Thursday, March 12, 2015

ਦੌਲਤ ਦੇ ਖ਼ਤਰੇ


                                          ਬਾਈਬਲ ਦੇ ਕੁਝ ਵਚਨ ਵਿਸ਼ਾ : ਦੌਲਤ ਦੇ ਖ਼ਤਰੇ
                                                        ਪੰਜਾਬੀ ਮਸੀਹੀ ਸੰਦੇਸ਼   


1 ਤਿਮੋਥਿਉਸ ਨੂੰ 6:10

10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ

 

ਕਹਾਉਤਾਂ 11:28

28 ਜਿਹੜਾ ਬੰਦਾ ਆਪਣੀ ਦੌਲਤ ਉੱਤੇ ਨਿਰਭਰ ਕਰਦਾ ਹੈ ਡਿੱਗ ਪਵੇਗਾ। ਪਰ ਧਰਮੀ ਲੋਕ ਨਵੀਂ ਕਰੁੰਬਲ ਵਾਂਗ ਹਰੇ ਰਹਿਣਗੇ

 

ਕਹਾਉਤਾਂ 23:4

ਅਮੀਰ ਬਣਨ ਦੀ ਕੋਸ਼ਿਸ਼ ਵਿੱਚ ਆਪਣੇ-ਆਪ ਨੂੰ ਸੱਖਣਾ ਨਾ ਕਰੋ। ਕੁਝ ਸੂਝ ਰੱਖੋ ਕਿ ਕਦੋਂ ਰੁਕਣਾ ਹੈ

 

ਯਹੋਸ਼ੁਆ 7:11

11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸ ਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ

 

1 ਤਿਮੋਥਿਉਸ ਨੂੰ 3:3

ਉਸ ਨੂੰ ਬਹੁਤੀ ਸ਼ਰਾਬ ਨਹੀਂ ਪੀਣੀ ਚਾਹੀਦੀ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ

 

ਮੱਤੀ 6:24

24 ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ

 

ਲੂਕਾ 16:13

13 ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।

 

ਮੱਤੀ 4:9-10

ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।

10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,

ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ
    ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।

 

ਯਾਕੂਬ 4:4

ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ

 

ਮੱਤੀ 13:22

22 ਜਿਹੜਾ ਬੀਜ ਕੰਡਿਆਲੀਆਂ ਤੇ ਡਿੱਗਿਆ, ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਹੈ ਪਰ ਇਸ ਜਿੰਦਗੀ ਦੀ ਚਿੰਤਾ ਅਤੇ ਧਨ ਦਾ ਮਾਇਆ ਜਾਲ ਉਸ ਉਪਦੇਸ਼ ਦੇ ਵੱਧਣ ਵਿੱਚ ਵਿਘਨ ਪਾ ਦਿੰਦਾ ਹੈ। ਤਾਂ ਉਹ ਕੋਈ ਫ਼ਲ ਪੈਦਾ ਨਹੀਂ ਕਰ ਸੱਕਦਾ

 

ਮਰਕੁਸ 4:19

19 ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ

 

ਲੂਕਾ 8:14

14 ਅਤੇ ਜਿਹੜੇ ਬੀਜ ਕੰਡਿਆਂ ਵਿੱਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸ ਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁੱਖ ਚੈਨ ਉਨ੍ਹਾਂ ਨੂੰ ਵੱਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਦਿੰਦੇ

 

ਮੱਤੀ 19:21-22

21 ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।

22 ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚੱਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ

 

