Tuesday, July 21, 2015

ਪਰਮੇਸ਼ੁਰ ਨੂੰ ਦੇਣਾ


                ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰ ਨੂੰ ਦੇਣਾ
                                        ਪੰਜਾਬੀ ਮਸੀਹੀ ਸੰਦੇਸ਼


ਰੋਮੀਆਂ ਨੂੰ 11:35

35 ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?
    ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।

 

ਅੱਯੂਬ 35:7

ਅਤੇ ਅੱਯੂਬ, ਜੇ ਤੂੰ ਚੰਗਾ ਹੈਂ ਤਾਂ ਇਸ ਨਾਲ ਪਰਮੇਸ਼ੁਰ ਨੂੰ ਕੋਈ ਸਹਾਇਤਾ ਨਹੀਂ ਮਿਲਦੀ,
    ਪਰਮੇਸ਼ੁਰ ਨੂੰ ਤੇਰੇ ਪਾਸੋਂ ਕੁਝ ਵੀ ਨਹੀਂ ਮਿਲਦਾ

 

ਜ਼ਬੂਰ 116:12

12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
    ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ

ਮੱਤੀ 22:21

21 ਉਨ੍ਹਾਂ ਨੇ ਉੱਤਰ ਦਿੱਤਾ, “ਇਹ ਕੈਸਰ ਦੀ ਤਸਵੀਰ ਅਤੇ ਕੈਸਰ ਦਾ ਨਾਂ ਹੈ।

ਤਦ ਉਸ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਜਿਹੜੀਆਂ ਵਸਤਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਉ ਅਤੇ ਜਿਹੜੀਆਂ ਵਸਤਾਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਉ।

 

ਮਰਕੁਸ 12:17

17 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਵਸਤਾਂ ਕੈਸਰ ਦੀਆਂ ਨੇ ਉਹ ਉਸ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦੇਵੋ।ਲੋਕ ਉਸਤੇ ਹੈਰਾਨ ਸਨ, ਜੋ ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਸੀ

 

ਲੂਕਾ 20:25

25 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।

 

1 ਇਤਹਾਸ 29:14

14 ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ
    ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ

 

1 ਇਤਹਾਸ 29:16

16 ਹੇ ਯਹੋਵਾਹ ਸਾਡੇ ਪਰਮੇਸ਼ੁਰ ਅਸੀਂ ਇਹ ਸਭ ਵਸਤਾਂ ਤੇਰੇ ਮੰਦਰ ਲਈ ਇਕੱਠੀਆਂ ਕੀਤੀਆਂ
    ਅਸੀਂ ਇਹ ਸਭ ਤੇਰੇ ਪਵਿੱਤਰ ਨਾਮ ਦਾ ਆਦਰ ਕਰਨ ਲਈ ਮੰਦਰ ਨੂੰ ਉਸਾਰਣ ਲਈ ਇੱਕਤ੍ਰ ਕੀਤਾ ਹੈ।
ਪਰ ਅਸਲ ਇਹ ਸਭ ਤੇਰਾ ਖਜ਼ਾਨਾ ਹੈ
    ਤੇ ਤੂੰ ਹੀ ਦੇਵਣਹਾਰ ਹੈਂ

 

ਜ਼ਬੂਰ 76:11

11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ
    ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ

 

ਹਿਜ਼ਕੀਏਲ 44:29

29 ਉਹ ਆਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ ਭੋਜਨ ਕਰਨਗੇ। ਹਰ ਉਹ ਚੀਜ਼ ਜਿਹੜੀ ਇਸਰਾਏਲ ਦੇ ਲੋਕ ਯਹੋਵਾਹ ਨੂੰ ਭੇਟ ਕਰਨਗੇ ਉਨ੍ਹਾਂ ਦੀ ਹੋਵੇਗੀ

 

