Tuesday, July 21, 2015

ਉਸ ਦੀ ਰਜ਼ਾ ਅਨੁਸਾਰ


                ਬਾਈਬਲ ਦੇ ਕੁਝ ਵਚਨ ਵਿਸ਼ਾ: ਉਸ ਦੀ ਰਜ਼ਾ ਅਨੁਸਾਰ                                               ਪੰਜਾਬੀ ਮਸੀਹੀ ਸੰਦੇਸ਼

ਰੋਮੀਆਂ ਨੂੰ 8:28

28 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿੱਚ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਡੀ ਯੋਜਨਾ ਮੁਤਾਬਕ ਸੱਦੇ ਗਏ ਹਨ

 

1 ਯੂਹੰਨਾ 5:14

14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ

 

ਦਾਨੀਏਲ 4:35

35 ਮਹੱਤਵਪੂਰਣ ਨਹੀਂ ਹਨ,
    ਸੱਚਮੁੱਚ ਲੋਕ ਧਰਤ ਦੇ।
ਕਰਦਾ ਹੈ ਪਰਮੇਸ਼ੁਰ ਓਹੀ ਜੋ ਉਸਦੀ ਰਜ਼ਾ ਹੈ
    ਅਕਾਸ਼ ਦੀਆਂ ਸ਼ਕਤੀਆਂ ਅਤੇ ਧਰਤ ਦੇ ਲੋਕਾਂ ਨਾਲ।
ਰੋਕ ਸੱਕਦਾ ਨਹੀਂ ਕੋਈ ਉਸ ਦੇ ਸ਼ਕਤੀਸ਼ਾਲੀ ਹੱਥ ਨੂੰ।
    ਕਿਂਤੂ ਕੋਈ ਨਹੀਂ ਆਖ ਸੱਕਦਾ, “ਤੂੰ ਕੀ ਕਰ ਰਿਹਾ ਹੈਂ?”

 

ਦਾਨੀਏਲ 8:4

ਮੈਂ ਦੇਖਿਆ ਕਿ ਮੇਢਾ ਸਿੰਗ ਨਾਲ ਚੀਜ਼ਾਂ ਨਾਲ ਟਕਰਾ ਰਿਹਾ ਸੀ। ਮੈਂ ਮੇਢੇ ਨੂੰ ਪੱਛਮ ਵੱਲ ਭਜਦਿਆਂ ਦੇਖਿਆ ਅਤੇ ਉੱਤਰ ਵੱਲ ਅਤੇ ਦੱਖਣ ਵੱਲ ਨੂੰ ਵੀ। ਕੋਈ ਵੀ ਜਾਨਵਰ ਮੇਢੇ ਨੂੰ ਰੋਕ ਨਹੀਂ ਸੀ ਸੱਕਦਾ। ਅਤੇ ਕੋਈ ਵੀ ਹੋਰਨਾਂ ਜਾਨਵਰਾਂ ਨੂੰ ਬਚਾ ਨਹੀਂ ਸੀ ਸੱਕਦਾ। ਉਹ ਮੇਢਾ ਜੋ ਵੀ ਚਾਹੁੰਦਾ ਸੀ ਕਰ ਸੱਕਦਾ ਸੀ। ਇਸ ਲਈ ਮੇਢਾ ਬਹੁਤ ਤਾਕਤਵਰ ਹੋ ਗਿਆ

 

ਦਾਨੀਏਲ 11:3

ਫ਼ੇਰ ਇੱਕ ਬਹੁਤ ਮਜ਼ਬੂਤ ਅਤੇ ਤਾਕਤਵਰ ਰਾਜਾ ਆਵੇਗਾ। ਉਹ ਬਹੁਤ ਤਾਕਤ ਨਾਲ ਹਕੂਮਤ ਕਰੇਗਾ। ਉਹ ਮਨਚਾਹੀ ਹਰ ਗੱਲ ਕਰੇਗਾ

 

ਲੂਕਾ 12:47

47 ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ


ਯਿਰਮਿਯਾਹ 18:5-10

ਫ਼ੇਰ ਯਹੋਵਾਹ ਵੱਲੋਂ ਮੈਨੂੰ ਸੰਦੇਸ਼ ਮਿਲਿਆ! ਇਸਰਾਏਲ ਦੇ ਪਰਿਵਾਰ, ਤੂੰ ਜਾਣਦਾ ਹੈਂ ਕਿ ਮੈਂ (ਪਰਮੇਸ਼ੁਰ) ਤੇਰੇ ਨਾਲ ਵੀ ਓਹੀ ਗੱਲ ਕਰ ਸੱਕਦਾ ਹਾਂ। ਤੂੰ ਘੁਮਿਆਰ ਦੇ ਹੱਥਾਂ ਵਿੱਚਲੀ ਮਿੱਟੀ ਵਾਂਗ ਹੈਂ। ਅਤੇ ਮੈਂ ਘੁਮਿਆਰ ਵਾਂਗ ਹਾਂ! ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉੱਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ ਪਰ ਉਸ ਕੌਮ ਦੇ ਲੋਕ ਸ਼ਾਇਦ ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲ ਲੈਣ। ਉਸ ਕੌਮ ਦੇ ਲੋਕ ਸ਼ਾਇਦ ਬਦੀ ਕਰਨ ਤੋਂ ਹਟ ਜਾਣ। ਫ਼ੇਰ ਮੈਂ ਵੀ ਆਪਣਾ ਮਨ ਬਦਲ ਲਵਾਂਗਾ। ਫ਼ੇਰ ਮੈਂ ਉਸ ਕੌਮ ਦੀ ਤਬਾਹੀ ਦੀਆਂ ਯੋਜਨਾਵਾਂ ਉੱਤੇ ਅਮਲ ਨਹੀਂ ਕਰਾਂਗਾ ਓੱਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ 10 ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ

 

ਅਫ਼ਸੀਆਂ ਨੂੰ 1:9-10

ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ 10 ਪਰਮੇਸ਼ੁਰ ਦਾ ਇਰਾਦਾ ਢੁੱਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿੱਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸ ਦੇ ਅਧੀਨ ਕਰਨ ਦੀ ਸੀ




ਰੋਮੀਆਂ ਨੂੰ 8:28; 1 ਯੂਹੰਨਾ 5:14; ਦਾਨੀਏਲ 4:35; ਦਾਨੀਏਲ 8:4; ਦਾਨੀਏਲ 11:3; ਲੂਕਾ 12:47; ਯਿਰਮਿਯਾਹ 18:5-10; ਅਫ਼ਸੀਆਂ ਨੂੰ 1:9-10