Thursday, March 12, 2015

ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲਿਆਂ ਦੇ ਨਤੀਜੇ


                         ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਤੋਂ ਮੂੰਹ ਮੋੜਨ ਵਾਲਿਆਂ ਦੇ ਨਤੀਜੇ
                                                      ਪੰਜਾਬੀ ਮਸੀਹੀ ਸੰਦੇਸ਼ 


ਕੂਚ 32:1

 ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕੱਠੇ ਹੋ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।

 

ਕੂਚ 32:8

ਉਹ ਬਹੁਤ ਛੇਤੀ ਉਹ ਗੱਲਾਂ ਕਰਨ ਤੋਂ ਪਿੱਛੇ ਹਟ ਗਏ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਪਿਘਲੇ ਹੋਏ ਸੋਨੇ ਦਾ ਵੱਛਾ ਬਣਾਇਆ। ਉਸ ਵਛੇ ਦੀ ਉਪਾਸਨਾ ਕਰ ਰਹੇ ਹਨ ਅਤੇ ਉਸ ਨੂੰ ਬਲੀਆਂ ਚੜ੍ਹਾ ਰਹੇ ਹਨ। ਲੋਕਾਂ ਨੇ ਆਖਿਆ ਹੈ, ‘ਇਸਰਾਏਲ, ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਏ।

 

1 ਸਮੂਏਲ 15:11

11 ਯਹੋਵਾਹ ਨੇ ਕਿਹਾ, “ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸ ਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ

 

1 ਰਾਜਿਆਂ 11:4

ਜਦੋਂ ਸੁਲੇਮਾਨ ਬੁੱਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ

 

2 ਇਤਹਾਸ 25:2

ਅਮਸਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ। ਪਰ ਉਹ ਉਨ੍ਹਾਂ ਕੰਮਾਂ ਨੂੰ ਆਪਣੇ ਤਹਿ ਦਿਲੋਂ ਨਾ ਕਰ ਸੱਕਿਆ

 

2 ਇਤਹਾਸ 25:14

14 ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਨਾਲ ਲੈਂਦਾ ਆਇਆ ਅਤੇ ਉਨ੍ਹਾਂ ਦੇਵਤਿਆਂ ਦੀ ਉਸ ਨੇ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਅਤੇ ਉਨ੍ਹਾਂ ਅੱਗੇ ਧੂਪ ਅਗਰਬਤੀ ਜਗਾਉਂਦਾ

 

ਜ਼ਬੂਰ 78:57

57 ਇਸਰਾਏਲ ਦੇ ਲੋਕ ਪਰਮੇਸ਼ੁਰ ਕੋਲੋਂ ਬੇਮੁੱਖ ਹੋ ਗਏ
    ਉਹ ਉਸ ਦੇ ਖਿਲਾਫ਼ ਹੋ ਗਏ ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।
    ਉਨ੍ਹਾਂ ਬੈਮਰੂਗ ਵਾਂਗ ਦਿਸ਼ਾਵਾਂ ਬਦਲ ਲਈਆਂ

 

ਹੋਸ਼ੇਆ 6:4

ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ?
     ਯਹੂਦਾਹ! ਮੈਂ ਤੇਰੇ ਨਾਲ ਕੀ ਕਰਾਂ?
ਤੇਰੀ ਵਫ਼ਾਦਾਰੀ ਸਵੇਰ ਦੀ ਧੁੰਦ ਵਾਂਗ ਹੈ
    ਤੇਰੀ ਵਫਾਦਾਰੀ ਉਸ ਤਰੇਲ ਵਾਂਗ ਹੈ ਜਿਹੜੀ ਸਵੇਰ ਸਾਰ ਹੀ ਅਲੋਪ ਹੋ ਜਾਂਦੀ ਹੈ

 