ਮਰਕੁਸ 10:21-22

21 ਯਿਸੂ ਨੇ ਉਸ ਵੱਲ ਪਿਆਰ ਨਾਲ ਵੇਖਿਆ ਅਤੇ ਕਿਹਾ, “ਅਜੇ ਵੀ ਤੇਰੇ ਲਈ ਇੱਕ ਚੀਜ਼ ਕਰਨੀ ਬਾਕੀ ਹੈ। ਉਹ ਇਹ ਕਿ ਜੋ ਕੁਝ ਵੀ ਤੇਰੇ ਕੋਲ ਹੈ ਸਭ ਕੁਝ ਵੇਚਦੇ। ਇਹ ਸਾਰਾ ਧਨ ਤੂੰ ਗਰੀਬਾਂ ਵਿੱਚ ਵੰਡਦੇ ਤਾਂ ਤੈਨੂੰ ਸਵਰਗ ਵਿੱਚ ਇਸਦਾ ਫ਼ਲ ਮਿਲੇਗਾ ਅਤੇ ਫ਼ੇਰ ਆਕੇ ਤੂੰ ਮੇਰੇ ਪਿੱਛੇ ਹੋ ਤੁਰ।

22 ਪਰ ਉਹ ਆਦਮੀ ਬਹੁਤ ਨਿਰਾਸ਼ ਹੋਇਆ ਅਤੇ ਉਦਾਸੀ ਨਾਲ ਉੱਥੋਂ ਚੱਲਾ ਗਿਆ ਕਿਉਂਕਿ ਉਹ ਬਹੁਤ ਧਨਵਾਨ ਸੀ

 

ਲੂਕਾ 18:22-23

22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸ ਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਤੇ ਮੇਰੇ ਪਿੱਛੇ-ਪਿੱਛੇ ਚੱਲ। 23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ

 

1 ਤਿਮੋਥਿਉਸ ਨੂੰ 6:17

17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ

 

ਅੱਯੂਬ 31:24-28

24 ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ
    ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ।
    ਮੈਂ ਕਦੇ ਵੀ ਸ਼ੁੱਧ ਸੋਨੇ ਨੂੰ ਨਹੀਂ ਆਖਿਆ, ‘ਤੂੰ ਹੀ ਮੇਰੀ ਉਮੀਦ ਹੈਂ।
25 ਮੈਂ ਅਮੀਰ ਰਿਹਾ ਹਾਂ
    ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ।
ਮੈਂ ਬਹੁਤ ਧਨ ਕਮਾਇਆ ਹੈ।
    ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ।
26 ਮੈਂ ਕਦੇ ਵੀ ਚਮਕੀਲੇ ਸੂਰਜ ਦੀ ਜਾਂ
    ਖੂਬਸੂਰਤ ਚੰਨ ਦੀ ਉਪਾਸਨਾ ਨਹੀਂ ਕੀਤੀ।
27 ਮੈਂ ਇੰਨਾ ਮੂਰਖ ਨਹੀਂ ਸਾਂ ਕਿ
    ਮੈਂ ਕਦੇ ਵੀ ਸੂਰਜ ਤੇ ਚੰਨ ਦੀ ਉਪਾਸਨਾ ਕਰਦਾ।
28 ਇਹ ਵੀ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ
    ਜੇ ਮੈਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕੀਤੀ ਹੁੰਦੀ ਤਾਂ ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਬੇਵਫਾਈ ਕੀਤੀ ਹੁੰਦੀ

ਜ਼ਬੂਰ 52:6-7

ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
    ਅਤੇ ਉਸਦਾ ਆਦਰ ਕਰਨਾ ਸਿੱਖਣਗੇ।
    ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ
    ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।

 

 

ਯਿਰਮਿਯਾਹ 49:4

ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ
    ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ।
ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ।
    ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।

ਹਿਜ਼ਕੀਏਲ 28:5

ਆਪਣੀ ਮਹਾਨ ਸਿਆਣਪ
    ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ।
ਅਤੇ ਹੁਣ ਤੂੰ ਗੁਮਾਨੀ ਹੈਂ
    ਉਨ੍ਹਾਂ ਦੌਲਤਾਂ ਕਾਰਣ

 

