਖਾਈ ਜਾਂਦੀ ਸੀ। ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜ੍ਹਿਆ ਹੋਇਆ ਸੀ। ਸੰਦੂਕ ਵਿੱਚ, ਉੱਥੇ ਇੱਕ ਸੁਨਿਹਰੀ ਮਰਤਬਾਨ ਵਿੱਚ ਮੰਨ ਸੀ ਅਤੇ ਹਾਰੂਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪੱਤੇ ਉੱਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ ਦਸ ਆਦੇਸ਼ ਉਕਰੇ ਹੋਏ ਸਨ ਬਕਸੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ੁਰ ਦੀ ਮਹਿਮਾ ਦਰਸ਼ਾਉਂਦੀਆਂ ਸਨ। ਉਨ੍ਹਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ-ਸਥਾਨ ਦੇ ਉੱਪਰ ਸਨ। ਪਰ ਹੁਣ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸੱਕਦੇ

 

ਇਬਰਾਨੀਆਂ ਨੂੰ 10:19-22

19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸੱਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸੱਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸਰੀਰ ਹੈ21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ

 

ਮੱਤੀ 27:51

51 ਜਦੋਂ ਯਿਸੂ ਮਰ ਗਿਆ, ਤਾਂ ਮੰਦਰ ਦਾ ਪੜਦਾ ਉੱਪਰ ਤੋਂ ਹੇਠਾਂ ਤੱਕ ਦੋ ਟੁਕੜਿਆਂ ਵਿੱਚ ਪਾਟ ਗਿਆ। ਧਰਤੀ ਕੰਬ ਗਈ ਅਤੇ ਚੱਟਾਨਾਂ ਤਿੜਕ ਗਈਆਂ ਸਨ

 

ਮਰਕੁਸ 15:38

38 ਜਦੋਂ ਯਿਸੂ ਨੇ ਪ੍ਰਾਣ ਛੱਡੇ ਤਾਂ ਮੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਦੋਫ਼ਾੜ ਹੋ ਗਿਆ

 

ਹੋਸ਼ੇਆ 6:1-2

 ਆਓ, ਆਪਾਂ ਯਹੋਵਾਹ ਵੱਲ ਮੁੜੀਏ।
    ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ।
    ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ,
    ਤੀਜੇ ਦਿਨ, ਉਹ ਸਾਨੂੰ ਉਭਾਰੇਗਾ।
    ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸੱਕਾਂਗੇ

 

ਰਸੂਲਾਂ ਦੇ ਕਰਤੱਬ 17:27

27 ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਉਸ ਨੂੰ ਖੋਜਣ। ਜੇਕਰ ਲੋਕ ਉਸ ਵਾਸਤੇ ਆਪਨੇ ਆਲੇ-ਦੁਆਲੇ ਵੇਖਦੇ ਰਹਿਣਗੇ, ਸ਼ਾਇਦ ਉਸ ਨੂੰ ਲੱਭ ਲੈਣ। ਪਰ ਉਹ ਸਾਡੇ ਵਿੱਚੋਂ ਕਿਲੇ ਕੋਲੋਂ ਦੂਰ ਨਹੀਂ ਹੈ

 

2 ਕੁਰਿੰਥੀਆਂ ਨੂੰ 4:14

14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਜਿਵਾਲੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸ ਦੇ ਸਨਮੁੱਖ ਖੜ੍ਹੇ ਹੋਵਾਂਗੇ

 

ਯਾਕੂਬ 4:8

ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ

 

ਰੋਮੀਆਂ ਨੂੰ 5:1-2

ਜੇਕਰ ਅਸੀਂ ਆਪਣੀ ਨਿਹਚਾ ਕਾਰਣ ਧਰਮੀ ਬਣਾਏ ਗਏ ਹਾਂ, ਤਾਂ ਸਾਡੀ ਆਪਣੇ ਪ੍ਰਭੂ, ਯਿਸੂ ਮਸੀਹ, ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਹੈ। ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ

 

ਅਫ਼ਸੀਆਂ ਨੂੰ 2:18

18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ

 

ਅਫ਼ਸੀਆਂ ਨੂੰ 3:12

12 ਮਸੀਹ ਵਿੱਚ, ਅਸੀਂ ਅਜ਼ਾਦੀ ਨਾਲ ਪਰਮੇਸ਼ੁਰ ਸਾਹਮਣੇ ਨਿਰਭੈ ਹੋਕੇ ਸੱਕਦੇ ਹਾਂ। ਇਹ ਗੱਲ ਅਸੀਂ ਮਸੀਹ ਵਿੱਚ ਆਪਣੇ ਵਿਸ਼ਵਾਸ ਰਾਹੀਂ ਕਰ ਸੱਕਦੇ ਹਾਂ

