Saturday, July 11, 2015

ਵਿਧਵਾਵਾਂ ਨਾਲ ਮੰਦਾ ਨਾ ਕਰੋ


                     ਬਾਈਬਲ ਦੇ ਕੁਝ ਵਚਨ ਵਿਸ਼ਾ : ਵਿਧਵਾਵਾਂ ਨਾਲ ਮੰਦਾ ਨਾ ਕਰੋ
                                            ਪੰਜਾਬੀ ਮਸੀਹੀ ਸੰਦੇਸ਼


ਕੂਚ 22:22

22 ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ

 

ਯਿਰਮਿਯਾਹ 7:6

ਤੁਹਾਨੂੰ ਅਜਨਬੀਆਂ ਨਾਲ ਚੰਗਾ ਸਲੂਕ ਕਰਨਾ ਚਾਹੀਦਾ ਹੈ। ਤੁਹਾਨੂੰ ਵਿਧਵਾਵਾਂ ਅਤੇ ਯਤੀਮਾਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ। ਮਾਸੂਮ ਲੋਕਾਂ ਨੂੰ ਕਦੇ ਨਾ ਮਾਰੋ! ਹੋਰਨਾਂ ਦੇਵਤੇ ਦੇ ਪਿੱਛੇ ਨਾ ਲੱਗੋ! ਕਿਉਂ? ਕਿਉਂ ਕਿ ਉਹ ਤੁਹਾਡੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੇ

 

ਜ਼ਕਰਯਾਹ 7:10

10 ਯਤੀਮ ਬੱਚਿਆਂ, ਵਿੱਧਵਾਵਾਂ,
    ਓਪਰਿਆਂ ਤੇ ਗਰੀਬਾਂ ਦਾ ਦਿਲ ਨਾ ਦੁੱਖਾਓ
ਅਤੇ ਦੂਜਿਆਂ ਨਾਲ ਬੁਰਾਈ ਕਰਨ ਦਾ ਖਿਆਲ ਵੀ ਕਦੇ ਦਿਲ ਵਿੱਚ ਨਾ ਲਿਆਓ।

 

ਯਿਰਮਿਯਾਹ 22:3

ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ

 

ਬਿਵਸਥਾ ਸਾਰ 24:17

17 ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ




ਕੂਚ 22:22; ਯਿਰਮਿਯਾਹ 7:6; ਜ਼ਕਰਯਾਹ 7:10; ਯਿਰਮਿਯਾਹ 22:3; ਬਿਵਸਥਾ ਸਾਰ 24:17