ਜ਼ਬੂਰ 62:10

10 ਚੀਜ਼ਾਂ ਹਾਸਲ ਕਰਨ ਲਈ ਜ਼ੋਰੋ ਜ਼ੋਰੀ ਸ਼ਕਤੀ ਉੱਤੇ ਵਿਸ਼ਵਾਸ ਨਾ ਕਰੋ
    ਇਹ ਨਾ ਸੋਚੋ ਕਿ ਕੋਈ ਚੀਜ਼ ਚੁਰਾਉਣ ਵਿੱਚ ਤੁਹਾਨੂੰ ਕੋਈ ਲਾਭ ਹੋਵੇਗਾ।
ਅਤੇ ਜੇਕਰ ਤੁਸੀਂ ਅਮੀਰ ਹੋ ਜਾਂਦੇ ਹੋ,
    ਅਮੀਰੀ ਉੱਤੇ ਆਪਣੀ ਸਹਾਇਤਾ ਲਈ ਵਿਸ਼ਵਾਸ ਨਾ ਕਰੋ

ਕਹਾਉਤਾਂ 18:23

23 ਗਰੀਬ ਆਦਮੀ ਸਹਾਇਤਾ ਲਈ ਬੇਨਤੀ ਕਰੇਗਾ ਪਰ ਅਮੀਰ ਆਦਮੀ ਜਦੋਂ ਉਸਦਾ ਜਵਾਬ ਦਿੰਦਾ ਤਾਂ ਕੁਰੱਖਤ ਹੁੰਦਾ ਹੈ

 

ਕਹਾਉਤਾਂ 28:11

11 ਅਮੀਰ ਆਦਮੀ ਆਪਣੀ ਨਿਗਾਹ ਵਿੱਚ ਸਿਆਣਾ ਹੋ ਸੱਕਦਾ, ਪਰ ਗਰੀਬ ਜੋ ਕਿ ਸਿਆਣਾ ਹੋਵੇ ਸਿੱਧਾ ਉਸ ਰਾਹੀਂ ਵੇਖ ਸੱਕਦਾ ਹੈ

 

ਹੋਸ਼ੇਆ 12:8

ਅਫ਼ਰਾਈਮ ਨੇ ਕਿਹਾ, ‘ਮੈਂ ਅਮੀਰ ਹਾਂ। ਮੈਂ ਅਸਲੀ ਅਮੀਰੀ ਪਾਈ ਹੈ। ਕੋਈ ਵੀ ਵਿਅਕਤੀ ਮੇਰੀਆਂ ਕੀਤੀਆਂ ਸਾਰੀਆਂ ਗੱਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਲੱਭ ਸੱਕੇਗਾ ਜਿਸ ਨੂੰ ਪਾਪ ਕਿਹਾ ਜਾ ਸੱਕੇ।

 

ਅੱਯੂਬ 20:17-20

17 ਫ਼ੇਰ ਬੁਰਾ ਆਦਮੀ ਸ਼ਹਿਦ ਅਤੇ
    ਘਿਉ ਦੇ ਵਗਦੇ ਦਰਿਆਵਾਂ ਨੂੰ ਵੇਖਣਾ ਨਹੀਂ ਮਾਣੇਗਾ।
18 ਬਦ ਆਦਮੀ ਨੂੰ ਆਪਣੇ ਮੁਨਾਫ਼ਿਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ
    ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ।
19 ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ
    ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ।
    ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ
20 ਬੁਰਾ ਆਦਮੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ
    ਉਸ ਨੂੰ ਉਸ ਦੀ ਦੌਲਤ ਬਚਾ ਨਹੀਂ ਸੱਕਦੀ

 

ਕਹਾਉਤਾਂ 15:6

ਇੱਕ ਧਰਮੀ ਵਿਅਕਤੀ ਸਭ ਕੁਝ ਵਿੱਚ ਅਮੀਰ ਹੁੰਦਾ ਹੈ, ਪਰ ਇੱਕ ਬਦ ਆਦਮੀ ਦਾ ਧੰਨ ਉਸ ਲਈ ਮੁਸੀਬਤਾਂ ਲਿਆਉਂਦਾ ਹੈ

 

