Saturday, July 11, 2015

ਪਰਮੇਸ਼ੁਰ ਦੇ ਹਥਿਆਰ


                     ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਦੇ ਹਥਿਆਰ
                                            ਪੰਜਾਬੀ ਮਸੀਹੀ ਸੰਦੇਸ਼

2 ਕੁਰਿੰਥੀਆਂ ਨੂੰ 10:4

ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸੱਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ

 

ਜ਼ਬੂਰ 7:13

12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
    ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ

 

ਯਸਾਯਾਹ 13:5

ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਰਹੇ ਹਨ
    ਉਹ ਦੁਮੇਲੋ ਪਾਰ ਤੋਂ ਰਹੇ ਹਨ।
ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ।
    ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ

 

ਯਿਰਮਿਯਾਹ 50:25

25 ਯਹੋਵਾਹ ਨੇ ਆਪਣਾ ਮਾਲ-ਖਾਨਾ ਖੋਲ੍ਹ ਦਿੱਤਾ ਹੈ
    ਯਹੋਵਾਹ ਨੇ ਆਪਣੇ ਕਹਿਰ ਦੇ ਹਬਿਆਰ ਕੱਢ ਲੇ ਨੇ।
ਸਰਬ-ਸ਼ਕਤੀਮਾਨ ਯਹੋਵਾਹ ਨੇ ਉਹ ਹਬਿਆਰ ਕੱਢੇ ਨੇ
    ਕਿਉਂ ਕਿ ਉਸ ਦੇ ਕੋਲ ਕਰਨ ਵਾਲਾ ਕੰਮ ਹੈ।
    ਉਸ ਦੇ ਕੋਲ ਕਸਦੀ ਲੋਕਾਂ ਦੇ ਦੇਸ਼ ਅੰਦਰ ਕਰਨ ਵਾਲਾ ਕੰਮ ਹੈ

ਹਿਜ਼ਕੀਏਲ 9:2

ਫ਼ੇਰ ਮੈਂ ਛੇ ਬੰਦਿਆਂ ਨੂੰ ਉੱਪਰ ਫ਼ਾਟਕ ਵੱਲੋਂ ਸੜਕ ਤੇ ਤੁਰਦਿਆਂ ਦੇਖਿਆ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਹੈ। ਹਰ ਬੰਦੇ ਕੋਲ ਆਪਣਾ ਮਾਰੂ ਹਬਿਆਰ ਸੀ। ਉਨ੍ਹਾਂ ਵਿੱਚੋਂ ਇੱਕ ਬੰਦੇ ਨੇ ਕਤਾਨੀ ਦੇ ਕੱਪੜੇ ਪਾਏ ਹੋਏ ਸਨ। ਉਸ ਨੇ ਲਿਖਾਰੀ ਦੀ ਕਲਮ ਅਤੇ ਆਪਣੇ ਲੱਕ ਉੱਤੇ ਸਿਆਹੀ ਪਹਿਨੀ ਹੋਈ ਸੀ। ਉਹ ਬੰਦੇ ਮੰਦਰ ਵਿੱਚ ਤਾਂਬੇ ਦੀ ਜਗਵੇਦੀ ਕੋਲ ਗਏ ਅਤੇ ਉੱਥੇ ਖੜ੍ਹੇ ਹੋ ਗਏ

 

ਜ਼ਬੂਰ 35:3

ਆਪਣਾ ਨੇਜਾ ਅਤੇ ਬਰਛਾ ਚੁੱਕ
    ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜੋ ਜੋ ਮੇਰਾ ਪਿੱਛਾ ਕਰ ਰਹੇ ਹਨ।
ਯਹੋਵਾਹ, ਮੇਰੀ ਰੂਹ ਨੂੰ ਆਖੋ, “ਮੈਂ ਤੈਨੂੰ ਬਚਵਾਂਗਾ।

 

ਹਬਕੱੂਕ 3:11

11 ਸੂਰਜ ਅਤੇ ਚੰਨ ਆਪਣੀ ਰੌਸ਼ਨੀ ਗੁਆ ਬੈਠੇ ਜਦੋਂ
    ਉਨ੍ਹਾਂ ਨੇ ਤੇਰੀ ਤੇਜ਼ ਚਮਕੀਲੀ ਰੋਸ਼ਨੀ ਦੀ ਭੜਕ ਵੇਖੀ ਤਾਂ ਉਹ ਚਮਕਣੋਂ ਰੁਕ ਗਏ।
    ਉਹ ਤੇਜ਼ ਰੋਸ਼ਨੀ ਹਵਾ ਨੂੰ ਚੀਰਦੇ ਬਰਛੇ ਤੇ ਤੀਰਾਂ ਵਾਂਗ ਸੀ

ਯਸਾਯਾਹ 10:5

ਪਰਮੇਸ਼ੁਰ ਆਖੇਗਾ, “ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ

 

ਯਿਰਮਿਯਾਹ 51:20

20 ਯਹੋਵਾਹ ਆਖਦਾ ਹੈ, “ਬਾਬਲ, ਤੂੰ ਮੇਰੀ ਗਰਜ਼ ਹੈਂ,
    ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਭੰਨਣ ਲਈ ਕੀਤਾ ਹੈ।
    ਮੈਂ ਤੇਰਾ ਇਸਤੇਮਾਲ ਕੌਮਾਂ ਨੂੰ ਤਬਾਹ ਕਰਨ ਲਈ ਕੀਤਾ ਹੈ



2 ਕੁਰਿੰਥੀਆਂ ਨੂੰ 10:4; ਜ਼ਬੂਰ 7:13; ਯਸਾਯਾਹ 13:5; ਯਿਰਮਿਯਾਹ 50:25; ਹਿਜ਼ਕੀਏਲ 9:2; ਜ਼ਬੂਰ 35:3; ਹਬਕੱੂਕ 3:11; ਯਸਾਯਾਹ 10:5; ਯਿਰਮਿਯਾਹ 51:20