 

 

ਇਬਰਾਨੀਆਂ ਨੂੰ 4:14-16

14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ। 15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ 16 ਯਿਸੂ ਦੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਆਉਣ ਲਈ ਸੁਤੰਤਰ ਹਾਂ। ਉੱਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ

 

ਇਬਰਾਨੀਆਂ ਨੂੰ 7:23-25

23 ਅਤੇ, ਜਦੋਂ ਉਨ੍ਹਾਂ ਹੋਰਨਾਂ ਜਾਜਕਾਂ ਵਿੱਚੋਂ ਕੋਈ ਮਰ ਜਾਂਦਾ ਸੀ ਤਾਂ ਉਹ ਜਾਜਕ ਬਣਿਆ ਨਹੀਂ ਸੀ ਰਹਿ ਸੱਕਦਾ। ਇਸ ਲਈ ਉਹੋ ਜਿਹੇ ਅਨੇਕਾਂ ਜਾਜਕ ਸਨ 24 ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ 25 ਇਸ ਲਈ ਮਸੀਹ ਉਨ੍ਹਾਂ ਲੋਕਾਂ ਨੂੰ ਮੁਕਤੀ ਦੇ ਸੱਕਦਾ ਹੈ ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਵੱਲ ਆਉਂਦੇ ਹਨ। ਮਸੀਹ ਸਦੀਵ ਕਾਲ ਲਈ ਅਜਿਹਾ ਕਰ ਸੱਕਦਾ ਹੈ ਕਿਉਂਕਿ ਉਹ ਸਦਾ ਜਿਉਂਦਾ ਹੈ, ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਜਦੋਂ ਉਹ ਪਰਮੇਸ਼ੁਰ ਦੇ ਸਨਮੁੱਖ ਆਉਂਦੇ ਹਨ

 

ਇਬਰਾਨੀਆਂ ਨੂੰ 2:17

17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣਾ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸੱਕੇ

 

ਇਬਰਾਨੀਆਂ ਨੂੰ 7:18-19

18 ਪੁਰਾਣਾ ਨੇਮ (ਸ਼ਰ੍ਹਾ) ਹੁਣ ਅੰਤ ਤੇ ਆਣ ਪੁੱਜਿਆ ਹੈ ਕਿਉਂ ਕਿ ਇਹ ਕਮਜ਼ੋਰ ਤੇ ਵਿਅਰਥ ਸੀ 19 ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸੱਕਦੀ ਸੀ। ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ। ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸੱਕਦੇ ਹਾਂ

 

ਇਬਰਾਨੀਆਂ ਨੂੰ 10:10-12

10 ਯਿਸੂ ਮਸੀਹ ਨੇ ਉਹੀ ਗ਼ੱਲਾਂ ਕੀਤੀਆਂ ਜਿਹੜੀਆਂ ਪਰਮੇਸ਼ੁਰ ਉਸਤੋਂ ਕਰਵਾਉਣੀਆਂ ਚਾਹੁੰਦਾ ਸੀ। ਇਸ ਕਾਰਣ, ਅਸੀਂ ਮਸੀਹ ਦੇ ਸਰੀਰ ਦੀ ਬਲੀ ਦੁਆਰਾ ਪਵਿੱਤਰ ਬਣਾਏ ਗਏ ਹਾਂ। ਮਸੀਹ ਨੇ ਇੱਕ ਵਾਰੀ ਬਲੀ ਦਿੱਤੀ ਜਿਹੜੀ ਸਦਾ ਲਈ ਕਾਫ਼ੀ ਹੈ

11 ਹਰ ਰੋਜ਼, ਜਾਜਕ ਖਲੋ ਕੇ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਅਤੇ ਉਹੀ ਬਲੀਆਂ ਬਾਰ-ਬਾਰ ਭੇਂਟ ਕਰਦੇ ਹਨ। ਪਰ ਉਹ ਬਲੀਆਂ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਕਰ ਸੱਕਦੀਆਂ 12 ਪਰ ਮਸੀਹ ਨੇ ਪਾਪਾਂ ਲਈ ਸਿਰਫ਼ ਇੱਕ ਹੀ ਬਲੀ ਚੜ੍ਹਾਈ ਅਤੇ ਉਹ ਸਰਬ ਸਮੇਂ ਲਈ ਕਾਫ਼ੀ ਹੈ। ਫ਼ੇਰ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ

 