ਕਹਾਉਤਾਂ 30:8-9

ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁੰਦਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ

 

ਬਿਵਸਥਾ ਸਾਰ 8:10-14

10 ਤੁਸੀਂ ਜਿੰਨਾ ਚਾਹੋਂਗੇ ਓਨਾ ਖਾਵੋਂਗੇ। ਫ਼ੇਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਤੁਹਾਨੂੰ ਇੰਨੀ ਚੰਗੀ ਜ਼ਮੀਨ ਦੇਣ ਲਈ ਉਸਤਤਿ ਕਰੋਂਗੇ

ਯਹੋਵਾਹ ਦੀ ਕਰਨੀ ਨੂੰ ਨਾ ਭੁੱਲੋ

11 ਧਿਆਨ ਰੱਖਣਾ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭੁੱਲ ਨਾ ਜਾਣਾ! ਉਨ੍ਹਾ ਹੁਕਮਾਂ, ਕਾਨੂੰਨਾ ਅਤੇ ਬਿਧੀਆਂ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। 12 ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ 13 ਤੁਹਾਡੀਆਂ ਗਾਵਾਂ, ਭੇਡਾਂ ਅਤੇ ਬੱਕਰੀਆਂ ਬਹੁਤ ਵੱਧਣ ਫ਼ੁੱਲਣਗੀਆਂ। ਤੁਹਾਨੂੰ ਕਾਫ਼ੀ ਸੋਨਾ ਅਤੇ ਚਾਂਦੀ ਮਿਲੇਗੀ। ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ! 14 ਜਦੋਂ ਅਜਿਹਾ ਵਾਪਰੇਗਾ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਮਾਨੀ ਨਾ ਬਣੋ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਹੀਂ ਭੁੱਲਣਾ ਚਾਹੀਦਾ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਯਹੋਵਾਹ ਨੇ ਤੁਹਾਨੂੰ ਅਜ਼ਾਦ ਬਣਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲਿਆਂਦਾ

 

ਬਿਵਸਥਾ ਸਾਰ 32:15

15 ਹਰ ਯਸ਼ੁਰੂਨ ਮੋਟਾ ਹੋ ਗਿਆ ਸੀ ਅਤੇ ਝੋਟੇ ਵਾਂਗ ਛੜਾਂ ਮਾਰਦਾ ਸੀ
    (ਹਾਂ, ਤੈਨੂੰ ਬਹੁਤ ਜ਼ਿਆਦਾ ਖੁਰਾਕ ਮਿਲੀ ਸੀ, ਤੂੰ ਮੋਟਾ ਅਤੇ ਭਾਰਾ ਹੋ ਗਿਆ ਸੀ।)
ਪਰ ਉਸ ਨੇ ਉਸ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸਨੇ ਉਸ ਨੂੰ ਸਾਜਿਆ
    ਅਤੇ ਉਸ ਚੱਟਾਨ ਕੋਲੋਂ ਭੱਜ ਗਿਆ ਜਿਸਨੇ ਉਸ ਨੂੰ ਬਚਾਇਆ ਸੀ

