Monday, July 28, 2014

ਵਰਤ ਰੱਖਣ ਦੇ ਉਦਾਹਰਨ


                                  ਬਾਈਬਲ ਦੇ ਕੁਝ ਵਚਨ ਵਿਸ਼ਾ: ਵਰਤ ਰੱਖਣ ਦੇ ਉਦਾਹਰਨ                                                                                             ਪੰਜਾਬੀ ਮਸੀਹੀ ਸੰਦੇਸ਼


2 ਸਮੂਏਲ 12:16

16 ਦਾਊਦ ਨੇ ਉਸ ਮੁੰਡੇ ਲਈ ਪਰਮੇਸ਼ੁਰ ਕੋਲ ਜਾਕੇ ਬੇਨਤੀ ਕੀਤੀ ਅਤੇ ਉਸ ਨੇ ਵਰਤ ਵੀ ਰੱਖਿਆ ਅਤੇ ਸਾਰੀ ਰਾਤ ਆਪਣੇ ਘਰ ਜਾਕੇ ਜ਼ਮੀਨ ਤੇ ਪੈ ਕੇ ਕੱਟੀ

 

ਜ਼ਬੂਰ 109:24

24 ਮੇਰੇ ਗੋਡੇ ਕਮਜ਼ੋਰ ਹਨ ਕਿਉਂਕਿ ਮੈਂ ਭੁੱਖਾ ਹਾਂ
    ਮੇਰਾ ਭਾਰ ਘਟ ਰਿਹਾ ਹੈ ਅਤੇ ਮੈਂ ਪਤਲਾ ਹੋ ਰਿਹਾ ਹਾਂ

 

ਨਹਮਯਾਹ 1:4

ਜਦੋਂ ਮੈਂ ਇੰਝ ਸੁਣਿਆ, ਮੈਂ ਹੇਠਾਂ ਬੈਠ ਗਿਆ ਅਤੇ ਕਈ ਦਿਨਾਂ ਤਾਈਂ ਸੋਗ ਮਨਾਇਆ। ਮੈਂ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਵਰਤ ਰੱਖੇ

 

ਅਸਤਰ 4:16

15-16 ਤਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, “ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰੱਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।

 

ਦਾਨੀਏਲ 9:3

ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ

 

ਮੱਤੀ 9:14

ਯਿਸੂ ਬਾਕੀ ਦੇ ਧਾਰਮਿਕ ਯਹੂਦੀਆਂ ਵਰਗਾ ਨਹੀਂ

14 ਤਦ ਯੂਹੰਨਾ ਦੇ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?”

 

ਲੂਕਾ 2:37

37 ਉਹ ਇੱਕ ਵਿਧਵਾ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਸ ਨੇ ਕਦੇ ਮੰਦਰ ਨਹੀਂ ਸੀ ਛੱਡਿਆ। ਉਹ ਵਰਤ ਰੱਖਦੀ ਅਤੇ ਦਿਨ-ਰਾਤ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੀ

 

ਰਸੂਲਾਂ ਦੇ ਕਰਤੱਬ 10:30

30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ

 

ਰਸੂਲਾਂ ਦੇ ਕਰਤੱਬ 13:2

ਇਹ ਸਾਰੇ ਪ੍ਰਭੂ ਦੀ ਉਸਤਤਿ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅਲੱਗ ਕਰੋ, ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।

 

2 ਕੁਰਿੰਥੀਆਂ ਨੂੰ 6:5

ਸਾਨੂੰ ਮਾਰਿਆ ਕੁੱਟਿਆ ਅਤੇ ਬੰਦੀ ਬਣਾਇਆ ਜਾਂਦਾ ਹੈ। ਲੋਕ ਪਰੇਸ਼ਾਨ ਹੁੰਦੇ ਹਨ ਅਤੇ ਸਾਡੇ ਨਾਲ ਲੜਦੇ ਹਨ। ਅਸੀਂ ਸਖਤ ਮਿਹਨਤ ਕਰਦੇ ਹਾਂ, ਅਤੇ ਕਦੇ ਕਦੇ ਅਸੀਂ ਨੀਂਦ ਅਤੇ ਭੋਜਨ ਤੋਂ ਵਾਂਝੇ ਰਹਿ ਜਾਂਦੇ ਹਾਂ

 

ਰਸੂਲਾਂ ਦੇ ਕਰਤੱਬ 27:21

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ

 

2 ਕੁਰਿੰਥੀਆਂ ਨੂੰ 11:27

27 ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁੱਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ



2 ਸਮੂਏਲ 12:16; ਜ਼ਬੂਰ 109:24; ਨਹਮਯਾਹ 1:4; ਅਸਤਰ 4:16; ਦਾਨੀਏਲ 9:3; ਮੱਤੀ 9:14; ਲੂਕਾ 2:37; ਰਸੂਲਾਂ ਦੇ ਕਰਤੱਬ 10:30; ਰਸੂਲਾਂ ਦੇ ਕਰਤੱਬ 13:2; 2 ਕੁਰਿੰਥੀਆਂ ਨੂੰ 6:5; ਰਸੂਲਾਂ ਦੇ ਕਰਤੱਬ 27:21; 2 ਕੁਰਿੰਥੀਆਂ ਨੂੰ 11:27