Monday, July 28, 2014

ਮੁਕਤੀ ਦਾ ਦਿਹਾੜਾ


                            ਬਾਈਬਲ ਦੇ ਕੁਝ ਵਚਨ ਵਿਸ਼ਾ: ਮੁਕਤੀ ਦਾ ਦਿਹਾੜਾ                                                                                 ਪੰਜਾਬੀ ਮਸੀਹੀ ਸੰਦੇਸ਼


2 ਕੁਰਿੰਥੀਆਂ ਨੂੰ 6:2

ਪਰਮੇਸ਼ੁਰ ਦਾ ਕਥਨ ਹੈ;

ਮੈਂ ਸਹੀ ਸਮੇਂ ਤੁਹਾਨੂੰ ਸੁਣਿਆ
    ਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।
ਮੈਂ ਤੁਹਾਨੂੰ ਆਖਦਾ ਹਾਂ ਕਿਸਹੀ ਸਮਾਂਹੁਣ ਹੈਮੁਕਤੀ ਦਾ ਦਿਹਾੜਾਹੁਣ ਹੈ

 

ਰੋਮੀਆਂ ਨੂੰ 13:11

11 ਮੈਂ ਇਹ ਸਭ ਗੱਲਾਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਖਾਸ ਸਮੇਂ ਵਿੱਚ ਜਿਉਂ ਰਹੇ ਹਾਂ। ਹਾਂ, ਹੁਣ ਤੁਹਾਨੂੰ ਤੁਹਾਡੀ ਨੀਂਦ ਤੋਂ ਜਾਗਣ ਦਾ ਇਹੀ ਸਮਾਂ ਹੈ। ਕਿਉਂ ਕਿ ਹੁਣ ਸਾਡੀ ਮੁਕਤੀ ਸਾਡੇ ਨਿਹਚਾ ਕਰਨ ਦੇ ਸਮੇਂ ਤੋਂ ਵੀ ਬਹੁਤ ਨੇੜੇ ਹੈ

 

ਯਸਾਯਾਹ 49:8

ਮੁਕਤੀ ਦਾ ਦਿਨ

ਯਹੋਵਾਹ ਆਖਦਾ ਹੈ,
ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ।
    ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ।
ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ।
    ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ।
    ਮੈਂ ਤੁਹਾਡੀ ਰਾਖੀ ਕਰਾਂਗਾ।
    ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ।
ਹੁਣ ਦੇਸ਼ ਤਬਾਹ ਹੋ ਗਿਆ ਹੈ
    ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ

 

ਯਸਾਯਾਹ 61:2

ਯਹੋਵਾਹ ਨੇ ਮੈਨੂੰ ਉਸ ਸਮੇਂ ਦਾ ਐਲਾਨ ਕਰਨ ਲਈ ਭੇਜਿਆ ਸੀ ਕਿ ਉਹ ਕਦੋਂ ਆਪਣੀ ਮਿਹਰ ਦਰਸਾਵੇਗਾ। ਯਹੋਵਾਹ ਨੇ ਮੈਨੂੰ ਇਹ ਐਲਾਨ ਕਰਨ ਲਈ ਭੇਜਿਆ ਸੀ ਕਿ ਕਦੋਂ ਸਾਡਾ ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਨੇ ਮੈਨੂੰ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਭੇਜਿਆ ਸੀ

 

ਲੂਕਾ 4:19

19     ਅਤੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿ ਪ੍ਰਭੂ ਦਾ ਆਪਣੀ ਮਿਹਰ ਪ੍ਰਗਟ ਕਰਨ ਦਾ ਨਿਯੁਕਤ ਸਮਾਂ ਨੇੜੇ ਗਿਆ ਹੈ।

 

ਯਸਾਯਾਹ 63:4

ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ
    ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਰਿਹਾ ਹੈ

ਦਾਨੀਏਲ 7:22

22 ਛੋਟਾ ਸਿੰਗ ਉਦੋਂ ਤੱਕ ਪਰਮੇਸ਼ੁਰ ਦੇ ਲੋਕਾਂ ਨੂੰ ਮਾਰਦਾ ਰਿਹਾ ਜਦੋਂ ਤੱਕ ਕਿ ਪ੍ਰਾਚੀਨ ਪਾਤਸ਼ਾਹ ਨਹੀਂ ਗਿਆ ਅਤੇ ਉਸ ਦੇ ਬਾਰੇ ਨਿਆਂ ਨਹੀਂ ਕੀਤਾ। ਪ੍ਰਾਚੀਨ ਪਾਤਸ਼ਾਹ ਨੇ ਉਸ ਛੋਟੇ ਸਿੰਗ ਬਾਰੇ ਨਿਆਂੇ ਦਾ ਐਲਾਨ ਕਰ ਦਿੱਤਾ। ਇਸ ਨਿਆਂੇ ਨਾਲ ਪਰਮੇਸ਼ੁਰ ਦੇ ਖਾਸ ਲੋਕਾਂ ਨੂੰ ਸਹਾਇਤਾ ਮਿਲੀ ਅਤੇ ਉਨ੍ਹਾਂ ਨੂੰ ਰਾਜ ਮਿਲ ਗਿਆ

 

ਤੀਤੁਸ ਨੂੰ 1:3

ਸਹੀ ਸਮੇਂ ਤੇ, ਪਰਮੇਸ਼ੁਰ ਨੇ ਦੁਨੀਆਂ ਨੂੰ ਖੁਸ਼ਖਬਰੀ ਦੇ ਪ੍ਰਚਾਰ ਰਾਹੀਂ ਉਸ ਜੀਵਨ ਬਾਰੇ ਜਾਨਣ ਦਿੱਤਾ। ਪਰਮੇਸ਼ੁਰ ਨੇ ਇਹ ਕਾਰਜ ਮੈਨੂੰ ਸੌਂਪਿਆ। ਮੈਂ ਇਨ੍ਹਾਂ ਗੱਲਾਂ ਬਾਰੇ ਇਸ ਲਈ ਪ੍ਰਚਾਰ ਕੀਤਾ ਕਿਉਂਕਿ ਜੋ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦਾ ਆਦੇਸ਼ ਸੀ



2 ਕੁਰਿੰਥੀਆਂ ਨੂੰ 6:2; ਰੋਮੀਆਂ ਨੂੰ 13:11; ਯਸਾਯਾਹ 49:8; ਯਸਾਯਾਹ 61:2; ਲੂਕਾ 4:19; ਯਸਾਯਾਹ 63:4; ਦਾਨੀਏਲ 7:22; ਤੀਤੁਸ ਨੂੰ 1:3