ਨਹਮਯਾਹ 9:25-26

25 ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ
    ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ
ਅਤੇ ਸਜੇ-ਸਜਾਏ ਘਰ ਮਿਲ ਗਏ।
    ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ।
ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼,
    ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ।
ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ
    ਅਤੇ ਉਹ ਮੋਟੇ ਹੋਦੇ ਗਏ ਸਨ।
ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
26 ਅਤੇ ਫ਼ੇਰ ਉਨ੍ਹਾਂ ਨੇ ਅਵਗਿਆ ਕੀਤੀ
    ਅਤੇ ਤੇਰੇ ਖਿਲਾਫ਼ ਵਿਦ੍ਰੋਹ ਕੀਤਾ।
    ਉਨ੍ਹਾਂ ਨੇ ਆਪਣੀਆਂ ਪਿੱਠਾ ਪਿੱਛੇ ਤੇਰੀ ਬਿਵਸਬਾ ਨੂੰ ਸੁੱਟ ਦਿੱਤਾ।
ਉਨ੍ਹਾਂ ਨੇ ਤੇਰੀਆਂ ਸਿੱਖੀਆਂ ਨੂੰ ਅਣਦੇਖਿਆਂ ਕੀਤਾ ਅਤੇ
    ਤੇਰੇ ਨਬੀਆਂ ਨੂੰ ਵੱਢਿਆ ਉੱਨ੍ਹਾਂ ਨਬੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਤੇ ਤੇਰੇ ਵੱਲ ਮੋੜਨ ਦਾ ਯਤਨ ਕੀਤਾ
    ਪਰ ਸਾਡੇ ਪੁਰਖਿਆਂ ਨੇ ਤੇਰੇ ਵਿਰੁੱਧ ਬੜੇ ਭਿਆਨਕ ਕਾਰਜ਼ ਕੀਤੇ

 

ਹੋਸ਼ੇਆ 13:6

ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰੱਜ ਗਏ। ਪਰ ਉਹ ਹੰਕਾਰੇ ਗਏ ਅਤੇ ਮੈਨੂੰ ਭੁੱਲ ਗਏ

 

ਯੂਹੰਨਾ 6:26-27

26 ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹੜੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂ ਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ 27 ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਪਕ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ

 

ਯਾਕੂਬ 5:5

ਤੁਹਾਡਾ ਧਰਤੀ ਉੱਪਰਲਾ ਜੀਵਨ ਭਰਪੂਰ ਅਮੀਰੀ ਵਾਲਾ ਸੀ। ਤੁਸੀਂ ਇੱਕ ਬੇਕਾਰ ਜ਼ਿੰਦਗੀ ਜਿਉਂਏ। ਤੁਸੀਂ ਆਪਣੇ ਆਪ ਨੂੰ ਮੋਟਾ ਤਾਜਾ ਕਰ ਲਿਆ, ਉਸ ਜਾਨਵਰ ਵਾਂਗ, ਜਿਹੜਾ ਬਲੀ ਲਈ ਤਿਆਰ ਹੁੰਦਾ ਹੈ

 

ਹੱਜਈ 1:3-5

ਹੱਜਈ ਨਬੀ ਨੂੰ ਮੁੜ ਯਹੋਵਾਹ ਦੀ ਬਾਣੀ ਹੋਈ ਤਾਂ ਹੱਜਈ ਨੇ ਲੋਕਾਂ ਨੂੰ ਦੱਸਿਆ ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, ‘ਆਪਣੇ ਰਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ

 

ਮੱਤੀ 23:25

25 ਤੁਹਾਡੇ ਤੇ ਲਾਹਨਤ ਹੈ, ਨੇਮ ਦੇ ਉਪਦੇਸ਼ਕੋ ਅਤੇ ਫ਼ਰੀਸੀਓ। ਤੁਸੀਂ ਕਪਟੀ ਹੋ। ਤੁਸੀਂ ਆਪਣੇ ਕਟੋਰੇ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ। ਪਰ ਅੰਦਰਲੇ ਪਾਸੇ, ਉਨ੍ਹਾਂ ਗੱਲਾਂ ਨਾਲ ਭਰੇ ਹੋਏ ਹੋ ਜਿਹੜੀਆਂ ਤੁਸੀਂ ਦੂਜਿਆਂ ਨਾਲ ਦਗਾਬਾਜ਼ੀ ਕਰਕੇ ਅਤੇ ਆਪਣੇ-ਆਪ ਨੂੰ ਪ੍ਰਸੰਨ ਕਰਕੇ ਪ੍ਰਾਪਤ ਕੀਤੀਆਂ ਹਨ

 

ਲੂਕਾ 16:19-21

19 ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ। ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ। 20 ਉੱਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ। ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ 21 ਉਸ ਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸ ਦੇ ਫ਼ੋੜਿਆਂ ਨੂੰ ਵੀ ਚੱਟਦੇ

