Tuesday, July 22, 2014

ਬਜ਼ੁਰਗ ਲੋਕਾਂ ਦਾ ਚਰਿੱਤਰ


                               ਬਾਈਬਲ ਦੇ ਕੁਝ ਵਚਨ ਵਿਸ਼ਾ: ਬਜ਼ੁਰਗ ਲੋਕਾਂ ਦਾ ਚਰਿੱਤਰ                                                                                          ਪੰਜਾਬੀ ਮਸੀਹੀ ਸੰਦੇਸ਼

ਅੱਯੂਬ 12:12

12 ਅਸੀਂ ਆਖਦੇ ਹਾਂਸਿਆਣਪ ਬਜ਼ੁਰਗ ਲੋਕਾਂ ਅੰਦਰ ਜਾਂਦੀ ਹੈ
    ਲੰਮਾ ਜੀਵਨ ਸਮਝ ਨੂੰ ਪੈਦਾ ਕਰਦਾ ਹੈ।

 

ਅੱਯੂਬ 32:7

ਮੈਂ ਦਿਲ ਵਿੱਚ ਸੋਚਿਆਬਜ਼ੁਰਗ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ
    ਬਜ਼ੁਰਗਾਂ ਨੇ ਬਹੁਤ ਵਰ੍ਹੇ ਜੀਵਿਆ ਹੁੰਦਾ ਹੈ।
    ਇਸ ਲਈ ਉਨ੍ਹਾਂ ਨੇ ਬਹੁਤ ਗੱਲਾਂ ਸਿੱਖੀਆਂ ਹੁੰਦੀਆਂ ਹਨ।

 

ਅੱਯੂਬ 32:9

ਬਜ਼ੁਰਗ ਲੋਕ ਹੀ ਸਿਆਣੇ ਆਦਮੀ ਨਹੀਂ ਹੁੰਦੇ
    ਸਿਰਫ ਉਹੀ ਅਜਿਹੇ ਬੰਦੇ ਨਹੀਂ ਜਿਹੜੇ ਸਮਝਦੇ ਹਨ ਕਿ ਸਹੀ ਕੀ ਹੈ

 

ਉਪਦੇਸ਼ਕ 4:13

ਲੋਕ, ਰਾਜਨੀਤੀ ਅਤੇ ਪ੍ਰਸਿੱਧੀ

13 ਇੱਕ ਗਰੀਬ ਪਰ ਸਿਆਣਾ ਮੁੰਡਾ, ਬੁੱਢੇ ਮੂਰਖ ਰਾਜੇ ਨਾਲੋਂ ਬਿਹਤਰ ਹੈ। ਜੋ ਹੋਰ ਵੱਧੇਰੇ ਚਿਤਾਵਨੀਆਂ ਨੂੰ ਨਹੀਂ ਕਬੂਲ ਸੱਕਦਾ

ਜ਼ਬੂਰ 119:100

100 ਮੈਂ ਬਜ਼ੁਰਗ ਆਗੂਆਂ ਨਾਲੋਂ ਵੱਧੇਰੇ ਸਮਝਦਾ ਹਾਂ
    ਕਿਉਂਕਿ ਮੈਂ ਤੁਹਾਡੇ ਆਦੇਸ਼ ਨਿਭਾਉਂਦਾ ਹਾਂ

 

ਤੀਤੁਸ ਨੂੰ 2:2

ਵਡੇਰੀ ਉਮਰ ਦੇ ਆਦਮੀਆਂ ਨੂੰ ਸਵੈਂ ਕਾਬੂ ਰੱਖਣਾ, ਗੰਭੀਰ ਰਹਿਣਾ, ਅਤੇ ਸਿਆਣਾ ਹੋਣਾ ਸਿੱਖਾਓ। ਉਨ੍ਹਾਂ ਨੂੰ ਸੱਚੇ ਵਿਸ਼ਵਾਸ ਦਾ ਅਨੁਸਰਣ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ, ਪ੍ਰੇਮ ਅਤੇ ਧੀਰਜ ਹੋਣਾ ਚਾਹੀਦਾ ਹੈ

 

ਤੀਤੁਸ ਨੂੰ 2:3

ਵਡੇਰੀ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਜੀਵਨ ਢੰਗ ਵਿੱਚ ਪਵਿੱਤਰ ਹੋਣ ਦੇ ਉਪਦੇਸ਼ ਦਿਓ। ਉਨ੍ਹਾਂ ਨੂੰ ਦੂਸਰਿਆਂ ਬਾਰੇ ਮਾੜਾ ਨਾ ਬੋਲਣ ਜਾਂ ਬਹੁਤੀ ਮੈਅ ਨਾ ਪੀਣ ਦੇ ਉਪਦੇਸ਼ ਦਿਉ। ਉਨ੍ਹਾਂ ਔਰਤਾਂ ਨੂੰ ਚਾਹੀਦਾ ਹੈ ਕਿ ਚੰਗਿਆਈ ਦੇ ਉਪਦੇਸ਼ ਦੇਣ

 

ਕਹਾਉਤਾਂ 20:29

29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ




ਅੱਯੂਬ 12:12; ਅੱਯੂਬ 32:7; ਅੱਯੂਬ 32:9; ਉਪਦੇਸ਼ਕ 4:13; ਜ਼ਬੂਰ 119:100; ਤੀਤੁਸ ਨੂੰ 2:2; ਤੀਤੁਸ ਨੂੰ 2:3; ਕਹਾਉਤਾਂ 20:29