ਸਫ਼ਨਯਾਹ 1:6

ਕੁਝ ਲੋਕ ਯਹੋਵਾਹ ਵੱਲੋਂ ਮੂੰਹ ਮੋੜ ਗਏ ਤੇ ਉਨ੍ਹਾਂ ਮੇਰੇ ਤੋਂ ਮਦਦ ਮੰਗਣੀ ਬੰਦ ਕਰ ਦਿੱਤੀ। ਜਿਨ੍ਹਾਂ ਨੇ ਆਪਣਾ ਰੁੱਖ ਮੋੜ ਲਿਆ ਉਨ੍ਹਾਂ ਨੂੰ ਮੈਂ ਉਸ ਥਾਂ ਤੋਂ ਹਟਾ ਦੇਵਾਂਗਾ।

 

ਲੂਕਾ 8:13

13 ਜਿਹੜੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜੜ੍ਹਾਂ ਨਹੀਂ ਫ਼ੜਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ

 

ਲੂਕਾ 11:24

24 ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁੱਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲੱਭਦਾ ਫ਼ਿਰਦਾ ਹੈ। ਪਰ ਜਦੋਂ ਉਸ ਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲੱਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਜਾ ਰਿਹਾ ਹਾਂ।

 

ਲੂਕਾ 11:25

25 ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸੱਜਿਆ ਸਵਰਿਆ ਵੇਖਦਾ ਹੈ

 

ਲੂਕਾ 11:26

26 ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹੜੇ ਉਸ ਨਾਲੋਂ ਵੀ ਵੱਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧ ਭੈੜੀ ਹੋ ਜਾਂਦੀ ਹੈ।

 

ਯੂਹੰਨਾ 6:63

63 ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ

 

ਯੂਹੰਨਾ 6:64

64 ਪਰ ਤੁਹਾਡੇ ਵਿੱਚੋਂ ਕੁਝ ਯਕੀਨ ਨਹੀਂ ਕਰਦੇ।ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਮੁੜ ਪਵੇਗਾ

 

ਯੂਹੰਨਾ 6:66

66 ਇਸੇ ਕਾਰਣ, ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸਦਾ ਅਨੁਸਰਣ ਨਾ ਕੀਤਾ

 

2 ਤਿਮੋਥਿਉਸ ਨੂੰ 4:10

10 ਦੇਮਾਸ ਨੇ ਮੈਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੇ ਇਸ ਦੁਨੀਆਂ ਨੂੰ ਬਹੁਤ ਪਿਆਰ ਕੀਤਾ। ਉਹ ਥੱਸਲੁਨੀਕਿਯਾ ਚੱਲਾ ਗਿਆ। ਕਰੇਸੱਕੇਸ ਗਲਾਤਿਯਾ ਅਤੇ ਤੀਤੁਸ ਦਲਮਾਤੀਯਾ ਚੱਲਾ ਗਿਆ

 

1 ਤਿਮੋਥਿਉਸ ਨੂੰ 5:15

15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ

 

ਪਰਕਾਸ਼ ਦੀ ਪੋਥੀ 2:5

ਇਸ ਲਈ ਚੇਤੇ ਕਰੋ ਕਿ ਪਤਨ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਆਪਣੇ ਦਿਲਾਂ ਨੂੰ ਬਦਲੋ ਅਤੇ ਉਹੀ ਗੱਲਾਂ ਕਰੋ ਜਿਹੜੀਆਂ ਤੁਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲੋਂਗੇ ਤਾਂ ਮੈਂ ਤੁਹਾਡੇ ਪਾਸ ਆਵਾਂਗਾ। ਮੈਂ ਤੁਹਾਡਾ ਸ਼ਮਾਦਾਨ ਤੁਹਾਡੇ ਪਾਸੋਂ ਲੈ ਜਾਵਾਂਗਾ

 

ਨਿਆਂਈਆਂ ਦੀ ਪੋਥੀ 10:16

16 ਫ਼ੇਰ ਇਸਰਾਏਲ ਦੇ ਲੋਕਾਂ ਨੇ ਵਿਦੇਸ਼ੀ ਦੇਵਤਿਆਂ ਨੂੰ ਪਰ੍ਹਾਂ ਸੁੱਟ ਦਿੱਤਾ ਅਤੇ ਇੱਕ ਵਾਰੇ ਫ਼ੇਰ ਯਹੋਵਾਹ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਯਹੋਵਾਹ ਹੋਰ ਵੱਧੇਰੇ ਇਸਰਾਏਲ ਦੇ ਦੁੱਖਾਂ ਨੂੰ ਵੇਖਕੇ ਨਾ ਸਹਾਰ ਸੱਕਿਆ