 

1 ਤਿਮੋਥਿਉਸ ਨੂੰ 6:8-9

ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ

 

ਲੇਵੀਆਂ ਦੀ ਪੋਥੀ 19:13

13 ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ

 

ਬਿਵਸਥਾ ਸਾਰ 24:12-15

12 ਜੇ ਉਹ ਗਰੀਬ ਆਦਮੀ ਹੈ, ਤਾਂ ਹੋ ਸੱਕਦਾ ਹੈ ਕਿ ਉਹ ਆਪਣੇ ਕੱਪੜੇ ਹੀ ਦੇ ਦੇਵੇ ਜਿਹੜੇ ਉਸ ਨੂੰ ਨਿਘ ਦਿੰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਉਸ ਜ਼ਮਾਨਤ ਨੂੰ ਰਾਤ ਵੇਲੇ ਨਹੀਂ ਰੱਖਣਾ 13 ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ

14 ਤੁਹਾਨੂੰ ਕਿਸੇ ਗਰੀਬ ਅਤੇ ਲੋੜਵੰਦ ਨੌਕਰ ਨੂੰ ਉਸਦਾ ਭਾੜਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੋਈ ਇਸਰਾਏਲੀ ਹੈ ਜਾਂ ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲਾ ਕੋਈ ਵਿਦੇਸ਼ੀ 15 ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ

 

ਕਹਾਉਤਾਂ 22:16

16 ਜਿਹੜਾ ਵਿਅਕਤੀ ਆਪਣੇ-ਆਪ ਨੂੰ ਅਮੀਰ ਬਨਾਉਣ ਲਈ ਗਰੀਬ ਨੂੰ ਦਬਾਉਂਦਾ ਅਤੇ ਜਿਹੜਾ ਵਿਅਕਤੀ ਅਮੀਰ ਨੂੰ ਤੋਹਫ਼ੇ ਦਿੰਦਾ, ਇਹ ਦੋਨੋ ਹੀ ਗਰੀਬ ਹੋ ਜਾਣਗੇ

 

ਯਸਾਯਾਹ 1:23

23 ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।

 

ਯਿਰਮਿਯਾਹ 22:13

13 ਉਸ ਰਾਜੇ ਤੇ ਲਾਹਨਤ ਜਿਹੜਾ ਅਨਿਆਂ ਨਾਲ
    ਆਪਣੇ ਮਹਿਲ ਉਸਾਰਦਾ ਹੈ।
ਉਹ ਉਪਰਲੀ ਮੰਜਿਲ ਤੇ, ਜੋ ਧਰਮੀ ਨਹੀਂ ਹੈ ਕਰਕੇ ਕਮਰੇ ਬਣਾ ਰਿਹਾ ਹੈ।
    ਉਹ ਆਪਣੇ ਲੋਕਾਂ ਤੋਂ, ਉਨ੍ਹਾਂ ਨੂੰ ਬਿਨਾ ਅਦਾਇਗੀ ਕੀਤਿਆਂ ਕੰਮ ਕਰਵਾ ਰਿਹਾ ਹੈ

ਮੀਕਾਹ 6:12

12 ਉਸ ਸ਼ਹਿਰ ਵਿੱਚ ਅਮੀਰ ਲੋਕ ਅਜੇ ਵੀ ਨਿਰਦਯੀ ਹਨ
    ਅਜੇ ਵੀ ਉਸ ਸ਼ਹਿਰ ਦੇ ਮਨੁੱਖ ਝੂਠ ਬੋਲਦੇ ਹਨ
ਹਾਂ! ਉਨ੍ਹਾਂ ਦੀ ਜ਼ਬਾਨ ਝੂਠ ਤੇ ਫ਼ਰੇਬ ਵਾਲੀ ਹੈ

 

ਮਲਾਕੀ 3:5

ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ

 