ਇਬਰਾਨੀਆਂ ਨੂੰ 12:18-24

18 ਤੁਸੀਂ ਇੱਕ ਨਵੀਂ ਥਾਂ ਤੇ ਆਏ ਹੋ। ਇਹ ਸਥਾਨ ਉਸ ਪਹਾੜ ਵਰਗੀ ਨਹੀਂ ਜਿੱਥੇ ਇਜ਼੍ਰਾਏਲ ਦੇ ਲੋਕ ਆਏ ਸਨ। ਤੁਸੀਂ ਉਸ ਪਹਾੜ ਤੇ ਨਹੀਂ ਆਏ ਹੋ ਜਿਸ ਨੂੰ ਤੁਸੀਂ ਛੂਹ ਸੱਕਦੇ ਹੋ ਅਤੇ ਉਸਤੇ ਜਿਹੜਾ ਅੱਗ ਨਾਲ ਬਲ ਰਿਹਾ ਹੈ। ਤੁਸੀਂ ਉਸ ਸਥਾਨ ਤੇ ਨਹੀਂ ਆਏ ਹੋ ਜਿੱਥੇ ਅੰਧਕਾਰ, ਉਦਾਸੀ ਅਤੇ ਤੁਫ਼ਾਨ ਹਨ 19 ਉੱਥੇ ਕੋਈ ਤੁਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ 20 ਉਹ ਇਸ ਆਦੇਸ਼ ਨੂੰ ਸੁਣਨਾ ਬਰਦਾਸ਼ਤ ਨਾ ਕਰ ਸੱਕੇ; “ਜੇ ਕੋਈ ਵੀ ਚੀਜ਼, ਇੱਕ ਜਾਨਵਰ ਵੀ, ਇਸ ਪਹਾੜ ਨੂੰ ਛੂੰਹਦਾ ਹੈ ਇਹ ਪੱਥਰਾਂ ਨਾਲ ਮਾਰਿਆ ਜਾਣਾ ਚਾਹੀਦਾ। [a] 21 ਜਿਹੜੀਆਂ ਗੱਲਾਂ ਉਨ੍ਹਾਂ ਲੋਕਾਂ ਨੇ ਦੇਖੀਆਂ ਇੰਨੀਆਂ ਭਿਆਨਕ ਸਨ ਕਿ ਮੂਸਾ ਨੇ ਆਖਿਆ ਸੀ, “ਮੈਂ ਡਰ ਨਾਲ ਕੰਬ ਰਿਹਾ ਹਾਂ। [b]

22 ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉਹ ਸੀਯੋਨ ਪਹਾੜ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕੱਠ ਦੀ ਜਗ਼੍ਹਾ ਤੇ ਆਏ ਹੋ 23 ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹੜਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ 24 ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈ ਕੇ ਆਇਆ ਹੈ। ਤੁਸੀਂ ਉਸ ਛਿੜਕੇ ਹੋਏ ਲਹੂ ਕੋਲ ਆਏ ਹੋ ਜਿਹੜਾ ਸਾਨੂੰ ਹਾਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ



ਇਬਰਾਨੀਆਂ ਨੂੰ 9:3-5; ਇਬਰਾਨੀਆਂ ਨੂੰ 9:12; ਇਬਰਾਨੀਆਂ ਨੂੰ 10:19-22; ਮੱਤੀ 27:51; ਮਰਕੁਸ 15:38; ਇਬਰਾਨੀਆਂ ਨੂੰ 6:19-20; ਹੋਸ਼ੇਆ 6:1-2; ਰਸੂਲਾਂ ਦੇ ਕਰਤੱਬ 17:27; 2 ਕੁਰਿੰਥੀਆਂ ਨੂੰ 4:14; ਯਾਕੂਬ 4:8; ਰੋਮੀਆਂ ਨੂੰ 5:1-2; ਅਫ਼ਸੀਆਂ ਨੂੰ 2:18; ਅਫ਼ਸੀਆਂ ਨੂੰ 3:12; ਯੂਹੰਨਾ 10:9; ਯੂਹੰਨਾ 14:6; ਰੋਮੀਆਂ ਨੂੰ 5:2; ਇਬਰਾਨੀਆਂ ਨੂੰ 4:14-16; ਇਬਰਾਨੀਆਂ ਨੂੰ 7:23-25; ਇਬਰਾਨੀਆਂ ਨੂੰ 2:17; ਇਬਰਾਨੀਆਂ ਨੂੰ 7:18-19; ਇਬਰਾਨੀਆਂ ਨੂੰ 10:10-12; ਇਬਰਾਨੀਆਂ ਨੂੰ 12:18-24 

No comments:

Post a Comment

Note: Only a member of this blog may post a comment.