ਮੱਤੀ 15:5

ਪਰ ਤੁਸੀਂ ਉਪਦੇਸ਼ ਦਿੰਦੇ ਹੋ ਕਿ ਜਿਹੜਾ ਵਿਅਕਤੀ ਆਪਣੇ ਪਿਤਾ ਜਾਂ ਮਾਤਾ ਨੂੰ ਆਖ ਸੱਕਦਾ ਹੈ, ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਡੀ ਸਹਾਇਤਾ ਲਈ ਇਸਤੇਮਾਲ ਕਰ ਸੱਕਦਾ ਹਾਂ ਪਰ ਇਹ ਮੈਂ ਤੁਹਾਡੀ ਸਹਾਇਤਾ ਕਰਨ ਲਈ ਇਸਤੇਮਾਲ ਨਹੀਂ ਕਰਾਂਗਾ। ਮੈਂ ਇਹ ਪਰਮੇਸ਼ੁਰ ਨੂੰ ਦੇਵਾਂਗਾ

 

ਜ਼ਬੂਰ 68:29

29 ਰਾਜੇ ਯਰੂਸ਼ਲਮ ਵਿੱਚ ਤੁਹਾਡੇ ਮੰਦਰ ਵੱਲ,
    ਤੁਹਾਡੇ ਕੋਲ ਆਪਣੀ ਦੌਲਤ ਲਿਆਉਣਗੇ

 

ਯਸਾਯਾਹ 18:7

ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ ਲਈ ਇੱਕ ਖਾਸ ਭੇਟ ਲਿਆਂਦੀ ਜਾਵੇਗੀ। ਉਹ ਭੇਟ ਉਨ੍ਹਾਂ ਲੋਕਾਂ ਵੱਲੋਂ ਆਵੇਗੀ ਜਿਹੜੇ ਲੰਮੇ ਤਕੜੇ ਹਨ। ਸਾਰੇ ਪਾਸਿਆਂ ਦੇ ਲੋਕ ਇਨ੍ਹਾਂ ਲੰਮੇ ਤਕੜੇ ਲੋਕਾਂ ਤੋਂ ਡਰਦੇ ਹਨ। ਉਹ ਬਹੁਤ ਤਾਕਤਵਰ ਕੌਮ ਹਨ। ਉਨ੍ਹਾਂ ਦੀ ਕੌਮ ਹੋਰਾਂ ਕੌਮਾਂ ਨੂੰ ਹਰਾ ਦਿੰਦੀ ਹੈ। ਉਹ ਦਰਿਆਵਾਂ ਵੰਡੇ ਦੇਸ ਵਿੱਚ ਹਨ। ਇਹ ਭੇਟ ਯਹੋਵਾਹ ਦੇ ਸੀਯੋਨ ਪਰਬਤ ਸਥਾਨ ਤੇ ਲਿਆਂਦੀ ਜਾਵੇਗੀ

 

ਮੱਤੀ 2:11

11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ

 

ਜ਼ਬੂਰ 68:18

18 ਉਹ ਉੱਪਰ ਉੱਚੇ ਪਰਬਤ ਉੱਤੇ ਗਿਆ,
    ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ,
ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ
    ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ।
ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ

 

ਕਹਾਉਤਾਂ 16:3

ਆਪਣੇ ਹਰ ਕੰਮ ਵਿੱਚ ਯਹੋਵਾਹ ਵੱਲ ਪਰਤੋਂ, ਅਤੇ ਤੁਹਾਡੀਆਂ ਸਾਰੀਆਂ ਵਿਉਂਤਾ ਸਥਾਪਿਤ ਕੀਤੀਆਂ ਜਾਣਗੀਆਂ




ਰੋਮੀਆਂ ਨੂੰ 11:35; ਅੱਯੂਬ 35:7; ਜ਼ਬੂਰ 116:12; ਮੱਤੀ 22:21; ਮਰਕੁਸ 12:17; ਲੂਕਾ 20:25; 1 ਇਤਹਾਸ 29:14; 1 ਇਤਹਾਸ 29:16; ਜ਼ਬੂਰ 76:11; ਹਿਜ਼ਕੀਏਲ 44:29; ਮੱਤੀ 15:5; ਜ਼ਬੂਰ 68:29; ਯਸਾਯਾਹ 18:7; ਮੱਤੀ 2:11; ਜ਼ਬੂਰ 68:18; ਕਹਾਉਤਾਂ 16:3