ਯਾਕੂਬ 2:6

ਪਰ ਤੁਸੀਂ ਗਰੀਬ ਆਦਮੀ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਅਤੇ ਤੁਸੀਂ ਜਾਣਦੇ ਹੋ ਕਿ ਅਮੀਰ ਆਦਮੀ ਹੀ ਹਨ ਜਿਹੜੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਨਿਯੰਤ੍ਰਣ ਕਰਦੇ ਹਨ। ਤੇ ਇਹ ਉਹੀ ਲੋਕ ਹਨ ਜਿਹੜੇ ਤੁਹਾਨੂੰ ਕਚਿਹਰੀਆਂ ਵਿੱਚ ਲੈ ਜਾਂਦੇ ਹਨ

 

ਯਾਕੂਬ 5:4

ਲੋਕਾਂ ਨੇ ਤੁਹਾਡੇ ਖੇਤਾਂ ਵਿੱਚ ਕੰਮ ਕੀਤਾ, ਪਰ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਨਹੀਂ ਦਿੱਤੀ। ਉਹ ਲੋਕ ਦੁਹਾਈ ਦੇ ਰਹੇ ਸਨ। ਉਨ੍ਹਾਂ ਨੇ ਤੁਹਾਡੀ ਫ਼ਸਲ ਵੱਢ ਲਈ। ਹੁਣ ਸਵਰਗੀ ਫ਼ੌਜਾਂ ਦੇ ਪ੍ਰਭੂ ਨੇ ਉਨ੍ਹਾਂ ਦੀ ਦੁਹਾਈ ਸੁਣ ਲਈ ਹੈ

 

ਅੱਯੂਬ 31:24

24 ਮੈਂ ਕਦੇ ਵੀ ਆਪਣੀ ਦੌਲਤ ਦਾ ਭਰੋਸਾ ਨਹੀਂ ਕੀਤਾ
    ਮੈਂ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਤੇ ਭਰੋਸਾ ਕੀਤਾ ਹੈ।
    ਮੈਂ ਕਦੇ ਵੀ ਸ਼ੁੱਧ ਸੋਨੇ ਨੂੰ ਨਹੀਂ ਆਖਿਆ, ‘ਤੂੰ ਹੀ ਮੇਰੀ ਉਮੀਦ ਹੈਂ।

ਅੱਯੂਬ 31:25

25 ਮੈਂ ਅਮੀਰ ਰਿਹਾ ਹਾਂ
    ਪਰ ਇਸ ਨੇ ਮੈਨੂੰ ਗੁਮਾਨੀ ਨਹੀਂ ਬਣਾਇਆ।
ਮੈਂ ਬਹੁਤ ਧਨ ਕਮਾਇਆ ਹੈ।
    ਪਰ ਇਹੀ ਨਹੀਂ ਜਿਸ ਨੇ ਮੈਨੂੰ ਖੁਸ਼ੀ ਦਿੱਤੀ ਸੀ

 

 

ਜ਼ਬੂਰ 52:7

ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ
    ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।

ਕਹਾਉਤਾਂ 18:11


11 ਅਮੀਰ ਆਦਮੀ ਸਮਝਦਾ ਹੈ ਕਿ ਉਸ ਦੀ ਦੌਲਤ ਇੱਕ ਵਗਲੇ ਹੋਏ ਸਹਿਰ ਵਾਂਗ ਹੈ। ਉਹ ਇਸ ਨੂੰ ਇੱਕ ਨਾ ਮਾਪੇ ਜਾਣ ਵਾਲੀ ਕੰਧ ਵਾਂਗ ਵੇਖਦਾ ਹੈ

ਮਰਕੁਸ 10:24

24 ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ!