 

ਰੂਥ 1:15

15 ਨਾਓਮੀ ਨੇ ਆਖਿਆ, “ਦੇਖ ਤੇਰੀ ਜਿਠਾਣੀ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਵਾਪਸ ਚਲੀ ਗਈ ਹੈ। ਇਸ ਲਈ ਤੈਨੂੰ ਵੀ ਇਵੇਂ ਹੀ ਕਰਨਾ ਚਾਹੀਦਾ ਹੈ।

 

1 ਸਮੂਏਲ 3:13

13 ਇਹ ਮੈਂ ਇਸ ਲਈ ਕਰਾਂਗਾ ਕਿਉਂਕਿ ਏਲੀ ਜਾਣਦਾ ਸੀ ਕਿ ਉਸ ਦੇ ਪੁੱਤਰ ਪਰਮੇਸ਼ੁਰ ਨੂੰ ਬੁਰਾ ਭਲਾ ਕਹਿ ਰਹੇ ਸਨ ਅਤੇ ਮੰਦੇ ਕਰਮ ਕਰ ਰਹੇ ਸਨ। ਅਤੇ ਏਲੀ ਉਨ੍ਹਾਂ ਉੱਤੇ ਕਾਬੂ ਨਾ ਪਾ ਸੱਕਿਆ

 

ਪਰਕਾਸ਼ ਦੀ ਪੋਥੀ 2:4

ਪਰ ਮੈਨੂੰ ਤੁਹਾਡੇ ਬਾਰੇ ਇਹ ਸ਼ਿਕਾਇਤ ਹੈ; ਤੁਸੀਂ ਉਹ ਪਿਆਰ ਛੱਡ ਦਿੱਤਾ ਹੈ ਜਿਹੜਾ ਸ਼ੁਰੂ ਵਿੱਚ ਸੀ

 

2 ਪਤਰਸ 2:21

21 ਹਾਂ, ਇਹ ਚੰਗਾ ਹੁੰਦਾ ਜੇ ਉਹ ਸਹੀ ਰਾਹ ਨੂੰ ਜਾਨਣ ਦੀ ਬਜਾਏ ਇਸ ਨੂੰ ਨਾ ਹੀ ਜਾਣਦੇ ਅਤੇ ਫ਼ੇਰ ਉਸ ਪਵਿੱਤਰ ਹੁਕਮ ਤੋਂ ਮੁੜ ਜਾਂਦੇ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ






ਕੂਚ 32:1; ਕੂਚ 32:8; 1 ਸਮੂਏਲ 15:11; 1 ਰਾਜਿਆਂ 11:4; 2 ਇਤਹਾਸ 25:2; 2 ਇਤਹਾਸ 25:14; ਜ਼ਬੂਰ 78:57; ਹੋਸ਼ੇਆ 6:4; ਸਫ਼ਨਯਾਹ 1:6; ਲੂਕਾ 8:13; ਲੂਕਾ 11:24; ਲੂਕਾ 11:25; ਲੂਕਾ 11:26; ਯੂਹੰਨਾ 6:63; ਯੂਹੰਨਾ 6:64; ਯੂਹੰਨਾ 6:66; 2 ਤਿਮੋਥਿਉਸ ਨੂੰ 4:10; 1 ਤਿਮੋਥਿਉਸ ਨੂੰ 5:15; ਪਰਕਾਸ਼ ਦੀ ਪੋਥੀ 2:5; ਨਿਆਂਈਆਂ ਦੀ ਪੋਥੀ 10:16; ਰੂਥ 1:15; 1 ਸਮੂਏਲ 3:13; ਪਰਕਾਸ਼ ਦੀ ਪੋਥੀ 2:4; 2 ਪਤਰਸ 2:21