 

ਲੂਕਾ 12:19

19 ਤਾਂ ਮੈਂ ਆਪਣੇ-ਆਪ ਨੂੰ ਕਹਾਂਗਾ ਕਿ ਮੇਰੇ ਕੋਲ ਕਾਫੀ ਵੱਧੀਆਂ ਚੀਜ਼ਾਂ ਹਨ ਜਿਹੜੀਆਂ ਬਹੁਤ ਸਾਲਾਂ ਲਈ ਕਾਫੀ ਹਨ। ਇਸ ਲਈ ਅਰਾਮ ਕਰੋ ਖਾਵੋ-ਪੀਵੋ ਅਤੇ ਮੌਜ ਕਰੋ!

 

ਅੱਯੂਬ 31:28

28 ਇਹ ਵੀ ਅਜਿਹਾ ਪਾਪ ਹੈ ਜਿਸਦੀ ਸਜ਼ਾ ਮਿਲਣੀ ਚਾਹੀਦੀ ਹੈ
    ਜੇ ਮੈਂ ਇਨ੍ਹਾਂ ਚੀਜ਼ਾਂ ਦੀ ਉਪਾਸਨਾ ਕੀਤੀ ਹੁੰਦੀ ਤਾਂ ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਬੇਵਫਾਈ ਕੀਤੀ ਹੁੰਦੀ

 

ਲੂਕਾ 12:20

20 ਪਰ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹੜੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?




1 ਤਿਮੋਥਿਉਸ ਨੂੰ 6:10; ਯਹੋਸ਼ੁਆ 7:11; 1 ਤਿਮੋਥਿਉਸ ਨੂੰ 3:3; ਮੱਤੀ 6:24; ਲੂਕਾ 16:13; ਮੱਤੀ 4:9-10; ਯਾਕੂਬ 4:4; ਮੱਤੀ 13:22; ਮਰਕੁਸ 4:19; ਲੂਕਾ 8:14; ਮੱਤੀ 19:21-22; ਮਰਕੁਸ 10:21-22; ਲੂਕਾ 18:22-23; 1 ਤਿਮੋਥਿਉਸ ਨੂੰ 6:17; ਅੱਯੂਬ 31:24-28; ਜ਼ਬੂਰ 52:6-7; ਕਹਾਉਤਾਂ 11:28; ਯਿਰਮਿਯਾਹ 49:4; ਹਿਜ਼ਕੀਏਲ 28:5; ਜ਼ਬੂਰ 62:10; ਕਹਾਉਤਾਂ 18:23; ਕਹਾਉਤਾਂ 28:11; ਹੋਸ਼ੇਆ 12:8; ਅੱਯੂਬ 20:17-20; ਕਹਾਉਤਾਂ 15:6; ਕਹਾਉਤਾਂ 30:8-9; ਬਿਵਸਥਾ ਸਾਰ 8:10-14; ਬਿਵਸਥਾ ਸਾਰ 32:15; ਨਹਮਯਾਹ 9:25-26; ਹੋਸ਼ੇਆ 13:6; ਕਹਾਉਤਾਂ 23:4; ਯੂਹੰਨਾ 6:26-27; ਯਾਕੂਬ 5:5; ਹੱਜਈ 1:3-5; ਮੱਤੀ 23:25; ਲੂਕਾ 16:19-21; 1 ਤਿਮੋਥਿਉਸ ਨੂੰ 6:8-9; ਲੇਵੀਆਂ ਦੀ ਪੋਥੀ 19:13; ਬਿਵਸਥਾ ਸਾਰ 24:12-15; ਕਹਾਉਤਾਂ 22:16; ਯਸਾਯਾਹ 1:23; ਯਿਰਮਿਯਾਹ 22:13; ਮੀਕਾਹ 6:12; ਮਲਾਕੀ 3:5; ਯਾਕੂਬ 2:6; ਯਾਕੂਬ 5:4; ਅੱਯੂਬ 31:24; ਅੱਯੂਬ 31:25; ਅੱਯੂਬ 31:28; ਜ਼ਬੂਰ 52:7; ਕਹਾਉਤਾਂ 18:11; ਮਰਕੁਸ 10:24; ਲੂਕਾ 12:19; ਲੂਕਾ 12:20